ਪੰਜਾਬ ਪ੍ਰਧਾਨ ਅਤੇ ਕੈਬਿਨੇਟ ਮੰਤਰੀ ਸ਼੍ਰੀ ਅਮਨ ਅਰੋੜਾ ਵੱਲੋ ਦਫ਼ਤਰੀ ਕਰਮਚਾਰੀਆਂ ਦੀ 10 ਤਾਰੀਕ ਨੂੰ ਹੋਣ ਵਾਲਿਆਂ ਸਬ ਕਮੇਟੀ ਦੀਆਂ ਮੀਟਿੰਗਾ ਵਿੱਚ ਦਫ਼ਤਰੀ ਕਰਮਚਾਰੀਆਂ ਦੀ ਮੀਟਿੰਗ ਕਰਵਾਉਣ ਅਤੇ ਪੱਤਰ ਜਾਰੀ ਕਰਨ ਦਾ ਅਧਿਕਾਰੀਆਂ ਨੂੰ ਦਿੱਤਾ ਆਦੇਸ਼

ਸਰਵ ਸਿੱਖਿਆ ਅਭਿਆਨ/ਮਿਡ ਡੇ ਮੀਲ ਦਫ਼ਤਰੀ ਕਰਮਚਾਰੀ ਯੂਨੀਅਨ ਪੰਜਾਬ

ਪੰਜਾਬ ਪ੍ਰਧਾਨ ਅਤੇ ਕੈਬਿਨੇਟ ਮੰਤਰੀ ਸ਼੍ਰੀ ਅਮਨ ਅਰੋੜਾ ਵੱਲੋ ਦਫ਼ਤਰੀ ਕਰਮਚਾਰੀਆਂ ਦੀ 10 ਤਾਰੀਕ ਨੂੰ ਹੋਣ ਵਾਲਿਆਂ ਸਬ ਕਮੇਟੀ ਦੀਆਂ ਮੀਟਿੰਗਾ ਵਿੱਚ ਦਫ਼ਤਰੀ ਕਰਮਚਾਰੀਆਂ ਦੀ ਮੀਟਿੰਗ ਕਰਵਾਉਣ ਅਤੇ ਪੱਤਰ ਜਾਰੀ ਕਰਨ ਦਾ ਅਧਿਕਾਰੀਆਂ ਨੂੰ ਦਿੱਤਾ ਆਦੇਸ਼

8886 ਅਧਿਆਪਕ ਦੀ ਤਰਜ ਤੇ ਰੈਗੂਲਰ ਕਰਨ ਦੀ ਹੈ ਮੁੱਖ ਮੰਗ

ਜਲੰਧਰ (25/01/2024):-
ਸੂਬਾ ਕਮੇਟੀ ਵੱਲੋਂ 26 ਜਨਵਰੀ ਦੇ ਦਿੱਤੇ ਪ੍ਰੋਗਰਾਮ ਦੇ ਮੱਦੇਨਜ਼ਰ ਅਤੇ ਮੁਲਾਜ਼ਮਾਂ ਦੇ ਰੋਸ਼ ਨੂੰ ਦੇਖਦੇ ਹੋਏ ਅੱਜ ਜਿਲ੍ਹਾ ਜਲੰਧਰ ਦੇ ਪ੍ਰਧਾਨ ਸ਼ੋਭਿਤ ਭਗਤ, ਗਗਨਦੀਪ ਸ਼ਰਮਾ ਨੂੰ ਪ੍ਰਸ਼ਾਸਨ ਵੱਲੋਂ ਪੰਜਾਬ ਪ੍ਰਧਾਨ ਤੇ ਕੈਬਿਨੇਟ ਮੰਤਰੀ ਸ਼੍ਰੀ ਅਮਨ ਅਰੋੜਾ ਨਾਲ ਪੁਲਿਸ ਲਾਇਨ ਵਿਖੇ ਮਿਲਵਾਇਆ ਗਿਆ ਜਿਸ ਦੋਰਾਨ ਉਨ੍ਹਾਂ ਵੱਲੋਂ ਮੰਗ ਪੱਤਰ ਦੇਖਦੇ ਹੀ ਕਿਹਾ ਕਿ ਤੁਹਾਡਾ ਕੰਮ ਤਾ ਹੋ ਗਿਆ ਹੈ ਸਰਕਾਰ ਤੁਹਾਨੂੰ ਬਹੁਤ ਜਲਦ ਰੈਗੂਲਰ ਕਰਨ ਜਾ ਰਹੀ ਹੈ

ਸਾਥੀਆਂ ਵੱਲੋ ਮੰਤਰੀ ਸਾਹਿਬ ਨੂੰ ਸਬ ਕਮੇਟੀ ਨਾਲ ਮੀਟਿੰਗ ਕਰਵਾਉਣ ਦਾ ਪੱਤਰ ਜਾਰੀ ਕਰਵਾਉਣ ਲਈ ਕਿਹਾ ਗਿਆ!
ਉਹਨਾਂ ਵਲੋਂ ਖੁਦ ਦੱਸਿਆ ਗਿਆ ਕਿ ਕੈਬਨਿਟ ਸਬ ਕਮੇਟੀ ਦੀਆਂ 10 ਤਰੀਕ ਨੂੰ ਹੋਣ ਵਾਲਿਆਂ ਮੀਟਿੰਗਾਂ ਵਿੱਚ ਦਫ਼ਤਰੀਆਂ ਕਰਮਚਾਰੀਆਂ ਦੀ ਮੀਟਿੰਗ ਦਾ ਪੱਤਰ ਜਾਰੀ ਕਰ ਦਿੱਤਾ ਜਾਵੇਗਾ!ਉਹਨਾਂ ਵੱਲੋ ਮੌਕੇ ਤੇ ਫੋਨ ਕਰਕੇ ਮੀਟਿੰਗ ਦਾ ਪੱਤਰ ਜਾਰੀ ਕਰਨ ਦਾ ਅਧਿਕਾਰੀਆਂ ਨੂੰ ਆਦੇਸ਼ ਆਦੇਸ਼ ਦਿਤੇ!

Scroll to Top