ਜ਼ਿਲ੍ਹਾ ਜੂਡੋ ਐਸੋਸੀਏਸ਼ਨ ਵੱਲੋਂ 45ਵੇਂ ਓਪਨ ਵਰਗ ਅਤੇ ਕੈਡਿਟ ਵਰਗ ਦੇ ਕਰਵਾਏ ਗਏ ਮੁਕਾਬਲੇਜੂਡੋ ਖਿਡਾਰੀਆਂ ਨੂੰ ਖੇਡ ਭਾਵਨਾ ਅਤੇ ਸਿਹਤਮੰਦ ਜੀਵਨ ਲਈ ਤਿਆਰ ਹੋਣਾ ਚਾਹੀਦਾ ਹੈ: ਚਰਨਜੀਤ ਸਿੰਘ ਭੁੱਲਰ ਮੀਤ ਪ੍ਰਧਾਨ ਪੰਜਾਬ ਜੂਡੋ ਐਸੋਸੀਏਸ਼ਨਪਟਿਆਲਾ 26 ਦਸੰਬਰ ( )ਜ਼ਿਲ੍ਹਾ ਜੂਡੋ ਐਸੋਸੀਏਸ਼ਨ ਪਟਿਆਲਾ ਵੱਲੋਂ 45ਵੀ ਜੂਡੋ ਚੈਂਪੀਅਨਸ਼ਿਪ ਸਾਹਿਬ ਨਗਰ ਥੇੜੀ ਵਿਖੇ ਕਰਵਾਈ ਜਾ ਰਹੀ ਹੈ ਜਿਸ ਵਿੱਚ ਜੂਡੋ ਕੈਡਿਟ ਅਤੇ ਸੀਨੀਅਰ (ਲੜਕੇ ਅਤੇ ਲੜਕੀਆਂ) ਭਾਗ ਲੈ ਰਹੇ ਹਨ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਚਰਨਜੀਤ ਸਿੰਘ ਭੁੱਲਰ ਮੀਤ ਪ੍ਰਧਾਨ ਪੰਜਾਬ ਜੂਡੋ ਐਸੋਸੀਏਸ਼ਨ ਨੇ ਕਿਹਾ ਕਿ ਮਨਵੇਸ਼ ਸਿੰਘ ਸਿੱਧੂ ਆਈ ਏ ਐਸ ਜ਼ਿਲ੍ਹਾ ਪ੍ਰਧਾਨ ਜ਼ਿਲ੍ਹਾ ਜੂਡੋ ਐਸੋਸੀਏਸ਼ਨ ਦੀ ਦੇਖ-ਰੇਖ ਹੇਠ ਕਰਵਾਈ ਜਾ ਰਹੀ ਜੂਡੋ ਐਸੋਸੀਏਸ਼ਨ ਵਿੱਚ ਕੈਡਿਟ, ਸੀਨੀਅਰ ਅਤੇ ਜੂਨੀਅਰ ਵਰਗ ਦੇ ਮੁਕਾਬਲੇ ਕਰਵਾਏ ਜਾ ਰਹੇ ਹਨ। ਇਸ ਚੈਂਪੀਅਨਸ਼ਿਪ ਦੇ ਜੇਤੂ ਖਿਡਾਰੀ ਸਾਲ ਦੇ ਆਖ਼ਰੀ ਹਫਤੇ ਜਲੰਧਰ ਵਿੱਚ ਹੋਣ ਵਾਲੀ ਰਾਜ ਪੱਧਰੀ ਜੂਡੋ ਚੈਂਪੀਅਨਸ਼ਿਪ ਵਿੱਚ ਭਾਗ ਲੈਣਗੇ। ਜ਼ਿਲ੍ਹਾ ਪੱਧਰੀ ਜੇਤੂ ਖਿਡਾਰੀਆਂ ਨੂੰ ਮੈਡਲ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਜਾਵੇਗਾ। ਸ੍ਰੀ ਭੁੱਲਰ ਨੇ ਕਿਹਾ ਕਿ ਜਿਹੜੇ ਜੂਡੋ ਖਿਡਾਰੀ ਰਾਜ ਪੱਧਰੀ ਚੈਂਪੀਅਨਸ਼ਿਪ ਵਿੱਚ ਜੇਤੂ ਰਹਿਣਗੇ ਉਹਨਾਂ ਨੂੰ ਟਰੈਕ ਸੂਟ ਦੇ ਕੇ ਜ਼ਿਲ੍ਹਾ ਜੂਡੋ ਐਸੋਸੀਏਸ਼ਨ ਵੱਲੋਂ ਸਨਮਾਨਿਤ ਕੀਤਾ ਜਾਵੇਗਾ। ਇਸ ਚੈਂਪੀਅਨਸ਼ਿਪ ਨੂੰ ਆਯੋਜਿਤ ਕਰਨ ਵਿੱਚ ਹਰਵਿੰਦਰ ਸਿੰਘ ਸਾਕੀ ਖਜਾਨਚੀ, ਸੁਰਜੀਤ ਸਿੰਘ ਵਾਲੀਆ ਤਕਨੀਕੀ ਸਕੱਤਰ, ਅਰੁਣ ਕੁਮਾਰ ਡੀਪੀਈ, ਰਜਨੀ ਠਾਕੁਰ, ਜਗਦੀਪ ਸਿੰਘ ਨਾਗਰਾ, ਹਰਪ੍ਰੀਤ ਕੌਰ, ਰਾਕੇਸ਼ ਕੁਮਾਰ, ਅਨਿਲ ਕੁਮਾਰ ਨੇ ਵਡਮੁੱਲਾ ਸਹਿਯੋਗ ਦਿੱਤਾ।