ਪ੍ਰਾਇਮਰੀ / ਐਲੀਮੈਟਰੀ ਅਧਿਆਪਕਾਂ ਦੀਆਂ ਮੰਗਾਂ ਦਾ ਜਲਦ ਹੱਲ ਕਰੇ ਪੰਜਾਬ ਸਰਕਾਰ – ਈਟੀਯੂ (ਰਜਿ) ਪੰਜਾਬ ਸਰਕਾਰ ਅਧਿਆਪਕ ਨੂੰ ਮਲਟੀਪਰਪਜ ਕੰਮਾਂ ਦੀ ਮਸ਼ੀਨ ਨਾ ਸਮਝ ਕੇ ਇਸਦੀ ਪੂਰੀ ਵਰਤੋ ਪੜਾਈ ਦੇ ਕੰਮ ਵਿੱਚ ਲਵੇ – ਪੰਨੂ , ਲਾਹੌਰੀਆ

ਪ੍ਰਾਇਮਰੀ / ਐਲੀਮੈਟਰੀ ਅਧਿਆਪਕਾਂ ਦੀਆਂ ਮੰਗਾਂ ਦਾ ਜਲਦ ਹੱਲ ਕਰੇ ਪੰਜਾਬ ਸਰਕਾਰ – ਈਟੀਯੂ (ਰਜਿ) ਪੰਜਾਬ ਸਰਕਾਰ ਅਧਿਆਪਕ ਨੂੰ ਮਲਟੀਪਰਪਜ ਕੰਮਾਂ ਦੀ ਮਸ਼ੀਨ ਨਾ ਸਮਝ ਕੇ ਇਸਦੀ ਪੂਰੀ ਵਰਤੋ ਪੜਾਈ ਦੇ ਕੰਮ ਵਿੱਚ ਲਵੇ – ਪੰਨੂ , ਲਾਹੌਰੀਆ ਫੋਕੇ ਬਿਆਨਾਂ ਤੇ ਲਾਰਿਆਂ ਨਾਲ ਸੁਧਾਰ ਨਹੀ ਬਿਮਾਰ ਹੋ ਰਹੀ ਹੈ ਸਿਖਿਆ । **ਐਲੀਮੈਂਟਰੀ ਟੀਚਰਜ ਯੂਨੀਅਨ ਪੰਜਾਬ (ਰਜਿ) ਦੇ ਸੂਬਾ ਪ੍ਰਧਾਨ ਹਰਜਿੰਦਰਪਾਲ ਸਿੰਘ ਪੰਨੂ ਤੇ ਸਮੂਹ ਸੂਬਾ ਕਮੇਟੀ ਵੱਲੋ ਪੰਜਾਬ ਵਿੱਚ ਪਰਾਇਮਰੀ ਸਿਖਿਆ ਦੀ ਹੋ ਰਹੀ ਦੁਰਦਿਸ਼ਾ ਤੇ ਗੰਭੀਰ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਪੁਰਜੋਰ ਅਵਾਜ ਚ ਕਿਹਾ ਅਧਿਆਪਕਾਂ ਤੇ ਮੁਲਾਜਮਾਂ/ਪੈਨਸ਼ਨਰਾਂ ਨੂੰ ਤਿੰਨ ਸਾਲ ਹੋਗੇ ਪੰਜਾਬ ਸਰਕਾਰ ਦੇ ਮੂੰਹ ਵੱਲ ਵੇਖਦਿਆਂ ਕਿ ਨਵਾਂ ਬਦਲਾਅ ਕਰਨ ਦੇ ਨਾਅਰੇ ਨਾਲ ਪੰਜਾਬ ਚ ਆਈ ਸਰਕਾਰ ਸ਼ਾਇਦ ਮਸਲਿਆਂ ਨੂੰ ਤਰਜੀਹ ਦੇ ਅਧਾਰ ਤੇ ਹੱਲ ਕਰੂਗੀ , ਪਰੰਤੂ ਫੋਕੇ ਬਿਆਨਾਂ ਨਾਲ ਕੰਮ ਨਹੀ ਚੱਲਣਾ , ਕੁਝ ਕਰਕੇ ਵਿਖਾਉਣਾ ਪਵੇਗਾ, ਜੇਕਰ ਪੰਜਾਬ ਸਰਕਾਰ ਨੇ ਇਹ ਮਸਲਿਆਂ ਨੂੰ ਤੁਰੰਤ ਹੱਲ ਨਾ ਕੀਤਾ ਤਾਂ ਪਰੈਕਟੀਕਲੀ ਤੌਰ ਤੇ ਵੇਖਿਆ ਜਾਵੇ ਤਾਂ ਪਰਾਰਿਮਰੀ ਸਿਖਿਆ ਦਾ ਸੁਧਾਰ ਨਹੀ ਬਿਮਾਰ ਹੋ ਰਹੀ ਹੈ ਸਿਖਿਆ । ਸੂਬਾ ਕਮੇਟੀ ਵੱਲੋ ਕਿਹਾ ਕਿ ਯੂਨੀਅਨ ਨੇ ਹਮੇਸ਼ਾ ਪਰਾਇਮਰੀ ਪੱਧਰ ਦੀਆ ਮੁਸ਼ਕਿਲਾਂ ਨੂੰ ਸਰਕਾਰਾਂ ਸਾਹਮਣੇ ਰੱਖਦੀ ਆ ਰਹੀ ਹੈ ਤੇ ਹੁਣ ਵੀ ਸਰਕਾਰ ਸਾਹਮਣੇ ਅਹਿਮ ਮੰਗਾਂ ਦੇ ਹੱਲ ਦੀ ਪੁਰਜੋਰ ਮੰਗ ਕਰਦੀ ਹੈ । 💥*ਪ੍ਰਾਇਮਰੀ ਅਧਿਆਪਕਾਂ ਤੋਂ ਲਏ ਜਾ ਰਹੇ ਗੈਰ – ਵਿਦਿਅਕ ਕੰਮਾਂ /ਆਨਲਾਈਨ ਕੰਮਾਂ ਨੂੰ ਬੰਦ ਕਰਨਾ /ਬੀ ਐਲ ਓਜ ਡਿਊਟੀਆ ਸਮੇਤ ਹੋਰ ਡਿਊਟੀਆਂ ਅਤੇ ਅਧਿਆਂਪਕਾਂ ਨੂੰ ਪੜਾਈ ਦੀ ਜਗਾ ਗ੍ਰਾਂਟਾ ਲਗਾਉਣ ਚ ਤੇ ਹੋਰ ਕਈ ਤਰਾਂ ਦੇ ਕੰਮਾਂ ਤੇ ਤਜਰਬਿਆਂ ਚ ਉਲਝਾ ਕੇ ਰੱਖਣਾ ਅਤੇ ਜਮਾਤਵਾਰ ਅਧਿਆਪਕ ਨਾ ਦੇਣਾ, ਕਈ ਕਾਰਨਾ ਕਰਕੇ ਪਰਾਇਮਰੀ ਸਿਖਿਆ ਦਾ ਲਗਾਤਾਰ ਸਤਿਆਨਾਸ ਕੀਤਾ ਜਾ ਰਿਹਾ ਹੈ , ਜੋ ਲਗਾਤਾਰ ਬੱਚਿਆ ਦੀ ਗਿਣਤੀ ਘੱਟਦੀ ਜਾ ਰਹੀ ਹੈ । ਜਿਸ ਲਈ ਪੰਜਾਬ ਸਰਕਾਰ ਜਿਮੇਵਾਰ ਹੈ ।ਸਰਕਾਰ ਅਧਿਆਪਕ ਨੂੰ ਮਲਟੀਪਰਪਜ ਕੰਮਾਂ ਦੀ ਮਸ਼ੀਨ ਨਾ ਸਮਝ ਕੇ ਇਸਦੀ ਪੂਰੀ ਵਰਤੋ ਪੜਾਈ ਦੇ ਕੰਮ ਵਿੱਚ ਲਵੇ।।ਇਸਦੇ ਨਾਲ ਨਾਲ l💥ਪ੍ਰਾਇਮਰੀ ਅਧਿਆਪਕਾਂ ਦੇ ਵੱਡੇ ਪੱਧਰ ਤੇ ਪਾਏ ਜਾ ਰਹੇ ਵਿੱਤੀ ਘਾਟੇ 💥ਪੇ-ਕਮਿਸ਼ਨ ਦੀਆਂ ਸੋਧਾਂ ,ਏ ਸੀ ਪੀ ਅਤੇ ਬਕਾਏ ਨਾ ਦੇਣਾ ।💥ਪੁਰਾਣੀ ਪੈਨਸ਼ਨ ਸਕੀਮ ਬਹਾਲ ਨਾ ਕਰਨਾ ।💥 ਬੰਦ ਕੀਤੇ ਭੱਤੇ ਰੂਰਲ/ਬਾਰਡਰ /ਅੰਗਹੀਣ ਅਤੇ ਹੋਰ ਕਈ ਬੰਦ ਕੀਤੇ ਭੱਤੇ ਲਾਗੂ ਨਾ ਕਰਨ ਕਰਕੇ ਅਧਿਆਪਕ ਪੇਂਡੂ ਤੇ ਬਾਰਡਰ ਏਰੀਏ ਚ ਜਾਣ ਅਤੇ ਪਰਮੋਸ਼ਨਾ ਲੈਣ ਤੋ ਕੰਨੀ ਕਤਰਾ ਰਹੇ ਹਨ । 💥ਨਵੇ ਅਧਿਆਪਕਾਂ ਤੇ ਮੁਲਾਜਮਾਂ ਤੇ ਪੰਜਾਬ ਸਕੇਲ ਲਾਗੂ ਨਾ ਕਰਨਾ । 💥ਪ੍ਰਾਇਮਰੀ ਅਧਿਆਪਕਾਂ ਦੀ ਨਵੀਂ ਭਰਤੀ ਨੂੰ ਬੇਵਜ੍ਹਾ ਲਟਕਾਉਣਾ ,💥ਅਧਿਆਪਕਾਂ ਨੂੰ ਪੂਰੇ ਗ੍ਰੇਡਾਂ ਅਤੇ ਬਣਦੇ ਲਾਭ ਦੇਕੇ ਪੱਕੇ ਨਾ ਕਰਨਾ ।💥ਪ੍ਰਾਇਮਰੀ ਅਧਿਆਪਕਾਂ ਦੀਆਂ ਰਹਿੰਦੀਆਂ ਹੈੱਡਟੀਚਰ /ਸੈਂਟਰ ਹੈੱਡਟੀਚਰ /ਮਾਸਟਰ ਕੇਡਰ ਪਰਮੋਸ਼ਨਾਂ / ਹੈਡਚਟੀਚਰ ਪੋਸਟ ਨੂੰ ਪ੍ਰਬੰਧਕੀ ਕਰਨ ਅਤੇ ਬੀ ਪੀ ਈ ਓ ਕੋਟਾ 75% ਬਹਾਲ ਕਰਕੇ ਪ੍ਰਮੋਸ਼ਨਾ ਨਾ ਕਰਨਾ , ਮਾਸਟਰ ਕੇਡਰ ਪਰਮੋਸ਼ਨਾਂ ਚ ਸਟੇਸ਼ਨ ਬਾਹਰਲੇ ਜਿਲਿਆਂ ਚ ਦੂਰ ਦੁਰਾਡੇ ਦੇਕੇ ਅਧਿਆਪਕ ਪ੍ਰੇਸ਼ਾਨ ਕਰਨੇਵ,ਮਿਸਮੈਚ ਡਾਟੇ ਵਾਲੇ ਅਤੇ ਕਈ ਹੋਰ ਅਧਿਆਪਕਾਂ ਦੀਆਂ ਬਦਲੀਆਂ ਨੂੰ ਵੀ ਵਿਚੇ ਲਟਕਾਈ ਰੱਖਣਾ ,ਸੈਂਟਰ ਪੱਧਰ ਤੇ ਡਾਟਾ ਐਂਟਰੀ ਅਪਰੇਟਰ , ਹਰੇਕ ਸਕੂਲ ਚ ਸਫਾਈ ਸੇਵਿਕ ਨਾ ਦੇਣਾ ਅਤੇ ਹੋਰ ਕਈ ਅਹਿਮ ਮੰਗਾਂ ਜਿਨ੍ਹਾਂ ਬਾਰੇ ਪਿਛਲੇ ਵੱਖ ਵੱਖ ਸਮੇਂ ਦੌਰਾਨ ਪੰਜਾਬ ਸਰਕਾਰ ਨਾਲ ਸਹਿਮਤੀਆਂ ਵੀ ਬਣੀਆਂ ਸਨ ਪਰ ਲਾਗੂ ਨਹੀਂ ਕੀਤੀਆਂ ਜਾ ਰਹੀਆਂ । ਪੰਜਾਬ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਸਰਕਾਰ ਤੁਰੰਤ ਮਸਲੇ ਹੱਲ ਕਰੇ , ਨਹੀ ਤਾਂ ਇਤਿਹਾਸ ਗਵਾਹ ਹੈ ਅਧਿਆਪਕਾਂ ਤੇ ਮੁਲਾਜਮਾਂ ਦੇ ਹੋਣ ਵਾਲੇ ਸੰਘਰਸ਼ਾਂ ਨੂੰ ਪੰਜਾਬ ਸਰਕਾਰ ਤੋ ਝੱਲਣਾਂ ਔਖਾ ਹੋ ਜਾਵੇਗਾ । ਹਰਜਿੰਦਰ ਪਾਲ ਸਿੰਘ ਪੰਨੂੰ ,ਨਰੇਸ਼ ਪਨਿਆੜ ਬੀ ਕੇ ਮਹਿਮੀ ਲਖਵਿੰਦਰ ਸਿੰਘ ਸੇਖੋਂ ਹਰਜਿੰਦਰ ਹਾਂਡਾ ਸਤਵੀਰ ਸਿੰਘ ਰੌਣੀ ਹਰਕ੍ਰਿਸ਼ਨ ਸਿੰਘ ਮੋਹਾਲੀ ਨੀਰਜ ਅਗਰਵਾਲ ਗੁਰਿੰਦਰ ਸਿੰਘ ਘੁਕੇਵਾਲੀ ਸਰਬਜੀਤ ਸਿੰਘ ਖਡੂਰ ਸਾਹਿਬ ਸੋਹਣ ਸਿੰਘ ਮੋਗਾ ਦਲਜੀਤ ਸਿੰਘ ਲਹੌਰੀਆ ਅਮ੍ਰਿਤਪਾਲ ਸਿੰਘ ਸੇਖੋਂ ਨਿਰਭੈ ਸਿੰਘ ਮਾਲੋਵਾਲ ਅਸ਼ੋਕ ਕੁਮਾਰ ਸਰਾਰੀ ਤਰਸੇਮ ਲਾਲ ਜਲੰਧਰ ਜਤਿੰਦਰਪਾਲ ਸਿੰਘ ਰੰਧਾਵਾ ਹਰਜਿੰਦਰ ਸਿੰਘ ਚੌਹਾਨ ਸਤਬੀਰ ਸਿਂਘ ਬੋਪਾਰਾਏ ਰਵੀ ਵਾਹੀ ਮਲਕੀਤ ਸਿੰਘ ਕਾਹਨੂੰਵਾਨ ਦਿਲਬਾਗ ਸਿੰਘ ਬੌਡੇ ਪਰਮਜੀਤ ਸਿੰਘ ਬੁੱਢੀਵਿੰਡ ਪ੍ਰਭਜੋਤ ਸਿੰਘ ਦੁਲਾਨੰਗਲ ਜਗਨੰਦਨ ਸਿੰਘ ਫਾਜਿਲਕਾ ਮਨੋਜ ਘਈ ਰਣਜੀਤ ਸਿੰਘ ਮੱਲ੍ਹਾ ਸੁਖਦੇਵ ਸਿੰਘ ਬੈਨੀਪਾਲ ਅਵਤਾਰ ਸਿੰਘ ਮਾਨ ਗੁਰਦੀਪ ਸਿੰਘ ਖੁਣਖੁਣ ਕੁਲਦੀਪ ਸਿੰਘ ਨਵਾਂਸ਼ਹਿਰ ਰਵੀ ਕਾਂਤ ਦਿਗਪਾਲ ਪਠਾਨਕੋਟ ਮਨਿੰਦਰ ਸਿੰਘ ਤਰਨਤਾਰਨ ਰਛਪਾਲ ਸਿੰਘ ਉਦੋਕੇ ਜਸਵੰਤ ਸਿੰਘ ਸੇਖੜਾ ਹਰਜੀਤ ਸਿੰਘ ਸਿੱਧੂ ਹਰਵਿੰਦਰ ਸਿੰਘ ਹੈਪੀ ਹੈਰੀ ਮਲੋਟ ਦਿਲਬਾਗ ਸਿੰਘ ਸੈਣੀ ਹਰਪ੍ਰੀਤ ਸਿੰਘ ਪਰਮਾਰ ਰਿਸ਼ੀ ਕੁਮਾਰ ਜਲੰਧਰ ਅਸੋਕ ਕੁਮਾਰ ਸੁਰਿੰਦਰ ਕੁਮਾਰ ਮੋਗਾ ਪਰਮਬੀਰ ਸਿੰਘ ਰੋਖੇ ਲਖਵਿੰਦਰ ਸਿੰਘ ਸੰਗੂਆਣਾ ਰਵੀ ਕੁਮਾਰ ਫਰੀਦਕੋਟ ਗੁਰਦੀਪ ਸਿੰਘ ਸੈਣੀ ਧਰਮਿੰਦਰ ਸਿੰਘ ਡੋਡ ਹਰਪਿੰਦਰ ਸਿੰਘ ਤਰਨਤਾਰਨ ਜਸਵਿੰਦਰ ਸਿਂਘ ਬਾਤਿਸ਼ ਮਨਜੀਤ ਸਿੰਘ ਬੌਬੀ ਸੁਰਜੀਤ ਸਿੰਘ ਕਾਲੜਾ ਜਨਕਰਾਜ ਮੁਹਾਲੀ ਸਤਨਾਮ ਸਿੰਘ ਪਾਲੀਆ ਚਰਨਜੀਤ ਸਿੰਘ ਫਿਰੋਜ਼ਪੁਰ ਰਾਕੇਸ਼ ਗਰਗ ਕੁਲਬੀਰ ਸਿੰਘ ਗਿੱਲ ਅਵਤਾਰ ਸਿਂਘ ਭਲਵਾਨ ਕਮਲਜੀਤ ਸਿੰਘਡੱਡੇਆਣਾ ਬਚਨ ਸਿੰਘ ਰਵਿੰਦਰ ਕੁਮਾਰ ਬਲਕਾਰ ਸਿੰਘ ਰਮਨ ਕੁਮਾਰ ਪਠਾਨਕੋਟ ਹੀਰਾ ਸਿੰਘ ਅੰਮ੍ਰਿਤਸਰ ਮੇਜਰ ਸਿੰਘ ਮਸੀਤੀ ਨਵਰੀਤ ਸਿੰਘ ਜੌਲੀ ਸਤੀਸ਼ ਕੁਮਾਰ ਫਾਜਿਲਕਾ ਮਨਜੀਤ ਸਿੰਘ ਪਾਰਸਪੰਕਜ ਅਰੋੜਾ ਜਸਵਿੰਦਰ ਸਿੰਘ ਤਰਨਤਾਰਨ ਜਸਪਾਲ ਸਿੰਘ, ਸੁਖਵਿੰਦਰ ਸਿੰਘ ਧਾਮੀ ਸੰਦੀਪ ਚੌਧਰੀ ਕੀਮਤੀ ਲਾਲ ਮੁਕਤਸਰ ਗੁਰਬੀਰ ਸਿੰਘ ਦਦੇਹਰ ਸਾਹਿਬ ਗੁਰਦੀਪ ਸਿੰਘ ਸੈਣੀ ਤੇ ਹੋਰ ਆਗੂ ਐਲੀਮੈਟਰੀ ਟੀਚਰਜ ਯੂਨੀਅਨ ਈ ਟੀ ਯੂ ਪੰਜਾਬ (ਰਜਿ) ।*

Scroll to Top