ਈਟੀਟੀ 5994 ਬੈਕਲਾਗ ਬੇਰੋਜ਼ਗਾਰ ਆਧਿਆਪਕਾਂ ਵੱਲੋਂ ਕੀਤਾ ਗਿਆ ਕੈਬਿਨਟ ਮੰਤਰੀ ਵਰਿੰਦਰ ਗੋਇਲ ਦਾ ਵਿਰੌਧ।

ਈਟੀਟੀ 5994 ਬੈਕਲਾਗ ਬੇਰੋਜ਼ਗਾਰ ਆਧਿਆਪਕਾਂ ਵੱਲੋਂ ਕੀਤਾ ਗਿਆ ਕੈਬਿਨਟ ਮੰਤਰੀ ਵਰਿੰਦਰ ਗੋਇਲ ਦਾ ਵਿਰੌਧ।

  • ਪੁਲਿਸ ਵੱਲੋਂ ਕੀਤੀ ਗਈ ਧੱਕਾਮੁੱਕੀ (ਜਲਾਲਾਬਾਦ, 4 ਮਾਰਚ,2025) ਈਟੀਟੀ 5994 ਬੈਕਲਾਗ ਬੇਰੋਜ਼ਗਾਰ ਅਧਿਆਪਕ ਪਿਛਲੇ 3 ਸਾਲ ਤੋਂ ਰੋਜ਼ਗਾਰ ਦੀ ਮੰਗ ਵਾਸਤੇ ਲਗਾਤਾਰ ਜੂਝ ਰਹੇ ਹਨ। ਪਰ ਹਜੇ ਵੀ ਕੋਈ ਪੁੱਖਤਾ ਹੱਲ ਸਰਕਾਰ ਵੱਲੋਂ ਹੁੰਦਾ ਦਿਖਾਈ ਨਹੀਂ ਦੇ ਰਿਹਾ ਹੈ।
    ਅੱਜ ਮਿਤੀ 4/3/2025 ਦਿਨ ਮੰਗਲਵਾਰ ਨੂੰ ਜਦੋਂ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਵਰਿੰਦਰ ਗੋਇਲ ਜੀ ਸੁਹੇਲੇ ਮਾਈਨਰ ਦਾ ਉਦਘਾਟਨ ਕਰਨ ਹਲਕਾ ਜਲਾਲਾਬਾਦ ਪਹੁੰਚੇ ਤਾਂ ਅਧਿਆਪਕਾਂ ਵਲੋਂ ਓਹਨਾ ਦਾ ਜੋਰਦਾਰ ਵਿਰੋਧ ਕੀਤਾ ਗਿਆ।
    ਇਸ ਦੇ ਨਾਲ ਹੀ ਪੰਜਾਬ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ ਗਈ ।ਜਿਸ ਤੋਂ ਬਾਅਦ ਪ੍ਰਦਸ਼ਨ ਕਾਰੀਆ ਨੂੰ ਗਿਰਫ਼ਤਾਰ ਕਰ ਕੇ ਨੇੜਲੇ ਥਾਣਿਆ ਵਿਚ ਲਿਜਆ ਗਿਆ।
    ਯੂਨੀਅਨ ਆਗੂ ਅਸ਼ੋਕ ਬਾਵਾ, ਕੁਲਵਿੰਦਰ ਸਾਮਾ,ਮਨਦੀਪ ਕੰਬੋਜ ,ਜਸਵਿੰਦਰ ਸਿੰਘ,ਸਰਬਜੀਤ ਸਿੰਘ, ਵਿਜੇ ਕੁਮਾਰ, ਸੁਰਿੰਦਰ ਕੁਮਾਰ, ਰਾਜ ਕੁਮਾਰ, ਸਕਤੀ, ਮੀਨੂ ਮੈਡਮ,ਅਮਨ ਸ਼੍ਰੀ ਮੁਕਤਸਰ ਸਾਹਿਬ, ਵਲੋਂ ਕਿਹਾ ਗਿਆ ਹੈ ਕਿ ਜਦੋਂ ਤੱਕ ਸਰਕਾਰ ਸਾਡੇ 5994 ਭਰਤੀ ਵਿਚਲੇ 2994 ਬੈਕਲਾਗ ਦੇ ਮਸਲਿਆਂ ਦਾ ਹੱਲ ਕਰਕੇ 5994 ਈਟੀਟੀ ਅਧਿਆਪਕਾਂ ਦੀ ਭਰਤੀ ਨੂੰ ਪੂਰਾ ਨਹੀਂ ਕਰਦੀ ਅਤੇ ਸਕੂਲਾਂ ਵਿਚ ਨਹੀਂ ਭੇਜਿਆ ਜਾਂਦਾ ਤਾਂ ਇਸੇ ਤਰ੍ਹਾਂ ਹੀ ਪੰਜਾਬ ਸਰਕਾਰ ਦੇ ਮੰਤਰੀਆਂ ਦਾ ਵਿਰੌਧ ਕੀਤਾ ਜਾਊਗਾ। ਵਲੋਂ – ਈਟੀਟੀ 5994 ਬੈਕਲਾਗ ਬੇਰੋਜ਼ਗਾਰ ਅਧਿਆਪਕ ਯੂਨੀਅਨ ਪੰਜਾਬ।
Scroll to Top