
ਸਕੂਲੀ ਵਿਦਿਆਰਥੀਆਂ ਨੂੰ ਵਰਦੀਆਂ ਮੁੱਹਈਆ ਕਰਵਾਉਣ ਵਾਲੇ ਆਪ ਲੈਣ ਮਾਪ -ਆਗੂ ਮੁਲਾਜਮ ਏਕਤਾ ਸਘੰਰਸ਼ ਕਮੇਟੀ ਅਧਿਆਪਕ ਮਾਪ ਲੈਣ ਵਿੱਚ ਨਹੀਂ ਹਨ ਸਮਰੱਥ ਮਾਪ ਲੈਣਾ ਵਰਦੀਆਂ ਦੇਣ ਵਾਲੇ ਦੀ ਜੁੰਮੇਵਾਰੀ ਮੁਲਾਜ਼ਮ ਏਕਤਾ ਸੰਘਰਸ਼ ਕਮੇਟੀ ਫ਼ਾਜ਼ਿਲਕਾ ਦੇ ਵਫਦ ਵੱਲੋਂ ਏਡੀਸੀ ਡੀ ਅਤੇ ਜ਼ਿਲ੍ਹਾ ਸਿੱਖਿਆ ਅਧਿਕਾਰੀਆਂ ਨੂੰ ਦਿੱਤੇ ਜਾ ਚੁੱਕੇ ਹਨ ਮੰਗ ਪੱਤਰ ਮੁਲਾਜ਼ਮ ਏਕਤਾ ਸੰਘਰਸ਼ ਕਮੇਟੀ ਫਾਜ਼ਿਲਕਾ ਦੇ ਆਗੂ ਨੇ ਪ੍ਰੈਸ ਨੂੰ ਸਾਂਝਾ ਬਿਆਨ ਜਾਰੀ ਕਰਦਿਆਂ ਦੱਸਿਆ ਕਿ ਸੈਸ਼ਨ 2025-26 ਲਈ ਵਿਦਿਆਰਥੀਆਂ ਨੂੰ ਵਰਦੀਆਂ ਦੇਣ ਦਾ ਕੰਮ ਸਰਕਾਰ ਵੱਲੋਂ ਸ਼ੈਲਫ਼ ਹੈਲਪ ਗਰੁੱਪਾਂ ਨੂੰ ਸੌਂਪਿਆ ਗਿਆ ਹੈ। ਇਹਨਾਂ ਗਰੁੱਪਾ ਵੱਲੋਂ ਪਿਛਲੇ ਸਾਲ ਵੀ ਫਾਜ਼ਿਲਕਾ ਦੇ ਕੁਝ ਬਲਾਕਾਂ ਵਿੱਚ ਵਰਦੀਆਂ ਮੁੱਹਈਆ ਕਰਵਾਈਆ ਗਈਆ ਸਨ ਜ਼ੋ ਬਹੁਤ ਨੀਵੇਂ ਦਰਜੇ ਦੀਆਂ ਸਨ ਅਤੇ ਮਾਪ ਵੀ ਠੀਕ ਨਹੀਂ ਸੀ ।ਇਸ ਸਬੰਧੀ ਜਥੇਬੰਦੀ ਦੇ ਸਾਂਝੇ ਵਫਦ ਵੱਲੋਂ ਏਡੀਸੀ ਡੀ ਸੁਭਾਸ਼ ਚੰਦਰ ਅਤੇ ਸਿੱਖਿਆ ਅਧਿਕਾਰੀਆ ਨਾਲ ਕਈ ਮੀਟਿੰਗਾਂ ਕੀਤੀਆਂ ਜਾ ਚੁੱਕੀਆਂ ਹਨ । ਜਿਸ ਦੌਰਾਨ ਉਹਨਾਂ ਵੱਲੋ ਵਿਸ਼ਵਾਸ ਦਿਵਾਇਆ ਗਿਆ ਸੀ ਕੀ ਕਮੇਟੀ ਵੱਲੋਂ ਦੱਸੇ ਮਿਆਰ ਅਨੁਸਾਰ ਹੀ ਵਰਦੀਆਂ ਦਿੱਤੀਆਂ ਜਾਣਗੀਆਂ। ਉਹਨਾਂ ਵੱਲੋ ਮਾਪ ਸਬੰਧੀ ਅਧਿਆਪਕਾਂ ਨੂੰ ਆਉਣ ਵਾਲੀਆਂ ਮੁਸ਼ਕਲਾਂ ਦਾ ਹੱਲ ਕਰਨ ਦਾ ਭਰੋਸਾ ਦਿੱਤਾ ਗਿਆ ਸੀ।ਪਰ ਇਸ ਦੇ ਬਾਵਜੂਦ ਬਲਾਕ ਦਫ਼ਤਰਾਂ ਵੱਲੋਂ ਵਾਰ ਵਾਰ ਅਧਿਆਪਕਾਂ ਨੂੰ ਵਰਦੀਆਂ ਦਾ ਮਾਪ ਦੇਣ ਲਈ ਪੱਤਰ ਜਾਰੀ ਕੀਤੇ ਜਾ ਰਹੇ ਹਨ।ਜ਼ੋ ਕੀ ਪੂਰੀ ਤਰ੍ਹਾਂ ਗੈਰ ਵਾਜਬ ਹਨ। ਆਗੂਆ ਨੇ ਇੱਕ ਵਾਰ ਫੇਰ ਸਿਵਲ ਪ੍ਰਸ਼ਾਸਨ ਅਤੇ ਸਿੱਖਿਆ ਅਧਿਕਾਰੀਆ ਤੋਂ ਮੰਗ ਕੀਤੀ ਹੈ ਕਿ ਅਧਿਆਪਕਾਂ ਕੋਈ ਦਰਜੀ ਨਹੀਂ ਹਨ। ਅਧਿਆਪਕ ਮਾਪ ਲੈਣ ਵਿੱਚ ਸਮੱਰਥ ਨਹੀ ਹਨ ਅਧਿਆਪਕਾਂ ਦਾ ਕੰਮ ਵਿਦਿਆਰਥੀਆਂ ਨੂੰ ਪੜਾਉਣਾ ਹੈ । ਉਹਨਾਂ ਕਿਹਾ ਕਿ ਸਲਾਨਾ ਪ੍ਰੀਖਿਆਵਾਂ ਸਿਰ ਤੇ ਹਨ । ਇਹਨਾਂ ਦਿਨਾਂ ਵਿੱਚ ਅਧਿਆਪਕ ਮਾਪ ਲੈਣ ਵਿੱਚ ਰੁੱਝ ਗਏ ਤਾਂ ਵਿਦਿਆਰਥੀਆਂ ਦੀ ਪੜ੍ਹਾਈ ਦਾ ਨੁਕਸਾਨ ਹੋਵੇਗਾ।ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਆਗੂਆ ਨੇ ਕਿਹਾ ਕਿ ਮਿਡਲ ,ਹਾਈ ਅਤੇ ਸੀਨੀਅਰ ਸਕੈਡੰਰੀ ਸਕੂਲਾਂ ਵਿੱਚ ਛੇਵੀਂ ਵਿੱਚ ਨਵੇਂ ਵਿਦਿਆਰਥੀ ਅਪ੍ਰੈਲ ਵਿੱਚ ਆਉਣਗੇ ਉਹਨਾਂ ਦਾ ਅੰਦਾਜ਼ਨ ਮਾਪ ਕਿਵੇਂ ਦਿੱਤਾ ਜਾ ਸਕਦਾ ਹੈ।ਸਮੂਹ ਆਗੂਆਂ ਨੇ ਇੱਕ ਸੁਰ ਹੁੰਦਿਆਂ ਜ਼ਿਲ੍ਹਾ ਸਿਵਲ ਪ੍ਰਸ਼ਾਸਨ ਅਤੇ ਸਿੱਖਿਆ ਅਧਿਕਾਰੀਆ ਤੋਂ ਮੰਗ ਕੀਤੀ ਕਿ ਵਿਦਿਆਰਥੀਆਂ ਦਾ ਮਾਪ ਵਰਦੀਆਂ ਮੁਹੱਈਆ ਕਰਵਾਉਣ ਵਾਲੇ ਗਰੁੱਪ ਆਪ ਲੈਣ ਇਹ ਉਹਨਾਂ ਦੀ ਜੁੰਮੇਵਾਰੀ ਬਣਦੀ ਹੈ। ਉਹਨਾਂ ਕਿਹਾ ਕਿ ਜੇਕਰ ਅਧਿਆਪਕਾਂ ਨੂੰ ਮਾਪ ਲੈਣ ਵਾਸਤੇ ਮਜਬੂਰ ਕੀਤਾ ਗਿਆ ਤਾਂ ਇਸ ਵਿਰੁੱਧ ਤਿੱਖਾ ਸਘੰਰਸ਼ ਕੀਤਾ ਜਾਵੇਗਾ।ਇਸ ਮੌਕੇ ਤੇ ਅਧਿਆਪਕ ਆਗੂ ਪਰਮਜੀਤ ਸਿੰਘ ਸ਼ੋਰੇ ਵਾਲਾ, ਅਸ਼ੋਕ ਸਰਾਰੀ, ਜਗਨੰਦਨ ਸਿੰਘ, ਅਮਨਦੀਪ ਸਿੰਘ, ਕੁਲਬੀਰ ਸਿੰਘ,ਪਰਮਜੀਤ ਸਿੰਘ,ਕੁਲਦੀਪ ਸੱਭਰਵਾਲ, ਸਵੀਕਾਰ ਗਾਂਧੀ,ਛਿੰਦਰ ਸਿੰਘ ਲਾਧੂਕਾ, ਅਮਨਦੀਪ ਬਰਾੜ ,ਦਲਜੀਤ ਸਿੰਘ ਸੱਭਰਵਾਲ, ਦੁਪਿੰਦਰ ਸਿੰਘ ਢਿੱਲੋਂ ਸੁਰਿੰਦਰ ਕੰਬੋਜ,ਗੁਰਮੀਤ ਸਿੰਘ ਢਾਬਾਂ,ਪ੍ਰੇਮ ਕੰਬੋਜ, ਦਲੀਪ ਸਿੰਘ ਸੈਣੀ, ਸੁਰਜੀਤ ਸਿੰਘ,ਅਮਰਜੀਤ ਸਿੰਘ ਬਿੱਟੂ, ਜੋਗਿੰਦਰ ਸਿੰਘ ਸਰਾਰੀ, ਮਹਿੰਦਰ ਬਿਸ਼ਨੋਈ, ਸਤਨਾਮ ਮਹਾਲਮ, ਬਲਵਿੰਦਰ ਸਿੰਘ, ਧਰਮਿੰਦਰ ਗੁਪਤਾ, ਇਨਕਲਾਬ ਸਿੰਘ ਗਿੱਲ, ਸੁਖਵਿੰਦਰ ਸਿੰਘ ਸਿੱਧੂ, ਸੁਨੀਲ ਗਾਂਧੀ, ਵਰਿੰਦਰ ਸਿੰਘ,ਇੰਦਰਜੀਤ ਬਾਹਮਣੀ,ਹੰਸ ਰਾਜ ਖੀਵਾ, ਹਰਜਿੰਦਰ ਸਿੰਘ,ਅਮਨਦੀਪ ਸਿੰਘ, ਜੋਗਿੰਦਰ ਸਿੰਘ, ਸ਼ਗਨ ਸਿੰਘ ਹਾਜ਼ਰ ਸਨ