ਦਲਜੀਤ ਸਿੰਘ ਸੱਭਰਵਾਲ ਬਣੇ ਮਾਸਟਰ ਕੇਡਰ ਯੂਨੀਅਨ ਦੇ ਸੂਬਾ ਸੀਨੀਅਰ ਮੀਤ ਪ੍ਰਧਾਨ
ਸਿਰਮੌਰ ਜਥੇਬੰਦੀ ਮਾਸਟਰ ਕੇਡਰ ਯੂਨੀਅਨ ਦੇ ਇਜਲਾਸ ਵਿਚ ਸੂਬਾ ਕਮੇਟੀ ਵੱਲੋਂ ਲੋਕਤੰਤਰੀ ਢੰਗ ਨਾਲ ਨਵੇਂ ਅਹੁਦੇਦਾਰਾਂ ਦੀ ਚੋਣ ਕੀਤੀ ਗਈ।ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਪ੍ਰਧਾਨ ਬਲਵਿੰਦਰ ਸਿੰਘ ਨੇ ਦੱਸਿਆ ਕਿ ਜ਼ਿਲਾ ਜਨਰਲ ਸਕੱਤਰ ਵਜੋਂ ਸੇਵਾ ਨਿਭਾਅ ਰਹੇ ਜੁਝਾਰੂ ਆਗੂ ਦਲਜੀਤ ਸਿੰਘ ਸੱਭਰਵਾਲ ਨੂੰ ਜੱਥੇਬੰਦੀ ਵੱਲੋਂ ਸੂਬਾ ਸੀਨੀਅਰ ਮੀਤ ਪ੍ਰਧਾਨ ਪੰਜਾਬ ਨਿਯੁਕਤ ਕੀਤਾ ਗਿਆ ਹੈ। ਸੱਭਰਵਾਲ ਮਾਲਵਾ ਜੋਨ ਦੇ ਜਿਲੇ ਫਾਜਿਲਕਾ, ਸ਼੍ਰੀ ਮੁਕਤਸਰ ਸਾਹਿਬ, ਫਰੀਦਕੋਟ ਫਿਰੋਜਪੁਰ ਵਿਚ ਸੇਵਾਵਾ ਦੇਣਗੇ ਤੇ ਜੱਥੇਬੰਦਕ ਢਾਂਚੇ ਨੂੰ ਮਜ਼ਬੂਤ ਬਣਾਉਣ ਲਈ ਸੰਗਠਨਨਾਮਕ ਗਤੀਵਿਧੀਆਂ ਨੂੰ ਕ੍ਰਾਂਤੀਕਾਰੀ ਅੰਜਾਮ ਦੇਣਗੇ। ਦਲਜੀਤ ਸਿੰਘ ਇਨਕਲਾਬੀ ਸੋਚ ਨੂੰ ਪ੍ਰਣਾਏ ਨਿਧੜਕ ਆਗੂ ਹਨ। ਦੱਸਣਯੋਗ ਦਲਜੀਤ ਸਿੰਘ ਨੇ ਜਿਲਾ ਫਾਜਿਲਕਾ ਤੋ ਆਗੂ ਵਜੋਂ ਰਸਮਾ ਅਧਿਆਪਕਾ ਲਈ ਵੱਡਾ ਘੋਲ ਲੜਿਆ ਹੈ।ਦਲਜੀਤ ਸਿੰਘ ਨੇ ਅਧਿਆਪਕਾਂ ਦੀਆਂ ਹੱਕੀ ਤੇ ਜਾਇਜ਼ ਮੰਗਾਂ ਲਈ ਸਾਲ 2017-18 ਵਿਚ ਪਟਿਆਲਾ ਵਿਖੇ ਚੱਲ ਰਹੀ ਮਰਨਵਰਤ ਹੜਤਾਲ ਬੇਸ਼ਕੀਮਤੀ ਯੋਗਦਾਨ ਪਾਇਆ ਤੇ ਭੁੱਖ ਹੜਤਾਲ ‘ਤੇ ਬੈਠ ਕੇ ਸਰਕਾਰ ਖਿਲਾਫ਼ ਆਰ ਪਾਰ ਦੀ ਲੜਾਈ ਲੜੀ ।ਦਲਜੀਤ ਸਿੰਘ ਅਧਿਆਪਕਾਂ ਦੇ ਹੱਕਾਂ ਤੇ ਅਧਿਕਾਰਾਂ ਲਈ ਡੱਟਵੀ ਲੜਾਈ ਲੜਦੇ ਹਨ।ਮਾਸਟਰ ਕੇਡਰ ਯੂਨੀਅਨ ਵਿੱਚ ਮੋਹਰੀ ਹੋ ਕੇ ਬਹੁਤ ਸਰਗਰਮੀ ਨਾਲ ਸੁਚਾਰੂ ਢੰਗ ਨਾਲ ਜੁੰਮੇਵਾਰੀਆ ਨਿਭਾ ਰਹੇ ਹਨ। ਅਧਿਆਪਕ ਵਰਗ ਤੇ ਜੱਥੇਬੰਦੀ ਦੀ ਚੜ੍ਹਦੀ ਕਲਾ ਲਈ ਤੱਤਪਰ ਰਹਿੰਦੇ ਹਨ।ਆਸ ਹੈ ਕਿ ਕਿ ਮਾਸਟਰ ਕੇਡਰ ਯੂਨੀਅਨ ਇਹਨਾਂ ਦੇ ਅਣਥੱਕ ਯਤਨਾਂ ਸਦਕਾ ਹੋਰ ਮਜ਼ਬੂਤ ਹੋ ਕੇ ਉਭਰੇਗੀ। ਗੌਰਤਲਬ ਹੈ ਕਿ ਪੰਜਾਬ ਦੀ ਸਿਰਮੌਰ ਜਥੇਬੰਦੀ ਮਾਸਟਰ ਕੇਡਰ ਯੂਨੀਅਨ ਪਿਛਲੇ ਲੰਮੇ ਸਮੇ ਤੋਂ ਅਧਿਆਪਕ ਵਰਗ ਦੀਆਂ ਹੱਕੀ ਤੇ ਜਾਇਜ਼ ਮੰਗਾਂ ਲਈ ਘੋਲ ਕਰਦੀ ਆ ਰਹੀ ਹੈ।