ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਖਿੱਪਾਂਵਾਲੀ ਦੇ ਦੋ ਵਿਦਿਆਰਥੀ ਗੁਰਸ਼ਾਨ ਸਿੰਘ ਭਾਟੀ ਅਤੇ ਨਵਦੀਪ ਕੁਮਾਰ ਨੇ ਨਵੋਦਿਆ ਵਿਦਿਆਲਿਆ ਦਾਖਲਾ ਪ੍ਰੀਖਿਆ ਕੀਤੀ ਪਾਸ ਬੀਪੀਉਓ ਸਤੀਸ਼ ਮਿਗਲਾਨੀ

ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਖਿੱਪਾਂਵਾਲੀ ਦੇ ਦੋ ਵਿਦਿਆਰਥੀ ਗੁਰਸ਼ਾਨ ਸਿੰਘ ਭਾਟੀ ਅਤੇ ਨਵਦੀਪ ਕੁਮਾਰ ਨੇ ਨਵੋਦਿਆ ਵਿਦਿਆਲਿਆ ਦਾਖਲਾ ਪ੍ਰੀਖਿਆ ਕੀਤੀ ਪਾਸ :-ਬੀਪੀਉਓ ਸਤੀਸ਼ ਮਿਗਲਾਨੀ ਸਕੂਲ ਦਾ ਪੰਜਵੀਂ ਜਮਾਤ ਦਾ ਨਤੀਜਾ ਰਿਹਾ ਸੌ ਫ਼ੀਸਦੀ ਸਕੂਲ ਮੁੱਖੀ – ਛੈਲੂ ਪਟੀਰਸਰਕਾਰੀ ਸਕੂਲ ਹੁਣ ਨਹੀਂ ਹਨ ਕਿਸੇ ਪ੍ਰਾਈਵੇਟ ਸਕੂਲ ਤੋਂ ਘੱਟ -ਸਰਪੰਚ ਗੋਪੀ ਰਾਮ ਜੀ ਬੱਗੜੀਆਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਖਿੱਪਾਂਵਾਲੀ ਬਲਾਕ ਖੂਈਆਂ ਸਰਵਰ ਜ਼ਿਲ੍ਹਾ ਫਾਜ਼ਿਲਕਾ ਦੇ ਦੋ ਵਿਦਿਆਰਥੀ ਗੁਰਸ਼ਾਨ ਸਿੰਘ ਭਾਟੀ ਅਤੇ ਨਵਦੀਪ ਕੁਮਾਰ ਨੇ ਨਵੋਦਿਆ ਵਿਦਿਆਲਿਆ ਪ੍ਰੀਖਿਆ ਪਾਸ ਕਰਕੇ ਮਾਤਾ ਪਿਤਾ ਪਿੰਡ ਅਤੇ ਸਕੂਲ ਦਾ ਨਾਂ ਰੌਸ਼ਨ ਕੀਤਾ।ਇਸ ਮੌਕੇ ਤੇ ਬੀਪੀਈਓ ਸਤੀਸ਼ ਮਿਗਲਾਨੀ ਨੇ ਸਕੂਲ ਪਹੁੰਚ ਕੇ ਇਹਨਾਂ ਹੋਣਹਾਰ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ।ਸਕੂਲ ਮੁੱਖੀ ਛੈਲੂ ਪਟੀਰ ਵਲੋਂ ਜਾਣਕਾਰੀ ਸਾਂਝੀ ਕਰਦੇ ਹੋਏ ਦੱਸਿਆ ਗਿਆ ਕਿ ਜਿੱਥੇ ਗੁਰਸ਼ਾਨ ਸਿੰਘ ਭਾਟੀ ਨੇ ਨਵੋਦਿਆ ਵਿਦਿਆਲਿਆ ਦਾਖਲਾ ਪ੍ਰੀਖਿਆ ਵਿੱਚ ਸਥਾਨ ਹਾਸਿਲ ਕੀਤਾ ਉੱਥੇ ਨਾਲ ਹੀ ਪੰਜਵੀਂ ਜਮਾਤ ਮਾਰਚ 2024-25 ਦੀ ਪ੍ਰੀਖਿਆ ਵਿੱਚ ਵੀ 493/500(98%) ਅੰਕ ਪ੍ਰਾਪਤ ਕਰਕੇ ਪਹਿਲਾਂ ਸਥਾਨ ਹਾਸਿਲ ਕੀਤਾ।ਇਸ ਤੋਂ ਇਲਾਵਾ ਮਨੀਸ਼ ਕੁਮਾਰ ਨੇ 493/500 ਪਹਿਲਾਂ ਸਥਾਨ, ਨਵਦੀਪ ਕੁਮਾਰ ਨੇ 484/500 ਦੂਜਾ ਸਥਾਨ, ਮੋਹਿਨੀ ਨੇ 482/500, ਨਿਸ਼ਾ ਨੇ 480/500 ਅੰਕ ਪ੍ਰਾਪਤ ਕਰਕੇ ਤੀਜਾ ਸਥਾਨ ਹਾਸਿਲ ਕੀਤਾ। ਬਾਕੀ ਵਿਦਿਆਰਥੀਆਂ ਨੇ ਵੀ ਅਧਿਆਪਕਾਂ ਦੀ ਲਗਨ ਅਤੇ ਮਿਹਨਤ ਸਦਕਾ 90%ਤੋ80% ਪ੍ਰਾਪਤ ਕੀਤੇ।ਸਰਪੰਚ ਗੋਪੀ ਰਾਮ ਬੱਗੜੀਆ ਜੀ ਨੇ ਦੱਸਿਆ ਕਿ ਸਕੂਲ ਦਾ ਸਟਾਫ਼ ਬਹੁਤ ਮਿਹਨਤੀ ਅਤੇ ਕਰਮਸ਼ੀਲ ਹੋਣ ਦੇ ਬਦੌਲਤ ਹੀ ਅੱਜ ਪਿੰਡ ਖਿੱਪਾਂਵਾਲੀ ਦੇ ਬੱਚਿਆਂ ਨੂੰ ਗੁਣਾਤਮਕ ਸਿੱਖਿਆ ਪ੍ਰਣਾਲੀ ਨਾਲ ਜੋੜਿਆ ਜਾ ਰਿਹਾ ਹੈ ਜੋ ਪਿੰਡ ਲਈ ਮਾਣ ਦੀ ਗੱਲ ਹੈ।ਇਸ ਤੋਂ ਇਲਾਵਾ ਪ੍ਰੀ ਪ੍ਰਾਇਮਰੀ ਬੱਚਿਆਂ ਲਈ ਗ੍ਰੈਜੂਏਸ਼ਨ ਸਰਾਮਨੀ ਦਾ ਅਯੋਜਨ ਕੀਤਾ ਗਿਆ ਜਿਸ ਵਿੱਚ ਨੰਨੇ -ਮੁੰਨੇ ਬੱਚਿਆਂ ਨੇ ਸਭਿਆਚਾਰਕ ਗਤੀਵਿਧੀਆਂ ਰਾਹੀਂ ਧਿਆਨ ਆਕ੍ਰਸ਼ਿਤ ਕੀਤਾ। ਜਮਾਤ ਪਹਿਲੀ ਤੋਂ ਚੌਥੀ ਦਾ ਨਤੀਜਾ ਘੋਸ਼ਿਤ ਕੀਤਾ ਗਿਆ ਅਤੇ ਮਾਪੇ ਅਧਿਆਪਕ ਮਿਲਣੀ ਰਾਹੀਂ ਵਿਦਿਆਰਥੀਆਂ ਦੀਆਂ ਅਕਾਦਮਿਕ ਕਾਰਗੁਜ਼ਾਰੀਆਂ ਸਾਂਝੀਆਂ ਕੀਤੀਆਂ ਗਈਆਂ।ਯੂ ਕੇ ਜੀ ਦੇ ਵਿਦਿਆਰਥੀਆਂ ਨੂੰ ਪ੍ਰਮੋਟ ਕੀਤਾ ਗਿਆ। ਸਕੂਲ ਮੁੱਖੀ ਸ੍ਰੀ ਛੈਲੂ ਪਟੀਰ ਜੀ ਨੇ ਦੱਸਿਆ ਕਿ ਸਰਕਾਰ ਵਲੋਂ ਵਿਦਿਆਰਥੀਆਂ ਨੂੰ ਬਹੁਤ ਸਾਰੀਆਂ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ ਜਿਵੇਂ ਮੁਫ਼ਤ ਕਿਤਾਬਾਂ, ਮੁਫ਼ਤ ਵਰਦੀਆਂ,ਵੱਖ ਵੱਖ ਵਜ਼ੀਫਾ ਸਕੀਮਾਂ ਆਦਿ। ਸਕੂਲ ਵਿੱਚ ਵਿਦਿਆਰਥੀਆਂ ਨੂੰ ਕੰਪਿਊਟਰ ਦੀ ਬੇਸਿਕ ਜਾਣਕਾਰੀ ਦਿੱਤੀ ਜਾ ਰਹੀ ਹੈ ਅਤੇ ਨਵੋਦਿਆ ਦਾਖਲਾ ਪ੍ਰੀਖਿਆ ਲਈ ਸਕੂਲ ਪੱਧਰ ਤੇ ਵਾਧੂ ਕਲਾਸਾਂ ਲਗਾ ਕੇ ਤਿਆਰੀ ਕਰਵਾਈ ਜਾਂਦੀ ਹੈ।ਸਕੂਲ ਵਿੱਚ ਆਏ SMC ਕਮੇਟੀ ਮੈਂਬਰ, ਮਾਪੇ,, ਆਂਗਣਵਾੜੀ ਅਧਿਆਪਕਾਵਾਂ, ਪੰਚਾਇਤ ਮੈਂਬਰ ਸਹਿਬਾਨਾਂ ਅਤੇ ਪਤਵੰਤੇ ਸੱਜਣ ਲਈ ਚਾਹ ਪਾਣੀ ਦਾ ਵਿਸ਼ੇਸ਼ ਪ੍ਰਬੰਧ ਕੀਤੇ ਗਏ ਅਤੇ ਵਿਦਿਆਰਥੀਆਂ ਦੀ ਸ਼ਾਨਦਾਰ ਪ੍ਰਾਪਤੀਆਂ ਲਈ ਇਨਾਮਾ ਵੰਡੇ ਗਏ।ਇਸ ਮੌਕੇ ਸਕੂਲ ਸਟਾਫ਼ ਸ੍ਰੀ ਰਾਜਵਿੰਦਰ ਸਿੰਘ ਜੀ, ਸ੍ਰੀ ਰਮੇਸ਼ ਕੁਮਾਰ ਜੀ, ਸ੍ਰੀਮਤੀ ਅਮਨਵੀਰ ਕੌਰ, ਸ੍ਰੀਮਤੀ ਨੀਰੂ ਰਾਣੀ, ਸ੍ਰੀਮਤੀ ਸ਼ਿਵਾਂਗੀ, ਸ਼੍ਰੀਮਤੀ ਅੰਗਰੇਜ਼ ਰਾਣੀ, ਸ੍ਰੀ ਨਰਿੰਦਰ ਸਿੰਘ, ਸ੍ਰੀ ਮਹਿੰਦਰ ਕੁਮਾਰ, ਸ੍ਰੀ ਸੰਜੈ ਕੁਮਾਰ ਅਤੇ SMC ਮੈਂਬਰ ਸਹਿਬਾਨ ਸ੍ਰੀ ਪ੍ਰੇਮ ਕੁਮਾਰ ਜੀ, ਸ੍ਰੀ ਜੈਚੰਦ ਜੀ, ਸ੍ਰੀ ਵਿਜੈ ਕੁਮਾਰ ਜੀ, ਸ੍ਰੀਮਤੀ ਪੂਜਾ ਰਾਣੀ, ਸ੍ਰੀਮਤੀ ਸੁਨੀਤਾ ਰਾਣੀ, ਸ੍ਰੀਮਤੀ ਕੰਚਨਬਾਲਾ, ਸ੍ਰੀਮਤੀ ਕੁਲਵੰਤ ਕੌਰ ਅਤੇ ਪਿੰਡ ਦੇ ਪਤਵੰਤੇ ਸੱਜਣ ਉਪਸਥਿਤ ਰਹੇ।

Scroll to Top