ਅਧਿਆਪਕਾਂ ਦੇ ਅਕਸ਼ ਦੇ ਖਿਲਾਫ ਬੋਲਣ ਵਾਲੇ ਪ੍ਰਿੰਸੀਪਲ ਤੇ ਵਿਭਾਗ ਕਰੇ ਕਾਰਵਾਈ-ਮੁਲਾਜ਼ਮ ਏਕਤਾ ਸੰਘਰਸ਼ ਕਮੇਟੀ ਜਿਲ੍ਹਾ ਫ਼ਾਜ਼ਿਲਕਾ ਮੁਲਾਜ਼ਮ ਏਕਤਾ ਸਘੰਰਸ਼ ਕਮੇਟੀ ਫਾਜ਼ਿਲਕਾ ਵਿਚਲੀਆਂ ਸਮੂਹ ਜਥੇਬੰਦੀਆਂ ਦੇ ਅਧਿਆਪਕ ਆਗੂਆਂ ਨੇ ਦੱਸਿਆ ਕਿ ਬੀਤੇ ਕੁਝ ਦਿਨ ਪਹਿਲਾਂ ਸਿੱਖਿਆ ਮੰਤਰੀ ਫ਼ਾਜ਼ਿਲਕਾ ਵਿੱਚ ਡਾਇਲੋਗ ਵਿਦ ਟੀਚਰ ਪ੍ਰੋਗਰਾਮ ਲਈ ਆਏ ਉਸ ਪ੍ਰੋਗਰਾਮ ਵਿੱਚ ਪ੍ਰਿੰਸੀਪਲ ਅਤੁਲ ਗਰਗ ਵੱਲੋਂ ਪੰਜਾਬ ਦੇ ਸਕੂਲਾਂ ਅਤੇ ਅਧਿਆਪਕਾਂ ਦੇ ਖਿਲਾਫ ਦਿੱਤੇ ਵਿਵਾਦਤ ਬਿਆਨ ਨੇ ਅਧਿਆਪਕਾਂ ਦੇ ਅਕਸ ਤੇ ਮਾਨ ਸਨਮਾਨ ਨੂੰ ਠੇਸ ਪਹੁੰਚਾਈ ਹੈ। ਜਿਸ ਦੇ ਲਈ ਮੁਲਾਜ਼ਮ ਏਕਤਾ ਸੰਘਰਸ਼ ਕਮੇਟੀ ਜ਼ਿਲਾ ਫਾਜ਼ਿਲਕਾ ਦੇ ਆਗੂਆਂ ਨੇ ਵਿਭਾਗ ਦੇ ਉੱਚ ਅਧਿਕਾਰੀਆਂ ਤੋਂ ਪ੍ਰਿੰਸੀਪਲ ਖਿਲਾਫ ਬਣਦੀ ਕਾਰਵਾਈ ਕਰਨ ਦੇ ਲਈ ਆਖਿਆ ਅਤੇ ਅਧਿਆਪਕ ਆਗੂਆਂ ਨੇ ਭਵਿੱਖ ਵਿੱਚ ਸਾਰੇ ਉੱਚ ਅਧਿਕਾਰੀਆਂ ਨੂੰ ਚੇਤਾਵਨੀ ਦਿੱਤੀ ਕੀ ਇਹ ਕਦੇ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਕਿ ਕੋਈ ਵੀ ਅਧਿਆਪਕ ਦੇ ਮਾਨ ਸਨਮਾਨ ਨੂੰ ਠੇਸ ਪਹੁੰਚਾਵੇ ਜੇ ਕੋਈ ਭਵਿੱਖ ਵਿੱਚ ਇਸ ਤਰ੍ਹਾਂ ਕਰਦਾ ਹੈ ਤਾਂ ਉਸਦੇ ਖਿਲਾਫ ਵੱਡਾ ਸੰਘਰਸ ਕੀਤਾ ਜਾਵੇਗਾ ਇੱਥੇ ਅਧਿਆਪਕ ਆਗੂਆਂ ਨੇ ਸਰਕਾਰ ਦੇ ਡਾਇਲੋਗ ਵਿਦ ਟੀਚਰ ਪ੍ਰੋਗਰਾਮ ਵਿੱਚ ਵੀ ਸਿਰਫ ਤੇ ਸਿਰਫ ਪ੍ਰਿੰਸੀਪਲ ਹੈਡ ਮਾਸਟਰ ਅਤੇ ਇੰਚਾਰਜਾਂ ਨੂੰ ਬੁਲਾ ਕੇ ਚੰਗੇ ਬਣਨ ਦਾ ਵਿਖਾਵਾ ਕਰਨ ਵਾਲੀ ਸਰਕਾਰ ਸਵਾਏ ਵਿਖਾਵੇ ਤੋਂ ਹੋਰ ਕੁਝ ਨਹੀਂ ਕਰ ਰਹੀ ਇਸ ਦੀ ਸਭ ਤੋਂ ਵੱਡੀ ਉਦਾਹਰਨ ਇਸ ਗੱਲ ਤੋਂ ਲਈ ਜਾ ਸਕਦੀ ਹੈ ਕਿ ਜੋ ਸ਼ਬਦਾਵਲੀ ਉਪਰੋਕਤ ਪ੍ਰਿੰਸੀਪਲ ਵੱਲੋਂ ਅਧਿਆਪਕਾਂ ਪ੍ਰਤੀ ਵਰਤੀ ਗਈ ਇਸ ਲਈ ਅਧਿਆਪਕਾ ਆਗੂਆਂ ਨੇ ਕਿਹਾ ਕਿ ਜੇ ਅਧਿਆਪਕਾਂ ਨਾਲ ਵਿਚਾਰ ਵਟਾਂਦਰਾ ਕਰਨਾ ਹੈ ਤਾਂ ਉਸੇ ਤਰ੍ਹਾਂ ਕਰੇ ਜਿਵੇਂ ਪੰਚਾਂ ਸਰਪੰਚਾਂ ਨੂੰ ਖੁੱਲੀਆਂ ਥਾਵਾਂ ਤੇ ਪ੍ਰਬੰਧ ਕਰਕੇ ਵਿਚਾਰ ਵਟਾਂਦਰਾ ਕੀਤਾ ਗਿਆ ਹੈ। ਫਿਰ ਹੀ ਟੀਚਰ ਦੇ ਨਾਲ ਵਿਚਾਰ ਵਟਾਂਦਰਾ ਮੰਨਿਆ ਜਾਵੇਗਾ। ਉਹਨਾਂ ਕਿਹਾ ਕਿ ਅਧਿਆਪਕਾਂ ਵੱਲੋਂ ਵਿਦਿਆਰਥੀਆਂ ਦੀ ਚੰਗੀ ਪੜ੍ਹਾਈ, ਸਕੂਲਾਂ ਅਤੇ ਸਮਾਜ ਦੀ ਭਲਾਈ ਲਈ ਆਪਣੀ ਡਿਊਟੀ ਪੂਰੀ ਤਨਦੇਹੀ ਨਾਲ ਨਿਭਾਈ ਜਾ ਰਹੀ।ਇਸ ਲਈ ਵਿਭਾਗ ਅਤੇ ਅਧਿਕਾਰੀਆਂ ਦਾ ਵੀ ਫਰਜ਼ ਬਣਦਾ ਹੈ ਕਿ ਉਹ ਅਧਿਆਪਕ ਨੂੰ ਬਣਦਾ ਮਾਣ ਸਤਿਕਾਰ ਦੇਵੇ।ਇਸ ਮੌਕੇ ਤੇ ਮੁਲਾਜ਼ਮ ਏਕਤਾ ਸਘੰਰਸ਼ ਕਮੇਟੀ ਵਿਚਲੀਆਂ ਅਧਿਆਪਕ ਜਥੇਬੰਦੀਆਂ ਦੇ ਆਗੂ ਮੌਜੂਦ ਸਨ।