ਪ.ਸ.ਸ.ਫ. (ਵਿਗਿਆਨਿਕ) ਵੱਲੋਂ 18 ਅਪ੍ਰੈਲ ਦੀ ਕਨਵੈਨਸ਼ਨ ਲਈ ਪੋਸਟਰ ਜਾਰੀ ਕੀਤਾ

ਪ.ਸ.ਸ.ਫ. (ਵਿਗਿਆਨਿਕ) ਵੱਲੋਂ 18 ਅਪ੍ਰੈਲ ਦੀ ਕਨਵੈਨਸ਼ਨ ਲਈ ਪੋਸਟਰ ਜਾਰੀ ਕੀਤਾ. ਪ ਸ ਸ ਫ. (ਵਿਗਿਆਨਿਕ) ਦੀ ਵਿਸ਼ੇਸ਼ ਮੀਟਿੰਗ ਗਗਨਦੀਪ ਸਿੰਘ ਭੁੱਲਰ ਸੂਬਾ ਪ੍ਰਧਾਨ ਦੀ ਪ੍ਰਧਾਨਗੀ ਹੇਠ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਵਿਖੇ ਹੋਈ। ਮੀਟਿੰਗ ਵਿੱਚ 18 ਅਪ੍ਰੈਲ 2025 ਨੂੰ ਬਰਨਾਲਾ ਵਿਖੇ ਫੈਡਰੇਸ਼ਨ ਵੱਲੋਂ ਕਰਵਾਈ ਜਾ ਰਹੀ ਸੂਬਾਈ ਕਨਵੈਨਸ਼ਨ ਲਈ ਪੋਸਟਰ ਜਾਰੀ ਕੀਤਾ ਗਿਆ । ਮੀਟਿੰਗ ਵਿੱਚ ਫੈਡਰੇਸ਼ਨ ਦੇ ਸੁਬਾਈ ਆਗੂ ਨਵਪ੍ਰੀਤ ਬੱਲੀ, ਗੁਲਜਾਰ ਖਾਨ, ਰਵਿੰਦਰ ਲੂਥਰਾ, ਕੁਲਵੀਰ ਸਿੰਘ ਮੋਗਾ , ਜਸਵਿੰਦਰ ਤਰਨਤਾਰਨ, ਸੁਖਵਿੰਦਰ ਸਿੰਘ ਦੋਦਾ ਮੁਕਤਸਰ, ਹਰਮਿੰਦਰ ਪਾਲ, ਕਮਲਜੀਤ ਅੰਮ੍ਰਿਤਸਰ, ਅਮਨਦੀਪ ਬਾਗਪੁਰੀ, ਕਰਮਦੀਨ ਮਲੇਰਕੋਟਲਾ, ਸੁਨੀਲ ਕੁਮਾਰ ਰੋਪੜ ਅਤੇ ਹੋਰ ਆਗੂ ਇਸ ਮੀਟਿੰਗ ਵਿੱਚ ਸ਼ਾਮਿਲ ਹੋਏ। ਮੀਟਿੰਗ ਵਿੱਚ ਫੈਡਰੇਸ਼ਨ ਦੇ ਆਗੂਆਂ ਨੇ ਸਮੁੱਚੇ ਮੁਲਾਜ਼ਮਾਂ ਦੀਆਂ ਮੰਗਾਂ ਮੁਸ਼ਕਲਾਂ ਸਬੰਧੀ ਵਿਚਾਰ ਵਟਾਂਦਰਾ ਕੀਤਾ । ਆਗੂਆਂ ਨੇ ਸਰਕਾਰ ਨੂੰ ਯਾਦ ਦੁਆਇਆ ਕਿ ਚੋਣਾਂ ਵੇਲੇ ਮੁਲਾਜ਼ਮਾਂ ਅਤੇ ਪੈਨਸ਼ਨਰ ਨਾਲ ਕੀਤੇ ਵਾਇਦੇ ਪੂਰੇ ਕੀਤੇ ਜਾਣ। ਪੁਰਾਣੀ ਪੈਨਸ਼ਨ ਤੁਰੰਤ ਬਹਾਲ ਕੀਤੀ ਜਾਵੇ । ਪੇਂਡੂ ਭੱਤੇ ਸਮੇਤ ਸੋਧਣ ਦੇ ਨਾਮ ਉੱਪਰ ਕੱਟੇ ਹੋਏ ਸਾਰੇ ਭੱਤੇ ਤੁਰੰਤ ਬਹਾਲ ਕੀਤੇ ਜਾਣ। ਮੈਡੀਕਲ ਭੱਤਾ 2000 ਰੁਪਏ ਪ੍ਰਤੀ ਮਹੀਨਾ ਕੀਤਾ ਜਾਵੇ। ਡੀਏ ਦੀਆਂ ਪਿਛਲੀਆਂ ਕਿਸਤਾਂ ਦਾ ਬਕਾਇਆ ਤੇ ਹੁਣ ਬਣਦੀਆਂ ਕਿਸ਼ਤਾਂ ਦਿੱਤੀਆਂ ਜਾਣ ਤੇ ਉਹਨਾਂ ਦਾ ਬਕਾਇਆ ਵੀ ਯਕਮੁਸ਼ਤ ਦਿੱਤਾ ਜਾਵੇ। ਪੈਨਸ਼ਨਰ ਨੂੰ 2.59 ਦੇ ਗੁਣਾਕ ਨਾਲ ਲਾਭ ਦਿੱਤਾ ਜਾਵੇ। ਅੱਜ ਦੀ ਇਸ ਮੀਟਿੰਗ ਵਿੱਚ ਸੀਟੂ ਦੇ ਪ੍ਰਧਾਨ ਕਾਮਰੇਡ ਮਹਾਂ ਸਿੰਘ ਰੋੜੀ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ ਅਤੇ ਉਹਨਾਂ ਨੇ 18 ਅਪ੍ਰੈਲ ਫੈਡਰੇਸ਼ਨ ਦੀ ਸੂਬਾਈ ਕਨਵੈਨਸ਼ਨ ਲਈ ਮੁਲਾਜ਼ਮਾਂ ਨੂੰ ਸ਼ਾਮਿਲ ਹੋਣ ਲਈ ਅਤੇ 20 ਮਈ ਦੀ ਦੇਸ਼ ਵਿਆਪੀ ਹੜਤਾਲ ਲਈ ਲਈ ਸਾਰੀਆਂ ਹੀ ਟ੍ਰੇਡ ਯੂਨੀਅਨ ਨੂੰ ਵੱਡੀ ਗਿਣਤੀ ਵਿੱਚ ਉਸ ਹੜਤਾਲ ਵਿੱਚ ਸ਼ਾਮਿਲ ਹੋਣ ਦੀ ਅਪੀਲ ਕੀਤੀ।

Scroll to Top