
ਸਰਕਾਰ ਸਮਾਂਬੱਧ ਲੈਕਚਰਾਰ ਤਰੱਕੀਆਂ ਯਕੀਨੀ ਬਣਾਏ,ਐਮ. ਸੀ. ਯੂ. ਫਾਜਿਲਕਾਪੰਜਾਬ ਦੀ ਸਿਰਮੌਰ ਜਥੇਬੰਦੀ ਮਾਸਟਰ ਕੇਡਰ ਯੂਨੀਅਨ ਵੱਲੋਂ ਪੰਜਾਬ ਸਰਕਾਰ ਨੂੰ ਸਮੇਂ ਸਮੇਂ ਤੇ ਲੈਕਚਰਾਰ ਤਰੱਕੀਆਂ ਸਮਾਬੱਧ ਕਰਨ ਦਾ ਢੰਡੋਰਾ ਪਿੱਟਿਆ ਜਾ ਰਿਹਾ ਹੈ , ਸੂਬੇ ਦੇ ਸਕੂਲਾਂ ਵਿੱਚ ਲੈਕਚਰਾਰਾਂ ਦੀ ਘਾਟ ਕਾਰਨ ਸੈਕੰਡਰੀ ਸਿੱਖਿਆ ਦਾ ਮਿਆਰ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ ਸਰਕਾਰ ਦੀ ਅਣਦੇਖੀ ਤੇ ਅਣਗਹਿਲੀ ਕਾਰਨ ਸਮਾਂਬੱਧ ਪ੍ਰਮੋਸ਼ਨ ਨੀਤੀ ਲਾਗੂ ਨਹੀਂ ਹੋਈ । ਜਾਣਕਾਰੀ ਦਿੰਦਿਆਂ ਮਾਸਟਰ ਕੇਡਰ ਯੂਨੀਅਨ ਫਾਜਿਲਕਾ ਦੇ ਜਿਲਾ ਪ੍ਰਧਾਨ ਬਲਵਿੰਦਰ ਸਿੰਘ ਜਿਲਾ ਜਨਰਲ ਸਕੱਤਰ ਦਲਜੀਤ ਸਿੰਘ ਸੱਭਰਵਾਲ ਸਟੇਟ ਕਮੇਟੀ ਮੈਂਬਰ ਸੁਰਿੰਦਰ ਕੁਮਾਰ ਨੇ ਸਾਝੇ ਤੌਰ ਤੇ ਦੱਸਿਆ ਕਿ ਮਾਸਟਰ ਕੇਡਰ ਯੂਨੀਅਨ ਪੰਜਾਬ ਦੇ ਯਤਨਾਂ ਸਦਕਾ ਹੁਣ ਤੱਕ ਲਗਭਗ ਦੋ ਹਜਾਰ ਤੋਂ ਜਿ਼ਆਦਾ ਪ੍ਮੋਸ਼ਨਾ ਹੋਈਆ ਪਰ। ਪਦਉਨਤ ਹੋਏ ਬਹੁਤ ਸਾਰੇ ਲੈਕਚਰਾਰ ਦਸੰਬਰ 2024 ਵਿਚ ਰਿਟਾਇਰ ਹੋ ਗਏ ਹਨ । ਜਦਕਿ ਸੂਬੇ ਦੇ ਸਕੂਲਾਂ ਵਿੱਚ ਪਹਿਲਾਂ ਤੋਂ ਹੀ 8000 ਹਜ਼ਾਰ ਦੇ ਕਰੀਬ ਵੱਖ ਵੱਖ ਵਿਸ਼ਿਆਂ ਦੀਆਂ ਲੈਕਚਰਾਰ ਸ਼ੀਟਾ 2016-17 ਤੋਂ ਖਾਲੀ ਪਈਆਂ ਹਨ। ਸੈਕੰਡਰੀ ਸਕੂਲਾਂ ਵਿੱਚ ਕਮਰਸ ਸਾਇੰਸ ਦੇ ਨਾਲ ਵੱਡੀ ਗਿਣਤੀ ਵਿੱਚ ਪੰਜਾਬੀ ਪੋਲਸਾਇੰਸ ਹਿਸਟਰੀ ਅੰਗਰੇਜ਼ੀ ਲੈਕਚਰਾਰ ਪ੍ਮੋਸ਼ਨ ਕੋਟੇ ਦੀਆਂ ਅਸਾਮੀਆਂ ਖਾਲੀ ਹਨ।ਇਸ ਮੌਕੇ ਪੰਜਾਬ ਵਿੱਚ ਸਿੱਖਿਆ ਦਾ ਮਿਆਰ ਉੱਚਾ ਚੁੱਕਣ ਲਈ ਸਰਕਾਰ 8000 ਲੈਕਚਰਾਰ ਤੁਰੰਤ ਪਦਉਨਤ ਕਰੇ ਤਾਂ ਜੋ ਮਾਰਚ ਵਿੱਚ ਹੋ ਰਹੇ ਇਮਤਿਹਾਨਾਂ ਵਿੱਚ ਵਿਦਿਆਰਥੀਆਂ ਨੂੰ ਕੋਈ ਨੁਕਸਾਨ ਨਾ ਹੋਵੇ। ਲੈਕਚਰਾਰ ਸਿੱਧੀ ਭਰਤੀ ਦਾ ਕੋਟਾ ਪਹਿਲਾਂ ਤੋਂ ਹੀ ਪੂਰਾ ਹੈ, ਹੁਣ ਸਿਰਫ਼ ਤਰੱਕੀਆਂ ਰਾਹੀ ਖਾਲੀ ਅਸਾਮੀਆਂ ਭਰਨ ਦੀ ਫੌਰੀ ਜਰੂਰਤ ਹੈ। ਸਿੱਖਿਆ ਵਿਭਾਗ ਕੋਲ ਸਾਰਾ ਡਾਟਾ ਮੌਜੂਦ ਹੈ। ਇਸੇ ਸਾਲ ਪਿਛਲੇ ਮਹੀਨਿਆ ਵਿਚ ਪਦਉਨਤ ਹੋਏ ਲੈਕਚਰਾਰਾਂ ਵਿੱਚੋ ਡੀ ਬਾਰ ਤੇ ਪ੍ਮੋਸ਼ਨਾ ਤਿਆਗਣ ਵਾਲੇ ਸਟਾਫ ਦੀਆਂ ਲਿਸਟਾਂ ਜਾਰੀ ਕਰਕੇ ਵੇਟਿੰਗ ਲਿਸਟ ਜਾਰੀ ਕਰਕੇ ਖਾਲੀ ਅਸਾਮੀਆਂ ਭਰੀਆ ਜਾਣ।ਵਿਭਾਗ ਵੱਲੋ ਤਰੱਕੀਆ ਲਟਕਾਉਣਾ । ਇਸ ਸਮੇਂ ਵਿਭਾਗ ਕੋਲ ਸੋਧੀ ਸੀਨੀਆਰਤਾ ਸੂਚੀ ਮੌਜੂਦ ਹੈ ਕੋਈ ਬਹਾਨਾ ਨਹੀਂ ਫਿਰ ਵੀ ਤਰੱਕੀਆਂ ਵਿੱਚ ਲਾਪਰਵਾਹੀ ਹੋ ਰਹੀ ਹੈ। ਈ ਟੀ ਟੀ ਤੋਂ ਮਾਸਟਰ ਕੇਡਰ ਮਾਸਟਰ ਕੇਡਰ ਤਰੱਕੀਆਂ ਹੋਰ ਕੀਤੀਆ ਜਾਣ। ਹੈੱਡਮਾਸਟਰ ਦੀਆਂ ਅਸਾਮੀਆਂ ਖਾਲੀ ਹਨ ਸਰਕਾਰ ਤੁਰੰਤ ਤਰੱਕੀਆਂ ਕਰੇ। ਇਸ ਮੁੱਦੇ ‘ਤੇ ਸਿੱਖਿਆ ਮੰਤਰੀ ਜੀ ਨੇ ਜਲਦੀ ਪ੍ਮੋਸ਼ਨਾ ਕਰਨ ਦਾ ਵਾਅਦਾ ਬਹੁਤ ਵਾਰ ਕੀਤਾ ਪਰ ਵਾਅਦਾ ਵਫਾ ਨਾ ਹੋਇਆ । ਬੱਚਿਆਂ ਦੀ ਪੜ੍ਹਾਈ ਦੇ ਮੱਦੇਨਜ਼ਰ ਜਥੇਬੰਦੀ ਜਲਦੀ ਹੀ ਸੰਘਰਸ਼ ਦੀ ਰੂਪ ਰੇਖਾ ਤਿਆਰ ਕਰੇਗੀ ਤਾਂ ਜੋ ਤਰੱਕੀਆਂ ਜਲਦੀ ਹੋ ਸਕਣ । ਇਸ ਸਮੇਂ ਹੋਰਨਾਂ ਤੋਂ ਇਲਾਵਾ ਪਰਮਿੰਦਰ ਸਿੰਘ ਵਾਇਸ ਜਿਲਾ ਪ੍ਰਧਾਨ, ਮੋਹਨ ਲਾਲ ਤਹਿਸੀਲ ਪ੍ਰਧਾਨ, ਅਕਾਸ਼ਡੋਡਾ ਵਾਇਸ ਪ੍ਰਧਾਨ, ਧਰਮਿੰਦਰ ਗੁਪਤਾ, ਲਾਲ ਚੰਦ ਮੋਹਨ ਕੰਬੋਜ ਅਮਰਜੀਤ ਸਿੰਘ ਸੁਰਿੰਦਰ ਸਿੰਘ ਮਲਕੀਤ ਸਿੰਘ ਰੋਕਸੀ ਵਿਜੇ ਕੁਮਾਰ ਮਨਪ੍ਰੀਤ ਸਿੰਘ ਸੰਤਸ਼ ਸਿੰਘ ਵਿਨੋਦ ਹੀਰਾਵਾਲੀ ਨਵਦੀਪ ਮੈਨੀ ਵਿਕਾਸ ਕੰਬੋਜ ਦੇਵੀ ਲਾਲ ਤੇ ਅਮਰਜੀਤ ਸਿੰਘ ਮਲਕੀਤ ਸਿੰਘ ਪਵਨ ਕਾਵਾ ਵਾਲੀ ਅੰਗਰੇਜ਼ ਸਿੰਘ ਵਰਿੰਦਰ ਕੁਮਾਰ ਹੋਰ ਸਾਥੀ ਹਾਜਰ ਸਨ।