ਨੇਸ਼ਨਲ ਮੀਨਸ-ਕਮ-ਮੇਰਿਟ ਲੁਧਿਆਣਾ (2 ਫਰਵਰੀ) ਸਕਾਲਰਸ਼ਿਪ ਅਤੇ ਪੰਜਾਬ ਰਾਜ ਨਿਪੁੰਨਤਾ ਖੋਜ ਪ੍ਰੀਖਿਆ ਸਫਲਤਾਪੂਰਵਕ ਆਯੋਜਿਤ।

ਨੇਸ਼ਨਲ ਮੀਨਸ-ਕਮ-ਮੇਰਿਟ ਸਕਾਲਰਸ਼ਿਪ ਅਤੇ ਪੰਜਾਬ ਰਾਜ ਨਿਪੁੰਨਤਾ ਖੋਜ ਪ੍ਰੀਖਿਆ ਸਫਲਤਾਪੂਰਵਕ ਆਯੋਜਿਤ।
ਲੁਧਿਆਣਾ, 2 ਫਰਵਰੀ – ਰਾਜ ਵਿਦਿਅਕ ਖੋਜ ਅਤੇ ਸਿਖਲਾਈ ਪਰਿਸ਼ਦ ਪੰਜਾਬ ਦੇ ਸਹਿਯੋਗ ਨਾਲ 2024-25 ਲਈ ਨੇਸ਼ਨਲ ਮੀਨਸ-ਕਮ-ਮੇਰਿਟ ਸਕਾਲਰਸ਼ਿਪ (NMMS) ਅਤੇ ਪੰਜਾਬ ਰਾਜ ਨਿਪੁੰਨਤਾ ਖੋਜ ਪ੍ਰੀਖਿਆ (PSTSE) ਨੂੰ ਸਫਲਤਾਪੂਰਵਕ ਆਯੋਜਿਤ ਕੀਤਾ ਗਿਆ।
ਜ਼ਿਲ੍ਹਾ ਸਿੱਖਿਆ ਅਫ਼ਸਰ ਮੈਡਮ ਡਿੰਪਲ ਮਦਾਨ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ
NMMS ਪ੍ਰੀਖਿਆ ਵਿੱਚ ਕੁੱਲ 5,189 ਵਿਦਿਆਰਥੀਆਂ ਨੇ ਰਜਿਸਟ੍ਰੇਸ਼ਨ ਕਰਵਾਇਆ , ਜਿਨ੍ਹਾਂ ਵਿੱਚੋਂ 4,668 ਵਿਦਿਆਰਥੀ ਹਾਜ਼ਰ ਰਹੇ, ਜਦਕਿ 521 ਵਿਦਿਆਰਥੀ ਗੈਰ-ਹਾਜ਼ਰ ਰਹੇ। ਉਪਸਥਿਤ ਦਰ 89.95% ਰਹੀ।

PSTSE ਪ੍ਰੀਖਿਆ ਵਿੱਚ ਕੁੱਲ 4,803 ਵਿਦਿਆਰਥੀਆਂ ਨੇ ਰਜਿਸਟ੍ਰੇਸ਼ਨ ਕਰਵਾਇਆ, ਜਿਨ੍ਹਾਂ ਵਿੱਚੋਂ 4,188 ਵਿਦਿਆਰਥੀ ਪ੍ਰੀਖਿਆ ‘ਚ ਸ਼ਾਮਲ ਹੋਏ, ਜਦਕਿ 615 ਵਿਦਿਆਰਥੀ ਗੈਰ-ਹਾਜ਼ਰ ਰਹੇ। ਉਪਸਥਿਤ ਦਰ 87.97% ਦਰਜ ਕੀਤੀ ਗਈ।

ਪ੍ਰੀਖਿਆਵਾਂ ਦੀ ਸਹੀ ਅਤੇ ਸ਼ਾਂਤੀਪੂਰਨ ਆਯੋਜਨ ਲਈ ਜਿਲ੍ਹਾ ਨੋਡਲ ਅਫਸਰ ਮੈਡਮ ਵਿਸ਼ਵਾਕੀਰਤ ਕੌਰ ਨੇ ਦੱਸਿਆ ਕਿ ਵੱਖ ਵੱਖ ਟੀਮਾਂ ਬਣਾਈਆਂ ਗਈਆਂ ਹਨ। ਜਿਲ੍ਹਾ ਨੋਡਲ ਅਫਸਰ ਮੈਡਮ ਵਿਸ਼ਵਾਕੀਰਤ ਕੌਰ ਨੇ ਦੱਸਿਆ ਕਿ ਪੂਰੇ 6 ਵਜ ਕੇ 50 ਮਿੰਟ ਤੇ ਮਾਡਲ ਟਾਊਨ ਦੇ ਸਕੂਲ ਆਫ ਐਮੀਨੈਂਸ ਵਿੱਚੋ ਗੱਡੀ ਚੰਡੀਗੜ੍ਹ ਲਈ ਪੂਰੇ ਸੁਰੱਖਿਅਤ ਢੰਗ ਨਾਲ ਰਵਾਨਾ ਹੋ ਗਈ ਹੈ। ਮੈਡਮ ਡਿੰਪਲ ਮਦਾਨ ਨੇ ਵਿਦਿਆਰਥੀਆਂ, ਅਧਿਆਪਕਾਂ ਅਤੇ ਪ੍ਰਸ਼ਾਸਨਿਕ ਟੀਮ ਦਾ ਧੰਨਵਾਦ ਕੀਤਾ ਅਤੇ ਦੱਸਿਆ ਕਿ
ਇਹ ਪ੍ਰੀਖਿਆਵਾਂ ਵਿਦਿਆਰਥੀਆਂ ਦੀ ਯੋਗਤਾ ਅਤੇ ਹੁਨਰ ਨੂੰ ਉਭਾਰਨ ਲਈ ਆਯੋਜਿਤ ਕੀਤੀਆਂ ਜਾਂਦੀਆਂ ਹਨ, ਜੋ ਕਿ ਉਨ੍ਹਾਂ ਦੇ ਅਗਲੇ ਅਧਿਐਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਣਗੀਆਂ।

Scroll to Top