
ਸਿੱਖਿਆ ਦੇ ਖੇਤਰ ਵਿੱਚ ਅਹਿਮ ਯੋਗਾਦਨ ਪਾਉਣ ਲਈ ਜਿਲ੍ਹੇ ਦੇ ਅਧਿਆਪਕਾਂ ਅਤੇ ਅਧਿਕਾਰੀਆਂ ਨੂੰ ਸਨਮਾਨਿਤ ਕਰਨ ਲਈ ਜਿਲ੍ਹਾ ਪੱਧਰੀ ਸਮਾਗਮ ਕਰਵਾਇਆ ਗਿਆ
ਹਾਈ ਸਕੂਲ ਕੋਟਰਾਂਝਾਂ ਵਿੱਚ ਲਲਿਤ ਮੋਹਣ ਪਾਠਕ ਵਲੋਂ 26 ਲੱਖ 50 ਰੁਪਏ ਨਾਲ ਤਿਆਰ ਹੋਏ ਵੱਖ ਵੱਖ ਪਾ੍ਰਜੈਕਟਾਂ ਦਾ ਕੀਤਾ ਉਦਘਾਟਨ
ਨਵਾਂਸਹਿਰ 22 ਮਾਰਚ()ਜਿਲਾ੍ਹ ਸਿੱਖਿਆ ਅਫਸਰ (ਸੈ.ਸਿ.) ਸ਼.ਭ.ਸ ਨਗਰ. ਡਿੰਪਲ ਮਦਾਨ ਦੀ ਅਗਵਾਈ ਵਿੱਚ ਸਿੱਖਿਆ ਦੇ ਖੇਤਰ ਵਿੱਚ ਵਿਸ਼ੇਸ਼ ਪ੍ਰਾਪਤੀਆਂ ਕਰਨ ਵਾਲੇ ਅਧਿਆਪਕਾਂ ਦਾ ਸਨਮਾਨ ਕਰਨ ਹਿੱਤ ਜਿਲਾ੍ਹ ਪੱਧਰੀ ਵਿਸ਼ੇਸ਼ ਸਮਾਗਮ ਸਰਕਾਰੀ ਹਾਈ ਸਕੂਲ ਕੋਟ ਰਾਂਝਾ ਸ਼.ਭ.ਸ.ਨਗਰ ਵਿਖੇ ਪ੍ਰਿੰਸੀਪਲ ਲਖਵੀਰ ਸਿੰਘ ਦੀ ਅਗਵਾਈ ਹੇਠ ਕਰਵਾਇਆ ਗਿਆ।ਇਸ ਸਮਾਗਮ ਦੇ ਮੁੱਖ ਮਹਿਮਾਨ ਹਲਕਾ ਇੰਚਾਰਜ ਆਮ ਆਦਮੀ ਪਾਰਟੀ ਲਲਿਤ ਮੋਹਨ ਪਾਠਕ ਅਤੇ ਉੱਪ ਜਿਲਾ੍ਹ ਸਿੱਖਿਆ ਅਫਸਰ (ਸੈ.ਸਿ.) ਸ਼.ਭ.ਸ ਨਗਰ ਅਮਰਜੀਤ ਖਟਕੜ ਵਿਸ਼ੇਸ਼ ਤੌਰ ਤੇ ਹਾਜਰ ਹੋਏ।ਇਸ ਮੌਕੇ ਲਲਿਤ ਮੋਹਣ ਪਾਠਕ ਨੇ ਕਿਹਾ ਕਿ ਪੰਜਬਾ ਸਿੱਖਿਆ ਦੇ ਖੇਤਰ ਵਿੱਚ ਕ੍ਰਾਂਤੀ ਕਾਰੀ ਤਬਦੀਲੀ ਲਿਆ ਰਹੀ ਤੇ ਤਿੰਨ ਸਾਲਾਂ ਵਿੱਚ ਸਿੱਖਿਆ ਦੇ ਖੇਤਰ ਵਿੱਚ ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਅਹਿਮ ਤਬਦੀਲੀਆਂ ਕੀਤੀਆ ਹਨ ਤੇ ਆੁੳ ਣਵਾਲੇ ਸਮੇਂ ਵਿੱਚ ਸਿੱਖਿਆ ਦੇ ਖੇਤਰ ਵਿੱਚ ਪੰਜਾਬ ਸੂਬਾ ਮਾਡਲ ਸੂਬਾ ਬਣੇਗਾ।ਇਸ ਮੌਕੇ ਜਿਲ੍ਹੇ ਦੇ ਹੋਣਹਾਰ ਅਧਿਆਪਕਾਂ ਅਤੇ ਹੋਰ ਅਧਿਕਾਰੀਆ ਨੂੰ ਵਧਾਈ ਦਿੰਦੇ ਹੋਏ ਉਪ ਜਿਲ੍ਹਾ ਸਿੱਖਿਆ ਅਫਸਰ(ਸੈ.ਸਿ) ਅਮਰਜੀਤ ਖਟਕੜ ਨੇ ਕਿਹਾ ਕਿ ਸਿੱਖਿਆ ਦੇ ਖੇਤਰ ਵਿੱਚ ਜਿਥੇ ਸਰਕਾਰ ਕੰਮ ਕਰ ਰਹੀ ਹੈ ਉਥੇ ਅਧਿਕਾਰੀਆ ਤੇ ਅਧਿਆਪਕਾਂ ਦੀ ਸਖਤ ਮਿਹਨਤ ਵੀ ਹੈ।ਇਸ ਮੌਖੇ ਅਰਮਜੀਤ ਖਟਕੜ ਵਲੋਂ ਜਿਲ੍ਹੇ ਦੀ ਸਲਾਨਾ ਰਿਪੋਰਟ ਵੀ ਪੜੀ੍ਹ ਗਈ।ਇਸ ਮੌਕੇ ਮੁੱਖ ਮਹਿਮਾਨ ਲਲਿਤ ਮੋਹਣ ਪਾਠਕ ਵਲੋਂ ਸਰਕਾਰੀ ਹਾਈ ਸਕੂਲ ਕੋਟ ਰਾਂਝਾ ਵਿਖੇ ਲਗਭੱਗ 26 ਲੱਖ 50 ਹਜਾਰ ਰੁਪਏ ਦੀ ਲਾਗਤ ਨਾਲ ਤਿਆਰ ਹੋਏ ਨਵੇਂ ਕੰਪਲੈਕਸ ਦਾ ਉਦਘਾਟਨ ਕੀਤਾ ਗਿਆ।ਸਮਾਗਮ ਦੌਰਾਨ ਬੀ.ਐਨ.ੳ. ਨਵਾਂਸ਼ਹਿਰ ਲਖਵੀਰ ਸਿੰਘ,ਬੀ.ਐਨ.ੳ.ਔੜ ਰਾਜਨ ਭਾਰਦਵਾਜ, ਬੀ.ਐਨ.ੳ. ਬੰਗਾ ਅਮਨਪੀ੍ਰਤ ਸਿੰਘ ਜੌਹਰ, ਬੀ.ਐਨ.ੳ.,ਮੁਕੰਦਪੁਰ ਰਾਣੀ, ਬੀ.ਐਨ.ੳ. ਸੜੋਆ ਗੁਰਪੀ੍ਰਤ ਸਿੰਘ ਸੈਂਪਲੇ ,ਬੀ.ਐਨ.ੳ. ਬਲਾਚੋਰ-2 ਜਸਜੀਤ ਸਿੰਘ, ਬੀ.ਐਨ.ੳ. ਬਲਾਚੌਰ-1 ਗੁਰਪੀ੍ਰਤ ਸਿੰਘ ਅਤੇ ਪ੍ਰਿੰਸੀਪਲ ਰਣਜੀਤ ਕੌਰ ਜਿਲਾ੍ਹ ਨੋਡਲ ਅਫਸਰ ਬੋਰਡ ਪੀ੍ਰਖਿਆਵਾਂ, ਪ੍ਰਿੰਸੀਪਲ ਸ਼੍ਰੀ ਰਜਨੀਸ਼ ਕੁਮਾਰ ਡੀ.ਐਸ.ਐਮ, ਸ਼੍ਰੀ ਸਤਨਾਮ ਸਿੰਘ ਡੀ.ਐਸ.ਐਸ, ਸ਼੍ਰੀ ਵਰਿੰਦਰ ਬੰਗਾ ਜਿਲ੍ਹਾ ਰਿਸੋਰਸ ਕੋਆਰਡੀਨੇਟਰ,, ਸ਼੍ਰੀ ਵਰਿੰਦਰ ਸਿੰਘ ਡਾਇਟ ਪ੍ਰਿੰਸੀਪਲ ਨੌਰਾ, ਸਾਲ 2023-24 ਅਤੇ 2024-25 ਬੈਸਟ ਸਕੂਲਾਂ ਦੇ ਮੁੱਖੀਆਂ,ਬੀ.ਆਰ.ਸੀ. ਅਤੇ ਵੱਖ-2 ਵਿਸ਼ਿਆਂ ਦੇ ਲਗਭੱਗ 80 ਅਧਿਆਪਕਾਂ ਨੂੰ ਸਿੱਖਿਆ ਦੇ ਖੇਤਰ ਵਿੱਚ ਵਿਸ਼ੇਸ਼ ਯੋਗਦਾਨ ਲਈ ਸਨਮਾਨਿਤ ਕੀਤਾ ਗਿਆ।ਸਮਾਗਮ ਵਿੱਚ ਸ਼ਾਮਿਲ ਹੋਏ ਮੁੱਖ ਮਹਿਮਾਨ ਲਲਿਤ ਮੋਹਨ ਪਾਠਕ ਅਤੇ ਉੱਪ ਜਿਲਾ੍ਹ ਸਿੱਖਿਆ ਅਫਸਰ (ਸੈ.ਸਿ.) ਸ਼.ਭ.ਸ ਨਗਰ ਅਮਰਜੀਤ ਖਟਕੜ,ਸਿੱਖਿਆ ਵਿਭਾਗ ਦੇ ਅਧਿਕਾਰੀਆਂ,ਪਿੰਡ ਦੇ ਸਰਪੰਚ ਰੁਿਪੰਦਰਜੀਤ ਕੌਰ ਬਾਜਵਾ,ਨੰਬਰਦਾਰ ਰਾਮ ਪ੍ਰਕਾਸ਼ ਅਤੇ ਜਿਲ੍ਹੇ ਦੇ ਵੱਖ-2 ਬਲਾਕਾਂ ਤੋਂ ਆਏ ਹੋਏ ਅਧਿਆਪਕਾਂ ਦਾ ਪ੍ਰਿੰਸੀਪਲ ਲਖਵੀਰ ਸਿੰਘ ਵਲੋਂ ਸਰਕਾਰੀ ਹਾਈ ਸਕੂਲ ਕੋਟ ਰਾਂਝਾ ਪਹੁੰਚਣ ਤੇ ਧੰਨਵਾਦ ਕੀਤਾ ਗਿਆ। ਇਸ ਮੌਕੇ ਸਕੂਲ ਸਟਾਫ ਕਪਿਲ ਦੁੱਗਲ,ਅਸ਼ਵਨੀ ਮੁਰਗਈ,ਸਤਨਾਮ ਸਿੰਘ,ਪ੍ਰਮੋਦ ਸ਼ਰਮਾ, ਪਰਮਜੀਤ ਕੌਰ,ਰਾਜਵਿੰਦਰ ਕੌਰ,ਰਾਜਵੀਰ ਕੌਰ,ਨੰਦਿਨੀ,ਕੁਲਦੀਪ ਲਾਲ,ਬਲਦੇਵ ਕੌਰ ਆਦਿ ਹਾਜਰ ਸਨ।