
ਐਲੀਮੈਂਟਰੀ ਟੀਚਰਜ ਯੂਨੀਅਨ ਪੰਜਾਬ (ਰਜਿ) ਵੱਲੋ ਸਿੱਖਿਆ ਮੰਤਰੀ ਪੰਜਾਬ ਨਾਲ ਗੱਲਬਾਤ ਦੌਰਾਨ ਸਿੱਖਿਆ ਵਿਭਾਗ ਦੁਆਰਾ ਪੰਜਵੀ ਜਮਾਤ ਦੇ ਸਾਲਾਨਾ ਮੁਲਾਂਕਣ ਲਈ ਅਧਿਆਪਕਾਂ ਦੀਆਂ ਇੰਟਰ ਬਲਾਕ ਡਿਊਟੀਆ ਲਗਾਉਣ ਦਾ ਰੋਸ ਜਾਹਰ ਕਰਦਿਆਂ ਸਬੰਧਿਤ ਸੈਂਟਰਾਂ ਚੋ’ ਹੀ ਡਿਊਟੀਆਂ ਲਗਾਈਆ ਜਾਣ ਦੀ ਪੁਰਜੋਰ ਮੰਗ ਕੀਤੀ – ਪੰਨੂ , ਲਹੌਰੀਆ
ਐਲੀਮੈੰਟਰੀ ਟੀਚਰਜ਼ ਯੂਨੀਅਨ ਪੰਜਾਬ (ਰਜਿ) ਪੰਜਾਬ ਦੇ ਸੂਬਾ ਪ੍ਰਧਾਨ ਹਰਜਿੰਦਰ ਪਾਲ ਸਿੰਘ ਪੰਨੂੰ ਤੇ ਦਲਜੀਤ ਸਿੰਘ ਲਹੌਰੀਆ ਨੇ ਸਿਖਿਆਂ ਮੰਤਰੀ ਪੰਜਾਬ ਤੋ ਸਮੂਹ ਪਰਾਇਮਰੀ ਵਰਗ ਵੱਲੋ ਪੁਰਜੋਰ ਮੰਗ ਕਰਦਿਆ ਕਿਹਾ ਕਿ ਪੰਜਵੀ ਜਮਾਤ ਦੇ ਸਲਾਨਾ ਮੁਲਾਂਕਣ ਲਈ ਅਧਿਆਪਕਾਂ ਦੀਆ ਡਿਊਟੀਆਂ ਸਬੰਧਿਤ ਸੈਟਰ ਚੋ ਹੀ ਲਗਾਈਆ ਜਾਣ ਨਹੀ ਤਾਂ ਜੋ ਪੰਜਾਬ ਭਰ ਦੇ ਅਧਿਆਪਕਾਂ ਨੂੰ ਦੂਰ ਦੁਰਾਡੇ ਬਾਹਰਲੇ ਬਲਾਕਾਂ ਚ ਜਾਕੇ ਸਾਲਾਨਾ ਮੁਲਾਂਕਣ ਚ ਮੁਸ਼ਕਿਲਾਂ ਨਾ ਆਉਣ । ਇਹ ਵੀ ਮਂਗ ਕੀਤੀ ਕਿ ਇਸ ਸਬੰਧ ਜਲਦ ਡਾਇਰੈਕਟਰ ਐ ਸੀ ਈ ਆਰ ਟੀ ਪੰਜਾਬ ਤੋ ਆਦੇਸ਼ ਜਾਰੀ ਕਰਾਏ ਜਾਣ।
ਈ ਟੀ ਯੂ ਸੂਬਾ ਪ੍ਰਧਾਨ ਵੱਲੋ ਪਰਾਇਮਰੀ ਪੱਧਰ ਦੀ ਹੋਰ ਸਭ ਅਹਿਮ ਮੰਗਾਂ ਦੇ ਜਲਦ ਹੱਲ ਕਰਨ ਲਈ ਵੀ ਮੰਗ ਕਰਨ ਤੇ ਸਿਖਿਆ ਮੰਤਰੀ ਪੰਜਾਬ ਸ. ਹਰਜੋਤ ਸਿੰਘ ਬੈਂਸ ਵੱਲੋ ਕਿਹਾ ਕਿ ਜਲਦ ਯੂਨੀਅਨ ਨਾਲ ਮੀਟਿੰਗ ਕੀਤੀ ਜਾ ਰਹੀ ਹੈ । ਇਸ ਮੌਕੇ ਹਰਜਿੰਦਰ ਪਾਲ ਸਿੰਘ ਪੰਨੂੰ ,ਨਰੇਸ਼ ਪਨਿਆੜ ਬੀ ਕੇ ਮਹਿਮੀ ਲਖਵਿੰਦਰ ਸਿੰਘ ਸੇਖੋਂ ਹਰਜਿੰਦਰ ਹਾਂਡਾ ਸਤਵੀਰ ਸਿੰਘ ਰੌਣੀ ਹਰਕ੍ਰਿਸ਼ਨ ਸਿੰਘ ਮੋਹਾਲੀ ਨੀਰਜ ਅਗਰਵਾਲ ਗੁਰਿੰਦਰ ਸਿੰਘ ਘੁਕੇਵਾਲੀ ਸਰਬਜੀਤ ਸਿੰਘ ਖਡੂਰ ਸਾਹਿਬ ਸੋਹਣ ਸਿੰਘ ਮੋਗਾ ਦਲਜੀਤ ਸਿੰਘ ਲਹੌਰੀਆ ਅਮ੍ਰਿਤਪਾਲ ਸਿੰਘ ਸੇਖੋਂ ਨਿਰਭੈ ਸਿੰਘ ਮਾਲੋਵਾਲ ਅਸ਼ੋਕ ਕੁਮਾਰ ਸਰਾਰੀ ਤਰਸੇਮ ਲਾਲ ਜਲੰਧਰ ਜਤਿੰਦਰਪਾਲ ਸਿੰਘ ਰੰਧਾਵਾ ਹਰਜਿੰਦਰ ਸਿੰਘ ਚੌਹਾਨ ਸਤਬੀਰ ਸਿਂਘ ਬੋਪਾਰਾਏ ਰਵੀ ਵਾਹੀ ਮਲਕੀਤ ਸਿੰਘ ਕਾਹਨੂੰਵਾਨ ਦਿਲਬਾਗ ਸਿੰਘ ਬੌਡੇ ਪਰਮਜੀਤ ਸਿੰਘ ਬੁੱਢੀਵਿੰਡ ਪ੍ਰਭਜੋਤ ਸਿੰਘ ਦੁਲਾਨੰਗਲ ਜਗਨੰਦਨ ਸਿੰਘ ਫਾਜਿਲਕਾ ਮਨੋਜ ਘਈ ਰਣਜੀਤ ਸਿੰਘ ਮੱਲ੍ਹਾ ਤੇ ਹੋਰ ਆਗੂ ਐਲੀਮੈਟਰੀ ਟੀਚਰਜ ਯੂਨੀਅਨ ਈ ਟੀ ਯੂ ਪੰਜਾਬ (ਰਜਿ) ।