ਸਕੂਲਾਂ ਵਿੱਚ NGO ਰਾਹੀਂ ਵਰਦੀਆਂ ਮੁਹੱਇਆ ਕਰਾਉਣ ਦੇ ਫੈਸਲੇ ਵਿਰੁੱਧ ਡੇਮੋਕ੍ਰੇਟਿਕ ਟੀਚਰਜ਼ ਫ਼ਰੰਟ ਨੇ ਏ ਡੀ ਸੀ ਰਾਹੀਂ ਡਿਪਟੀ ਕਮਿਸ਼ਨਰ ਫਾਜ਼ਿਲਕਾ ਦੇ ਨਾਮ ਦਿੱਤਾ ਮੰਗ ਪੱਤਰ।*

*ਸਕੂਲਾਂ ਵਿੱਚ NGO ਰਾਹੀਂ ਵਰਦੀਆਂ ਮੁਹੱਇਆ ਕਰਾਉਣ ਦੇ ਫੈਸਲੇ ਵਿਰੁੱਧ ਡੇਮੋਕ੍ਰੇਟਿਕ ਟੀਚਰਜ਼ ਫ਼ਰੰਟ ਨੇ ਏ ਡੀ ਸੀ ਰਾਹੀਂ ਡਿਪਟੀ ਕਮਿਸ਼ਨਰ ਫਾਜ਼ਿਲਕਾ ਦੇ ਨਾਮ ਦਿੱਤਾ ਮੰਗ ਪੱਤਰ।**ਫੈਸਲਾ ਵਾਪਿਸ ਨਾ ਹੋਣ ਦੀ ਸੂਰਤ ਵਿੱਚ ਡੀ ਟੀ ਐੱਫ ਵੱਲੋਂ ਕੀਤਾ ਜਾਵੇਗਾ ਤਿੱਖਾ ਸੰਘਰਸ਼।*ਫਾਜ਼ਿਲਕਾ, 25 ਜਨਵਰੀ 2025ਅੱਜ ਡੇਮੋਕ੍ਰੇਟਿਕ ਟੀਚਰਜ਼ ਫ਼ਰੰਟ ਫਾਜ਼ਿਲਕਾ ਨੇ ਵਰਦੀਆਂ ਦੇ ਮਾਮਲੇ ਵਿੱਚ ਡਿਪਟੀ ਕਮਿਸ਼ਨਰ ਨੇ ਨਾਮ ਏ ਡੀ ਸੀ ਨੂੰ ਮੰਗ ਪੱਤਰ ਦਿੱਤਾ। ਗੱਲਬਾਤ ਦੌਰਾਨ ਜਥੇਬੰਦੀ ਨੇ ਏ ਡੀ ਸੀ ਨੂੰ ਜਾਣੂ ਕਰਵਾਇਆ ਕਿ ਪਿੱਛਲੇ ਲੰਮੇ ਸਮੇਂ ਤੋਂ ਪੰਜਾਬ ਸਰਕਾਰ ਵੱਲੋਂ ਵਿਦਿਆਰਥੀਆਂ ਦੀ ਵਰਦੀ ਲਈ 600 ਰੁਪਏ ਦੀ ਨਿਗੁਣੀ ਰਾਸ਼ੀ ਦਿੱਤੀ ਜਾ ਰਹੀ ਹੈ।ਇਸ ਨਿਗੁਣੀ ਰਾਸ਼ੀ ਦੇ ਨਾਲ ਹੀ ਅਧਿਆਪਕ ਵਿਦਿਆਰਥੀਆਂ ਨੂੰ ਚੰਗੀ ਕੁਆਲਟੀ ਦਾ ਕੱਪੜਾ, ਬੂਟ,ਟਾਈ ਅਤੇ ਬੈਲਟ ਮੁਹੱਇਆ ਕਰਾਉਣ ਲਈ ਆਪਣੇ ਕੋਲੋਂ ਪੈਸੇ ਲਗਾਉਣ ਵਿੱਚ ਵੀ ਸੰਕੋਚ ਨਹੀਂ ਕਰਦੇ।ਜਥੇਬੰਦੀ ਨੇ ਦੱਸਿਆ ਕਿ ਪਿੱਛੇ 2019 ਵਿੱਚ ਕਾਂਗਰਸ ਸਰਕਾਰ ਵੱਲੋਂ ਪੰਜਾਬ ਪੱਧਰ ‘ਤੇ NGO ਰਾਹੀਂ ਸਕੂਲਾਂ ਵਿੱਚ ਵਿਦਿਆਰਥੀਆਂ ਦੀਆਂ ਵਰਦੀਆਂ ਮੁਹੱਇਆ ਕਰਵਾਉਣ ਦਾ ਤਜ਼ਰਬਾ ਕੀਤਾ ਗਿਆ ਸੀ। ਉਸ ਸਮੇਂ ਨਾ ਤਾਂ ਸਾਰੇ ਵਿਦਿਆਰਥੀਆਂ ਨੂੰ ਵਰਦੀਆਂ ਪ੍ਰਾਪਤ ਹੋਈਆਂ, ਪ੍ਰਾਪਤ ਵਰਦੀਆਂ ਦੀ ਕੱਪੜੇ ਦੀ ਕੁਆਲਟੀ ਘਟੀਆ ਕਿਸਮ ਦੀ ਸੀ ਅਤੇ ਨਾ ਹੀ ਵਰਦੀਆਂ ਦਾ ਠੀਕ ਸਾਈਜ਼ ਪ੍ਰਾਪਤ ਹੋਇਆ।ਪਿੱਛਲੇ ਸਾਲ ਸੰਗਰੂਰ ਅਤੇ ਕਈ ਹੋਰ ਜ਼ਿਲ੍ਹਿਆਂ ਵਿੱਚ NGO ਰਾਹੀਂ ਵਰਦੀ ਮੁਹੱਇਆ ਕਰਵਾਈ ਗਈ ਸੀ ਜਿਸਦਾ ਕੱਪੜਾ ਘਟੀਆ ਕਿਸਮ ਦੀ ਕੁਆਲਟੀ ਦਾ ਸੀ।ਗੱਲਬਾਤ ਦੌਰਾਨ ਜਥੇਬੰਦੀ ਨੇ ਸ਼ੰਕਾ ਪ੍ਰਗਟ ਕਰਦਿਆਂ ਕਿਹਾ ਕਿ ਮੁਨਾਫ਼ੇ ਦੀ ਆੜ ਵਿੱਚ NGO ਵੱਲੋਂ ਮਾੜੀ ਕਿਸਮ ਦਾ ਕੱਪੜਾ ਮੁਹੱਇਆ ਕਰਵਾਇਆ ਜਾਵੇਗਾ ਅਤੇ ਸਾਰੇ ਵਿਦਿਆਰਥੀਆਂ ਨੂੰ ਵਰਦੀ ਨਹੀਂ ਮਿਲ ਸਕੇਗੀ ਜੋ ਪਹਿਲਾਂ ਹੋ ਚੁਕਿਆ ਹੈ।ਜਥੇਬੰਦੀ ਨੇ ਕਿਹਾ ਕਿ ਸਕੂਲਾਂ ਵਿੱਚ SMC ਕਮੇਟੀ ਆਪਣੇ ਅਨੁਸਾਰ ਵਧੀਆ ਕੁਆਲਟੀ ਦਾ ਕੱਪੜਾ ਅਤੇ ਡਿਜ਼ਾਈਨ ਕਰਦੀ ਹੈ।ਇਹਨਾਂ ਖੱਦਸ਼ਿਆਂ ਨੂੰ ਜ਼ਾਹਰ ਕਰਦਿਆਂ ਡੇਮੋਕ੍ਰੇਟਿਕ ਟੀਚਰਜ਼ ਫ਼ਰੰਟ ਨੇ ਪ੍ਰਸ਼ਾਸ਼ਨ ਨੂੰ ਚੇਤਾਵਨੀ ਦਿੱਤੀ ਕਿ ਜ਼ੇਕਰ ਇਸਦੇ ਬਾਵਜੂਦ NGO ਰਾਹੀਂ ਵਰਦੀ ਦੇਣ ਲਈ ਧੱਕਾ ਕੀਤਾ ਗਿਆ ਤਾਂ ਜਥੇਬੰਦੀ ਵੱਲੋਂ ਇਸਦੇ ਵਿਰੁੱਧ ਵਿਦਿਆਰਥੀਆਂ ਦੇ ਮਾਪਿਆਂ ਅਤੇ ਐੱਸ ਐੱਮ ਸੀ ਕਮੇਟੀ ਨੂੰ ਨਾਲ ਲੈ ਕੇ ਤਿੱਖਾ ਸੰਘਰਸ਼ ਉਲੀਕਿਆ ਜਾਵੇਗਾ।

Scroll to Top