ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਮੁਹੰਮਦ ਅਮੀਰਾਂ ਦਾ ਸਲਾਨਾ ਸਮਾਰੋਹ ਅਤੇ ਗ੍ਰੈਜੂਏਸ਼ਨ ਸ਼ਰਮਨੀ ਯਾਦਗਰੀ ਹੋ ਨਿਬੜੀ

ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਮੁਹੰਮਦ ਅਮੀਰਾਂ ਦਾ ਸਲਾਨਾ ਸਮਾਰੋਹ ਅਤੇ ਗ੍ਰੈਜੂਏਸ਼ਨ ਸ਼ਰਮਨੀ ਯਾਦਗਰੀ ਹੋ ਨਿਬੜੀ

ਸਕੂਲ ਦਾ ਪੰਜਵੀਂ ਜਮਾਤ ਦਾ ਨਤੀਜਾ ਬਹੁਤ ਸ਼ਾਨਦਾਰ ਰਿਹਾ ਸਕੂਲ ਦੀਆਂ ਦੋ ਵਿਦਿਆਰਥਣਾਂ ਇਮਾਨਤ ਰਾਣੀ ਪੁੱਤਰੀ ਮੰਗਾਂ ਸਿੰਘ ਅਤੇ ਅਮਨਦੀਪ ਕੌਰ ਪੁੱਤਰੀ ਕਾਲਾ ਸਿੰਘ ਨੇ 100 ਫੀਸਦੀ ਅੰਕ ਲੈ ਕੇ ਜ਼ਿਲ੍ਹੇ ਵਿੱਚੋਂ ਹੋਰਨਾਂ ਵਿਦਿਆਰਥੀਆਂ ਨਾਲ ਸਾਂਝੇ ਤੌਰ ਤੇ ਪਹਿਲਾ ਸਥਾਨ ਪ੍ਰਾਪਤ ਕੀਤਾ। ਇਸ ਸ਼ਾਨਾਂਮੱਤੀ ਪ੍ਰਾਪਤੀ ਲਈ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਅਤੇ ਸਕੈੰਡਰੀ ਸਤੀਸ਼ ਕੁਮਾਰ, ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਪਰਵਿੰਦਰ ਸਿੰਘ, ਬੀਪੀਈਓ ਪ੍ਰਮੋਦ ਕੁਮਾਰ ਅਤੇ ਸੀਐਚਟੀ ਮੈਡਮ ਨੀਲਮ ਬਜਾਜ ਵੱਲੋਂ ਵਿਦਿਆਰਥੀਆਂ ਅਤੇ ਸਕੂਲ ਸਟਾਫ ਨੂੰ ਵਧਾਈਆਂ ਅਤੇ ਸ਼ੁਭਕਾਮਨਾਵਾਂ ਦਿੱਤੀਆਂ ਗਈਆਂ।
ਇਸ ਦੇ ਨਾਲ ਸਕੂਲ ਵਿੱਚ ਸਲਾਨਾ ਸਮਾਰੋਹ ਅਤੇ ਗ੍ਰੈਜੂਏਸ਼ਨ ਸੈਰਮਣੀ ਕਰਵਾਈ ਗਈ।ਇਸ ਸਮਾਰੋਹ ਦੌਰਾਨ ਬੱਚਿਆਂ ਨੇ ਬਹੁਤ ਸਾਰੀਆਂ ਰੰਗਾਂ- ਰੰਗ ਗਤੀਵਿਧੀਆਂ ਕੀਤੀਆਂ।
ਜਿਸ ਵਿੱਚ ਨਾ ਸਿਰਫ ਸਕੂਲ ਦੇ ਸਟਾਫ ਵੱਲੋਂ ਬੱਚਿਆਂ ਨੂੰ ਸਨਮਾਨਿਤ ਕੀਤਾ ਗਿਆ, ਇਸ ਦੇ ਨਾਲ ਨਾਲ ਸਮੂਹ ਪੰਚਾਇਤ ਵੱਲੋਂ ਵੀ ਬੱਚਿਆਂ ਨੂੰ ਇਨਾਮ ਦੇ ਕੇ ਹੌਸਲਾ ਅਫ਼ਜ਼ਾਈ ਕੀਤੀ ਗਈ ਬੱਚਿਆਂ ਦੇ ਨਾਲ ਨਾਲ ਸਕੂਲ ਦੇ ਸਟਾਫ ਨੂੰ ਵੀ ਸਮੂਹ ਪੰਚਾਇਤ ਵੱਲੋਂ ਸਨਮਾਨਿਤ ਕੀਤਾ ਗਿਆ। ਇਸ ਮੌਕੇ ਤੇ ਸਰਪੰਚ ਲੇਖ ਸਿੰਘ, ਸਕੂਲ ਪ੍ਰਬੰਧਕ ਕਮੇਟੀ ਦੇ ਚੇਅਰਮੈਨ ਲਖਵਿੰਦਰ ਸਿੰਘ ,ਸਕੂਲ ਦੇ ਇੰਚਾਰਜ ਅਧਿਆਪਕਾਂ ਮੈਡਮ ਮਮਤਾ ਸਚਦੇਵਾ ,ਮੈਡਮ‌ ਸ਼ੈਲ ਕੁਮਾਰੀ,ਮੈਡਮ ਰਾਧਿਕਾ ਅਰੋੜਾ , ਆਂਗਨਵਾੜੀ ਵਰਕਰ ਮੈਡਮ ਕ੍ਰਿਸ਼ਨਾ ਦੇਵੀ ਅਤੇ ਸਮੂਹ ਪੰਚਾਇਤ ਮੈਂਬਰ ਅਤੇ ਸਮੂਹ ਐਸ ਐਮ ਸੀ ਦੇ ਮੈਂਬਰ ਮੌਜੂਦ ਸਨ। ਇਸ ਮੌਕੇ ਤੇ ਬੀਐਸਐਫ ਦੇ ਅਧਿਕਾਰੀਆਂ ਵੱਲੋਂ ਵੀ ਇਸ ਪ੍ਰੋਗਰਾਮ ਵਿੱਚ ਸ਼ਿਰਕਤ ਕਰਕੇ ਵਿਦਿਆਰਥੀਆਂ ਅਤੇ ਸਟਾਫ਼ ਦੀ ਹੌਸਲਾ ਅਫ਼ਜ਼ਾਈ ਕੀਤੀ।ਸਮੁੱਚੀ ਪੰਚਾਇਤ ਅਤੇ ਸਕੂਲ ਪ੍ਰਬੰਧਕ ਕਮੇਟੀ ਮੈਂਬਰਾਂ ਵੱਲੋਂ ਵਿਦਿਆਰਥੀਆਂ ਦੇ ਚੰਗੇ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ।

Scroll to Top