
*ਪੰਜਵੀਂ ਦੀ ਸਲਾਨਾ ਪ੍ਰੀਖਿਆ ਵਿੱਚ ਅਧਿਆਪਕਾਂ ਦੀਆਂ ਇੰਟਰ ਬਲਾਕ ਡਿਊਟੀਆਂ ਲਗਾਉਣ ਦਾ ਫੈਸਲਾ ਮੰਦਭਾਗਾ…..ਤਰਸੇਮ, ਰਿਸ਼ੀ*ਪੰਜਾਬ ਦੇ ਪ੍ਰਾਇਮਰੀ ਅਧਿਆਪਕਾਂ ਦੀ ਸਿਰਮੌਰ ਜਥੇਬੰਦੀ ਐਲੀਮੈਂਟਰੀ ਟੀਚਰਜ਼ ਯੂਨੀਅਨ ਪੰਜਾਬ (ਰਜਿ:) ਇਕਾਈ ਜ਼ਿਲ੍ਹਾ ਜਲੰਧਰ ਦੇ ਪ੍ਰਧਾਨ ਅਤੇ ਜ਼ਿਲ੍ਹਾ ਜਨਰਲ ਸਕੱਤਰ ਰਿਸ਼ੀ ਕੁਮਾਰ ਨੇ ਮੀਟਿੰਗ ਉਪਰੰਤ ਪ੍ਰੈੱਸ ਬਿਆਨ ਜਾਰੀ ਕਰਦਿਆਂ ਦੱਸਿਆ ਕਿ ਆਗਾਮੀ ਪੰਜਵੀਂ ਜਮਾਤ ਦੀ ਸਲਾਨਾ ਪ੍ਰੀਖਿਆ ਵਿੱਚ ਪ੍ਰਾਇਮਰੀ ਅਧਿਆਪਕਾਂ ਦੀਆਂ ਡਿਊਟੀਆਂ ਇੰਟਰ ਬਲਾਕ ਲਗਾਉਣ ਨੂੰ ਸਿੱਖਿਆ ਵਿਭਾਗ ਦਾ ਮੰਦਭਾਗਾ ਕਦਮ ਐਲਾਨਿਆ ਹੈ। ਜਥੇਬੰਦੀ ਦੇ ਦੋਹਾਂ ਆਗੂਆਂ ਨੇ ਆਖਿਆ ਕਿ ਪਿਛਲੇ ਸਾਲਾਂ ਦੌਰਾਨ ਪੰਜਵੀਂ ਜਮਾਤ ਦੀ ਸਲਾਨਾ ਪ੍ਰੀਖਿਆ ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਲੈਣ ਤੇ ਵੀ ਸਿੱਖਿਆ ਵਿਭਾਗ ਜਾਂ ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਪ੍ਰਾਇਮਰੀ ਅਧਿਆਪਕਾਂ ਦੀਆਂ ਡਿਊਟੀਆਂ ਉਹਨਾਂ ਦੇ ਪਿੱਤਰੀ ਬਲਾਕਾਂ ਤੋਂ ਬਾਹਰ ਨਹੀਂ ਲਗਾਈਆਂ ਗਈਆ। ਪ੍ਰੰਤੂ ਇਸ ਵਾਰ ਇਸ ਪ੍ਰੀਖਿਆ ਵਿੱਚ ਡਿਊਟੀਆਂ ਇੰਟਰ ਬਲਾਕ ਲਗਾਉਣਾ ਅਧਿਆਪਕ ਵਰਗ ਖਾਸਕਰ ਔਰਤ ਅਧਿਆਪਕਾਵਾਂ ਨੂੰ ਪ੍ਰੇਸ਼ਾਨ ਕਰਨ ਮਾਤਰ ਹੈ। ਉਹਨਾਂ ਜਥੇਬੰਦੀ ਵਲੋਂ ਸਿੱਖਿਆ ਮੰਤਰੀ ਪੰਜਾਬ ਹਰਜੋਤ ਸਿੰਘ ਬੈਂਸ ਤੋਂ ਇਸ ਮਸਲੇ ਵਿੱਚ ਦਖਲ ਦੇ ਕੇ ਪੰਜਵੀਂ ਜਮਾਤ ਦੀ ਸਲਾਨਾ ਪ੍ਰੀਖਿਆ ਵਿੱਚ ਅਧਿਆਪਕਾ ਦੀਆਂ ਡਿਊਟੀਆਂ ਉਨ੍ਹਾਂ ਦੇ ਪਿੱਤਰੀ ਬਲਾਕਾਂ ਵਿੱਚ ਲਗਾਉਣ ਦੀ ਪੁਰਜ਼ੋਰ ਮੰਗ ਕੀਤੀ।ਇਸ ਮੌਕੇ ਜਥੇਬੰਦੀ ਦੇ ਜ਼ਿਲ੍ਹਾ ਪ੍ਰੈੱਸ ਸਕੱਤਰ ਦਿਲਬਾਗ ਸਿੰਘ,ਵਿੱਤ ਸਕੱਤਰ ਅਮਨਦੀਪ ਸਿੰਘ ਭੰਗੂ,ਭਗਵੰਤ ਪ੍ਰਿਤਪਾਲ ਸਿੰਘ, ਕਪਿਲ ਕਵਾਤਰਾ,ਜਸਵੰਤ ਸਿੰਘ,ਨਰਦੇਵ ਸਿੰਘ ( ਸਾਰੇ ਸੀਨੀਅਰ ਮੀਤ ਪ੍ਰਧਾਨ ) ਸੁਰਿੰਦਰ ਪਾਲ,ਮਥਰੇਸ਼ ਕੁਮਾਰ, ਸੋਨੂੰ ਭਗਤ ਚੱਕ ਜਿੰਦਾ,ਸਤੀਸ਼ ਕੁਮਾਰ, ਇੰਦਰਜੀਤ ਸਿੰਘ ਕਿਸ਼ਨਪੁਰ,ਪਾਲ ਜੀ ਮੁਕੇਸ਼, ਮਨਦੀਪ ਸਿੰਘ, ਜਥੇਬੰਦਕ ਸਕੱਤਰ ਰਾਮਪਾਲ,ਰਵਿੰਦਰ, ਡਾ. ਬਲਵੀਰ ਮੰਨਣ,ਰਵਿੰਦਰ ਸਰੋਏ,ਯਸ਼ ਮੋਮੀ,ਅਵਿਨਾਸ਼ ਭਗਤ, ਰਾਜੇਸ਼ ਕੁਮਾਰ, ਅਸ਼ਵਨੀ ਕੁਮਾਰ, ਗਗਨ ਗੁਪਤਾ,ਰਾਜਿੰਦਰ ਕੁਮਾਰ,ਪ੍ਰਦੀਪ ਕੁਮਾਰ, ਕੁਲਦੀਪ ਕੁਮਾਰ,ਸਾਹਿਲ ਗਿੱਲ,ਮੁਨੀਸ਼ ਮੋਹਨ, ਅਨਰਾਗ ਸੰਧੀਰ,ਡਾ. ਬਲਵਿੰਦਰ ਸਿੰਘ, ਸੁਖਵਿੰਦਰ ਦੁੱਗਲ,ਜਤਿੰਦਰ ਅਰੋੜਾ,ਪੰਧੇਰ, ਇਕਬਾਲ ਮੁਹੰਮਦ, ਚਰਨਜੀਤ ਸਿੰਘ,ਕੁਲਵੰਤ ਸਿੰਘ ਬੜਾਪਿੰਡ ,ਪ੍ਰੇਮ ਕੁਮਾਰ,ਦੀਪਕ ਸੂਰੀ, ਜਗਦੀਸ਼ ਲਾਲ, ਗੁਰਪ੍ਰੀਤ ਸਿੰਘ, ਹੀਰਾ ਲਾਲ,ਅਮਿਤ ਚੋਪੜਾ, ਮੈਡਮ ਡਿੰਪਲ ਸ਼ਰਮਾ,ਸਤੀਸ਼ ਕੁਮਾਰੀ,ਸੰਤੋਸ਼ ਬੰਗੜ,ਰੀਟਾ ਸਹੋਤਾ,ਆਰਤੀ ਗੌਤਮ, ਅਮਨਪ੍ਰੀਤ ਕੌਰ ਸੰਗਲ ਸੋਹਲ ,ਮਿਨਾਕਸ਼ੀ ਚੱਢਾ,ਮਨਿੰਦਰ ਕੌਰ ਮਨਸਿਮਰਤ ਕੌਰ, ਅੰਜਲਾ ਸ਼ਰਮਾ,ਪੂਨਮ, ਹਰਪ੍ਰੀਤ ਕੌਰ, ਡੇਜ਼ੀ,ਰਣਜੀਤ ਕੌਰ, ਨੀਨਾ ਰਾਣੀ,ਮੋਨਿਕਾ ਉੱਪਲ ,ਸੁਨੀਤਾ, ਕਾਲੀਆ,ਨਵਨੀਤ ਕੌਰ ਗੁਦਾਈਪੁਰ,ਰਣਜੀਤ ਕੌਰ ਬੁਲੰਦ ਪੁਰ,ਰਵਿੰਦਰ ਰੂਬੀ,ਸਾਰਿਕਾ,ਰੂਬੀ ਅਗਨੀਹੋਤਰੀ,ਮਮਤਾ,ਵੰਦਨਾ ਕੋਟਲਾ,ਸੁਖਵਿੰਦਰ ਕੌਰ ਸ਼ੇਰਪੁਰ,ਮੀਨੂੰ ਸ਼ਰਮਾ,ਅਨੀਤਾ,ਸ਼ੈਲੀ,ਕੰਚਨ ਬਾਲਾ, ਨਿਸ਼ਚਿਤ ਕੁਮਾਰੀ,ਨੀਰੂ,ਸੰਤੋਸ਼ ਟਾਂਡੀ ਅਤੇ ਹੋਰ ਅਧਿਆਪਕ ਹਾਜ਼ਰ ਸਨ।