
ਪ੍ਰਿੰਸੀਪਲ ਰੇਨੂੰ ਬਾਲਾ ਨੇ ਜ਼ਿਲ੍ਹਾ ਫਾਜ਼ਿਲਕਾ ਦਾ ਨਵੀਆਂ ਕਲਮਾਂ ਨਵੀਂ ਉਡਾਣ ਦਾ ਕੈਲੰਡਰ ਕੀਤਾ ਰੀਲੀਜ਼- ਨੀਤੂ ਅਰੋੜਾ ਅੱਜ “ ਨਵੀਆਂ ਕਲਮਾਂ ਨਵੀਂ ਉਡਾਣ “ਟੀਮ ਫਾਜ਼ਿਲਕਾ ਦੇ ਕੈਲੰਡਰ ਨੂੰ ਰਿਲੀਜ਼ ਕੀਤਾ ਗਿਆ। ਟੀਮ ਫਾਜ਼ਿਲਕਾ ਵੱਲੋਂ ਪ੍ਰਿੰਸੀਪਲ ਰੇਨੂੰ ਬਾਲਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਝੰਗੜ ਭੈਣੀ ਨਾਲ ਵਿਦਿਆਰਥੀਆਂ ਨੂੰ ਸਾਹਿਤ ਨਾਲ ਜੋੜਨ ਲਈ ਗੱਲਬਾਤ ਕੀਤੀ ਗਈ। ਉਹਨਾਂ ਕਿਹਾ ਕਿ ਸਮੇਂ ਦੀ ਲੋੜ ਹੈ ਕਿ ਵਿਦਿਆਰਥੀਆਂ ਅੰਦਰ ਕਿਤਾਬਾਂ ਪੜ੍ਹਨ ਅਤੇ ਲਿਖਣ ਰੁਚੀਆਂ ਪੈਦਾ ਕੀਤੀਆਂ ਜਾਣ।ਇਸ ਪ੍ਰੋਜੈਕਟ ਬਾਰੇ ਗੱਲਬਾਤ ਕਰਦਿਆਂ ਨੀਤੂ ਅਰੋੜਾ

ਜ਼ਿਲ੍ਹਾ ਸੰਪਾਦਕ ਨੇ ਦੱਸਿਆ ਕਿ ਇਕ ਕਿਤਾਬ ਫਾਜ਼ਿਲਕਾ ਜ਼ਿਲ੍ਹੇ ਦੀ ਲੋਕ ਅਰਪਣ ਕੀਤੀਆਂ ਜਾ ਚੁੱਕੀ ਹੈ ਅਤੇ ਜਲਦੀ ਦੂਜੀ ਕਿਤਾਬ ਲੋਕ ਅਰਪਣ ਕੀਤੀ ਜਾਵੇਗੀ। ਪ੍ਰਿੰਸੀਪਲ ਰੇਨੂੰ ਬਾਲਾ ਨੇ ਸੁੱਖੀ ਬਾਠ ਸੰਸਥਾਪਕ ਪੰਜਾਬ ਭਵਨ ਸਰੀ ਕਨੇਡਾ ਅਤੇ ਉਂਕਾਰ ਸਿੰਘ ਤੇਜੇ ਦੁਆਰਾ ਵਿਦਿਆਰਥੀਆਂ ਨੂੰ ਸਾਹਿਤ ਨਾਲ ਜੋੜਨ ਲਈ ਕੀਤੇ ਜਾ ਰਹੇ ਉਪਰਾਲਿਆਂ ਦੀ ਸ਼ਲਾਘਾ ਕੀਤੀ। ਪ੍ਰਿੰਸੀਪਲ ਰੇਨੂੰ ਬਾਲਾ ਜੀ ਨੇ ਮਾਂ ਬੋਲੀ ਨਾਲ ਜੁੜਨ ਲਈ ਸੱਦਾ ਦਿੱਤਾ।ਇਸ ਕਲੰਡਰ ਰਿਲੀਜ ਕਰਨ ਸਮੇਂ ਸਮੇਂ ਮੈਡਮ ਨੀਤੀਕਾ, ਆਂਚਲ ਨਾਰੰਗ, ਕੁਲਦੀਪ ਕੌਰ, ਨੀਤੂ ਅਰੋੜਾ, ਅਮਨਦੀਪ ਭਠੇਜਾ, ਗੁਰਪ੍ਰੀਤ ਸਿੰਘ, ਨਿਰਮਲ ਸਿੰਘ, ਦੀਪਮ ਜੁਨੇਜਾ ਵਿਸ਼ਾਲ ਸ਼ਰਮਾ ਹਾਜ਼ਰ ਸਨ ।