
ਜ਼ਿਲ੍ਹਾ ਪੱਧਰੀ ਹੁਨਰ ਮੁਕਾਬਲੇ ਵਿੱਚ ਪਹਿਲੀਆਂ ਤਿੰਨ ਪੁਜੀਸ਼ਨਾ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਇਨਾਮੀ ਰਾਸ਼ੀ ਦੇ ਕੇ ਸਨਮਾਨਿਆਂ ਸਿੱਖਿਆ ਵਿਭਾਗ ਪੰਜਾਬ ਦੀਆਂ ਹਦਾਇਤਾਂ ਅਨੁਸਾਰ ਵਿਦਿਆਰਥੀਆਂ ਦੇ ਐਨ ਐਸ ਕਿਓ ਐਫ ਸਕੀਮ ਤਹਿਤ ਜ਼ਿਲ੍ਹਾ ਪੱਧਰੀ ਹੁਨਰ ਮੁਕਾਬਲੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਖੂਈ ਖੇੜਾ ਵਿਖੇ ਕਰਵਾਏ ਗਏ।ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਅਤੇ ਸਕੈੰਡਰੀ ਸਤੀਸ਼ ਕੁਮਾਰ,ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਸਕੈਡੰਰੀ ਪੰਕਜ ਕੁਮਾਰ ਅੰਗੀ ਜ਼ਿਲ੍ਹਾ ਵੋਕੇਸ਼ਨਲ ਕੋਆਰਡੀਨੇਟਰ ਗੁਰਛਿੰਦਰਪਾਲ ਸਿੰਘ ਨੇ ਦੱਸਿਆ ਕਿ ਇਸ ਮੁਕਾਬਲੇ ਵਿੱਚ ਹਿੱਸਾ ਲੈਣ ਲਈ ਜ਼ਿਲੇ ਦੇ 60 ਸਕੂਲਾਂ ਵੱਲੋਂ ਭੇਜੀਆਂ ਪੇਸ਼ਕਸ਼ਾਂ ਵਿੱਚ ਚੋਣ ਕਮੇਟੀ ਵੱਲੋ ਚੁਣੀਆਂ 20 ਵਧੀਆ ਟੀਮਾਂ ਨੇ ਭਾਗ ਲਿਆ ਚੁਣੇ ਸਕੂਲਾ ਨੂੰ ਮਾਡਲ ਬਣਾਉਣ ਲਈ 1800 ਰੁਪਏ ਦੀ ਰਾਸ਼ੀ ਪ੍ਰਤੀ ਸਕੂਲ ਨੂੰ ਦਿੱਤੀ ਗਈ ਸੀ। ਇਹਨਾਂ ਸਕੂਲਾਂ ਦੇ ਹੋਣਹਾਰ ਵਿਦਿਆਰਥੀ ਦੁਆਰਾ ਦੁਆਰਾ ਬਿਊਟੀ ਅਤੇ ਵੈਲਨੈਸ,ਹੈਲਥ ਕੇਅਰ ਸਕਿਊਰਟੀ,ਰਿਟੇਲ, ਐਗਰੀਕਲਚਰ,ਇੰਨਫਰਾਮੇਸਨ ਟੈਕਨਾਲੋਜੀ , ਪਲੰਬਿੰਗ ਆਦਿ ਦੇ ਸੋਹਣੇ ਸੋਹਣੇ ਮਾਡਲਾਂ ਰਾਸ਼ੀ ਖੂਬਸੁਰਤ ਪੇਸ਼ਕਾਰੀ ਦਿੱਤੀ। ਇਹ ਪ੍ਰਦਰਸ਼ਨੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਖੂਈ ਖੇੜਾ ਵਿਖੇ ਲਗਾਈ ਗਈ। ਜਿਸ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੱਯਦ ਵਾਲਾ ਦੇ ਵਿਦਿਆਰਥੀ ਨੀਤਿਨ ਨੇ ਪਹਿਲਾਂ, ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਫਾਜ਼ਿਲਕਾ ਦੀ ਵਿਦਿਆਰਥਣ ਜੈਸਮੀਨ ਨੇ ਦੂਸਰਾ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਅਮਰਪੁਰਾ ਦੇ ਵਿਦਿਆਰਥੀਆਂ ਅਸ਼ਵਨੀ ਕੁਮਾਰ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਪਹਿਲੀ ਪੁਜੀਸ਼ਨ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ 4000 ਰੁਪਏ ਦੂਜੀ ਪੁਜੀਸ਼ਨ ਪ੍ਰਾਪਤ ਕਰਨ ਵਾਲੇ ਵਿਦਿਆਰਥੀ ਨੂੰ 3000 ਰੁਪਏ ਅਤੇ ਤੀਸਰੀ ਪੁਜੀਸ਼ਨ ਪ੍ਰਾਪਤ ਕਰਨ ਵਾਲੇ ਵਿਦਿਆਰਥੀ ਨੂੰ 2000 ਰੁਪਏ ਦੀ ਇਨਾਮੀ ਰਾਸ਼ੀ ਦਿੱਤੀ ਗਈ।ਜੱਜਮੈਂਟ ਦੀ ਡਿਊਟੀ ਨਵਦੀਪ ਇੰਦਰ ਸਿੰਘ, ਹਰਸ਼ਿੰਦਰ ਸਿੰਘ ਅਤੇ ਸੁਰਿੰਦਰ ਕੌਰ ਵੱਲੋਂ ਨਿਭਾਈ ਗਈ।ਇਸ ਮੌਕੇ ਤੇ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਅਤੇ ਸਕੈੰਡਰੀ ਸਤੀਸ਼ ਕੁਮਾਰ,ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਸਕੈਡੰਰੀ ਪੰਕਜ ਕੁਮਾਰ ਨੇ ਪਹੁੰਚ ਕੇ ਜੇਤੂ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ। ਵੋਕੇਸ਼ਨਲ ਟ੍ਰੇਨਰ ਕੁਲਦੀਪ ਕੌਰ, ਇੰਦਰਜੀਤ ਕੌਰ, ਜਸਪਾਲ ਸਿੰਘ, ਵਰੁਣ ਫੁਟੇਲਾ ਅਤੇ ਵਰੁਣ ਕੁਮਾਰ ਸੁਧੀਰ ਕੁਮਾਰ ਦੁਆਰਾ ਵਿਸ਼ੇਸ਼ ਸਹਿਯੋਗ ਦਿੱਤਾ ਗਿਆ।ਇਸ ਮੌਕੇ ਤੇ ਜ਼ਿਲ੍ਹਾ ਸਿੱਖਿਆ ਦਫਤਰ ਤੋਂ ਸੁਰਿੰਦਰ ਕੰਬੋਜ, ਵਿਵੇਕ ਕਟਾਰੀਆਂ ਮੌਜੂਦ ਸਨ।ਇਸ ਤੋਂ ਇਲਾਵਾ ਲੈਕਚਰਾਰ ਦਰਸ਼ਨ ਸਿੰਘ ਤਨੇਜਾ, ਮੈਡਮ ਰਾਧਿਕਾ,ਮੈਡਮ ਮੁਕਤਾ,ਮੈਡਮ ਸਵਿਤਾ,ਮੈਡਮ ਸਿਮਰਜੀਤ ਕੌਰ ਮੌਜੂਦ ਸਨ।