ਬਲਾਕ ਖੰਨਾ 2 ਦੇ ਪ੍ਰਾਇਮਰੀ ਅਧਿਆਪਕਾਂ ਦੀ ਤਿੰਨ ਰੋਜ਼ਾ ਟ੍ਰੇਨਿੰਗ ਪ੍ਰੋਗਰਾਮ ਦੀ ਹੋਈ ਉਤਸ਼ਾਹ ਭਰਪੂਰ ਸ਼ੁਰੂਆਤ

ਬਲਾਕ ਖੰਨਾ 2 ਦੇ ਪ੍ਰਾਇਮਰੀ ਅਧਿਆਪਕਾਂ ਦੀ ਤਿੰਨ ਰੋਜ਼ਾ ਟ੍ਰੇਨਿੰਗ ਪ੍ਰੋਗਰਾਮ ਦੀ ਹੋਈ ਉਤਸ਼ਾਹ ਭਰਪੂਰ ਸ਼ੁਰੂਆਤ

ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਰਵਿੰਦਰ ਕੌਰ ਨੇ ਅਧਿਆਪਕਾ ਅਤੇ ਟ੍ਰੇਨਰਾ ਦੀ ਕੀਤੀ ਹੌਸਲਾ ਅਫ਼ਜ਼ਾਈ

ਸਿੱਖਿਆ ਮੰਤਰੀ ਸਰਦਾਰ ਹਰਜੋਤ ਸਿੰਘ ਬੈਂਸ ਦੀ ਰਹਿਨੁਮਾਈ ਅਤੇ ਸਿੱਖਿਆ ਵਿਭਾਗ ਦੇ ਉੱਚ ਅਧਿਕਾਰੀਆਂ ਦੀ ਅਗਵਾਈ ਵਿੱਚ ਸਮੁੱਚੇ ਪੰਜਾਬ ਦੇ ਪ੍ਰੀ ਪ੍ਰਾਇਮਰੀ ਤੋਂ ਤੀਸਰੀ ਜਮਾਤ ਦੇ ਵਿਦਿਆਰਥੀਆਂ ਨੂੰ ਪੜਾਉਣ ਵਾਲੇ ਅਧਿਆਪਕਾਂ ਨੂੰ ਤਿੰਨ ਰੋਜ਼ਾ ਟ੍ਰੇਨਿੰਗ ਦਿੱਤੀ ਜਾ ਰਹੀ ਹੈ।ਇਸ ਪ੍ਰੋਗਰਾਮ ਨੂੰ ਅੱਗੇ ਵਧਾਉਂਦਿਆਂ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਰਵਿੰਦਰ ਕੌਰ ਅਤੇ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਮਨੋਜ ਕੁਮਾਰ ਦੀ ਅਗਵਾਈ ਵਿੱਚ ਜ਼ਿਲ੍ਹਾ ਲੁਧਿਆਣਾ ਦੇ ਅਧਿਆਪਕਾਂ ਦੀ ਦੂਸਰੇ ਬੈਚ ਦੀ ਤਿੰਨ ਰੋਜ਼ਾ ਟ੍ਰੇਨਿੰਗ ਦੀ ਸ਼ੁਰੂਆਤ ਕਰਵਾਈ ਗਈ।
ਇਸ ਪ੍ਰੋਗਰਾਮ ਤਹਿਤ ਬੀਪੀਈਓ ਰਣਜੋਧ ਸਿੰਘ ਖੰਨਾ 2 ਦੀ ਦੇਖਰੇਖ ਦੀ ਟ੍ਰੇਨਿੰਗ ਬਲਾਕ ਪ੍ਰਾਇਮਰੀ ਸਿੱਖਿਆ ਦਫਤਰ ਗਲਵੱਡੀ ਵਿਖੇ ਸ਼ੁਰੂ ਹੋਈ। ਸੁਖਦੇਵ ਸਿੰਘ ਨੇ ਅਧਿਆਪਕਾਂ ਨੂੰ ਇਸ ਟ੍ਰੇਨਿੰਗ ਦੀ ਮਹੱਤਤਾ ਬਾਰੇ ਦੱਸਦੇ ਹੋਏ ਟ੍ਰੇਨਿੰਗ ਦੇ ਹਰ ਪੱਖ ਨੂੰ ਚੰਗੀ ਤਰਾਂ ਸਿੱਖਣ ਅਤੇ ਬੱਚਿਆਂ ਤੱਕ ਲੈ ਕੇ ਜਾਣ ਲਈ ਪ੍ਰੇਰਿਤ ਕੀਤਾ। ਕੇਵਲ ਦੱਸਿਆ ਕਿ ਪ੍ਰਾਇਮਰੀ ਸਿੱਖਿਆ ਸਾਡੀ ਸਿੱਖਿਆ ਪ੍ਰਣਾਲੀ ਦੀ ਬੁਨਿਆਦ ਹੈ ਉਹਨਾਂ ਕਿਹਾ ਕਿ ਜੇਕਰ ਬੁਨਿਆਦ ਮਜ਼ਬੂਤ ਹੋਵੇਗੀ ਤਾਂ ਵਿਦਿਆਰਥੀਆਂ ਦੀ ਉੱਚ ਵਿਦਿਆ ਦੀ ਰਾਹ ਆਸਾਨ ਹੋਵੇਗੀ ਉਹਨਾਂ ਕਿਹਾ ਕਿ ਪੜ੍ਹਾਈ ਵਿੱਚ ਕਮਜ਼ੋਰ ਵਿਦਿਆਰਥੀਆਂ ਤੇ ਵਿਸ਼ੇਸ਼ ਧਿਆਨ ਦਿੱਤਾ ਜਾਵੇ।ਕੁਲਵਿੰਦਰ ਸਿੰਘ ਨੇ ਦੱਸਿਆ ਕਿ ਨਵੀਂ ਸਿੱਖਿਆ ਨੀਤੀ 2020 ਤਹਿਤ ਸਿੱਖਿਆ ਨੂੰ ਸਮੇਂ ਦਾ ਹਾਣੀ ਬਣਾਉਣ ਲਈ ਨੈਸ਼ਨਲ ਕੁਰਿਕੁਲਮ ਫਰੇਮਵਰਕ ਤਹਿਤ ਸਿਲੇਬਸ ਨੂੰ ਨਵਿਆਇਆ ਗਿਆ ਹੈ।ਜਿਸ ਨੂੰ ਆਉਣ ਵਾਲੇ ਸੈਸਨ ਤੋਂ ਵਿਭਾਗ ਵੱਲੋਂ ਲਾਗੂ ਕੀਤਾ ਜਾਣਾ ਹੈ।ਇਸ ਟ੍ਰੇਨਿੰਗ ਰਾਹੀ ਅਧਿਆਪਕ ਨੂੰ ਇਸ ਨਵੇਂ ਸਿਲੇਬਸ ਤੋਂ ਜਾਣੂ ਕਰਵਾਇਆ ਜਾ ਰਿਹਾ ਹੈ।ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਰੁਪਿੰਦਰ ਸਿੰਘ ਨੇ ਦੱਸਿਆ ਕਿ ਅਧਿਆਪਕਾਂ ਵਿੱਚ ਟ੍ਰੇਨਿੰਗ ਸਬੰਧੀ ਬਹੁਤ ਉਤਸ਼ਾਹ ਹੈ ਅਤੇ ਬਲਾਕ ਦੇ ਅਧਿਆਪਕ ਹਰ ਉਸ ਤਕਨੀਕ ਨੂੰ ਸਿੱਖਣ ਲਈ ਤਿਆਰ ਬਰ ਤਿਆਰ ਰਹਿੰਦੇ ਹਨ ਜੋ ਕਿ ਬੱਚਿਆਂ ਲਈ ਲਾਹੇਵੰਦ ਹੋਵੇ। ਬੀ ਪੀ ਈ ਓ ਰਣਜੋਧ ਸਿੰਘ ਨੇ ਅਧਿਆਪਕ ਸਾਹਿਬਾਨ ਅਤੇ ਰਿਸੋਰਸ ਪਰਸਨਜ਼ ਨੂੰ ਪੂਰੀ ਤਨਦੇਹੀ ਨਾਲ ਕੰਮ ਕਰਨ ਲਈ ਪ੍ਰੇਰਿਤ ਕੀਤਾ। ਬਲਾਕ ਰਿਸੋਰਸ ਕੋਆਰਡੀਨੇਟਰ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਵਿਦਿਆਰਥੀਆਂ ਦਾ ਸਮੁੱਚਾ ਵਿਦਿਅਕ ਰਿਕਾਰਡ ਰੱਖਣ ਲਈ ਵਿਦਿਆਰਥੀਆਂ ਦੇ ਹੋਲਸਟਿਕ ਕਾਰਡ ਤਿਆਰ ਕੀਤੇ ਜਾਣਗੇ। ਉਹਨਾਂ ਕਿਹਾ ਕਿ ਅਧਿਆਪਕਾਂ ਨੂੰ ਵਿਦਿਆਰਥੀਆਂ ਦੇ ਸਿੱਖਣ ਲਈ ਕਲਾਸ ਰੂਮ ਦਾ ਮਾਹੌਲ ਸੁਖਾਵਾਂ ਬਣਾਉਣ ਲਈ ਪ੍ਰੇਰਿਤ ਕੀਤਾ ਗਿਆ ਤਾਂ ਜ਼ੋ ਵਿਦਿਆਰਥੀਆਂ ਖੁਸ਼ੀ ਖੁਸ਼ੀ ਵਿਦਿਆ ਗ੍ਰਹਿਣ ਕਰਨ। ਦੂਜੇ ਚਰਨ ਵਿਚ ਬਲਾਕ ਦੇ‌ 34 ਅਧਿਆਪਕਾ ਨੂੰ ਟ੍ਰੇਨਿੰਗ ਦਿੱਤੀ ਜਾ ਰਹੀ ਹੈ।
ਇਸ ਸੈਮੀਨਾਰ ਵਿੱਚ ਬੀ ਆਰ ਸੀ ਰੁਪਿੰਦਰ ਸਿੰਘ, ਕੇਵਲ ਸਿੰਘ, ਸੁਖਦੇਵ ਸਿੰਘ ਅਤੇ ਕੁਲਵਿੰਦਰ ਸਿੰਘ ਵਲੋ ਅਧਿਆਪਕਾਂ ਨੂੰ ਬਾਖੂਬੀ ਟ੍ਰੇਨਿੰਗ ਦਿੱਤੀ ਜਾ ਰਹੀ ਹੈ।

Scroll to Top