
*ਡੈਮੋਕ੍ਰੇਟਿਕ ਟੀਚਰਜ਼ ਫ਼ਰੰਟ ਅਤੇ ਪੰਜਾਬ ਸਟੂਡੈਂਟਸ ਯੂਨੀਅਨ ਵੱਲੋਂ ਸਾਂਝੇ ਰੂਪ ਵਿੱਚ ਮਨਾਇਆ ਗਿਆ ਕੌਮਾਂਤਰੀ ਮਹਿਲਾ ਦਿਵਸ।**ਗ਼ਦਰੀ ਗੁਲਾਬ ਕੌਰ ਦੇ ਵਿਛੋੜੇ ਦੀ 100ਵੀਂ ਵਰੇਗੰਢ ਅਤੇ ਮਰਹੂਮ ਗੁਰਬਖਸ਼ ਕੌਰ ਸੰਘਾ ਨੂੰ ਸਮਰਪਿਤ ਕੀਤਾ ਗਿਆ ਕੌਮਾਂਤਰੀ ਮਹਿਲਾ ਦਿਵਸ।*ਫਾਜ਼ਿਲਕਾ, 08 ਮਾਰਚ 2025ਅੱਜ ਡੈਮੋਕ੍ਰੇਟਿਕ ਟੀਚਰਜ਼ ਫਰੰਟ ਅਤੇ ਪੰਜਾਬ ਸਟੂਡੈਂਟਸ ਯੂਨੀਅਨ ਵੱਲੋਂ ਕੌਮਾਂਤਰੀ ਔਰਤ ਦਿਵਸ ਦੇ ਮੌਕੇ ਉੱਪਰ ਗ਼ਦਰੀ ਗੁਲਾਬ ਕੌਰ ਦੇ ਵਿਛੋੜੇ ਦੀ 100ਵੀਂ ਵਰੇਗੰਢ ਅਤੇ ਮਰਹੂਮ ਗੁਰਬਖਸ਼ ਕੌਰ ਸੰਘਾ ਨੂੰ ਸਮਰਪਿਤ ਸੈਮੀਨਾਰ ਕਰਵਾਇਆ ਗਿਆ। ਇਸ ਮੌਕੇ ਗ਼ਦਰੀ ਗੁਲਾਬ ਕੌਰ ਤੇ ਗੁਰਬਖਸ਼ ਕੌਰ ਦੇ ਸੰਘਰਸ਼ਮਈ ਜੀਵਨ ਅਤੇ ਔਰਤਾਂ ਦੀ ਮੁਕਤੀ ਦਾ ਰਾਹ ਵਿਸ਼ੇ ਉੱਪਰ ਗੱਲਬਾਤ ਕੀਤੀ ਗਈ।ਇਸ ਮੌਕੇ ਸਟੇਜ ਸਕੱਤਰ ਦੀ ਭੂਮਿਕਾ ਪੂਨਮ ਕਾਸਵਾਂ ਵੱਲੋਂ ਨਿਭਾਈ ਗਈ।ਇਸ ਮੌਕੇ ਬੁਲਾਰੇ ਦੇ ਤੌਰ ਤੇ ਪਹੁੰਚੇ ਡੇਮੋਕ੍ਰੇਟਿਕ ਟੀਚਰਜ਼ ਫਰੰਟ ਦੇ ਆਗੂ ਕੰਵਲਜੀਤ ਕੌਰ ਬਲ ਅਤੇ ਡੇਮੋਕ੍ਰੇਟਿਕ ਮੁਲਾਜ਼ਮ ਫਰੰਟ ਦੇ ਸੂਬਾ ਪ੍ਰਧਾਨ ਜਰਮਨਜੀਤ ਸਿੰਘ ਨੇ ਕਿਹਾ ਕਿ ਸਾਡੇ ਸਮਾਜ ਵਿੱਚ ਔਰਤਾਂ ਨੂੰ ਦੂਜੇ ਦਰਜੇ ਦੇ ਨਾਗਰਿਕ ਸਮਝਿਆ ਜਾਂਦਾ ਹੈ ਜਿਸ ਵੱਜੋਂ ਔਰਤਾਂ ਨਾਲ ਅਨੇਕਾਂ ਪ੍ਰਕਾਰ ਦੀਆਂ ਘਟਨਾਵਾਂ ਵਾਪਰਦੀਆਂ ਹਨ ਤੇ ਔਰਤਾਂ ਦੇ ਅਕਸ਼ ਨੂੰ ਘਟਾ ਕੇ ਦੇਖਿਆ ਜਾਂਦਾ ਹੈ। ਔਰਤਾਂ ਨੂੰ ਆਪਣੇ ਬਰਾਬਰਤਾ ਦੇ ਅਧਿਕਾਰ ਲਈ ਲੰਮਾ ਸੰਘਰਸ਼ ਕਰਨਾ ਪਿਆ ਪਰ ਇਸ ਸਭ ਦੇ ਬਾਵਜੂਦ ਵੀ ਔਰਤਾਂ ਨੂੰ ਸੀਮਤ ਅਧਿਕਾਰ ਪ੍ਰਾਪਤ ਹਨ। ਔਰਤਾਂ ਨੂੰ ਇੱਕ ਵਸਤੂ ਦੇ ਰੂਪ ਵਿੱਚ ਪੇਸ਼ ਕੀਤਾ ਜਾਂਦਾ ਹੈ।ਇਸ ਦੇ ਨਾਲ ਹੀ ਆਗੂਆਂ ਨੇ ਕਿਹਾ ਕਿ ਔਰਤ ਦਿਵਸ ਮਨਾਉਣ ਦਾ ਮੁੱਖ ਮਕਸਦ ਔਰਤ ਨੂੰ ਆਪਣੇ ਅਧਿਕਾਰਾਂ ਪ੍ਰਤੀ ਅਤੇ ਸੰਘਰਸ਼ ਪ੍ਰਤੀ ਪ੍ਰੇਰਿਤ ਕਰਨਾ ਹੈ। ਇਹੋ ਜਹੇ ਪ੍ਰੋਗਰਾਮਾਂ ਨੂੰ ਹਰੇਕ ਪੱਧਰ ਤੇ ਕੀਤਾ ਜਾਣਾ ਚਾਹੀਦਾ ਹੈ ਤਾਂ ਜੋ ਔਰਤਾਂ ਆਪਣੀ ਗੁਲਾਮੀ ਦੀਆਂ ਜੰਜੀਰਾਂ ਨੂੰ ਤੋੜ ਕੇ ਆਪਣੇ ਮੁਕਤੀ ਦੇ ਰਾਹ ਨੂੰ ਪੱਧਰਾਂ ਕਰ ਸਕਣ। ਇਸ ਮੌਕੇ ਡੀ ਟੀ ਐਫ ਦੇ ਜਿਲ੍ਹਾ ਪ੍ਰਧਾਨ ਗੁਰਵਿੰਦਰ ਸਿੰਘ ਅਤੇ ਪੰਜਾਬ ਸਟੂਡੈਂਟਸ ਯੂਨੀਅਨ ਦੇ ਆਗੂ ਮਮਤਾ ਲਾਧੂਕਾ ਨੇ ਕਿਹਾ ਕਿ ਅੱਜ ਦੇ ਸਮੇਂ ਵਿੱਚ ਔਰਤਾਂ ਦੇ ਦਰਪੇਸ਼ ਅਨੇਕਾਂ ਪ੍ਰਕਾਰ ਦੀਆਂ ਚੁਣੌਤੀਆਂ ਹਨ ਤੇ ਇਤਿਹਾਸ ਇਸ ਗੱਲ ਦਾ ਗਵਾਹ ਹੈ ਔਰਤਾਂ ਨੇ ਜੋ ਕੁਝ ਵੀ ਪ੍ਰਾਪਤ ਕੀਤਾ ਹੈ ਹੈ ਸਭ ਕੁਝ ਉਸ ਦੇ ਸੰਘਰਸ਼ ਸਦਕਾ ਹੀ ਹੈ ਇਸ ਲਈ ਅੱਜ ਔਰਤਾਂ ਦਾ ਸੰਘਰਸ਼ ਦੀਆਂ ਮੁਹਰਲੀਆਂ ਸਫ਼ਾ ਵਿੱਚ ਹੋਣਾ ਸਮੇਂ ਦੀ ਮੁੱਖ ਜਰੂਰਤ ਹੈ। ਕੌਮਾਂਤਰੀ ਔਰਤ ਦਿਵਸ ਔਰਤਾਂ ਦੇ ਬਰਾਬਰਤਾ ਲਈ ਸੰਘਰਸ਼ ਦੀ ਇੱਕ ਲੰਮੀ ਗਾਥਾ ਹੈ ਤੇ ਇੱਕ ਲੰਮੇ ਸੰਘਰਸ਼ ਤੋਂ ਬਾਅਦ ਹੀ ਔਰਤਾਂ ਨੂੰ ਇਹ ਦਿਨ ਮਨਾਉਣ ਦਾ ਅਵਸਰ ਪ੍ਰਾਪਤ ਹੋਇਆ ਹੈ ਪਰ ਔਰਤਾਂ ਲਈ ਬਰਾਬਰਤਾ ਦੇ ਅਵਸਰ ਨੂੰ ਸਿਰਫ਼ ਇਕ ਦਿਨ ਤੱਕ ਸੀਮਤ ਕਰ ਕੇ ਰੱਖ ਦਿੱਤਾ ਹੈ ਜੋ ਕਿ ਬਹੁਤ ਸੋਚਣ ਦਾ ਵਿਸ਼ਾ ਹੈ। ਇਸ ਦੇ ਨਾਲ ਹੀ ਆਗੂਆਂ ਨੇ ਕਿਹਾ ਕਿ ਕੇਂਦਰ ਸਰਕਾਰ ਮਨੂ ਸਮ੍ਰਿਤੀ ਨੂੰ ਲਾਗੂ ਕਰਨ ਲੱਗੀ ਹੋਈ ਹੈ ਜਿਸ ਦੇ ਤਹਿਤ ਔਰਤ ਦੇ ਅਧਿਕਾਰਾਂ ਤੇ ਵੀ ਡਾਕੇ ਮਾਰੇ ਜਾ ਰਹੇ ਹਨ ਅੱਜ ਦੇਸ਼ ਦੀਆਂ ਸਮੁੱਚੀਆਂ ਔਰਤਾਂ ਨੂੰ ਕੇਂਦਰ ਸਰਕਾਰ ਦੀਆਂ ਇਹਨਾਂ ਨੀਤੀਆਂ ਖ਼ਿਲਾਫ਼ ਅਤੇ ਔਰਤਾਂ ਦੀ ਗੁਲਾਮੀ ਦੀ ਮਾਨਸਿਕਤਾ ਰੱਖਣ ਵਾਲੀ ਪਿੱਤਰਸੱਤਾ ਖ਼ਿਲਾਫ਼ ਡੱਟ ਕੇ ਸੰਘਰਸ਼ ਕਰਨਾ ਚਾਹੀਦਾ ਹੈ।ਇਸ ਮੌਕੇ ਡੀ ਟੀ ਐੱਫ ਦੇ ਸੂਬਾ ਸਕੱਤਰ ਮਹਿੰਦਰ ਕੌੜਿਆਂ ਵਾਲੀ ਅਤੇ ਜਿਲ੍ਹਾ ਸਕੱਤਰ ਕੁਲਜੀਤ ਡੰਗਰ ਖੇੜਾ ਨੇ ਸੰਬੋਧਨ ਕਰਦਿਆਂ ਔਰਤਾਂ ਨੂੰ ਆਪਣੀ ਸੰਘਰਸ਼ਾਂ ਵਿੱਚ ਆਪਣੀ ਭੂਮਿਕਾ ਨੂੰ ਪਛਾਣਦੇ ਹੋਏ ਮੋਹਰੀ ਰੋਲ ਅਦਾ ਕਰਨ ਲਈ ਪ੍ਰੇਰਿਤ ਕੀਤਾ।ਇਸ ਮਿਡ ਡੇ ਮਿਲ ਵਰਕਰਜ਼ ਯੂਨੀਅਨ ਦੀ ਸੂਬਾ ਪ੍ਰਧਾਨ ਬਿਮਲਾ ਬਾਈ ਨੇ ਵੀ ਸੰਬੋਧਨ ਕੀਤਾ।ਅੰਤ ਆਗੂਆਂ ਨੇ ਕਿਹਾ ਕਿ ਸਮਾਜ ਤਾਂ ਹੀ ਬਦਲ ਸਕਦਾ ਹੈ ਤੇ ਵਿਕਸਿਤ ਹੋ ਸਕਦਾ ਹੈ ਜੇਕਰ ਔਰਤਾਂ ਸੰਘਰਸ਼ ਦਾ ਰਾਹ ਅਖਤਿਆਰ ਕਰਨ।ਇਸ ਮੌਕੇ ਆਗੂਆਂ ਵੱਲੋਂ 5994 ਭਾਰਤੀ ਨੂੰ ਪੂਰਾ ਕਰਵਾਉਣ ਲਈ ਸੰਘਰਸ਼ ਕਰ ਰਹੀਆਂ ਲੜਕੀਆਂ ਨੂੰ ਸਨਮਾਨਿਤ ਕੀਤਾ ਗਿਆ। ਅਧਿਆਪਕ ਆਗੂ ਮੈਡਮ ਨੀਤੂ ,ਵਿਦਿਆਰਥੀ ਆਗੂ ਹਰਸ਼ਦੀਪ ਕੌਰ,ਅਤੇ ਡੀਏਵੀ ਕਾਲਜ ਫਾਜ਼ਿਲਕਾ ਦੀ ਵਿਦਿਆਰਥਣ ਦਿਵਿਆ ਸ਼ਰਮਾ ਨੇ ਕਵਿਤਾਵਾਂ ਅਤੇ ਆਪਣੀਆਂ ਰਚਨਾਵਾਂ ਪੇਸ਼ ਕੀਤੀਆਂ।ਇਸ ਮੌਕੇ ਪ੍ਰਿੰਸੀਪਲ ਸ਼੍ਰੀਮਤੀ ਸੁਤੰਤਰ ਪਾਠਕ, ਪ੍ਰਿੰਸੀਪਲ ਸ਼੍ਰੀਮਤੀ ਆਸ਼ਿਮਾ ਗੁਪਤਾ,ਜੋਤੀ ਸੇਤੀਆ, ਗੀਤਾ ਝਾਂਬ, ਗੀਤੂ, ਨੀਲਮ ਰਾਣੀ, ਸੁਮਨ ਕੁਮਾਰੀ,ਸ਼ਿਲਪਾ ਛਾਬੜਾ, ਰਜਨੀ ਬਾਲਾ, ਮਿਡ ਡੇ ਮੀਲ ਯੂਨੀਅਨ ਦੀ ਸੂਬਾ ਸਕੱਤਰ ਰਾਜਵਿੰਦਰ ਕੌਰ, ਜਿਲ੍ਹਾ ਪ੍ਰਧਾਨ ਸੁਨੀਤਾ ਰਾਣੀ ਅਤੇ ਵੱਡੀ ਗਿਣਤੀ ਵਿੱਚ ਮਹਿਲਾਵਾਂ ਨੇ ਸ਼ਮੂਲੀਅਤ ਕੀਤੀ।ਇਸ ਮੌਕੇ ਡੀ ਟੀ ਐੱਫ ਦੇ ਨੋਰੰਗ ਲਾਲ,ਬਲਜਿੰਦਰ ਗਰੇਵਾਲ, ਹਰੀਸ਼ ਕੁਮਾਰ, ਵਰਿੰਦਰ ਲਾਧੂਕਾ, ਰਿਸ਼ੂ ਸੇਠੀ, ਰਮੇਸ਼ ਸੁਧਾ, ਹਰਵਿੰਦਰ ਸਿੰਘ, ਵਰਿੰਦਰ ਕੁੱਕੜ,ਬੱਗਾ ਸੰਧੂ,ਗੁਰਮੇਲ ਸਿੰਘ, ਪ੍ਰਿਥਵੀ ਵਰਮਾ, ਸੁਖਦੀਪ ਬੁਰਜਾਂ ਨੇ ਸ਼ਮੂਲੀਅਤ ਕੀਤੀ। ਪੰਜਾਬ ਸਟੂਡੈਂਟਸ ਯੂਨੀਅਨ ਤੋਂ ਆਦਿਤਿਆ ਫਾਜ਼ਿਲਕਾ, ਕਮਲਜੀਤ ਮੁਹਾਰਖੀਵਾ,ਗੁਰਪ੍ਰੀਤ ਸਿੰਘ,ਕਾਜਲ ਰਾਣੀ ਮੌਜੂਦ ਸਨ।