ਮੋਹਾਲੀ (2 ਫ਼ਰਵਰੀ) ਨੈਸ਼ਨਲ ਮੀਨਸ ਕਮ ਮੇਰਿਟ ਸਕਾਲਰਸ਼ਿਪ ਅਤੇ ਪੰਜਾਬ ਰਾਜ ਨਿਪੁੰਨਤਾ ਪ੍ਰੀਖਿਆ ਸਫਲਤਾਪੂਰਵਕ ਸੰਪੰਨ

ਨੈਸ਼ਨਲ ਮੀਨਸ ਕਮ ਮੇਰਿਟ ਸਕਾਲਰਸ਼ਿਪ ਅਤੇ ਪੰਜਾਬ ਰਾਜ ਨਿਪੁੰਨਤਾ ਪ੍ਰੀਖਿਆ ਸਫਲਤਾਪੂਰਵਕ ਸੰਪੰਨ
ਮੋਹਾਲੀ , 2 ਫ਼ਰਵਰੀ 2025 –
ਪੰਜਾਬ ਵਿੱਚ 8ਵੀਂ ਅਤੇ 10ਵੀਂ ਜਮਾਤ ਦੇ ਵਿਦਿਆਰਥੀਆਂ ਲਈ 2024-25 ਸੈਸ਼ਨ ਦੀ ਨੈਸ਼ਨਲ ਮੀਨਸ ਕਮ ਮੇਰਿਟ ਸਕਾਲਰਸ਼ਿਪ (NMMS) ਪ੍ਰੀਖਿਆ ਅਤੇ ਪੰਜਾਬ ਰਾਜ ਨਿਪੁੰਨਤਾ (PSTSE) ਪ੍ਰੀਖਿਆ 2 ਫ਼ਰਵਰੀ 2025 ਨੂੰ ਮੈਡਮ ਅਮਨਿੰਦਰ ਕੌਰ ਬਰਾੜ ਡਾਇਰੈਕਟਰ Scert ਪੰਜਾਬ ਵਲੋ ਸਫਲਤਾਪੂਰਵਕ ਕਰਵਾਈ ਗਈ।

ਸਹਾਇਕ ਡਾਇਰੈਕਟਰ ਮੈਡਮ ਸੀਮਾ ਖੇੜਾ ਨੇ ਦੱਸਿਆ ਕਿ NMMS ਪ੍ਰੀਖਿਆ ਲਈ ਪੰਜਾਬ ਭਰ ਵਿੱਚ ਕੁੱਲ 155 ਸੈਂਟਰ ਬਣਾਏ ਗਏ ਸਨ, ਜਿੱਥੇ 8ਵੀਂ ਜਮਾਤ ਦੇ ਕੁੱਲ 47,534 ਵਿਦਿਆਰਥੀਆਂ ਨੇ ਰਜਿਸਟਰ ਕੀਤਾ। ਪ੍ਰੀਖਿਆ ਦਿਨ 42,879 ਵਿਦਿਆਰਥੀ ਹਾਜ਼ਰ ਹੋਏ, ਜਿਸ ਨਾਲ 90% ਹਾਜ਼ਰੀ ਦਰਜ ਕੀਤੀ ਗਈ।

PSTSE (10ਵੀਂ ਜਮਾਤ) ਲਈ 146 ਸੈਂਟਰ ਸਥਾਪਤ ਕੀਤੇ ਗਏ। ਇਸ ਪ੍ਰੀਖਿਆ ਲਈ 41,190 ਵਿਦਿਆਰਥੀਆਂ ਨੇ ਰਜਿਸਟਰ ਕੀਤਾ ਸੀ, ਜਦਕਿ 35,869 ਵਿਦਿਆਰਥੀ ਹਾਜ਼ਰ ਹੋਏ, ਜਿਸ ਨਾਲ 87% ਹਾਜ਼ਰੀ ਰਹੀ।

ਸਟੇਟ ਨੋਡਲ ਅਫਸਰ ਅਸ਼ੋਕ ਕੁਮਾਰ ਨੇ ਦੱਸਿਆ ਕਿ ਐਸ.ਸੀ.ਈ.ਆਰ.ਟੀ. ਪੰਜਾਬ ਵੱਲੋਂ ਇਨ੍ਹਾਂ ਪ੍ਰੀਖਿਆਵਾਂ ਦਾ ਸੰਚਾਲਨ ਸੁਚਾਰੂ ਢੰਗ ਨਾਲ ਕੀਤਾ ਗਿਆ। ਪ੍ਰੀਖਿਆ ਸਥਲਾਂ ‘ਤੇ ਵਿਦਿਆਰਥੀਆਂ ਦੀ ਸਹੂਲਤ ਲਈ ਵਧੀਆ ਪ੍ਰਬੰਧ ਕੀਤੇ ਗਏ।

ਇਨ੍ਹਾਂ ਪ੍ਰੀਖਿਆਵਾਂ ਦੇ ਨਤੀਜੇ ਜਲਦੀ ਹੀ Scert ਵੱਲੋਂ ਐਲਾਨੇ ਜਾਣਗੇ।NMMS ਸਕਾਲਰਸ਼ਿਪ ਸਾਲਾਨਾ 12000 ਰੁਪਏ ਪਰਤੀ ਵਿਦਿਆਰਥੀਆਂ ਨੂੰ ਮਿਲਣੀ ਹੈ ਅਤੇ PSTSE ਦਾ ਸਾਲਾਨਾ 2400 ਰੁਪਏ ਪਰਤੀ ਵਿਦਿਆਰਥੀਆਂ ਨੂੰ ਮਿਲਣਾ ਹੈ। ਪੰਜਾਬ ਸਰਕਾਰ ਨੇ ਵਿਦਿਆਰਥੀਆਂ ਦੀ ਦਿਲਚਸਪੀ ਅਤੇ ਹਾਜ਼ਰੀ ਦਰ ਨੂੰ ਦੇਖਦੇ ਹੋਏ ਇਹ ਪ੍ਰੋਗਰਾਮ ਆਉਣ ਵਾਲੇ ਵਰ੍ਹਿਆਂ ਵਿੱਚ ਵੀ ਜਾਰੀ ਰੱਖਣ ਦਾ ਸੰਕੇਤ ਦਿੱਤਾ ਹੈ।

Scroll to Top