
ਦਿਵਿਆਂਗ ਵਿਦਿਆਰਥੀਆਂ ਨੂੰ ਲੋੜੀਂਦਾ ਸਮਾਨ ਵੰਡਿਆ ਦਿਵਿਆਂਗ ਵਿਦਿਆਰਥੀਆਂ ਦੀ ਭਲਾਈ ਸਿੱਖਿਆ ਵਿਭਾਗ ਵਚਨਬੱਧ -ਡੀਈਓ ਸਤੀਸ਼ ਕੁਮਾਰ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਸਤੀਸ਼ ਕੁਮਾਰ ਅਤੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਪਰਵਿੰਦਰ ਸਿੰਘ ਦੀ ਅਗਵਾਈ ਵਿੱਚ ਜ਼ਿਲ੍ਹਾ ਫਾਜ਼ਿਲਕਾ ਦੇ ਦਿਵਿਆਂਗ ਵਿਦਿਆਰਥੀਆਂ ਦੀ ਭਲਾਈ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਹਨ।ਇਹਨ ਯਤਨਾਂ ਨੂੰ ਅੱਗੇ ਵਧਾਉਂਦਿਆਂ ਬਲਾਕ ਅਬੋਹਰ 1, ਬਲਾਕ ਅਬੋਹਰ 2 ਅਤੇ ਬਲਾਕ ਖੂਈਆਂ ਸਰਵਰ ਦੇ ਦਿਵਿਆਂਗ ਵਿਦਿਆਰਥੀਆਂ ਨੂੰ ਲੋੜੀਂਦਾ ਸਮਾਨ ਵੰਡਣ ਲਈ ਕੈਂਪ ਸਰਕਾਰੀ ਪ੍ਰਾਇਮਰੀ ਬੇਸਿਕ ਸਕੂਲ ਅਬੋਹਰ ਵਿਖੇ ਲਗਾਇਆ ਗਿਆ।ਜਿਸ ਵਿੱਚ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਸਤੀਸ਼ ਕੁਮਾਰ ਨੇ ਉਚੇਚੇ ਤੌਰ ਤੇ ਪਹੁੰਚ ਕੇ ਇਹਨਾਂ ਵਿਦਿਆਰਥੀਆਂ ਨੂੰ ਸਮਾਨ ਵੰਡ ਕੇ ਹੌਸਲਾ ਅਫ਼ਜ਼ਾਈ ਕੀਤੀ। ਉਹਨਾਂ ਨੇ ਇਹਨਾਂ ਵਿਦਿਆਰਥੀਆਂ ਨੂੰ ਪ੍ਰੇਰਦਿਆ ਕਿਹਾ ਕਿ ਤੁਸੀਂ ਦੂਸਰੇ ਸਾਥੀ ਵਿਦਿਆਰਥੀਆਂ ਨਾਲੋਂ ਕਿਸੇ ਤਰ੍ਹਾਂ ਵੀ ਘੱਟ ਨਹੀਂ ਹੋ। ਉਹਨਾਂ ਨੇ ਇਹਨਾਂ ਵਿਦਿਆਰਥੀਆਂ ਨੂੰ ਮਿਹਨਤ ਕਰਕੇ ਅੱਗੇ ਵਧਣ ਲਈ ਪ੍ਰੇਰਿਤ ਕੀਤਾ।ਜ਼ਿਲ੍ਹਾ ਸਿੱਖਿਆ ਅਫ਼ਸਰ ਨੇ ਦੱਸਿਆ ਕਿ ਸਮੱਗਰ ਸਿੱਖਿਆ ਅਭਿਆਨ ਤਹਿਤ ਆਈ ਈ ਡੀ ਕੰਪੋਨੈਟ ਤਹਿਤ ਸਰਕਾਰ ਦੀਆਂ ਹਦਾਇਤਾਂ ਅਤੇ ਸਿੱਖਿਆ ਵਿਭਾਗ ਦੇ ਉੱਚ ਅਧਿਕਾਰੀਆਂ ਦੀ ਰਹਿਨੁਮਾਈ ਹੇਠ ਸਮੇਂ ਸਮੇਂ ਤੇ ਦਿਵਿਆਂਗ ਵਿਦਿਆਰਥੀਆਂ ਦੀ ਭਲਾਈ ਲਈ ਅਜਿਹਾ ਸਮਾਨ ਮੁੱਹਈਆ ਕਰਵਾਇਆ ਜਾਂਦਾ ਹੈ।ਇਸ ਕੈਂਪ ਦੌਰਾਨ ਵਿਸ਼ੇਸ ਲੋੜਾਂ ਵਾਲੇ ਦਿਆਰਥੀਆਂ ਨੂੰ ਵਿਸ਼ੇਸ਼ ਟੀ ਐਲ ਐਮ ਕਿੱਟ,ਹੀਅਰਿੰਗ ਏਡਜ,ਸਮਾਰਟ ਕੇਨਜ਼,ਬਲਾਇੰਡ ਵਿਦਿਆਰਥੀਆਂ ਲਈ ਵਿਸ਼ੇਸ਼ ਕਿੱਟ,ਕਲਿੱਪਰਜ,ਵੀਲ ਚੇਅਰ,ਸੀਪੀ ਚੇਅਰ, ਡੇਜ਼ੀ ਪਲੇਅਰ,ਰੋਲਾਟਰਜ, ਟ੍ਰਾਈ ਸਾਇਕਲ ਅਤੇ ਹੋਰ ਸਮਾਨ ਵੰਡਿਆ ਗਿਆ।ਇਸ ਮੌਕੇ ਤੇ ਬੀਪੀਈਓ ਅਜੇ ਛਾਬੜਾ, ਬੀਪੀਈਓ ਭਾਲਾ ਰਾਮ,ਡੀ ਐਸ ਈ ਮੈਡਮ ਗੀਤਾ ਗੋਸਵਾਮੀ,ਡੀ ਐਸ ਈ ਟੀ ਦਰਸ਼ਨ ਵਰਮਾ,ਆਈ ਈ ਆਰ ਟੀ ਸੁਮਿਤ ਕੁਮਾਰ, ਦਵਿੰਦਰਪਾਲ, ਸੰਤੋਸ਼, ਸੁਨੀਲ, ਸੁਭਾਸ਼ ਅਤੇ ਜ਼ਿਲ੍ਹਾ ਸਿੱਖਿਆ ਦਫ਼ਤਰ ਤੋਂ ਸੁਰਿੰਦਰ ਕੰਬੋਜ ਹਾਜਰ ਸਨ।ਬੇਸਿਕ ਸਕੂਲ ਦੇ ਮੁੱਖੀ ਮੈਡਮ ਮਨਜੀਤ ਕੌਰ ਅਤੇ ਸਮੁੱਚੇ ਸਟਾਫ ਵੱਲੋ ਕੈਂਪ ਦੀ ਸਫਲਤਾ ਲਈ ਸ਼ਲਾਘਾਯੋਗ ਸੇਵਾਵਾਂ ਨਿਭਾਈਆਂ ਗਈਆਂ।