
ਯਾਦਗਾਰੀ ਹੋ ਨਿੱਬੜਿਆ ਪੀਐਮ ਸ਼੍ਰੀ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਚੱਕ ਮੋਚਨ ਵਾਲਾ ਦਾ ਸਲਾਨਾ ਪ੍ਰੋਗਰਾਮ ਪਰਵਾਜ਼ ਏ ਹੁਨਰ
ਜਲਾਲਾਬਾਦ ਹਲਕੇ ਦੇ ਪੀਐੱਮ ਸ਼੍ਰੀ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਚੱਕ ਮੋਚਨ ਵਾਲਾ ਵਿੱਚ ਸਲਾਨਾ ਸਮਾਰੋਹ ਪਰਵਾਜ਼ ਏ ਹੁਨਰ ਕਰਵਾਇਆ ਗਿਆ। ਪ੍ਰੋਗਰਾਮ ਦੀ ਸ਼ੁਰੂਆਤ ਹਲਕਾ ਐਮ ਐਲ ਏ ਜਗਦੀਪ ਕੰਬੋਜ ਗੋਲਡੀ ਅਤੇ ਐਸਡੀਐਮ ਜਲਾਲਾਬਾਦ ਸਰਦਾਰ ਕਵਰਜੀਤ ਸਿੰਘ ਮਾਨ ਵੱਲੋਂ ਵੱਲੋਂ ਸ਼ਮਾ ਰੌਸ਼ਨ ਕਰਕੇ ਕੀਤੀ ਗਈ।
ਪ੍ਰੋਗਰਾਮ ਪਰਵਾਜ਼ ਏ ਹੁਨਰ ਜਿਸ ਵਿਚ ਸਕੂਲ ਦੇ ਵਿਦਿਆਰਥੀਆਂ ਨੇ ਆਪਣੀ ਵੱਖ ਵੱਖ ਕਲਾਂ ਦਾ ਪ੍ਰਦਰਸ਼ਨ ਆਪਣੇ ਮਾਪਿਆਂ ਤੇ ਮਹਿਮਾਨਾ ਸਾਹਮਣੇ ਪੇਸ਼ ਕੀਤਾ। ਪ੍ਰੋਗਰਾਮ ਦੋਰਾਨ ਸੱਭਿਆਚਾਰ ਗਤੀਵਿਧੀਆਂ ਲੋਕ ਗੀਤ,ਲੋਕ ਨਾਚ ਭੰਗੜਾ ਲੁੱਡੀ,ਸੰਮੀ, ਰਾਜਸਥਾਨੀ ਘੂਮਰ ਨਾਚ , ਹਰਿਆਣਵੀ ,ਗੁਜਰਾਤੀ ਤੇ ਕਸ਼ਮੀਰੀ ਨਾਚ, ਕੁੜੀਆਂ ਦਾ ਭੰਗੜਾ ਪੇਸ਼ ਕੀਤਾ ਗਿਆ। ਵਿਦਿਆਰਥੀਆਂ ਵੱਲੋਂ ਮੋਬਾਇਲ ਦੀ ਜ਼ਿਆਦਾ ਵਰਤੋਂ ਦੇ ਨੁਕਸਾਨ ਅਧਾਰਿਤ ਕੋਰਿਉਗ੍ਰਫੀ, ਜਲਿਆਂ ਵਾਲਾ ਬਾਗ਼ ਹੱਤਿਆਕਾਂਡ ਅਧਾਰਿਤ ਕੋਰਿਉਗਾਫ੍ਰੀ ਵਿਸਾਖੀ , ਤੇ ਕਨੈਡਾ ਕੋਰਿਉਗ੍ਰਾਫੀ ਪੇਸ਼ ਕੀਤੀ ਗਈ।ਇਸ ਦੇ ਨਾਲ ਹੀ ਨਸ਼ੇ ਦੇ ਬੁਰੇ ਪ੍ਰਭਾਵਾਂ ਨੂੰ ਬਿਆਨ ਕਰਦਾ ਨਾਟਕ ਆਖਿਰ ਕਦੋਂ ਤੱਕ! ਪੇਸ਼ ਕੀਤਾ ਗਿਆ। ਵਿਦਿਆਰਥੀਆਂ ਵੱਲੋਂ ਮਾਰਸ਼ਲ ਆਰਟ ਦੇ ਕਰਤੱਬ ਵੀ ਦਿਖਾਏ ਗਏ। ਪ੍ਰੋਗਰਾਮ ਵਿੱਚ ਫਾਲਕਾ ਜਿਲੇ ਦੇ ਐੱਸ ਐੱਸ ਪੀ ਸਰਦਾਰ ਵਰਿੰਦਰ ਸਿੰਘ ਬਰਾੜ ਵੱਲੋਂ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਗਈ ਉਹਨਾਂ ਵੱਲੋਂ ਐੱਨ ਐੱਨ ਐੱਮ ਐੱਸ ਪੇਪਰ ਪਾਸ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ। ਪ੍ਰਿੰਸੀਪਲ ਸ੍ਰੀ ਮਨਦੀਪ ਸਿੰਘ ਥਿੰਦ ਨੇ ਮਾਪਿਆਂ ਨੂੰ ਜੀ ਆਇਆਂ ਕਹਿੰਦੇ ਹੋਏ ਬੱਚਿਆਂ ਦੀਆਂ ਪ੍ਰਾਪਤੀਆਂ ਮਹਿਮਾਨਾ ਨੂੰ ਦੱਸਦਿਆਂ ਇਹ ਕਿਹਾ ਕਿ ਮਾਪਿਆਂ ਦੇ ਸਹਿਯੋਗ ਨਾਲ ਸਕੂਲ ਦਿਨ ਦੁਗੁੱਣੀ ਤੇ ਰਾਤ ਚੋਗੁਣੀ ਤਰੱਕੀ ਕਰ ਰਿਹਾ। ਜਲਾਲਾਬਾਦ ਦੇ ਐਸ ਡੀ ਐਮ ਸਾਹਿਬ ਸ੍ਰੀ ਕੰਵਰਜੀਤ ਸਿੰਘ ਮਾਨ ਨੇ ਮਾਪਿਆਂ ਨੂੰ ਬੱਚਿਆਂ ਵੱਲ ਪੂਰਾ ਧਿਆਨ ਦੇਣ ਲਈ ਪ੍ਰੇਰਿਤ ਕੀਤਾ ਤੇ ਮੋਬਾਇਲ ਦੀ ਜਿਆਦਾ ਵਰਤੋਂ ਕਰਨ ਤੋਂ ਰੋਕਦਿਆ ਵਿੱਦਿਆ ਤੇ ਖੇਡਾਂ ਨਾਲ ਜੁੜਨ ਲਈ ਉਤਸ਼ਾਹਿਤ ਕੀਤਾ। ਜਲਾਲਾਬਾਦ ਦੇ ਸਕੂਲ ਆਫ ਐਮੀਨੈੱਸ ਦੇ ਪ੍ਰਿੰਸੀਪਲ ਸ੍ਰੀਮਾਨ ਗੌਤਮ ਖੁਰਾਣਾ,ਪ੍ਰਿੰਸੀਪਲ ਪਰਵਿੰਦਰ ਸਿੰਘ, ਰਾਮ ਸਿੰਘ, ਜਸਵਿੰਦਰ ਸਿੰਘ ,ਕੁਲਦੀਪ ਸਿੰਘ ਸੁਮਿਤ ਨਾਰੰਗ ਧਰਮਪਾਲ ਜਲਪ, ਪ੍ਰਿੰਸੀਪਲ ਸ਼੍ਰੀਮਤੀ ਰੰਜਨਾ, ਹੈੱਡਮਾਸਟਰ ਰਣਜੀਤ ਸਿੰਘ, ਹੈੱਡਮਾਸਟਰ ਹੈਡਮਿਸਟਰਸ ਪੂਨਮ ਹੈਡਮਿਸਟਰਸ ਵੀਨੂ ਮੋਂਗਾ,ਬੰਤਾ ਸਿੰਘ, ਪ੍ਰਿੰਸੀਪਲ ਪ੍ਰਦੀਪ ਕੁਮਾਰ,,ਹੈੱਡਮਿਸਟਰਸ ਸ਼੍ਰੀਮਤੀ ਰਚਨਾ ,ਪਿ੍ੰਸੀਪਲ ਸੁਮਿਤ ਨਾਰੰਗ, ਜ਼ਿਲ੍ਹਾ ਪਲਾਨਿੰਗ ਬੋਰਡ ਦੇ ਚੇਅਰਮੈਨ ਸੁਨੀਲ ਸੱਚਦੇਵਾ ਵਿਸ਼ੇਸ਼ ਤੌਰ ਤੇ ਪਹੁੰਚੇ। ਪ੍ਰੋਗਰਾਮ ਦੋਰਾਨ ਬਾਰਵੀਂ ਜਮਾਤ ਦੀ ਵਿਦਿਆਰਥਣ ਨਾਜ਼ੀਆ ਕੰਬੋਜ ਮੈਰਿਟ ਵਿੱਚ ਆਉਣ ਤੇ ਸਨਮਾਨਿਤ ਕੀਤਾ ਗਿਆ। ਸਕੂਲ ਦੇ 27 ਵਿਦਿਆਰਥੀਆਂ ਜਿੰਨ੍ਹਾਂ ਨੇ ਸਟੇਟ ਪੱਧਰ ਖੇਡਾ ਵਿੱਚ ਹਿੱਸਾ ਲਿਆ ਨੂੰ ਸਨਮਾਨਿਤ ਕੀਤਾ ਗਿਆ।ਇਸ ਤੋਂ ਇਲਾਵਾ ਸਾਹਿਤਕ ਗਤੀਵਿਧੀਆਂ ਦੇ ਉਹ ਸਾਰੇ ਵਿਦਿਆਰਥੀ ਜਿੰਨਾਂ ਨੇ ਜ਼ਿਲ੍ਹਾ ਪੱਧਰ ਮੁਕਾਬਲੇ ਵਿੱਚ ਜਿੱਤਾਂ ਪ੍ਰਾਪਤ ਕੀਤੀਆਂ ਸਨ ਉਹ ਸਾਰੇ ਵਿਦਿਆਰਥੀ ਨੂੰ ਸਨਮਾਨਿਤ ਕੀਤਾ ਗਿਆ। ਹੈਡ ਮਾਸਟਰ ਮਨੀਸ਼ ਗਰਗ ਹੈੱਡਮਾਸਟਰ ਵੀਰੂ,
ਸਰਪੰਚ ਅਮਰ ਸਿੰਘ ਐਸ ਐਮ ਸੀ ਚੇਅਰਮੈਨ ਸੁਲੱਖਣ ਸਿੰਘ ਵੀ ਹਾਜ਼ਰ ਸਨ।