
ਪੇਂਡੂ ਭੱਤਾ,ਬਕਾਇਆ ਡੀ ਏ ਕਿਸ਼ਤਾਂ ਅਤੇ 4-9-14 ਏ ਸੀ ਪੀ ਲਾਭ ਤੁਰੰਤ ਬਹਾਲ ਕਰੇ ਪੰਜਾਬ ਸਰਕਾਰ…….ਦਿਲਬਾਗ, ਅਮਨਦੀਪ, ਭਗਵੰਤ,ਨਰਦੇਵ
ਮੁਲਾਜ਼ਮ ਵਰਗ ਦੀਆਂ ਉਮੀਦਾਂ ਤੇ ਖਰੀ ਉਤਰੇ ਪੰਜਾਬ ਸਰਕਾਰ
(ਜਲੰਧਰ) ਪੰਜਾਬ ਦੇ ਪ੍ਰਾਇਮਰੀ ਅਧਿਆਪਕਾਂ ਦੀ ਸਿਰਮੌਰ ਜਥੇਬੰਦੀ ਐਲੀਮੈਂਟਰੀ ਟੀਚਰਜ਼ ਯੂਨੀਅਨ ਪੰਜਾਬ (ਰਜਿ:) ਦੀ ਜ਼ਿਲ੍ਹਾ ਜਲੰਧਰ ਇਕਾਈ ਦੇ ਪ੍ਰੈੱਸ ਸਕੱਤਰ ਦਿਲਬਾਗ ਸਿੰਘ ਮਹਿਤਪੁਰ, ਅਮਨਦੀਪ ਸਿੰਘ ਭੰਗੂ,ਭਗਵੰਤ ਪ੍ਰਿਤਪਾਲ ਸਿੰਘ (ਦੋਵੇਂ ਸੀਨੀਅਰ ਮੀਤ ਪ੍ਰਧਾਨ) ਨਰਦੇਵ ਸਿੰਘ ਜਰਿਆਲ (ਜ਼ਿਲ੍ਹਾ ਜਲੰਧਰ ਮੀਤ ਪ੍ਰਧਾਨ ) ਨੇ ਮੀਟਿੰਗ ਉਪਰੰਤ ਪ੍ਰੈੱਸ ਬਿਆਨ ਜਾਰੀ ਕਰਦਿਆਂ ਆਖਿਆ ਕਿ ਪੰਜਾਬ ਦੇ ਸਮੂਹ ਮੁਲਾਜ਼ਮ ਵਰਗ ਨੇ ਬੜੀਆਂ ਆਸਾਂ-ਉਮੀਦਾਂ ਨਾਲ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਉਣ ਵਿੱਚ ਵਧ ਚੜ੍ਹ ਕੇ ਯੋਗਦਾਨ ਪਾਇਆ। ਮੁਲਾਜ਼ਮ ਵਰਗ ਨੂੰ ਆਸ ਸੀ ਕਿ ਪਿਛਲੀਆਂ ਰਵਾਇਤੀ ਸਰਕਾਰਾਂ ਨਾਲੋਂ ਆਪ ਸਰਕਾਰ ਹਟ ਕੇ ਮੁਲਾਜ਼ਮਾਂ ਦੇ ਹਿੱਤਾਂ ਨੂੰ ਪੂਰਨ ਵਿੱਚ ਸੁਹਿਰਦਤਾ ਨਾਲ ਕੰਮ ਕਰੇਗੀ,ਪਰ ਅਸਲ ਵਿੱਚ ਇਸ ਦੇ ਉਲਟ ਹੋਇਆ।ਆਪ ਸਰਕਾਰ ਦੇ ਚਾਲੂ ਕਾਰਜਕਾਲ ਵਿੱਚ ਮੁਲਾਜ਼ਮ ਵਰਗ ਦੇ ਹਿੱਤਾਂ ਨੂੰ ਬਿਲਕੁਲ ਅੱਖੋਂ ਪਰੋਖੇ ਕੀਤਾ ਗਿਆ। ਇਸ ਕਾਰਨ ਪੰਜਾਬ ਦਾ ਸਮੁੱਚਾ ਮੁਲਾਜ਼ਮ ਵਰਗ ਪੰਜਾਬ ਸਰਕਾਰ ਤੋਂ ਨਾਖੁਸ਼ ਹੈ। ਉਕਤ ਸਾਰੇ ਜਥੇਬੰਦਕ ਆਗੂਆਂ ਨੇ ਪੰਜਾਬ ਸਰਕਾਰ ਤੋਂ ਪੇਂਡੂ ਭੱਤਾ ਬਹਾਲ ਕਰਨ, ਡੀ ਏ ਦੀਆਂ ਬਕਾਇਆ ਕਿਸ਼ਤਾਂ ਜਾਰੀ ਕਰਨ, ਸਿੱਖਿਆ ਵਿਭਾਗ ਵਿੱਚ ਕੰਮ ਕਰਦੇ ਅਧਿਆਪਕਾ ਦੀ ਕੱਟੀ ਗਈ 4-9-14 ਏ ਸੀ ਪੀ ਮੁੜ ਲਾਗੂ ਕਰਨ,ਬਣਦੇ ਗੁਣਾਂਕ ਅਨੁਸਾਰ ਪੇ ਕਮਿਸ਼ਨ ਦੇਣ ਅਤੇ ਹੋਰ ਵਿੱਤੀ ਮੰਗਾਂ ਨੂੰ ਬਹਾਲ ਕਰਨ ਦੀ ਪੁਰਜ਼ੋਰ ਮੰਗ ਕੀਤੀ। ਉਨ੍ਹਾਂ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ,ਵਿੱਤ ਮੰਤਰੀ ਹਰਪਾਲ ਚੀਮਾ ਅਤੇ ਸਿੱਖਿਆ ਮੰਤਰੀ ਪੰਜਾਬ ਹਰਜੋਤ ਸਿੰਘ ਬੈਂਸ ਨੂੰ ਉਕਤ ਮੰਗਾਂ ਪ੍ਰਤੀ ਸੰਜੀਦਗੀ ਦਿਖਾਉਂਦੇ ਜਲਦ ਤੋਂ ਜਲਦ ਪੂਰਾ ਕਰਨ ਅਪੀਲ ਕੀਤੀ ਤਾਂ ਜੋ ਮੁਲਾਜ਼ਮ ਵਰਗ ਦਾ ਪੰਜਾਬ ਸਰਕਾਰ ਤੇ ਭਰੋਸਾ ਬਣਿਆ ਰਹੇ। ਇਸ ਮੌਕੇ ਕਪਿਲ ਕਵਾਤਰਾ,ਸੁਖਦੇਵ ਸਿੰਘ, ਜਸਵੰਤ ਸਿੰਘ ਰੌਲੀ (ਸਾਰੇ ਸੀਨੀ: ਮੀਤ ਪ੍ਰਧਾਨ) ਸੁਰਿੰਦਰ ਪਾਲ ਸਰਮਸਤਪੁਰ, ਮਥਰੇਸ਼ ਕੁਮਾਰ,ਸਤੀਸ਼ ਕੁਮਾਰ, ਇੰਦਰਜੀਤ ਸਿੰਘ ਕਿਸ਼ਨਪੁਰ,ਡਾ. ਬਲਵੀਰ ਚੰਦ,ਅਨੁਰਾਗ ਸੰਧੀਰ, ਪਾਲ ਜੀ ਮੁਕੇਸ਼( ਸਾਰੇ ਮੀਤ ਪ੍ਰਧਾਨ) ਜਥੇਬੰਦਕ ਸਕੱਤਰ ਰਾਮਪਾਲ,ਮੁਨੀਸ਼ ਮੋਹਨ,ਸਹਾ. ਪ੍ਰੈੱਸ ਸਕੱਤਰ ਮਨਦੀਪ ਸਿੰਘ,ਸੋਨੂੰ ਭਗਤ, ਸਹਾ. ਜਨਰਲ ਸਕੱਤਰ ਰਵਿੰਦਰ ਕੁਮਾਰ ,ਸਹਾ. ਵਿੱਤ ਸਕੱਤਰ ਪ੍ਰੇਮ ਕੁਮਾਰ, ਰਵਿੰਦਰ ਸਰੋਏ ਚੱਕ ਜਿੰਦਾ,ਸਾਹਿਲ ਗਿੱਲ, ਅਸ਼ਵਨੀ ਕੁਮਾਰ, ਰਜਿੰਦਰ ਕੁਮਾਰ, ਗਗਨ ਗੁਪਤਾ,ਯਸ਼ ਮੋਮੀ,ਕੁਲਦੀਪ ਕੁਮਾਰ, ਜਤਿੰਦਰ ਅਰੋੜਾ,ਰਾਜੇਸ਼ ਕੁਮਾਰ, ਅਵਿਨਾਸ਼ ਭਗਤ, ਪ੍ਰਦੀਪ ਕੁਮਾਰ ਬੁਲੰਦ ਪੁਰ,ਹਰੀਸ਼ ਪ੍ਰਾਸ਼ਰ,ਰਾਜ ਕੁਮਾਰ ਭਤੀਜਾ,ਅਸ਼ੋਕ ਕੁਮਾਰ, ਸੁਖਵਿੰਦਰ ਦੁੱਗਲ,ਦਵਿੰਦਰ ਪੰਧੇਰ,ਸੰਜੀਵ ਭਾਰਦਵਾਜ, ਕੁਲਵੰਤ ਸਿੰਘ ਬੜਾਪਿੰਡ,ਮਲਕੀਤ ਸਿੰਘ, ਅਮਿਤ ਚੋਪੜਾ,ਜਸਵੀਰ ਸਿੰਘ, ਸੁਖਦੇਵ ਸਿੰਘ, ਸ਼ੇਖਰ ਚੰਦ, ਦਲੀਪ ਕੁਮਾਰ, ਲਖਵਿੰਦਰ ਸਿੰਘ,ਵਿਕਾਸ ਮੋਹਨ, ਮੈਡਮ ਡਿੰਪਲ ਸ਼ਰਮਾ,ਸਤੀਸ਼ ਕੁਮਾਰੀ,ਮਨਿੰਦਰ ਕੌਰ,ਨੀਰੂ,ਪਰਮਜੀਤ ਕੌਰ, ਰੂਬੀ ਅਗਨੀਹੋਤਰੀ,ਨਵਨੀਤ ਕੌਰ,ਅਮਨਪ੍ਰੀਤ ਕੌਰ ਸੰਗਲ ਸੋਹਲ, ਆਰਤੀ ਗੌਤਮ, ਸੁਖਵਿੰਦਰ ਕੌਰ ਸ਼ੇਰਪੁਰ, ਰਣਜੀਤ ਕੌਰ, ਮਨਸਿਮਰਤ ਕੌਰ, ਅੰਜਲਾ ਸ਼ਰਮਾ,ਰੀਨਾ ਕਾਲੀਆ, ਨਿਸ਼ਚਿਤ ਕੁਮਾਰੀ,ਕੁਲਵਿੰਦਰ ਕੌਰ,ਡੇਜ਼ੀ, ਪੂਨਮ, ਮਮਤਾ,ਸੁਨੀਤਾ, ਕੰਚਨਬਾਲਾ,ਰਵਿੰਦਰ ਰੂਬੀ,ਮਿਨਾਕਸ਼ੀ ਚੱਢਾ,ਵੰਦਨਾ ਕੋਟਲਾ,ਸੰਤੋਸ਼ ਬੰਗੜ,ਮੋਨਿਕਾ ਉੱਪਲ, ਨੀਨਾ ਰਾਣੀ,ਸੁਸ਼ਮਾ,ਗੀਤਾ ਮੱਟੂ,ਲਲਿਤਾ ਅੱਪਰਾ,ਅਨੀਤਾ,ਸ਼ੈਲੀ,ਹਰਮੀਤ ਕੌਰ ਅਤੇ ਹੋਰ ਅਧਿਆਪਕ ਹਾਜ਼ਰ ਸਨ।