ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਦੋਨਾ ਨਾਨਕਾ ਦੀ ਮਹਿਕਪ੍ਰੀਤ ਕੌਰ ਨੇ ਬਿਖੇਰੀ ਜ਼ਿਲ੍ਹਾ ਪੱਧਰ ਕਵਿਤਾ ਮੁਕਾਬਲੇ ਵਿੱਚ ਮਹਿਕ, ਰਨਦੀਪ ਕੌਰ ਨੇ ਜਿੱਤਿਆ ਜ਼ਿਲ੍ਹਾ ਪੱਧਰ ਤੇ ਡੀਬੇਟ ਮੁਕਾਬਲੇ ਦਾ ਰਣ*

*ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਦੋਨਾ ਨਾਨਕਾ ਦੀ ਮਹਿਕਪ੍ਰੀਤ ਕੌਰ ਨੇ ਬਿਖੇਰੀ ਜ਼ਿਲ੍ਹਾ ਪੱਧਰ ਕਵਿਤਾ ਮੁਕਾਬਲੇ ਵਿੱਚ ਮਹਿਕ, ਰਨਦੀਪ ਕੌਰ ਨੇ ਜਿੱਤਿਆ ਜ਼ਿਲ੍ਹਾ ਪੱਧਰ ਤੇ ਡੀਬੇਟ ਮੁਕਾਬਲੇ ਦਾ ਰਣ* *ਸਕੂਲ ਸਟਾਫ਼ ਦੋਨਾ ਨਾਨਕਾ ਨੇ ਕੀਤਾ ਜੇਤੂਆਂ ਨੂੰ ਸਨਮਾਨਤ* ਚਾਈਲਡ ਵੈਲਫੇਅਰ ਕੌਂਸਲ ਪੰਜਾਬ ਵੱਲੋਂ ਆਯੋਜਿਤ ਅਤੇ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸ਼੍ਰੀ ਬ੍ਰਿਜ ਮੋਹਨ ਸਿੰਘ ਬੇਦੀ ਜੀ, ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਸ਼੍ਰੀ ਸਤੀਸ਼ ਕੁਮਾਰ ਜੀ ਅਤੇ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸ਼੍ਰੀ ਪੰਕਜ ਅੰਗੀ ਜੀ, ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਸ਼੍ਰੀ ਪਰਵਿੰਦਰ ਸਿੰਘ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਕਰਵਾਏ ਗਏ ਜ਼ਿਲ੍ਹਾ ਪੱਧਰ ਦੇ “ਵੀਰ ਬਾਲ ਦਿਵਸ” ਮੁਕਾਬਲਿਆਂ ਵਿੱਚ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਦੋਨਾ ਨਾਨਕਾ ਦੀ ਵਿਦਿਆਰਥਣਾਂ ਮਹਿਕਪ੍ਰੀਤ ਕੌਰ ਨੇ ਪੰਜ ਤੋਂ ਦਸ ਸਾਲ ਦੇ ਉੱਮਰ ਵਰਗ ਵਿੱਚ ਕਵਿਤਾ ਉੱਚਾਰਨ ਜਿਸਦਾ ਟੋਪਿਕ ‘ਤੁਹਾਡੇ ਸੁਪਨਿਆਂ ਦੀ ਦੁਨੀਆ’ ਸੀ, ਜਿਲ੍ਹੇ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ। ਸਕੂਲ ਦੀ ਹੀ ਇੱਕ ਹੋਰ ਵਿਦਿਆਰਥਣ ਰਨਦੀਪ ਕੌਰ ਨੇ ਆਰਟੀਫਿਸ਼ਲ ਇੰਟੈਲੀਜੈਂਸ ਦਾ ਵਿੱਦਿਆਰਥੀਆਂ ਤੇ ਪ੍ਰਭਾਵ ਡੀਬੇਟ ਮੁਕਾਬਲੇ ਵਿੱਚ ਜਿਸਦਾ ਉੱਮਰ ਵਰਗ ਦਸ ਤੋਂ ਪੰਦਰਾਂ ਸਾਲ ਸੀ , ਜ਼ਿਲ੍ਹੇ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ। ਸਕੂਲ ਸਟਾਫ਼ ਦੁਆਰਾ ਦੋਵੇਂ ਵਿਦਿਆਰਥਣਾਂ ਨੂੰ ਸਨਮਾਨਤ ਕੀਤਾ ਗਿਆ। ਸਕੂਲ ਇੰਚਾਰਜ ਸ਼੍ਰੀ ਸੁੱਖਦੇਵ ਸਿੰਘ ਜੀ ਨੇ ਬੱਚਿਆਂ ਨੂੰ ਰਾਜ ਪੱਧਰ ਲਈ ਸ਼ੁਭਕਾਮਨਾਵਾਂ ਦਿੱਤੀਆਂ ਜੋ 17 ਦਸੰਬਰ ਨੂੰ ਸ਼੍ਰੀ ਅੰਮ੍ਰਿਤਸਰ ਸਾਹਿਬ ਵਿਖੇ ਹੋਵੇਗਾ।ਇਨ੍ਹਾਂ ਬੱਚਿਆਂ ਦੇ ਗਾਈਡ ਅਧਿਆਪਕ ਸ਼੍ਰੀ ਸੁਨੀਲ ਕੁਮਾਰ ਨੇ ਦੱਸਿਆ ਕੇ ਬੱਚੇ ਪਹਿਲਾਂ ਕਲੱਸਟਰ ਪੱਧਰ ਫਿਰ ਬਲਾਕ ਪੱਧਰ ਤੇ ਪਹਿਲਾ ਸਥਾਨ ਪ੍ਰਾਪਤ ਕੀਤਾ ਸੀ।ਇਸ ਮੌਕੇ ਸਟਾਫ਼ ਵੱਲੋਂ ਗਰਲ ਸਟੂਡੈਂਟ ਆਫ ਮੰਥ ਰੀਨੂੰ ਅਤੇ ਬੁਆਏ ਸਟੂਡੈਂਟ ਆਫ ਮੰਥ ਗੁਰਚਰਨ ਨੂੰ ਵੀ ਸਨਮਾਨਤ ਕੀਤਾ ਗਿਆ। ਅਮਨ ਸਿੰਘ, ਵੀਰਪਾਲ ਕੌਰ, ਪਰਵਿੰਦਰ ਕੌਰ, ਪ੍ਰਿੰਸਪਾਲ ਸਿੰਘ, ਸੋਨਮ ਨੂੰ ਵੀ ਸਕੂਲ ਵਿੱਚ ਕਰਵਾਏ ਗਏ ਵੱਖ-ਵੱਖ ਮੁਕਾਬਲਿਆਂ ਵਿੱਚ ਚੰਗੀ ਕਾਰਗੁਜ਼ਾਰੀ ਲਈ ਇਨਾਮ ਦਿੱਤੇ ਗਏ।

Scroll to Top