
ਵਿਧਾਇਕ ਜਲਾਲਾਬਾਦ ਨੇ ਸਰਕਾਰੀ ਸਕੂਲ ਅਲਿਆਣਾ ਤੇ ਘਟਿਆ ਵਾਲੀ ਬੋਦਲਾ ਵਿਖੇ 37 ਲੱਖ ਤੋਂ ਵਧੇਰੇ ਦੀ ਲਾਗਤ ਨਾਲ ਵੱਖ—ਵੱਖ ਵਿਕਾਸ ਕਾਰਜਾਂ ਦੇ ਕੀਤੇ ਉਦਘਾਟਨ
ਪੂਰੇ ਸੂਬੇ ਵਿਚੋਂ ਜਲਾਲਾਬਾਦ ਹਲਕੇ ਨੂੰ 3 ਸਾਲਾਂ ਚੋਂ ਸਭ ਤੋਂ ਵੱਧ 51 ਕਰੋੜ ਦੀ ਮਿਲੀ ਗ੍ਰਾਂਟ, ਮੁੱਖ ਮੰਤਰੀ ਦਾ ਕੀਤਾ ਧੰਨਵਾਦ—ਜਗਦੀਪ ਕੰਬੋਜ਼ ਗੋਲਡੀ
ਸਿਖਿਆ ਕ੍ਰਾਂਤੀ ਦਾ ਮਕਸਦ ਸਰਕਾਰੀ ਸਕੂਲਾਂ ਦਾ ਕਰਨਾ ਹੈ ਬਹੁਪੱਖੀ ਵਿਕਾਸ ਤੇ ਲਿਆਉਣੀ ਹੈ ਨਵੀ ਕ੍ਰਾਂਤੀ
ਜ਼ਲਾਲਾਬਾਦ, ਫਾਜ਼ਿਲਕਾ 7 ਅਪ੍ਰੈਲ
ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਦੇ ਦਿਸ਼ਾ—ਨਿਰਦੇਸ਼ਾਂ ਅਤੇ ਸਿਖਿਆ ਮੰਤਰੀ ਸ. ਹਰਜੋਤ ਸਿੰਘ ਬੈਂਸ ਦੀ ਸਰਕਾਰੀ ਸਕੂਲਾਂ ਦੇ ਬਹੁਪੱਖੀ ਵਿਕਾਸ ਲਈ ਉਲੀਕੇ ਗਏ ਪ੍ਰੋਜੈਕਟ ਪੰਜਾਬ ਸਿਖਿਆ ਕ੍ਰਾਂਤੀ ਦੀ ਅੱਜ ਪੂਰੇ ਸੂਬੇ ਅੰਦਰ ਸ਼ੁਰੂਆਤ ਕੀਤੀ ਗਈ ਹੈ। ਇਸੇ ਤਹਿਤ ਹਲਕਾ ਵਿਧਾਇਕ ਜਲਾਲਾਬਾਦ ਸ੍ਰੀ ਜਗਦੀਪ ਕੰਬੋਜ਼ ਗੋਲਡੀ ਨੇ ਜਲਾਲਾਬਾਦ ਹਲਕੇ ਅਧੀਨ ਆਉਂਦੇ ਸਰਕਾਰੀ ਪ੍ਰਾਇਮਰੀ ਸਕੂਲ ਅਲਿਆਣਾ, ਸਰਕਾਰੀ ਹਾਈ ਸਕੂਲ ਅਲਿਆਣਾ ਤੇ ਸਰਕਾਰੀ ਪ੍ਰਾਇਮਰੀ ਸਕੂਲ ਘਟਿਆਂ ਵਾਲੀ ਬੋਦਲਾ ਵਿਖੇ ਕੁੱਲ 37 ਲੱਖ ਦੀ ਲਾਗਤ ਨਾਲ ਸਮਾਰਟ ਕਲਾਸ ਰੁਮ, ਨਵੇ ਪਖਾਣੇ, ਸਕੂਲਾਂ ਦੀ ਚਾਰ ਦੀਵਾਰੀ, ਲਾਇਬੇ੍ਰਰੀ, ਸਾਇੰਸ ਲੈਬ, ਕੰਪਿਉਟਰ ਲੈਬ, ਖੇਡ ਦਾ ਸਮਾਨ ਆਦਿ ਰਿਪੇਅਰਿੰਗ ਦੇ ਵਿਕਾਸ ਕਾਰਜਾਂ ਦੇ ਉਦਘਾਟਨ ਕੀਤੇ ਗਏ।ਉਨ੍ਹਾਂ ਦੇ ਨਾਲ ਸਿਖਿਆ ਕੋਆਰਡੀਨੇਟਰ ਦੇਵਰਾਜ ਸ਼ਰਮਾ, ਜ਼ਿਲ੍ਹਾ ਸਿਖਿਆ ਅਫਸਰ ਸਤੀਸ਼ ਕੁਮਾਰ, ਮੁੱਖ ਅਧਿਆਪਕਾ ਜਯੌਤੀ ਸੇਤੀਆ ਤੇ ਸਿਮਰਜੀਤ ਕੌਰ, ਮੁੱਖ ਅਧਿਆਪਕ ਅਸ਼ਵਨੀ ਕਟਾਰੀਆ ਆਦਿ ਵਿਸ਼ੇਸ਼ ਤੌਰ *ਤੇ ਮੌਜੂਦ ਸਨ।
ਉਦਘਾਟਨ ਸਮਾਰੋਹ ਦੌਰਾਨ ਵਿਧਾਇਕ ਜਲਾਲਾਬਾਦ ਸ੍ਰੀ ਜਗਦੀਪ ਕੰਬੋਜ਼ ਗੋਲਡੀ ਨੇ ਸਿਖਿਆ ਕ੍ਰਾਂਤੀ ਪ੍ਰੋਜੈਕਟ ਸਕੂਲਾਂ ਦਾ ਉਦੇਸ਼ ਸਮਝਾਉਂਦਿਆਂ ਦੱਸਿਆ ਕਿ ਸਰਕਾਰੀ ਸਕੂਲਾਂ ਦਾ ਬਹੁਪੱਖੀ ਵਿਕਾਸ ਕਰਨਾ ਹੈ ਤੇ ਸਕੂਲਾਂ ਅੰਦਰ ਸਿਖਿਆ ਨੂੰ ਲੈ ਕੇ ਨਵੀ ਕ੍ਰਾਂਤੀ ਲਿਆਉਣੀ ਹੈ।ਉਨ੍ਹਾਂ ਕਿਹਾ ਕਿ ਸਰਕਾਰੀ ਸਕੂਲਾਂ ਦੇ ਬੁਨਿਆਦੀ ਢਾਚੇ, ਸਕੂਲਾਂ ਦੀ ਦਿਖ ਤੇ ਪੜ੍ਹਾਈ ਅਤੇ ਨਤੀਜਿਆਂ ਨੂੰ ਦੇਖਕੇ ਮਾਪਿਆਂ ਦਾ ਰੁਝਾਨ ਸਰਕਾਰੀ ਸਕੂਲਾਂ ਵੱਲ ਵਧੇ ਅਤੇ ਮਾਪੇ ਆਪਦੇ ਬਚਿਆਂ ਦਾ ਦਾਖਲਾ ਸਰਕਾਰੀ ਸਕੂਲਾਂ ਵਿਚ ਕਰਵਾਉਣ ਨੂੰ ਤਰਜੀਹ ਦੇਣ ਤੇ ਬਚੇ ਵੀ ਸਕੂਲਾਂ ਦੇ ਢਾਚੇ ਤੋਂ ਪ੍ਰਭਾਵਿਤ ਹੋ ਕੇ ਖੁਸ਼ੀ—ਖੁਸ਼ੀ ਸਕੂਲ ਵਿਚ ਆਉਣ।
ਵਿਧਾਇਕ ਜਲਾਲਾਬਾਦ ਸ੍ਰੀ ਗੋਲਡੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਸਰਕਾਰੀ ਪ੍ਰਾਇਮਰੀ ਸਕੂਲ ਅਲਿਆਣਾ ਵਿਖੇ 15 ਲੱਖ ਦੀ ਲਾਗਤ ਨਾਲ 2 ਸਮਾਰਟ ਕਲਾਸ ਰੂਮ, 1 ਨਵਾਂ ਪਖਾਣਾ 2 ਲੱਖ ਰੁਪਏ ਦੀ ਲਾਗਤ ਨਾਲ ਅਤੇ 2 ਪਖਾਣਿਆਂ (ਲੜਕਾ ਤੇ ਲੜਕੀ) ਦੀ ਰਿਪੇਅਰਿੰਗ 1 ਲੱਖ ਰੁਪਏ ਦੀ ਲਾਗਤ ਨਾਲ ਕਰਵਾਈ ਗਈ ਹੈ। ਸਰਕਾਰੀ ਹਾਈ ਸਕੂਲ ਅਲਿਆਣਾ ਵਿਖੇ 3 ਲੱਖ 10 ਹਜਾਰ ਰੁਪਏ ਦੀ ਲਾਗਤ ਨਾਲ ਸਕੂਲ ਦੀ ਚਾਰ ਦੀਵਾਰੀ, 2 ਲੱਖ 10 ਹਜਾਰ ਰੁਪਏ ਦੀ ਲਾਗਤ ਨਾਲ ਛੱਤਾਂ ਦੀ ਰਿਪੇਅਰਿੰਗ ਅਤੇ 50 ਹਜਾਰ ਦੀ ਲਾਗਤ ਨਾਲ ਪਖਾਣਿਆਂ ਦੀ ਰਿਪੇਅਰਿੰਗ ਦਾ ਕੰਮ ਮੁਕੰਮਲ ਕੀਤਾ ਗਿਆ ਹੈ। ਇਸੇ ਤਰ੍ਹਾਂ ਸਰਕਾਰੀ ਪ੍ਰਾਇਮਰੀ ਸਕੂਲ ਘਟਿਆ ਵਾਲੀ ਬੋਦਲਾ ਵਿਖੇ ਸਾਢੇ ਸਤ ਲੱਖ ਦੀ ਲਾਗਤ ਨਾਲ ਇਕ ਕਲਾਸ ਰੂਮ, 2 ਲੱਖ 35 ਹਜਾਰ ਨਾਲ ਸਕੂਲ ਦੀ ਚਾਰ ਦੀਵਾਰੀ, 1 ਲੱਖ 35 ਹਜਾਰ ਨਾਲ ਨਵਾਂ ਪਖਾਣਾ ਅਤੇ 2 ਲੱਖ 79 ਹਜਾਰ ਨਾਲ ਰਿਪੇਅਰਿੰਗ ਦੇ ਵਿਕਾਸ ਕਾਰਜਾਂ ਨਾਲ ਸਕੂਲ ਦੀ ਨੁਹਾਰ ਬਦਲੀ ਹੈ।
ਉਨ੍ਹਾਂ ਕਿਹਾ ਕਿ ਸਿਖਿਆ ਨੂੰ ਨਵੇ ਢੰਗ ਨਾਲ ਬਚਿਆਂ ਤੱਕ ਪੁੱਜਦਾ ਕਰਨ ਲਈ ਅਧਿਆਪਕਾਂ ਨੂੰ ਬਾਹਰਲੇ ਦੇਸ਼ਾਂ ਵਿਚ ਸਿਖਲਾਈ ਲੈਣ ਲਈ ਭੇਜਿਆ ਗਿਆ ਤਾਂ ਜ਼ੋ ਅਜੋਕੇ ਯੁਗ ਵਿਚ ਨਵੀਂ ਤਕਨੀਕੀ ਨਾਲ ਬਚਿਆਂ ਨੂੰ ਸਿਖਿਆ ਮੁਹੱਈਆ ਕਰਵਾਈ ਜਾ ਸਕੇ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਸ਼ੁਰੂ ਕੀਤੀ ਮਾਪੇ—ਅਧਿਆਪਕ ਮਿਲਣੀ ਨਾਲ ਸਕੂਲਾਂ ਅੰਦਰ ਰੋਣਕਾਂ ਲਗਣ ਲਗ ਗਈਆਂ ਤੇ ਮਾਪੇ ਵੀ ਪੂਰੀ ਦਿਲਚਸਪੀ ਨਾਲ ਸਕੂਲਾਂ ਵਿਚ ਪਹੁੰਚਦੇ ਹਨ। ਉਨ੍ਹਾਂ ਇਲਾਕੇ ਦੇ ਲੋਕਾਂ ਨੂੰ ਕਿਸਮਤ ਵਾਲਾ ਕਹਿੰਦਿਆਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਜਲਾਲਾਬਾਦ ਹਲਕੇ ਨੂੰ 2 ਸਕੂਲ ਆਫ ਐਮੀਨਾਂਸ ਦਿੱਤੇ ਹਨ ਜ਼ੋ ਕਿ ਆਧੁਨਿਕ ਸਹੂਲਤਾਂ ਨਾਲ ਲੈਸ ਹਨ।
ਵਿਧਾਇਕ ਸ੍ਰੀ ਗੋਲਡੀ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਇਲਾਕੇ ਦੇ ਲੋਕਾਂ ਨੂੰ ਇਕ ਹੋਰ ਤੋਹਫਾ ਜਲਦ ਦਿੱਤਾ ਜਾ ਰਿਹਾ ਹੈ, 27.74 ਕਰੋੜ ਨਾਲ 29 ਪਿੰਡਾਂ ਵਿਚ ਸੇਮ ਦੀ ਸਮੱਸਿਆ ਦੇ ਖਾਤਮੇ ਲਈ ਪ੍ਰੋਜੈਕਟ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ ਇਸ ਨਾਲ ਹੁਣ ਉਹ ਵੀ ਜਮੀਨਾਂ ਆਬਾਦ ਹੋਣਗੀਆਂ ਤੇ ਫਸਲਾਂ ਉਗਣਗੀਆਂ।ਇਸ ਤੋਂ ਇਲਾਵਾ ਘਟਿਆਂ ਵਾਲਾ ਬੋਦਲਾ ਵਿਖੇ ਪੀਣ ਵਾਲੇ ਪਾਣੀ ਪ੍ਰੋਜੈਕਟ ਵੀ ਪ੍ਰਗਤੀ ਅਧੀਨ ਹੈ ਜਿਸ ਨਾਲ 223 ਪਿੰਡਾਂ ਨੂੰ ਪੀਣ ਵਾਲਾ ਸਾਫ ਪਾਣੀ ਮਿਲੇਗਾ।
ਇਸ ਮੌਕੇ ਸਕੂਲ ਪ੍ਰਿੰਸੀਪਲ ਹੰਸ ਰਾਜ, ਬਲਾਕ ਪ੍ਰਧਾਨ ਅਰਨੀਵਾਲਾ ਸਾਜਨ ਖੇੜਾ, ਸਰਪੰਚ ਗੁਰਜੀਤ ਸਿੰਘ, ਸਕੂਲ ਸਟਾਫ ਰਤਨ ਸਿੰਘ, ਕੋਮਲ ਆਹੁਜਾ, ਪ੍ਰਿਅੰਕਾ ਰਾਣੀ, ਸ਼ਕੁੰਤਲਾ ਰਾਣੀ, ਸ਼ਿਮਲਜੀਤ ਸਿੰਘ, ਨਿਸ਼ਾਂਤ, ਸੁਨੀਲ ਕੁਮਾਰ, ਮੀਨੂ ਬਾਲਾ, ਰਮਨ ਕੁਮਾਰ ਆਦਿ ਪਤਵੰਤੇ ਸਜਨ ਮੌਜੂਦ ਸਨ।