
ਸਿੱਖਿਆ ਵਿਭਾਗ ਨੇ ਪਦਉੱਨਤ ਹੋਏ ਲੈਕਚਰਾਰਾਂ ਨੂੰ ਤਰੱਕੀ ਛੱਡਣ ਲਈ ਕੀਤਾ ਸੀ ਮਜਬੂਰ ,ਲੈਕਚਰਾਰ ਡੀ ਬਾਰ ਨਹੀਂ ਵਿਭਾਗ ਡੀ ਬਾਰ ਹੋਇਆ ਢਿੱਲੋ ਲੈਕਚਰਾਰ ਕੇਡਰ ਯੂਨੀਅਨ ਪੰਜਾਬ ਦੇ ਸੂਬਾ ਵਿੱਤ ਸਕੱਤਰ ਅਤੇ ਜ਼ਿਲ੍ਹਾ ਲੁਧਿਆਣਾ ਦੇ ਪ੍ਰਧਾਨ ਧਰਮਜੀਤ ਸਿੰਘ ਢਿੱਲੋਂ ਨੇ ਮੀਟਿੰਗ ਉਪਰੰਤ ਪ੍ਰੈਸ ਦੇ ਨਾਂ ਜਾਰੀ ਬਿਆਨ ਵਿੱਚ ਕਿਹਾ ਕਿ ਪਿੱਛਲੇ ਲੰਮੇ ਸਮੇਂ ਤੋਂ ਮਾਸਟਰ ਕੇਡਰ ਤੋਂ ਲੈਕਚਰਾਰ ਦੀਆ ਤਰੱਕੀਆਂ ਦੀ ਉਡੀਕ ਕਰ ਰਹੇ ਲੈਕਚਰਾਰ ਦੀਆਂ ਤਰੱਕੀਆਂ ਦੀਆਂ ਲਿਸਟਾਂ ਵਿਭਾਗ ਵੱਲੋਂ ਜਾਰੀ ਹੋਣ ਉਪਰੰਤ ਸਟੇਸ਼ਨ ਚੋਣ ਸਮੇਂ ਸਕੂਲ ਆਫ ਐਮੀਨੈਂਸ ,ਵੱਧ ਗਿਣਤੀ ਵਾਲੇ ਸਕੂਲ ਅਤੇ 50% ਤੋਂ ਘੱਟ ਸਟਾਫ਼ ਵਾਲੇ ਸਕੂਲਾਂ ਨੂੰ ਸਟੇਸ਼ਨ ਚੋਣ ਮੌਕੇ ਪਹਿਲ ਦਿਤੀ ਗਈ ਜਿਸ ਨਾਲ ਦੂਰ ਦੁਰੇਡੇ ਸਟੇਸ਼ਨ ਮਿਲਣ ਕਰਕੇ ਬਹੁੱਤ ਸਾਰੇ ਲੈਕਚਰਾਰਾਂ ਨੇ ਸਟੇਸ਼ਨ ਚੋਣ ਨਾ ਕਰਨ ਕਰਕੇ ਆਪਣੀ ਤਰੱਕੀ ਛੱਡ ਦਿੱਤੀ ਅਤੇ ਹੁਣ ਵਿਭਾਗ ਵਲੋਂ ਡੀ ਬਾਰ ਲਿਸਟ ਜਾਰੀ ਕੀਤੀ ਗਈ ਯੂਨੀਅਨ ਪ੍ਰਧਾਨ ਢਿੱਲੋ ਨੇ ਕਿਹਾ ਕਿ ਲੈਕਚਰਾਰ ਡੀ ਬਾਰ ਨਹੀਂ ਵਿਭਾਗ ਡੀ ਬਾਰ ਹੋਇਆ ਹੈ ਲੈਕਚਰਾਰਾਂ ਤੋਂ ਤਰੱਕੀ ਦਾ ਹੱਕ ਖੋਹਿਆ ਗਿਆ ਹੈ ਅਤੇ ਪਦਉੱਨਤ ਹੋਏ ਲੈਕਚਰਾਰਾਂ ਨੂੰ ਤਰੱਕੀ ਛੱਡਣ ਲਈ ਮਜਬੂਰ ਕੀਤਾ ਗਿਆ ,ਜਿਸ ਕਰਕੇ ਬਹੁਤ ਸਾਰੇ ਲੈਕਚਰਾਰਾਂ ਨੇ ਆਪਣੀ ਪਦਉੱਨਤੀ ਛੱਡ ਦਿੱਤੀ।ਯੂਨੀਅਨ ਪ੍ਰਧਾਨ ਢਿੱਲੋਂ ਨੇ ਦੱਸਿਆ ਕਿ ਕਾਮਰਸ 45, ਹਿੰਦੀ 32, ਅਰਥਸ਼ਾਸਤਰ 71, ਰਾਜਨੀਤੀ ਸ਼ਾਸਤਰ 68 ਪੰਜਾਬੀ 97, ਅੰਗਰੇਜ਼ੀ 86, ਇਤਿਹਾਸ 88, ਗਣਿਤ 56, ਫਿਜੀਕਸ 4, ਬਾਇਲੋਜੀ 14 ਵਿਭਾਗ ਵੱਲੋਂ ਡੀ ਬਾਰ ਕੀਤੇ ਗਏ ਹਨ ਜਦ ਕਿ ਬਹੁੱਤ ਸਾਰੇ ਸਕੂਲਾਂ ਵਿੱਚ ਲੈਕਚਰਾਰਾਂ ਦੀ ਆਸਾਮੀਆਂ ਖਾਲੀ ਹਨ 750 ਸਕੂਲ ਵਿੱਚ ਪ੍ਰਿੰਸੀਪਲ ਨਹੀਂ ਹਨ। ਮਾਰਚ 2021 ਤੋਂ ਬਾਅਦ ਪ੍ਰਿੰਸੀਪਲ ਦੀ ਤਰੱਕੀਆਂ ਨਹੀਂ ਹੋਈਆਂ, ਲੈਕਚਰਾਰਾਂ ਦੀ ਘਾਟ ਹੋਣ ਕਰਕੇ ਹੀ ਬੱਚਿਆਂ ਦੀ ਗਿਣਤੀ ਘਟੀ ਹੈ।ਯੂਨੀਅਨ ਪ੍ਰਧਾਨ ਢਿੱਲੋ ਨੇ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੂੰ ਅਪੀਲ ਕਰਦਿਆਂ ਕਿਹਾ ਕਿ ਵਿਭਾਗ ਜਲਦ ਮਾਸਟਰ ਕੇਡਰ ਤੋਂ ਲੈਕਚਰਾਰਾਂ ਦੀ ਤਰੱਕੀਆਂ ਕਰੇ ਅਤੇ ਸਾਰੇ ਖਾਲੀ ਸਟੇਸ਼ਨ ਦਿਖਾਏ ਜਾਣ ਤਾਂ ਜੋ ਕੋਈ ਵੀ ਲੈਕਚਰਾਰ ਤਰੱਕੀ ਛੱਡਣ ਲਈ ਮਜਬੂਰ ਨਾ ਹੋਵੇ ਅਤੇ ਤਰੱਕੀਆਂ ਦੀ ਪ੍ਰਕਿਰਿਆ ਨੂੰ ਜਾਰੀ ਰਖਿਆ ਜਾਵੇ ਤਾਂ ਜੋ ਪੇਂਡੂ ਸਕੂਲਾਂ ਵਿੱਚ ਲੈਕਚਰਾਰਾਂ ਦੀਆਂ ਆਸਾਮੀਆਂ ਦੀ ਘਾਟ ਦੂਰ ਹੋ ਸਕੇ। ਵਿਭਾਗ ਤਰੱਕੀਆਂ ਦੀ ਦੂਜੀ ਲਿਸਟ ਜਾਰੀ ਕਰੇ ਤਾਂ ਜੋ ਵਿਦਿਆਰਥੀਆਂ ਦੀ ਪੜ੍ਹਾਈ ਪ੍ਰਭਾਵਿਤ ਨਾ ਹੋਵੇ।ਯੂਨੀਅਨ ਪ੍ਰਧਾਨ ਢਿੱਲੋ ਨੇ ਫਾਈਨ ਆਰਟਸ ਲੈਕਚਰਾਰ ਦੀ ਤਰੱਕੀ ਦੀਆਂ ਲਿਸਟ ਜਾਰੀ ਕਰਨ ਦੀ ਮੰਗ ਕਰਦਿਆਂ ਜਲਦ ਲੈਕਚਰਾਰਾਂ ਦੀ ਸੀਨੀਆਰਤਾ ਸੂਚੀ ਜਾਰੀ ਕੀਤੀ ਜਾਵੇ।ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਦਵਿੰਦਰ ਸਿੰਘ ਗੁਰੂ ਅਤੇ ਅਲਬੇਲ ਸਿੰਘ ਪੁੜੈਣ ਨੇ ਸਿੱਖਿਆ ਮੰਤਰੀ ਪੰਜਾਬ ਨੂੰ ਅਪੀਲ ਕਰਦਿਆਂ ਕਿਹਾ ਕਿ ਮਾਸਟਰ ਕੇਡਰ ਤੋਂ ਲੈਕਚਰਾਰ ਦੀਆਂ ਤਰੱਕੀਆਂ ਤੁਰੰਤ ਕੀਤੀਆਂ ਜਾਣ ਅਤੇ ਸੀਨੀਅਰ ਸੈਕੰਡਰੀ ਸਕੂਲਾਂ ਵਿੱਚ ਜਲਦ ਪ੍ਰਿੰਸੀਪਲ ਲਾਏ ਜਾਣ।