ਅਪਾਰ ਮੈਡਿਊਲ ਵਰਗੇ ਟੈਕਨੀਕਲ ਕੰਮ ਨੂੰ ਜਬਰੀ ਅਧਿਆਪਕ ਵਰਗ ਦੇ ਗੱਲ ਪਾਉਣਾ ਅਤਿ ਨਿੰਦਣਯੋਗ ਗੱਲ ਹੈ – ਈਟੀਯੂ (ਰਜਿ) ਪੰਜਾਬ ਐਲੀਮੈਂਟਰੀ ਟੀਚਰਜ ਯੂਨੀਅਨ ਪੰਜਾਬ (ਰਜਿ) ਦੇ ਸੂਬਾ ਪ੍ਰਧਾਨ ਹਰਜਿੰਦਰ ਪਾਲ ਸਿੰਘ ਪੰਨੂ ਤੇ ਸੂਬਾ ਪ੍ਰੈੱਸ ਸਕੱਤਰ ਦਲਜੀਤ ਸਿੰਘ ਲਹੌਰੀਆ ਨੇ ਦੱਸਿਆ ਕਿ ਸਰਕਾਰ ਤੇ ਵਿਭਾਗ ਕਰਾ ਰਿਹਾ ਅੱਤ ।ਅਧਿਆਪਕਾਂ ਨੂੰ ਨਜਾਇਜ ਕੰਮਾਂ ਚ ਉਲਝਾ ਕੇ ਵਿਭਾਗ ਸਿਖਿਆ ਦਾ ਨਾਸ ਕਰਨਾ ਬੰਦ ਕਰੇ ਨਹੀ ਤਾਂ ਅਧਿਆਪਕ ਵਰਗ ਬਾਈਕਾਟ ਲਈ ਹੋਵੇਗਾ ਮਜਬੂਰ। ਸਮੂਹ ਅਧਿਆਪਕ ਵਰਗ ਤੇ ਜਥੇਬੰਦੀਆ ਵਿਰੋਧ ਲਈ ਅੱਗੇ ਆਉਣ l ਐਲੀਮੈਟਰੀ ਟੀਚਰਜ ਯੂਨੀਅਨ ਪੰਜਾਬ (ਰਜਿ ) ਸੂਬਾ ਕਮੇਟੀ ਵੱਲੋ ਸੂਬਾ ਪ੍ਰਧਾਨ ਹਰਜਿੰਦਰ ਪਾਲ ਸਿੰਘ ਪੰਨੂੰ ਅਤੇ ਸਮੂਹ ਸੂਬਾ ਕਮੇਟੀ ਵੱਲੋ ਸਰਕਾਰ ਤੇ ਵਿਭਾਗ ਦੀ ਪੁਰਜੋਰ ਨਿਖੇਧੀ ਕਰਦਿਆਂ ਕਿਹਾ ਕਿ ਪਹਿਲਾਂ ਹੀ ਆਨਲਾਈਨ ਕੰਮਾਂ ਅਤੇ ਗੈਰਵਿਦਿਅਕ ਕੰਮ ਨੇ ਅੱਤ ਕਰਾਈ ਹੋਈ ਤੇ ਬੱਚਿਆ ਦੀ ਸਿਖਿਆ ਦਾ ਨਾਸ ਕਰਨ ਚ ਕੋਈ ਕਸਰ ਨਹੀ ਛੱਡੀ । ਹੁਣ ਫਿਰ ਅਪਾਰ ਮੈਡਿਊਲ ਵਰਗੇ ਟੈਕਨੀਕਲ ਕੰਮ ਨੂੰ ਜਬਰੀ ਅਧਿਆਪਕ ਵਰਗ ਉਪਰ ਥੋਪਿਆ ਜਾ ਰਿਹਾ ਹੈ।ਇਸ ਤਹਿਤ ਯੂਡਾਈਸ ਵਿੱਚ ਹਰ ਸਕੂਲ ਦੇ ਵਿਦਿਆਰਥੀਆਂ ਨੂੰ ਇੱਕ ਆਧਾਰ ਕਾਰਡ ਦੇ ਨਾਲ ਰਾਸ਼ਟਰੀ ਪੱਧਰ ਤੇ ਇੱਕ ਨਵੀਂ ਆਈ ਡੀ ਬਣਾਈ ਜਾਣੀ ਹੈ।ਆਈ ਡੀ ਬਣਾਉਣ ਵਾਸਤੇ ਵਿਦਿਆਰਥੀ ਦੇ ਮਾਂ ਬਾਪ ਜਾਂ ਗਾਰਡੀਅਨ ਦੇ ਆਧਾਰ ਕਾਰਡ ਦੀ ਜ਼ਰੂਰਤ ਹੈ। ਸਮੁੱਚਾ ਅਧਿਆਪਕ ਵਰਗ ਇਸ ਕੰਮ ਤੋਂ ਪੀੜ੍ਹਤ ਹੈ।ਪਹਿਲਾਂ ਪਹਿਲ ਇਹ ਸਾਰੇ ਕੰਮ MIS Cordinate ਦੁਆਰਾ ਕੀਤੇ ਜਾਂਦੇ ਸਨ, ਹੁਣ ਵੀ ਸਰਕਾਰ ਤੇ ਵਿਭਾਗ ਨੂੰ ਵੱਖਰੇ ਤੌਰ ਤੇ ਡਾਟਾ ਐਟਰੀ ਅਪਰੇਟਰ ਲਗਾਕੇ ਕੰਮ ਕਰਨ ਚਾਹੀਦਾ ਹੈ । ਅਧਿਆਪਕ ਵਰਗ ਨੂੰ ਨਜਾਇਜ ਗੈਰਵਿਦਿਅਕ ਕੰਮਾ ਤੇ ਆ ਲਾਈਨ ਕੱਮਮਾਂ ਚ ਉਕਝਾ ਕੇ ਸਿਖਿਆ ਦਾ ਨਾਸ ਕਰਨ ਦਾ ਕੋਈ ਹੱਕ ਨਹੀ ਹੈ । ਸਰਕਾਰ ਤੇ ਵਿਭਾਗ ਨੇ ਅੱਤ ਕਰਾਉਣੀ ਬੰਦ ਨਾ ਕੀਤੀ ਤਾਂ ਅਧਿਆਪਕ ਵਰਗ ਅਜਿਹੇ ਕੰਮਾ ਦੇ ਬਾਈਕਾਟ ਲਈ ਮਜਬੂਰ ਹੋ ਜਾਵੇਗਾ। ਸਮੁਚੇ ਅਧਿਆਪਕ ਵਰਗ ਅਤੇ ਜਥੇਬੰਦੀਆ ਨੂੰ ਅਜਿਹੇ ਕੰਮ ਦੇ ਵਿਰੋਧ ਲਈ ਇਕਮੁੱਠ ਹੋਕੇ ਅੱਗੇ ਆਉਣਾ ਚਾਹੀਦਾ l ਇਸ ਮੌਕੇ ਹਰਜਿੰਦਰ ਪਾਲ ਸਿੰਘ ਪੰਨੂੰ ,ਨਰੇਸ਼ ਪਨਿਆੜ ਬੀ ਕੇ ਮਹਿਮੀ ਲਖਵਿੰਦਰ ਸਿੰਘ ਸੇਖੋਂ ਹਰਜਿੰਦਰ ਹਾਂਡਾ ਸਤਵੀਰ ਸਿੰਘ ਰੌਣੀ ਹਰਕ੍ਰਿਸ਼ਨ ਸਿੰਘ ਮੋਹਾਲੀ ਨੀਰਜ ਅਗਰਵਾਲ ਗੁਰਿੰਦਰ ਸਿੰਘ ਘੁਕੇਵਾਲੀ ਸਰਬਜੀਤ ਸਿੰਘ ਖਡੂਰ ਸਾਹਿਬ ਸੋਹਣ ਸਿੰਘ ਮੋਗਾ ਦਲਜੀਤ ਸਿੰਘ ਲਹੌਰੀਆ ਅਮ੍ਰਿਤਪਾਲ ਸਿੰਘ ਸੇਖੋਂ ਨਿਰਭੈ ਸਿੰਘ ਮਾਲੋਵਾਲ ਅਸ਼ੋਕ ਕੁਮਾਰ ਸਰਾਰੀ ਤਰਸੇਮ ਲਾਲ ਜਲੰਧਰ ਜਤਿੰਦਰਪਾਲ ਸਿੰਘ ਰੰਧਾਵਾ ਹਰਜਿੰਦਰ ਸਿੰਘ ਚੌਹਾਨ ਸਤਬੀਰ ਸਿਂਘ ਬੋਪਾਰਾਏ ਰਵੀ ਵਾਹੀ ਮਲਕੀਤ ਸਿੰਘ ਕਾਹਨੂੰਵਾਨ ਦਿਲਬਾਗ ਸਿੰਘ ਬੌਡੇ ਪਰਮਜੀਤ ਸਿੰਘ ਬੁੱਢੀਵਿੰਡ ਪ੍ਰਭਜੋਤ ਸਿੰਘ ਦੁਲਾਨੰਗਲ ਜਗਨੰਦਨ ਸਿੰਘ ਫਾਜਿਲਕਾ ਮਨੋਜ ਘਈ ਰਣਜੀਤ ਸਿੰਘ ਮੱਲ੍ਹਾ ਸੁਖਦੇਵ ਸਿੰਘ ਬੈਨੀਪਾਲ ਅਵਤਾਰ ਸਿੰਘ ਮਾਨ ਗੁਰਦੀਪ ਸਿੰਘ ਖੁਣਖੁਣ ਕੁਲਦੀਪ ਸਿੰਘ ਨਵਾਂਸ਼ਹਿਰ ਰਵੀ ਕਾਂਤ ਦਿਗਪਾਲ ਪਠਾਨਕੋਟ ਮਨਿੰਦਰ ਸਿੰਘ ਤਰਨਤਾਰਨ ਰਛਪਾਲ ਸਿੰਘ ਉਦੋਕੇ ਜਸਵੰਤ ਸਿੰਘ ਸੇਖੜਾ ਹਰਜੀਤ ਸਿੰਘ ਸਿੱਧੂ ਹਰਵਿੰਦਰ ਸਿੰਘ ਹੈਪੀ ਹੈਰੀ ਮਲੋਟ ਦਿਲਬਾਗ ਸਿੰਘ ਸੈਣੀ ਹਰਪ੍ਰੀਤ ਸਿੰਘ ਪਰਮਾਰ ਰਿਸ਼ੀ ਕੁਮਾਰ ਜਲੰਧਰ ਅਸੋਕ ਕੁਮਾਰ ਸੁਰਿੰਦਰ ਕੁਮਾਰ ਮੋਗਾ ਪਰਮਬੀਰ ਸਿੰਘ ਰੋਖੇ ਲਖਵਿੰਦਰ ਸਿੰਘ ਸੰਗੂਆਣਾ ਰਵੀ ਕੁਮਾਰ ਫਰੀਦਕੋਟ ਗੁਰਦੀਪ ਸਿੰਘ ਸੈਣੀ ਧਰਮਿੰਦਰ ਸਿੰਘ ਡੋਡ ਹਰਪਿੰਦਰ ਸਿੰਘ ਤਰਨਤਾਰਨ ਜਸਵਿੰਦਰ ਸਿਂਘ ਬਾਤਿਸ਼ ਮਨਜੀਤ ਸਿੰਘ ਬੌਬੀ ਸੁਰਜੀਤ ਸਿੰਘ ਕਾਲੜਾ ਜਨਕਰਾਜ ਮੁਹਾਲੀ ਸਤਨਾਮ ਸਿੰਘ ਪਾਲੀਆ ਚਰਨਜੀਤ ਸਿੰਘ ਫਿਰੋਜ਼ਪੁਰ ਰਾਕੇਸ਼ ਗਰਗ ਕੁਲਬੀਰ ਸਿੰਘ ਗਿੱਲ ਅਵਤਾਰ ਸਿਂਘ ਭਲਵਾਨ ਕਮਲਜੀਤ ਸਿੰਘਡੱਡੇਆਣਾ ਬਚਨ ਸਿੰਘ ਰਵਿੰਦਰ ਕੁਮਾਰ ਬਲਕਾਰ ਸਿੰਘ ਰਮਨ ਕੁਮਾਰ ਪਠਾਨਕੋਟ ਹੀਰਾ ਸਿੰਘ ਅੰਮ੍ਰਿਤਸਰ ਮੇਜਰ ਸਿੰਘ ਮਸੀਤੀ ਨਵਰੀਤ ਸਿੰਘ ਜੌਲੀ ਸਤੀਸ਼ ਕੁਮਾਰ ਫਾਜਿਲਕਾ ਮਨਜੀਤ ਸਿੰਘ ਪਾਰਸਪੰਕਜ ਅਰੋੜਾ ਜਸਵਿੰਦਰ ਸਿੰਘ ਤਰਨਤਾਰਨ ਜਸਪਾਲ ਸਿੰਘ, ਸੁਖਵਿੰਦਰ ਸਿੰਘ ਧਾਮੀ ਸੰਦੀਪ ਚੌਧਰੀ ਕੀਮਤੀ ਲਾਲ ਮੁਕਤਸਰ ਗੁਰਬੀਰ ਸਿੰਘ ਦਦੇਹਰ ਸਾਹਿਬ ਗੁਰਦੀਪ ਸਿੰਘ ਸੈਣੀ ਤੇ ਹੋਰ ਆਗੂ ਐਲੀਮੈਟਰੀ ਟੀਚਰਜ ਯੂਨੀਅਨ ਈ ਟੀ ਯੂ ਪੰਜਾਬ (ਰਜਿ) ।*