
ਸੀਨੀਅਰ ਸਹਾਇਕ ਮਹਿੰਦਰ ਸਿੰਘ ਨੇ ਸੰਭਾਲਿਆ ਸੁਪਰਡੈਂਟ ਦਾ ਅਹੁਦਾ ਪੰਜਾਬ ਸਰਕਾਰ ਦੇ ਸਿੱਖਿਆ ਵਿਭਾਗ ਵੱਲੋਂ ਜਾਰੀ ਹਦਾਇਤਾਂ ਅਨੁਸਾਰ, ਸੀਨੀਅਰ ਸਹਾਇਕਾਂ ਨੂੰ ਸੁਪਰਡੈਂਟ ਗ੍ਰੇਡ-2 ਦੇ ਅਹੁਦੇ ‘ਤੇ ਪਦ ਉਨਤ ਕੀਤਾ ਗਿਆ। ਇਸ ਲਗਾਤਾਰਤਾ ਵਿੱਚ, ਦਫਤਰ ਜ਼ਿਲ੍ਹਾ ਸਿੱਖਿਆ ਅਫਸਰ (ਐਲੀਮੈਂਟਰੀ ਸਿੱਖਿਆ) ਲੁਧਿਆਣਾ ਵਿੱਚ ਕੰਮ ਕਰ ਰਹੇ ਸੀਨੀਅਰ ਸਹਾਇਕ ਸ. ਮਹਿੰਦਰ ਸਿੰਘ ਨੇ ਅੱਜ (31.01.2025) ਨੂੰ ਬਤੌਰ ਸੁਪਰਡੈਂਟ ਆਪਣੇ ਨਵੇਂ ਅਹੁਦੇ ਦਾ ਕਾਰਜਭਾਰ ਸੰਭਾਲ ਲਿਆ।ਇਸ ਵਿਸ਼ੇਸ਼ ਮੌਕੇ ‘ਤੇ ਜ਼ਿਲ੍ਹਾ ਸਿੱਖਿਆ ਅਫਸਰ (ਐਲੀਮੈਂਟਰੀ ਸਿੱਖਿਆ) ਲੁਧਿਆਣਾ, ਸ੍ਰੀਮਤੀ ਰਵਿੰਦਰ ਕੌਰ ਵੱਲੋਂ ਉਨ੍ਹਾਂ ਨੂੰ ਨਵੇਂ ਅਹੁਦੇ ‘ਤੇ ਹਾਜ਼ਰ ਕਰਵਾਇਆ ਗਿਆ। ਜ਼ਿਲ੍ਹਾ ਸਿੱਖਿਆ ਅਫਸਰ, ਉਪ ਜ਼ਿਲ੍ਹਾ ਸਿੱਖਿਆ ਅਫਸਰ ਅਤੇ ਸਮੂਹ ਦਫਤਰੀ ਕਰਮਚਾਰੀਆਂ ਵੱਲੋਂ ਸ. ਮਹਿੰਦਰ ਸਿੰਘ ਨੂੰ ਨਵੇਂ ਅਹੁਦੇ ‘ਤੇ ਵਧਾਈਆਂ ਅਤੇ ਸ਼ੁਭਕਾਮਨਾਵਾਂ ਦਿੱਤੀਆਂ ਗਈਆਂ।ਨਵ-ਨਿਯੁਕਤ ਸੁਪਰਡੈਂਟ ਮਹਿੰਦਰ ਸਿੰਘ ਨੇ ਇਸ ਮੌਕੇ ‘ਤੇ ਆਪਣੀ ਭਾਵਨਾ ਦੱਸਦੇ ਹੋਏ ਕਿਹਾ ਕਿ ਉਹ ਸਮੂਹ ਅਧਿਆਪਕਾਂ ਅਤੇ ਦਫਤਰੀ ਕਰਮਚਾਰੀਆਂ ਦੇ ਕੰਮ ਨਿਯਮਾਂ ਅਨੁਸਾਰ, ਸਮੇਂ ਸਿਰ ਅਤੇ ਪਹਿਲ ਦੇ ਅਧਾਰ ‘ਤੇ ਕਰਵਾਉਣ ਲਈ ਵਚਨਬੱਧ ਹਨ।ਇਸ ਸਮਾਗਮ ‘ਚ ਉਪ ਜ਼ਿਲ੍ਹਾ ਸਿੱਖਿਆ ਅਫਸਰ ਸ਼੍ਰੀ ਮਨੋਜ ਕੁਮਾਰ, ਸ੍ਰੀਮਤੀ ਕਿਰਨਜੀਤ ਕੌਰ, ਸ੍ਰੀਮਤੀ ਸ਼ੈਲੀ, ਸ੍ਰੀਮਤੀ ਟੀਨਾ, ਸ੍ਰੀਮਤੀ ਦਵਿੰਦਰ ਕੌਰ, ਰਮਨਦੀਪ ਸਿੰਘ, ਗੌਰਵ ਪ੍ਰਤਾਪ, ਸਤਵਿੰਦਰ ਸਿੰਘ, ਗੁਰਬੀਰ ਸਿੰਘ, ਖੁਸ਼ਵਿੰਦਰ ਪਾਲ ਸਿੰਘ, ਪ੍ਰੇਮਜੀਤ ਪਾਲ ਸਿੰਘ, ਰੋਹਿਤ ਛਾਬੜਾ, ਰਵੀਨ ਕੁਮਾਰ, ਹਰਮਿੰਦਰ ਸਿੰਘ, ਸਤਿਪਾਲ, ਹਰਜੀਤ ਸਿੰਘ ਅਤੇ ਸੰਜੀਵ ਕੁਮਾਰ ਆਦਿ ਵਿਸ਼ੇਸ਼ ਤੌਰ ‘ਤੇ ਹਾਜ਼ਰ ਹੋਏ।