

ਗੌਰਮਿੰਟ ਲੈਕਚਰਾਰ ਯੂਨੀਅਨ ਨੇ ਪੰਜਾਬ ਸਰਕਾਰ ਨੂੰ ਦਿੱਲੀ ਚੋਣਾਂ ਦੀ ਕਰਾਰੀ ਹਾਰ ਤੋਂ ਸ਼ਬਕ ਸਿੱਖਣ ਲਈ ਕਿਹਾ -ਅਮਨ ਸ਼ਰਮਾ ਗੌਰਮਿੰਟ ਸਕੂਲ ਲੈਕਚਰਾਰ ਯੂਨੀਅਨ ਪੰਜਾਬ ਦੀ ਸਟੇਟ ਬਾਡੀ ਦੀ ਹੰਗਾਮੀ ਮੀਟਿੰਗ ਦਿਲੀ ਚੋਣਾਂ ਵਿੱਚ ਆਮ ਆਦਮੀ ਪਾਰਟੀ ਦੀ ਕਰਾਰੀ ਹਾਰ ਹੋਣ ਤੇ ਮੁਲਾਜ਼ਮ ਮੰਗਾਂ ਨੂੰ ਹੱਲ ਕਰਵਾਉਣ ਦੇ ਮੁੱਦੇ ਤੇ ਸੂਬਾ ਸੀਨੀਅਰ ਮੀਤ ਪ੍ਰਧਾਨ ਅਮਨ ਸ਼ਰਮਾ ਦੀ ਪ੍ਰਧਾਨਗੀ ਵਿੱਚ ਹੋਈ| ਸੂਬਾ ਸੀਨੀਅਰ ਮੀਤ ਪ੍ਰਧਾਨ ਅਮਨ ਸ਼ਰਮਾ ਅਤੇ ਸੂਬਾ ਜਨਰਲ ਸਕੱਤਰ ਬਲਰਾਜ ਸਿੰਘ ਬਾਜਵਾ ਅਤੇ ਸਕੱਤਰ ਜਨਰਲ ਰਵਿੰਦਰਪਾਲ ਸਿੰਘ, ਕੌਸ਼ਲ ਸ਼ਰਮਾ ਪਠਾਨਕੋਟ ਨੇ ਕਿਹਾ ਆਮ ਆਦਮੀ ਪਾਰਟੀ ਨੂੰ ਇਸ ਕਰਾਰੀ ਹਾਰ ਤੋਂ ਜਰੂਰ ਸ਼ਬਕ ਲੈਣਾ ਚਾਹੀਦਾ ਹੈ ਅੱਤੇ ਪੰਜਾਬ ਦੇ ਮੁਲਾਜ਼ਮਾਂ ਪੈਨਸ਼ਨਰ ਦੀਆਂ ਮੰਗਾਂ ਨੂੰ ਪਰਮ ਅਗੇਤ ਦੇ ਕੇ ਹੱਲ ਕਰਨਾ ਚਾਹੀਦਾ ਹੈ ਨਹੀਂ ਤਾਂ ਅਗਲੀ ਵਿਧਾਨ ਸਭਾ ਚੋਣਾਂ ਵਿੱਚ ਪੰਜਾਬ ਵਿੱਚ ਦਿਲੀ ਤੋਂ ਵੀ ਬੁਰੀ ਹਾਰ ਦਾ ਸਾਹਮਣਾ ਕਰਨਾ ਪਵੇਗਾ | ਸੰਘਰਸ਼ ਦੀ ਲੜੀ ਵਿੱਚ ਅੱਜ ਗੌਰਮਿੰਟ ਸਕੂਲ ਲੈਕਚਰਾਰ ਯੂਨੀਅਨ ਪੰਜਾਬ ਅਮ੍ਰਿਤਸਰ ਨੇ ਪੰਜਾਬ ਮੁਲਾਜ਼ਮ ਪੈਨਸ਼ਨਰ ਸਾਂਝਾ ਫ਼ਰੰਟ ਦੇ ਸੱਦੇ ਤੇ ਅੰਮ੍ਰਿਤਸਰ ਵਿੱਚ ਚਾਰ ਵਿਧਾਇਕਾਂ ਨੂੰ ਮੰਗਾਂ ਸੰਬੰਧੀ ਮੰਗ ਪੱਤਰ ਪ੍ਰੋਗਰਾਮ ਵਿੱਚ ਹਿੱਸਾ ਲਿਆ ਅੱਤੇ ਹਰੇਕ ਜਿਲਿਆਂ ਵਲੋਂ ਸਾਂਝਾ ਫਰੰਟ ਦੇ ਫਰਵਰੀ ਮਹੀਨੇ ਦੇ ਬਜਟ ਸੈਸ਼ਨ ਐਕਸ਼ਨ ਪ੍ਰੋਗਰਾਮਾਂ ਦਾ ਹਿੱਸਾ ਬਣਨ ਦਾ ਵਿਸ਼ਵਾਸ ਦਵਾਇਆ ਅੱਤੇ ਅਪੀਲ ਕੀਤੀ | ਪੰਜਾਬ ਸਰਕਾਰ ਬਦਲਾਅ ਦੇ ਬਹੁਤ ਵੱਡੇ ਵਾਅਦੇ ਅਤੇ ਦਾਵਿਆਂ ਨਾਲ ਸਮੂਹ ਮੁਲਾਜ਼ਮ ਪੈਨਸ਼ਨਰ ਅਤੇ ਆਮ ਜਨਤਾ ਦੇ ਸਹਿਯੋਗ ਨਾਲ ਬਹੁਤ ਵੱਡੀ ਜਿੱਤ ਨਾਲ ਬਣੀ ਸੀ ਪਰ ਲਗਭਗ ਤਿੰਨ ਸਾਲ ਬੀਤਣ ਤੇ ਵੀ ਸਰਕਾਰ ਆਪਣੇ ਵਾਅਦਿਆਂ ਤੇ ਬਿੱਲਕੁਲ ਖਰੀ ਨਹੀਂ ਉਤਰੀ | ਮੁਲਾਜ਼ਮ ਪੈਨਸ਼ਨਰਸ ਦਾ 11 ਪ੍ਰਤੀਸ਼ਤ ਡੀ ਏ ਦੀਆਂ ਤਿੰਨ ਕਿਸ਼ਤਾਂ ਅਤੇ ਇਸਦਾ ਇੱਕ ਇੱਕ ਮੁਲਾਜ਼ਮ ਦਾ 2016 ਤੋਂ ਲੱਖਾਂ ਦਾ ਬਣਦਾ ਬਕਾਇਆ, ਪੇਂਡੂ ਭੱਤਾ, ਬਾਰਡਰ ਭੱਤਾ, ਪੁਰਾਣੀ ਪੈਨਸ਼ਨ ਪ੍ਰਣਾਲੀ, ਪੇ ਕਮਿਸਨ 2016 ਤੋਂ 2021 ਤੱਕ ਦਾ ਬਕਾਇਆ, ਪੇ ਸਕੇਲ ਤਰੁਟੀਆਂ, ਏ ਸੀ ਪੀ ਆਦਿ ਹੋਰ ਮੰਗਾਂ ਦਾ ਸੁੱਚਾਰੂ ਨਿਪਟਾਰਾ ਕਰਨ ਦੀ ਕਾਰਵਾਈ ਵੀਂ ਨਹੀਂ ਸ਼ੁਰੂ ਕੀਤੀ| ਇਸ ਲਈ ਮੁਲਾਜ਼ਮ ਪੈਨਸ਼ਨਰਸ ਨੇ ਲੋਕਸਭਾ ਚੋਣਾਂ ਵਿੱਚ ਆਪਣੇ ਪਰਿਵਾਰਾਂ ਰਿਸ਼ਤੇਦਾਰਾਂ ਅਤੇ ਆਮ ਜਨਤਾ ਦੇ ਸਹਿਯੋਗ ਨਾਲ ਆਮ ਆਦਮੀ ਸਰਕਾਰ ਨੂੰ ਲੋਕ ਸਭਾ ਚੋਣਾਂ ਵਿੱਚ ਕਰਾਰੀ ਹਾਰ ਦਿੱਤੀ ਸੀ| ਪਰ ਲੋਕਸਭਾ ਚੋਣਾਂ ਦੇ ਛੇ ਮਹੀਨੇ ਬਾਅਦ ਵੀ 15 ਪ੍ਰਤੀਸ਼ਤ ਡੀ. ਏ ਦੀ ਬਕਾਇਆ ਕਿਸ਼ਤਾਂ ਵਿੱਚੋ ਸਿਰਫ 4 ਪ੍ਰਤੀਸ਼ਤ ਕਿਸ਼ਤ ਦੇ ਕੇ ਮੁਲਾਜ਼ਮ ਪੈਨਸ਼ਨਰ ਦੇ ਜਖਮਾਂ ਤੇ ਲੂਣ ਛਿੜਕਿਆ | ਬਾਕੀ ਉਪਰੋਕਤ ਮੰਗਾਂ ਤੇ ਕੋਈ ਕਾਰਵਾਈ ਨਹੀਂ ਕੀਤੀ| ਸੁਖਦੇਵ ਸਿੰਘ ਰਾਣਾ ਹਰਜੀਤ ਸਿੰਘ ਬਲਹਾੜੀ, ਬਲਜੀਤ ਸਿੰਘ ਕਪੂਰਥਲਾ ਅਤੇ ਕੁਲਦੀਪ ਗਰੋਵਰ ਫਾਜ਼ਿਲਕਾ ਨੇ ਕਿਹਾ ਆਮ ਆਦਮੀ ਪਾਰਟੀ ਦੀ ਦਿੱਲੀ ਦੀ ਕਰਾਰੀ ਹਾਰ ਉਹਨਾਂ ਦੀ ਆਪਣੀ ਮਾੜੀ ਕਾਰਗੁਜਾਰੀ ਕਾਰਨ ਹੈ ਅੱਤੇ ਪੰਜਾਬ ਸਰਕਾਰ ਨੂੰ ਰਹਿੰਦੇ ਦੋ ਸਾਲਾਂ ਵਿੱਚ ਮੁਲਾਜ਼ਮ ਪੈਨਸ਼ਨਰ ਅੱਤੇ ਆਮ ਜਨਤਾ ਦੀਆਂ ਮੰਗਾਂ ਮੁਸ਼ਕਿਲਾਂ ਨੂੰ ਹੱਲ ਕਰਨਾ ਚਾਹੀਦਾ ਹੈ ਨਹੀਂ ਤਾਂ ਦਿੱਲੀ ਨਾਲੋਂ ਵੱਧ ਮਾੜੇ ਨਤੀਜੇ ਭੁਗਤਣ ਲਈ ਤਿਆਰ ਰਹਿਣਾ ਚਾਹੀਦਾ ਹੈ| ਇਸ ਮੀਟਿੰਗ ਵਿੱਚ ਜਗਤਾਰ ਸਿੰਘ ਹੋਸ਼ਿਆਰਪੁਰ, ਵਿਵੇਕ ਕਪੂਰ, ਚਰਨਦਾਸ ਮੁਕਤਸਰ,ਤਜਿੰਦਰਪਾਲ ਸਿੰਘ, ਜਤਿੰਦਰ ਸਿੰਘ,ਅਰੁਣ ਕੁਮਾਰ, ਹਰਜੀਤ ਸਿੰਘ ਰਤਨ , ਜਗਦੀਸ਼ ਕੰਵਲ,,ਰਾਕੇਸ਼ ਕੁਮਾਰ, ਗੁਰਬੀਰ ਸਿੰਘ,ਗਿਰਿਸ਼ ਭਾਰਤੀ, ਰਾਕੇਸ਼ ਗੁਲਾਟੀ, ਅਮਨਪ੍ਰੀਤ ਸਿੰਘ ਆਦਿ ਹੋਰ ਸਾਥੀਆਂ ਨੇ ਹਿੱਸਾ ਲਿਆ |