
ਈਟੀਯੂ (ਰਜਿ) ਪੰਜਾਬ ਦੀ ਹੋਈ ਸਟੇਟ ਪੱਧਰੀ ਜੂਮ ਮੀਟਿੰਗ, ਅਜੋਕੀ ਸਿਖਿਆ ਅਤੇ ਅਧਿਆਪਕ ਵਰਗ ਨੂੰ ਦਰਪੇਸ਼ ਗੰਭੀਰ ਮੁਸ਼ਕਿਲਾਂ ਦੇ ਹੱਲ ਨੂੰ ਲੈਕੇ ਐਲੀਮੈਟਰੀ ਟੀਚਰਜ ਯੂਨੀਅਨ ਪੰਜਾਬ (ਰਜਿ) ਵੱਲੋ ਸੂਬਾ ਪੱਧਰ ਤੇ ਅਪਰੈਲ ਮਹੀਨੇ ਦੋਰਾਨ ਵਿਦਿਅਕ ਕਾਨਫਰੰਸ ਲਈ ਪਿਛਲੇ ਦਿਨੀ ਕੀਤੇ ਫੈਸਲੇ ਦੀਆ ਤਿਆਰੀਆ ਲਈ ਹੋਈ ਹੈ ਸੂਬਾ ਪੱਧਰੀ ਮੀਟਿੰਗ – ਪੰਨੂ , ਲਹੌਰੀਆ
ਐਲੀਮੈਂਟਰੀ ਟੀਚਰ ਯੂਨੀਅਨ ਪੰਜਾਬ ਦੇ ਸੂਬਾ ਪ੍ਰੈ ਸਕੱਤਰ ਦਲਜੀਤ ਸਿੰਘ ਲਹੌਰੀਆ ਨੇ ਦੱਸਿਆ ਕਿ ਜਲਦ ਸਿੱਖਿਆ ਮੰਤਰੀ ਪੰਜਾਬ ਨਾਲ ਅਧਿਆਪਕਾਂ ਤੇ ਸਿੱਖਿਆ ਨਾਲ ਸਬੰਧਿਤ ਮੁਸ਼ਕਿਲਾ ਨੂੰ ਲੈਕੇ ਹੋਵੇਗੀ ਮੀਟਿੰਗ । ਲਾਹੌਰੀਆ ਨੇ ਦੱਸਿਆ ਕਿ ਐਲੀਮੈਂਟਰੀ ਟੀਚਰਜ ਯੂਨੀਅਨ ਪੰਜਾਬ (ਰਜਿ) ਸਮੂੰਹ ਸੂਬਾ ਕਮੇਟੀ ਵੱਲੋ ਪੰਜਾਬ ਵਿੱਚ ਅਜੋਕੀ ਪ੍ਰਾਇਮਰੀ ਸਿੱਖਿਆ ਅਤੇ ਅਧਿਆਪਕ ਵਰਗ ਨੂੰ ਦਰਪੇਸ਼ ਗੈਰਵਿਦਿਅਕ / ਆਨਲਾਈਨ ਕੰਮਾਂ / ਬੀ ਐਲ ਓਜ ਸਮੇਤ ਹੋਰ ਡਿਊਟੀਆ , ਸਭ ਵਿੱਤੀ ਤੇ ਵਿਭਾਗੀ ਮੁਸ਼ਕਿਲਾਂ ਨੂੰ ਲੈਕੇ ਦੀ ਪੰਜਾਬ ਅੰਦਰ ਇੱਕ ਵਿਦਿਅਕ ਕਾਨਫਰੰਸ ਕਰਾਉਣ ਦਾ ਪਿਛਲੇ ਦਿਨੀ ਸੂਬਾਈ ਮੀਟਿੰਗ ਚ ਲਏ ਫੈਸਲੇ ਤਹਿਤ ਤਿਆਰੀਆਂ ਆਰੰਭਣ ਅਤੇ ਅਹਿਮ ਮੁੱਦਿਆਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਸਰਕਾਰ ਅਤੇ ਸਿੱਖਿਆ ਵਿਭਾਗ ਦੇ ਸਾਹਮਣੇ ਰੱਖਣ ਅਤੇ ਉਸਦੇ ਹੱਲ ਦੀ ਠੋਸ ਵਿਉੰਤਬੰਦੀ ਲਈ ਮੀਟਿੰਗ ਕੀਤੀ ਗਈ । ਲਾਹੌਰ ਜਾ ਨੇ ਦੱਸਿਆ ਕਿ ਐਲੀਮੈਟਰੀ ਟੀਚਰਜ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਹਰਜਿੰਦਰ ਪਾਲ ਸਿੰਘ ਪੰਨੂੰ ਤੇ ਸਮੂੰਹ ਸੂਬਾ ਕਮੇਟੀ ਵੱਲੋ ਸ਼ਬਦਾ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਯੂਨੀਅਨ ਹਮੇਸ਼ਾ ਪ੍ਰਾਇਮਰੀ ਪੱਧਰ ਦੀਆ ਮੁਸ਼ਕਿਲਾਂ ਨੂੰ ਸਰਕਾਰਾਂ ਸਾਹਮਣੇ ਰੱਖਦੀ ਆ ਰਹੀ ਹੈ ਤੇ ਕਈ ਯੋਗ ਹੱਲ ਵੀ ਕਰਾਏ ਹਨ । ਇਸ ਵੇਲੇ ਬੱਚਿਆ ਦੀ ਸਿੱਖਿਆ ਅਤੇ ਅਧਿਆਪਕਾਂ ਦੀਆ ਮੁਸ਼ਕਿਲਾਂ ਦਾ ਹੱਦਾਂ ਬੰਨੇ ਟੱਪ ਗਈਆਂ ਹਨ ਤੇ ਹੁਣ ਵੀ ਸਰਕਾਰ ਕੋਲੋਂ ਤਿੰਨ ਸਾਲ ਉਡੀਕ ਕਰਨ ਦੇ ਬਾਵਜੂਦ ਵੀ ਅਧਿਆਪਕ ਤੇ ਮੁਲਾਜਮ ਵਰਗ ਨਿਰਾਸ਼ਾ ਚ ਹੈ ।ਜਿਸ ਨੂੰ ਲੈਕੇ ਠੋਸ ਵਿਉਂਤਬੰਧੀ ਉਲੀਕੀ ਜਾ ਰਹੀ ਹੈ।
ਯੂਨੀਅਨ ਆਗੂਆਂ ਨੇ ਕਿਹਾ ਕਿ ਅਧਿਆਪਕਾਂ ਤੋਂ ਲਏ ਜਾ ਰਹੇ ਗੈਰ – ਵਿਦਿਅਕ ਕੰਮਾਂ /ਆਨਲਾਈਨ ਕੰਮਾਂ ਨੂੰ ਬੰਦ ਕਰਨਾ /ਬੀ ਐਲ ਓਜ ਡਿਊਟੀਆ /ਅਪਾਰ ਆਈ ਡੀ ਵਰਗੇ ਕੰਮਾਂ ਸਮੇਤ ਹੋਰ ਡਿਊਟੀਆਂ ,ਅਧਿਆਪਕਾਂ ਨੂੰ ਪੜਾਈ ਦੀ ਜਗਾ ਗ੍ਰਾਂਟਾ ਲਗਾਉਣ ਚ ਤੇ ਹੋਰ ਕਈ ਤਰ੍ਹਾਂ ਦੇ ਕੰਮਾਂ ਚ ਉਲਝਾ ਕੇ ਰੱਖਣਾ ਅਤੇ ਜਮਾਤਵਾਰ ਅਧਿਆਪਕ ਨਾ ਦੇਣਾ, ਅਤੇ ਹੋਰ ਕਈ ਫਜੂਲ ਕੰਮਾਂ ਕਰਕੇ ਪ੍ਰਾਇਮਰੀ ਸਿੱਖਿਆ ਦਾ ਲਗਾਤਾਰ ਨੁਕਸਾਨ ਹੋ ਰਿਹਾ ਹੈ ।ਇਸਦੇ ਨਾਲ ਨਾਲ ਪ੍ਰਾਇਮਰੀ ਅਧਿਆਪਕਾਂ ਨੂੰ ਪਾਏ ਜਾ ਰਹੇ ਵੱਡੇ ਪੱਧਰ ਤੇ ਵਿੱਤੀ ਘਾਟੇ ਪੇ-ਕਮਿਸ਼ਨ ਦੀਆਂ ਸੋਧਾਂ ,ਏ ਸੀ ਪੀ ਅਤੇ ਬਕਾਏ ਨਾ ਦੇਣਾ ਪੁਰਾਣੀ ਪੈਨਸ਼ਨ ਸਕੀਮ ਬਹਾਲ ਨਾ ਕਰਨਾ ।ਬੰਦ ਕੀਤੇ ਭੱਤੇ ਰੂਰਲ/ਬਾਰਡਰ /ਅੰਗਹੀਣ ਅਤੇ ਹੋਰ ਕਈ ਬੰਦ ਕੀਤੇ ਭੱਤੇ ਲਾਗੂ ਨਾ ਕਰਨ ਕਰਕੇ ਅਧਿਆਪਕ ਪੇਂਡੂ ਤੇ ਬਾਰਡਰ ਏਰੀਏ ਚ ਜਾਣ ਅਤੇ ਪਰਮੋਸ਼ਨਾ ਲੈਣ ਤੋ ਕੰਨੀ ਕਤਰਾ ਰਹੇ ਹਨ । ਨਵੇਂ ਅਧਿਆਪਕਾਂ ਤੇ ਮੁਲਾਜਮਾਂ ਤੇ ਪੰਜਾਬ ਸਕੇਲ ਲਾਗੂ ਨਾ ਕਰਨਾ । ਪ੍ਰਾਇਮਰੀ ਅਧਿਆਪਕਾਂ ਦੀ ਨਵੀਂ ਭਰਤੀ ਨੂੰ ਬੇਵਜ੍ਹਾ ਲਟਕਾਉਣਾ , ਅਧਿਆਪਕਾਂ ਨੂੰ ਪੂਰੇ ਗ੍ਰੇਡਾਂ ਅਤੇ ਬਣਦੇ ਲਾਭ ਦੇਕੇ ਪੱਕੇ ਨਾ ਕਰਨਾ ।ਪ੍ਰਾਇਮਰੀ ਅਧਿਆਪਕਾਂ ਦੀਆਂ ਰਹਿੰਦੀਆਂ ਹੈੱਡਟੀਚਰ /ਸੈਂਟਰ ਹੈੱਡਟੀਚਰ /ਮਾਸਟਰ ਕੇਡਰ ਸਾਰੇ ਵਿਸ਼ੇ ਪਰਮੋਸ਼ਨਾਂ / ਹੈਡਚਟੀਚਰ ਪੋਸਟ ਨੂੰ ਪ੍ਰਬੰਧਕੀ ਕਰਨ ਅਤੇ ਬੀ ਪੀ ਈ ਓ ਕੋਟਾ 75% ਬਹਾਲ ਕਰਕੇ ਪ੍ਰਮੋਸ਼ਨਾ ਨਾ ਕਰਨਾ , ਫਾਈਨ ਆਰਟਸ ਯੋਗਤਾ ਨੂੰ ਵੀ ਆਰਟ ਕਰਾਫਟ ਤ ਵੋਕੇਸ਼ਨਲ ਯੋਗਤਾ ਨੂੰ ਵੀ ਮਾਸਟਰ ਕੇਡਰ ਚ ਪਰਮੋਟ ਨਾ ਕਰਨਾ , ਕੇਡਰ ਪ੍ਰਮੋਸ਼ਨਾ ਚ ਸਟੇਸ਼ਨ ਬਾਹਰਲੇ ਜਿਲਿਆਂ ਚ ਦੂਰ ਦੁਰਾਡੇ ਦੇਕੇ ਅਧਿਆਪਕ ਪ੍ਰੇਸ਼ਾਨ ਕਰਨੇ,ਮਿਸਮੈਚ ਡਾਟੇ ਵਾਲੇ ਅਤੇ ਕਈ ਹੋਰ ਅਧਿਆਪਕਾਂ ਦੀਆਂ ਬਦਲੀਆਂ ਨੂੰ ਵੀ ਵਿਚੇ ਲਟਕਾਈ ਰੱਖਣਾ ,ਸੈਂਟਰ ਪੱਧਰ ਤੇ ਡਾਟਾ ਐਂਟਰੀ ਅਪਰੇਟਰ , ਹਰੇਕ ਸਕੂਲ ਚ ਸਫਾਈ ਸੇਵਿਕ ਨਾ ਦੇਣਾ ਅਤੇ ਹੋਰ ਕਈ ਅਹਿਮ ਮੰਗਾਂ ਜਿਨ੍ਹਾਂ ਬਾਰੇ ਪਿਛਲੇ ਵੱਖ ਵੱਖ ਸਮੇਂ ਦੌਰਾਨ ਪੰਜਾਬ ਸਰਕਾਰ ਨਾਲ ਸਹਿਮਤੀਆਂ ਬਣਨ ਦੇ ਬਾਵਜੂਦ ਵੀ ਲਾਗੂ ਨਹੀਂ ਕੀਤੀਆਂ ਜਾ ਰਹੀਆਂ । ਇਸਦੇ ਨਾਲ ਹੀ ਅਪਾਰ ਆਈ ਡੀ ਵਰਗਾ ਕੰਮ ਥੋਪਣਾ .ਮਿਡ ਡੇ ਮੀਲ ਮੀਨੂੰ ਅਨੁਸਾਰ ਢੁਕਵੀ ਰਾਸ਼ੀ ਨਾ ਦੇਣਾ ਬਹੁਤ ਮੰਦਭਾਗੀ ਗੱਲ ਹੈ । ਸੰਘਰਸ਼ ਕਰ ਰਹੇ ਅਧਿਆਪਕ ਜਥੇਬੰਦੀਆ ਨੂੰ ਵੀ ਮੰਗਾਂ ਦਾ ਹੱਲ ਨਾ ਹੋਣ ਤੇ ਨਿਰਾਸ਼ਾ ਪੱਲੇ ਪੈ ਰਹੀ ਹੈ ।ਪੰਜਾਬ ਸਰਕਾਰ ਨੂੰ ਪੁਰਜੋਰ ਸ਼ਬਦਾਂ ਚ ਮੰਗ ਕਰਦਿਆਂ ਕਿਹਾ ਕਿ ਸਰਕਾਰ ਤੁਰੰਤ ਮਸਲੇ ਹੱਲ ਕਰੇ । ਜਲਦ ਸਿਖਿਆ ਮੰਤਰੀ ਪੰਜਾਬ ਨਾਲ ਅਧਿਆਪਕਾਂ ਤੇ ਸਿਖਿਆ ਨਾਲ ਸਬੰਧਿਤ ਮੁਸ਼ਕਿਲਾ ਨੂੰ ਲੈਕੇ ਮੀਟਿੰਗ ਵੀ ਕੀਤੀ ਜਾ ਰਹੀ ਹੈ । ਇਸ ਤੋ ਇਲਾਵਾ ਅੱਜ ਦੀ ਮੀਟਿੰਗ ਚ ਇਹ ਵੀ ਫੈਸਲਾ ਕੀਤਾ ਕਿ ਅਪਰੈਲ ਮਹੀਨੇ ਕਰਾਈ ਜਾ ਰਹੀ ਵਿਦਿਅਕ ਕਾਨਫਰੰਸ ਦੀ ਪੂਰਨ ਕਾਮਯਾਬੀ ਲਈ ਇੱਕ ਆੱਫਲਾਈਨ ਸਟੇਟ ਮੀਟਿੰਗ ਜਲੰਧਰ ਵਿਖੇ 8 ਮਾਰਚ ਨੂੰ ਸੱਦੀ ਗਈ ਹੈ । ਜਿਸ ਵਿੱਚ ਵੱਖ ਵੱਖ ਸੂਬਾਈ ਆਗੂ / ਜਿਲਾ ਪ੍ਰਧਾਨ/ਜਨਰਲ ਸਕੱਤਰ ਸ਼ਾਮਿਲ ਹੋਣਗੇ । ਪੰਜਾਬ ਭਰ ਦੇ ਸਮੁੱਚੇ ਪਰਾਇਮਰੀ ਵਰਗ ਨੂੰ ਵੱਧ ਚੜ ਕੇ ਸਮਰਥਨ ਦੀ ਅਪੀਲ ਵੀ ਕੀਤੀ ਗਈ ।
ਅੱਜ ਦੀ ਮੀਟਿੰਗ ਚ ਹਰਜਿੰਦਰ ਪਾਲ ਸਿੰਘ ਪੰਨੂੰ ,ਲਖਵਿੰਦਰ ਸਿੰਘ ਸੇਖੋਂ ਸਤਵੀਰ ਸਿੰਘ ਰੌਣੀ ਹਰਕ੍ਰਿਸ਼ਨ ਸਿੰਘ ਮੋਹਾਲੀ ਗੁਰਿੰਦਰ ਸਿੰਘ ਘੁੱਕੇਵਾਲੀ ਸਰਬਜੀਤ ਸਿੰਘ ਖਡੂਰ ਸਾਹਿਬ ਸੋਹਣ ਸਿੰਘ ਮੋਗਾ ਦਲਜੀਤ ਸਿੰਘ ਲਹੌਰੀਆ ਰਣਜੀਤ ਸਿੰਘ ਮੱਲਾ ਹਰਪ੍ਰੀਤ ਸਿੰਘ ਪਰਮਾਰ ਅਮ੍ਰਿਤਪਾਲ ਸਿੰਘ ਸੇਖੋਂ ਅਸ਼ੋਕ ਕੁਮਾਰ ਸਰਾਰੀ ਤਰਸੇਮ ਲਾਲ ਜਲੰਧਰ ਰਵੀ ਵਾਹੀ ਪ੍ਰਭਜੋਤ ਸਿੰਘ ਦੁਲਾਨੰਗਲ ਜਗਨੰਦਨ ਸਿੰਘ ਫਾਜਿਲਕਾ ਸੁਖਦੇਵ ਸਿੰਘ ਬੈਨੀਪਾਲ ਅਵਤਾਰ ਸਿੰਘ ਮਾਨ ਹਰਵਿੰਦਰ ਸਿੰਘ ਹੈਪੀ ਹੈਰੀ ਮਲੋਟ ਗੁਰਵਿੰਦਰ ਸਿੰਘ ਬੱਬੂ ਰਿਸ਼ੀ ਕੁਮਾਰ ਜਲੰਧਰ ਲਖਵਿੰਦਰ ਸਿੰਘ ਸੰਗੂਆਣਾ ਜਤਿੰਦਰ ਕੁਮਾਰ ਪੰਡਿਤ ਚਮਕੌਰ ਸਾਹਿਬ ਜਸਵਿੰਦਰ ਸਿਂਘ ਬਾਤਿਸ਼ ਹਰਜੀਤ ਸਿੰਘ ਸਿੱਧੂ ਤੇ ਹੋਰ ਵੱਡੀ ਗਿਣਤੀ ਆਗੂ ਐਲੀਮੈਟਰੀ ਟੀਚਰਜ ਯੂਨੀਅਨ ਈ ਟੀ ਯੂ ਪੰਜਾਬ (ਰਜਿ) ਸ਼ਾਮਿਲ ਸਨ ।