ਪੈਨਸ਼ਨਰਜ਼ ਐਸੋਸੀਏਸ਼ਨ ਜਲੰਧਰ ਦਾ 15ਵਾਂ ਪੈਨਸ਼ਨਰ ਦਿਵਸ 14 ਦਸੰਬਰ ਨੂੰ ਮਨਾਇਆ ਜਾਵੇਗਾ*

**ਪੈਨਸ਼ਨਰਜ਼ ਐਸੋਸੀਏਸ਼ਨ ਜਲੰਧਰ ਦਾ 15ਵਾਂ ਪੈਨਸ਼ਨਰ ਦਿਵਸ 14 ਦਸੰਬਰ ਨੂੰ ਮਨਾਇਆ ਜਾਵੇਗਾ****80 ਸਾਲ ਤੋਂ ਉੱਪਰ ਦੇ 35 ਪੈਨਸ਼ਨਰਾਂ ਨੂੰ ਕੀਤਾ ਜਾਵੇਗਾ ਸਨਮਾਨਿਤ**ਜਲੰਧਰ:12 ਦਸੰਬਰ( )ਪੰਜਾਬ ਸਟੇਟ ਪੈਨਸ਼ਨਰਜ਼ ਵੈਲਫੇਅਰ ਐਸੋਸੀਏਸ਼ਨ ਦੀ ਮੀਟਿੰਗ ਪਿਛਲੇ ਦਿਨੀਂ ਪ੍ਰਧਾਨ ਪਿਆਰਾ ਸਿੰਘ ਦੀ ਪ੍ਰਧਾਨਗੀ ਹੇਠ ਕੀਤੀ ਗਈ। ਮੀਟਿੰਗ ਵਿੱਚ ਹਾਜ਼ਰ ਮੈਂਬਰਾਂ ਨੇ ਸਰਬ ਸੰਮਤੀ ਨਾਲ 14 ਦਸੰਬਰ ਨੂੰ ਓਪਨ ਏਅਰ ਥੀਏਟਰ ਵਿਰਸਾ ਵਿਹਾਰ ਨੇੜੇ ਵੱਡਾ ਡਾਕਘਰ ਜਲੰਧਰ ਵਿਖੇ ਮਨਾਉਣ ਦਾ ਫੈਸਲਾ ਕੀਤਾ।ਇਹ ਪ੍ਰੋਗਰਾਮ ਸਵੇਰੇ 10 ਵਜੇ ਤੋਂ 02 ਵਜੇ ਤੱਕ ਮਨਾਇਆ ਜਾਵੇਗਾ। ਜਿਸ ਦੇ ਮੁੱਖ ਮਹਿਮਾਨ ਮਾਨ ਯੋਗ ਸ.ਕਰਮ ਸਿੰਘ ਧਨੋਆ ਪ੍ਰਧਾਨ ਪੰਜਾਬ ਸਟੇਟ ਪੈਨਸ਼ਨਰਜ਼ ਕਨਫੈਡਰੇਸ਼ਨ ਹੋਣਗੇ।ਇਸ ਸਮਾਗਮ ਵਿੱਚ ਜ਼ਿੰਦਗੀ ਦੀਆਂ ਅੱਸੀ ਬਹਾਰਾਂ ਮਾਣ ਚੁੱਕੇ 35 ਪੈਨਸ਼ਨਰਾਂ ਨੂੰ ਆਪਣੇ ਕਰ ਕਮਲਾਂ ਨਾਲ ਸਨਮਾਨਿਤ ਕਰਨਗੇ।ਇਸ ਸਮਾਗਮ ਵਿੱਚ ਸ੍ਰੀ ਮਤੀ ਮਨਜੀਤ ਕੌਰ ਜ਼ਿਲ੍ਹਾ ਖ਼ਜ਼ਾਨਾ ਅਫ਼ਸਰ ਜਲੰਧਰ, ਸ਼੍ਰੀ ਰਾਕੇਸ਼ ਭਾਟੀਆ ਚੀਫ਼ ਮੈਨੇਜਰ ਸੀ.ਪੀ.ਪੀ.ਸੀ.ਪੰਜਾਬ ਨੈਸ਼ਨਲ ਬੈਂਕ ਲੁਧਿਆਣਾ, ਸ਼੍ਰੀ ਨੌਰਮਲ ਸਿੰਘ ਜੀ ਏ ਜੀ ਐੱਮ ਸਟੇਟ ਬੈਂਕ ਆਫ ਇੰਡੀਆ ਸਿਵਲ ਲਾਈਨਜ ਜਲੰਧਰ, ਸ਼੍ਰੀ ਮਹਿੰਦਰ ਸਿੰਘ ਦੀਵਾਨਾ ਜੀ ਸੀਨੀਅਰ ਪੈਨਸ਼ਨਰ ਪੰਜਾਬ ਸਟੇਟ ਪੈਨਸ਼ਨਰਜ਼ ਕਨਫੈਡਰੇਸ਼ਨ ਗੈਸਟ ਆਫ਼ ਆਨਰ ਹੋਣਗੇ।ਇਹ ਸਾਰੇ ਮਹਿਮਾਨ ਆਪਣੇ ਵਿਚਾਰ ਰੱਖਣਗੇ ਅਤੇ ਪੈਨਸ਼ਨਰਾਂ ਦੀਆਂ ਮੁਸਕਲਾਂ ਸੁਣਨਗੇ ਅਤੇ ਉਹਨਾਂ ਦੇ ਹੱਲ ਦੱਸਣਗੇ। ਸ.ਅਵਤਾਰ ਸਿੰਘ ਪ੍ਰੈਸ ਸਕੱਤਰ ਅਤੇ ਮਾਸਟਰ ਮਨੋਹਰ ਲਾਲ ਜਨਰਲ ਸਕੱਤਰ ਵਲੋਂ ਜਾਣਕਾਰੀ ਦਿੱਤੀ ਜਾਵੇਗੀ ਕਿ ਕਿਸ ਤਰ੍ਹਾਂ ਪੰਜਾਬ ਦੀ ਮੌਜੂਦਾ ਸਰਕਾਰ ਵੀ ਪਹਿਲੀਆਂ ਸਰਕਾਰਾਂ ਵਾਂਗ ਹੀ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨਾਲ ਧੱਕਾ ਕਰ ਰਹੀਆਂ ਹਨ। ਤਿੰਨ ਸਾਲ ਦਾ ਸਮਾਂ ਬੀਤ ਜਾਣ ਦੇ ਬਾਅਦ ਵੀ ਪੈਂਨਸ਼ਨ ਰੀਵਾਈਜ ਕਰਨ ਲਈ 2.59 ਦਾ ਗੁਣਾਂਕ ਲਾਗੂ ਨਹੀਂ ਕੀਤਾ,ਪੇ ਕਮਿਸ਼ਨ ਦੇ 66 ਮਹੀਨਿਆਂ ਦੇ ਬਕਾਏ ਦੇਣ ਸੰਬੰਧੀ ਪੱਤਰ ਜਾਰੀ ਨਹੀਂ ਕੀਤਾ।ਡੀ ਏ ਦੀਆਂ ਰਹਿੰਦੀਆਂ 11 ਪ੍ਰਤੀਸ਼ਤ ਦੀਆਂ ਕਿਸ਼ਤਾਂ ਜਾਰੀ ਨਹੀਂ ਕੀਤੀਆਂ ਅਤੇ ਨਾ ਹੀ ਡੀ ਏ ਦੇ ਪਿਛਲੇ ਰਹਿੰਦੇ ਬਕਾਏ ਦਿੱਤੇ ਜਾ ਰਹੇ ਹਨ। ਪੈਨਸ਼ਨਰ ਆਗੂਆਂ ਨੂੰ ਅਨੇਕਾਂ ਵਾਰ ਮੀਟਿੰਗਾਂ ਦਾ ਸਮਾਂ ਦੇ ਕੇ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਸ.ਭਗਵੰਤ ਸਿੰਘ ਮਾਨ ਵਲੋਂ ਕਦੀ ਵੀ ਮੀਟਿੰਗ ਨਹੀਂ ਕੀਤੀ। ਜਿਸ ਕਾਰਨ ਪੈਨਸ਼ਨਰਾਂ ਵਿੱਚ ਬਹੁਤ ਹੀ ਜ਼ਿਆਦਾ ਰੋਸ ਪਾਇਆ ਜਾ ਰਿਹਾ ਹੈ। ਜਲੰਧਰ ਜ਼ਿਲ੍ਹੇ ਦੇ ਸਮੂਹ ਪੈਨਸ਼ਨਰਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ 14 ਦਸੰਬਰ ਨੂੰ ਸਮੇਂ ਸਿਰ ਪੁੱਜ ਕੇ ਪੈਨਸ਼ਨਰ ਦਿਵਸ ਦੇ ਸਮਾਗਮ ਨੂੰ ਕਾਮਯਾਬ ਕਰਨ ਦੀ ਕਿਰਪਾਲਤਾ ਕੀਤੀ ਜਾਵੇ। ਸਮਾਗਮ ਦੌਰਾਨ ਪੂਰੇ ਸਾਲ ਦੌਰਾਨ ਹੋਈਆਂ ਸਰਗਰਮੀਆਂ ਸੰਬੰਧੀ ਪੰਜਾਬ ਦੇ ਪ੍ਰਧਾਨ ਜੀ ਚਾਨਣਾ ਪਾਉਣਗੇ।

Scroll to Top