
ਉਦਘਾਟਨੀ ਪ੍ਰੋਗਰਾਮਾਂ ਦੀਆਂ ਤਿਆਰੀਆਂ ਦਾ ਜ਼ਿਲ੍ਹਾ ਪੱਧਰੀ ਮੀਟਿੰਗ ਕਰਕੇ ਲਿਆ ਜਾਇਜ਼ਾ ਸਿੱਖਿਆ ਕ੍ਰਾਂਤੀ ਪ੍ਰੋਗਰਾਮ ਤਹਿਤ ਪੰਜਾਬ ਸਰਕਾਰ ਵੱਲੋਂ ਸੂਬੇ ਦੇ ਸਕੂਲਾਂ ਤੇ ਵੱਡੀ ਰਾਸ਼ੀ ਖਰਚ ਕਰਕੇ ਸਕੂਲਾ ਦੀ ਨੁਹਾਰ ਬਦਲੀ ਜਾ ਰਹੀ ਹੈ । ਇਸ ਪ੍ਰੋਗਰਾਮ ਤਹਿਤ ਪ੍ਰਾਇਮਰੀ,ਮਿਡਲ, ਹਾਈ ਅਤੇ ਸਕੈੰਡਰੀ ਸਕੂਲਾਂ ਦੀਆਂ ਜ਼ਰੂਰਤਾਂ ਅਨੁਸਾਰ ਵੱਡੇ ਪੱਧਰ ਤੇ ਕਲਾਸ ਰੂਮ, ਵਾਸ ਰੂਮ ,ਚਾਰ ਦਿਵਾਰੀ ਮੁੱਖ ਗੇਟ ਸਮੇਤ ਵੱਡੇ ਪੱਧਰ ਤੇ ਉਸਾਰੀਆਂ ਕਰਕੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕੀਤਾ ਗਿਆ।ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਅਤੇ ਸਕੈੰਡਰੀ ਸਤੀਸ਼ ਕੁਮਾਰ,ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਪਰਵਿੰਦਰ ਸਿੰਘ ਨੇ ਦੱਸਿਆ ਕਿ ਨਵਾਂ ਵਿਦਿਅਕ ਸੈਸ਼ਨ ਸ਼ੁਰੂ ਹੋ ਚੁੱਕਿਆ ਹੈ। ਵਿਦਿਆਰਥੀਆਂ ਦੀ ਸਹੂਲਤ ਨੂੰ ਮੁੱਖ ਰੱਖਦਿਆਂ ਆਉਂਦੇ ਦਿਨਾਂ ਵਿੱਚ ਜ਼ਿਲ੍ਹੇ ਦੇ ਵੱਖ ਸਕੂਲਾਂ ਵਿੱਚ ਤਿਆਰ ਹੋ ਚੁੱਕੇ ਕਲਾਸ ਰੂਮ ਸਮੇਤ ਹੋਰ ਬੁਨਿਆਦੀ ਢਾਂਚੇ ਨੂੰ ਵਿਦਿਆਰਥੀਆਂ ਨੂੰ ਅਰਪਿਤ ਕੀਤਾ ਜਾਵੇਗਾ। ਉਹਨਾਂ ਦੱਸਿਆ ਕਿ ਇਹਨਾਂ ਸਮਾਰੋਹਾਂ ਵਿੱਚ ਸਬੰਧਿਤ ਹਲਕੇ ਦੇ ਐਮ ਐਲ ਏ ਸਾਹਿਬਾਨ, ਸਿੱਖਿਆ ਕੋਆਰਡੀਨੇਟਰ ਸਮੇਤ ਉੱਚ ਅਧਿਕਾਰੀ ਸ਼ਿਰਕਤ ਕਰਨਗੇ। ਉਹਨਾਂ ਸਬੰਧਤ ਬੀਪੀਈਓ,ਬੀਐਨਓ ਅਤੇ ਸਕੂਲ ਮੁੱਖੀਆ ਨੂੰ ਤਿਆਰੀਆਂ ਪੂਰੀਆਂ ਕਰਨ ਲਈ ਕਿਹਾ। ਉਹਨਾਂ ਕਿਹਾ ਕਿ ਇਹਨਾਂ ਉਦਘਾਟਨੀ ਸਮਾਗਮਾ ਵਿੱਚ ਪਿੰਡਾ ਦੀਆਂ ਪੰਚਾਇਤਾਂ,ਸਕੂਲ ਪ੍ਰਬੰਧਕ ਕਮੇਟੀ ਮੈਂਬਰਾਂ, ਵਿਦਿਆਰਥੀਆਂ ਦੇ ਮਾਪਿਆਂ ਅਤੇ ਪਿੰਡ ਵਾਸੀਆਂ ਨੂੰ ਸੱਦਾ ਦਿੱਤਾ ਜਾਵੇ। ਉਹਨਾਂ ਕਿਹਾ ਕਿ ਬਣ ਕੇ ਤਿਆਰ ਬਿਲਡਿੰਗਾ ਨੂੰ ਲੋਕ ਅਰਪਣ ਕਰਕੇ ਵਿਦਿਆਰਥੀਆਂ ਨੂੰ ਸੌਂਪ ਦਿੱਤਾ ਜਾਵੇਗਾ ਤਾਂ ਜ਼ੋ ਉਹਨਾਂ ਦੀ ਪੜ੍ਹਾਈ ਨਿਰਵਿਘਨ ਜਾਰੀ ਰਹੇ।ਇਸ ਮੌਕੇ ਤੇ ਸਿੱਖਿਆ ਕੋਆਰਡੀਨੇਟਰ ਜਲਾਲਾਬਾਦ ਦੇਵ ਰਾਜ ਸ਼ਰਮਾ, ਸਿੱਖਿਆ ਕੋਆਰਡੀਨੇਟਰ ਫਾਜ਼ਿਲਕਾ ਸੁਰਿੰਦਰ ਕੰਬੋਜ,ਬੀਐਨਓ ਮਨਦੀਪ ਸਿੰਘ,ਬੀਐਨਓ ਗੁਰਦੀਪ ਕੁਮਾਰ,ਬੀਐਨਓ ਜਸਵਿੰਦਰ ਸਿੰਘ ਸੀਐਚਟੀ ਲਵਜੀਤ ਸਿੰਘ ਗਰੇਵਾਲ ਗੁਰਿੰਦਰ ਸਿੰਘ ਹੈਡ ਮਾਸਟਰ ਆਲਮਗੜ, ਬੀਪੀਈਓ ਪ੍ਰਮੋਦ ਕੁਮਾਰ, ਬੀਪੀਈਓ ਸੁਨੀਲ ਕੁਮਾਰ, ਬੀਪੀਈਓ ਨਰਿੰਦਰ ਸਿੰਘ, ਬੀਪੀਈਓ ਜਸਪਾਲ ਸਿੰਘ, ਬੀਪੀਈਓ ਸੁਸ਼ੀਲ ਕੁਮਾਰੀ, ਬੀਪੀਈਓ ਅਜੇ ਛਾਬੜਾ, ਬੀਪੀਈਓ ਸਤੀਸ਼ ਮਿਗਲਾਨੀ, ਬੀਪੀਈਓ ਭਾਲਾ ਰਾਮ,ਡੀ ਐਸ ਐਮ ਪ੍ਰਦੀਪ ਕੰਬੋਜ,ਵਿਜੇਪਾਲ ਸਿੰਘ,ਗੁਰਛਿੰਦਰਪਾਲ ਸਿੰਘ,ਦਲਜੀਤ ਸਿੰਘ ਏ ਸੀ ਐਸ ਐਸ,ਵੱਖ ਵੱਖ ਸਕੂਲਾਂ ਦੇ ਸਕੂਲ ਮੁੱਖੀ ਅਤੇ ਦਫ਼ਤਰੀ ਸਟਾਫ ਮੌਜੂਦ ਸੀ।