ਹਰਿਓ ਮਾਜਰਾ ਬਲਾਕ ਖੰਨਾ 1 ਦੇ ਵਿਦਿਆਰਥੀ ਦੀ INSPIREਐਵਾਰਡ ਲਈ ਹੋਈ ਚੋਣ

ਹਰਿਓ ਮਾਜਰਾ ਬਲਾਕ ਖੰਨਾ 1 ਦੇ ਵਿਦਿਆਰਥੀ ਦੀ INSPIRE
ਐਵਾਰਡ ਲਈ ਹੋਈ ਚੋਣ
: ਜ਼ਿਲ੍ਹਾ ਲੁਧਿਆਣਾ ਦੇ ਸਰਕਾਰੀ ਮਿਡਲ ਸਕੂਲ, ਹਰੀਓਂ ਮਾਜਰਾ ਦੇ ਛੇਵੀਂ ਜਮਾਤ ਵਿੱਚ ਪੜ੍ਹ ਰਹੇ ਆਨੰਦਪ੍ਰੀਤ ਸਿੰਘ ਨੂੰ ਭਾਰਤ ਸਰਕਾਰ ਦੇ ਵਿਗਿਆਨ ਅਤੇ ਤਕਨੋਲੋਜੀ ਮੰਤਰਾਲੇ ਵੱਲੋਂ INSPIRE ਅਵਾਰਡ ਸਕੀਮ 2024-25 ਲਈ ਚੁਣਿਆ ਗਿਆ ਹੈ। ਉਹ ਪੰਜਾਬ ਦੇ 421 ਚੁਣੇ ਗਏ ਵਿਦਿਆਰਥੀਆਂ ਵਿੱਚੋਂ ਇੱਕ ਹਨ।

INSPIRE (Innovation in Science Pursuit for Inspired Research) ਸਕੀਮ ਤਹਿਤ, ਸਰਕਾਰ ਨਵੀਂ ਪੀੜ੍ਹੀ ਵਿੱਚ ਵਿਗਿਆਨ ਅਤੇ ਨਵੀਨਤਾ ਪ੍ਰਤੀ ਉਤਸ਼ਾਹ ਪੈਦਾ ਕਰਨ ਲਈ ਯੋਗ ਵਿਦਿਆਰਥੀਆਂ ਨੂੰ ਚੁਣਦੀ ਹੈ। ਇਸ ਮੌਕੇ ਵਿਦਿਆਰਥੀ ਨੂੰ ਖਾਤੇ ਵਿੱਚ 10000 ਰੁਪਏ ਪ੍ਰਾਪਤ ਹੋਏ ਜਿਸਤੇ ਵਿਦਿਆਰਥੀ ਨੇ ਬਹੁਤ ਮਾਣ ਮਹਿਸੂਸ ਕੀਤਾ ।

ਇਸ ਮੌਕੇ ‘ਤੇ ਜਿਲ੍ਹਾ ਸਿੱਖਿਆ ਅਫ਼ਸਰ ਡਿੰਪਲ ਮਦਾਨ ਨੇ ਵਿਦਿਆਰਥੀ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਹੁਣ ਉੱਤਮ ਸਿੱਖਿਆ ਅਤੇ ਅਧੁਨਿਕ ਵਿਗਿਆਨਕ ਸੋਚ ਨੂੰ ਉਤਸ਼ਾਹਿਤ ਕੀਤਾ ਜਾ ਰਿਹਾ ਹੈ।ਜਿਸ ਵਿੱਚ ਸਰਕਾਰੀ ਮਿਡਲ ਸਕੂਲ , ਹਰਿਓਂ ਮਾਜਰਾ , ਬਲਾਕ ਖੰਨਾ ਦਾ ਇੱਕ ਬਿਹਤਰੀਨ ਸਕੂਲ ਸਾਬਿਤ ਹੋਇਆ ਹੈ।ਸਕੂਲ ਇਨਚਾਰਜ ਗੀਤਿਕਾ ਰਾਣੀ ਅਤੇ ਗਾਈਡ ਸਾਇੰਸ ਅਧਿਆਪਕ ਵਰਿੰਦਰ ਕੁਮਾਰ ਭਾਂਬਰੀ ਨੇ ਵਿਦਿਆਰਥੀਆਂ ਵਿੱਚ ਵਿਗਿਆਨਿਕ ਦ੍ਰਿਸ਼ਟੀਕੋਣ ਪੈਦਾ ਕੀਤਾ ਹੈ ਜਿਸ ਸਦਕਾ ਇਹ ਸਕੂਲ ਵਿਭਾਗ ਵਿਚ ਚੰਗੀ ਪੜ੍ਹਾਈ ਅਤੇ ਵੱਡੀਆਂ ਪ੍ਰਾਪਤੀਆਂ ਲਈ ਜਾਣਿਆ ਜਾਂਦਾ ਹੈ ।

ਸਕੂਲ ਪ੍ਰਬੰਧਨ ਕਮੇਟੀ (SMC) ਦੀ ਚੇਅਰਮੈਨ ਹਰਪ੍ਰੀਤ ਕੌਰ, ਸਕੂਲ ਇੰਚਾਰਜ ਗੀਤਿਕਾ ਰਾਣੀ ਅਤੇ ਸਾਇੰਸ ਅਧਿਆਪਕ ਵਰਿੰਦਰ ਕੁਮਾਰ ਭਾਂਬਰੀ ਨੇ ਆਨੰਦਪ੍ਰੀਤ ਦੀ ਇਸ ਵੱਡੀ ਉਪਲਬਧੀ ‘ਤੇ ਉਸ ਨੂੰ ਤੇ ਉਸ ਦੇ ਮਾਪਿਆਂ ਨੂੰ ਵਧਾਈ ਦਿੱਤੀ।

ਇਸ ਅਵਾਰਡ ਨੂੰ ਲੈ ਕੇ ਗ੍ਰਾਮ ਪੰਚਾਇਤ ਮਾਜਰਾ ਅਤੇ ਹਰੀਓਂ ਕਲਾਂ ਦੇ ਮੈਂਬਰਾਂ ਨੇ ਵੀ ਵਿਦਿਆਰਥੀ ਦੀ ਹੌਸਲਾ ਅਫ਼ਜ਼ਾਈ ਕੀਤੀ। ਸਕੂਲ ਦੇ ਸਟਾਫ਼ ਨੇ ਪਿੰਡ ਵਾਸੀਆਂ ਨੂੰ ਆਪਣੇ ਬੱਚਿਆਂ ਦਾ ਸਰਕਾਰੀ ਸਕੂਲਾਂ ਵਿੱਚ ਦਾਖਲਾ ਕਰਵਾਉਣ ਲਈ ਪ੍ਰੇਰਿਤ ਕੀਤਾ, ਤਾਂ ਜੋ ਉਨ੍ਹਾਂ ਨੂੰ ਵੀ ਵਧੀਆ ਸਿੱਖਿਆ ਅਤੇ ਵਿਗਿਆਨਕ ਪੱਖੋ ਅੱਗੇ ਵਧਣ ਦੇ ਮੌਕੇ ਮਿਲ ਸਕਣ।

ਪਿੰਡ ਅਤੇ ਸਕੂਲ ਸਟਾਫ ਵੱਲੋਂ ਆਨੰਦਪ੍ਰੀਤ ਨੂੰ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ ਗਈਆਂ।

Scroll to Top