
*ਤਾਲਮੇਲ ਕਮੇਟੀ ਪੈਰਾ ਮੈਡੀਕਲ ਤੇ ਸਿਹਤ ਕਰਮਚਾਰੀ ਪੰਜਾਬ ਦੀ ਮੀਟਿੰਗ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਵਿਖੇ ਹੋਈ**18 ਫ਼ਰਵਰੀ 2025 ਨੂੰ ਡਾਇਰੈਕਟਰ ਸਿਹਤ ਵਿਭਾਗ ਨੂੰ ਮਿਲੇਗਾ ਜਥੇਬੰਦੀ ਦਾ ਮਾਸ ਡੈਪੂਟੇਸ਼ਨ*ਜਲੰਧਰ 8 ਫ਼ਰਵਰੀ ( ) ਸਿਹਤ ਵਿਭਾਗ ਦੀ ਸਿਰਮੌਰ ਜਥੇਬੰਦੀ ਤਾਲਮੇਲ ਕਮੇਟੀ ਪੈਰਾ ਮੈਡੀਕਲ ਤੇ ਸਿਹਤ ਕਰਮਚਾਰੀ ਪੰਜਾਬ ਦੀ ਮੀਟਿੰਗ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਵਿਖੇ ਹੋਈ।ਜਿਸ ਵਿੱਚ ਜਥੇਬੰਦੀ ਵਿੱਚ ਆਈ ਲੰਬੀ ਖੜੋਤ ਨੂੰ ਤੋੜਦਿਆਂ ਪਿਛਲੀ ਟੀਮ ਵੱਲੋਂ ਕੀਤੇ ਕੰਮ ਦੀ ਸਲਾਹਾਣਾ ਕੀਤੀ ਗਈ।ਅੱਜ ਇਸ ਮੀਟਿੰਗ ਵਿੱਚ ਵੱਖ ਵੱਖ ਜ਼ਿਲ੍ਹਿਆਂ ਤੋਂ ਆਏ ਸਾਥੀਆਂ ਨੇ ਆਪਣੇ ਵਿਚਾਰ ਪੇਸ਼ ਕਰਦੇ ਹੋਏ ਕਿਹਾ ਕਿ ਸਿਹਤ ਵਿਭਾਗ ਦੀਆਂ ਵੱਖ ਵੱਖ ਕੈਟਾਗਿਰੀਆਂ ਦੇ ਕੰਮ ਰੁਕੇ ਹੋਏ ਹਨ।ਜਿਸ ਵਿੱਚ ਸਿਹਤ ਵਿਭਾਗ ਦੀਆਂ ਸਮੁੱਚੀਆਂ ਕੈਟਾਗਿਰੀਆਂ ਦੀਆਂ ਪ੍ਰਮੋਸ਼ਨਾਂ, ਡਾਕਟਰਾਂ ਦੀ ਤਰਜ਼ ਤੇ ਏ ਸੀ ਪੀ ਲਾਉਣਾ,ਨਵ ਨਿਯੁਕਤ ਭਰਤੀ ਤੇ ਪੰਜਾਬ ਸਕੇਲ ਲਾਗੂ ਕਰਵਾਉਣ,986 ਮਲਟੀਪਰਪਜ ਹੈਲਥ ਵਰਕਰ ਫੀਮੇਲ ਰਹਿੰਦੀ ਭਰਤੀ ਪੂਰੀ ਕਰਵਾਉਣ,ਜੀ ਪੀ ਐਫ ਖਾਤਿਆਂ ਦੀ ਅਪਡੇਸਨਾ , ਕੱਟੇ ਭੱਤੇ ਬਹਾਲ ਕਰਵਾਉਣ ਸਮੇਤ ਮੰਗ ਪੱਤਰ ਵਿੱਚ ਦਰਜ਼ ਮੰਗਾਂ ਦੇ ਹੱਲ ਲਈ ਜਥੇਬੰਦੀ ਦਾ ਇੱਕ ਮਾਸ ਡੈਪੂਟੇਸ਼ਨ ਮਿਤੀ 18 ਫ਼ਰਵਰੀ 2025 ਨੂੰ ਡਾਇਰੈਕਟਰ ਸਿਹਤ ਵਿਭਾਗ ਨੂੰ ਮਿਲੇਗਾ।ਇਸੇ ਦੌਰਾਨ ਮਾਰਚ ਮਹੀਨੇ ਵਿੱਚ ਜਥੇਬੰਦੀ ਦੀਆਂ ਜ਼ਿਲ੍ਹਾ ਕਮੇਟੀਆਂ ਦੀਆਂ ਮੀਟਿੰਗਾਂ ਕੀਤੀਆਂ ਜਾਣਗੀਆਂ।ਮਈ ਮਹੀਨੇ ਤੱਕ ਬਲਾਕ ਪੱਧਰੀ ਚੋਣਾਂ ਸੰਪਨ ਕੀਤੀਆਂ ਜਾਣਗੀਆਂ।ਇਸ ਮੌਕੇ ਹਾਜ਼ਰ ਸਾਥੀਆਂ ਵੱਲੋਂ ਸਰਬਸੰਮਤੀ ਨਾਲ ਰਟਾਇਰ ਹੋ ਚੁੱਕੇ ਸਾਥੀਆਂ ਦੀ ਥਾਂ ਤੇ ਕਰਾਜਕਾਰੀ ਕਨਵੀਨਰ ਦੀ ਜ਼ਿੰਮੇਵਾਰੀ ਸਾਥੀ ਗੁਲਜ਼ਾਰ ਖਾਂ ਮਲੇਰਕੋਟਲਾ,ਮੁੱਖ ਸਲਾਹਕਾਰ ਦੀ ਜ਼ਿੰਮੇਵਾਰੀ ਹਰਮਿੰਦਰਪਾਲ ਫ਼ਤਹਿਗੜ੍ਹ, ਚੀਫ਼ ਆਰਗੇਨਾਈਜਰ ਦੀ ਜ਼ਿੰਮੇਵਾਰੀ ਸਾਥੀ ਸੁਖਵਿੰਦਰ ਸਿੰਘ ਦੋਦਾ,ਵਿੱਤ ਸਕੱਤਰ ਮਨਵਿੰਦਰ ਕਟਾਰੀਆ ਮੋਗਾ ਅਤੇ ਚੇਅਰਮੈਨ ਦੀ ਜ਼ਿੰਮੇਵਾਰੀ ਸਾਥੀ ਕੁਲਬੀਰ ਸਿੰਘ ਮੋਗਾ ਸਮੇਤ ਇਨ ਸਰਵਿਸ ਸਮੁੱਚੀ ਕਾਰਜ਼ਕਾਰਨੀ ਜਥੇਬੰਦਕ ਸਰਗਰਮੀਆਂ ਵਿੱਚ ਆਪਣੀ ਭੂਮਿਕਾ ਨਿਭਾਏਗੀ।ਇਸ ਮੌਕੇ ਤੇ ਗੁਲਜ਼ਾਰ ਖਾਂ ਸੰਗਰੂਰ , ਮੁਖਤਿਆਰ ਸਿੰਘ ਲੁਧਿਆਣਾ, ਹਰਮਿੰਦਰਪਾਲ ਫ਼ਤਹਿਗੜ੍ਹ, ਸੁਖਵਿੰਦਰ ਸਿੰਘ ਦੋਦਾ, ਗਗਨਦੀਪ ਸਿੰਘ ਭੁੱਲਰ ਬਠਿੰਡਾ,ਬਾਬੂ ਸਿੰਘ ਫਰੀਦਕੋਟ, ਚਮਕੌਰ ਸਿੰਘ ਐਮ ਐਲ ਟੀ,ਅਮਨਦੀਪ ਸਿੰਘ ਜਲੰਧਰ, ਸੁਰਜੀਤ ਸਿੰਘ ,ਜਸਵੀਰ ਸਿੰਘ, ਮਹਿੰਦਰ ਸਿੰਘ ਧੂਰੀ, ਰਜੇਸ਼ ਰਿਖੀ,ਜਗਮੀਤ ਸਿੰਘ, ਪਰਮਿੰਦਰ ਸਿੰਘ, ਰਾਜੇਸ਼ ਮੌੜ,ਮੁਨੀਸ਼ ਕੁਮਾਰ, ਬਲਵਿੰਦਰ ਸਿੰਘ,ਬਲਵੰਤ ਸਿੰਘ ਐਮ ਐਲ ਟੀ,ਕਰਮਦੀਨ ਮਲੇਰਕੋਟਲਾ,ਮਹੁੰਮਦ ਨਜ਼ੀਰ, ਕਰਮਜੀਤ ਸਿੰਘ, ਬੂਟਾ ਸਿੰਘ ਸੰਗਰੂਰ,ਕੁਲਵੰਤ ਸਿੰਘ ਮਾਨਸਾ, ਆਦਿ ਆਗੂ ਹਾਜ਼ਰ ਸਨ।