
*ਮਿੱਡ ਡੇ ਮੀਲ ਮੈਨੇਜਰਾਂ ਨਾਲ ਹੋਈ ਧੱਕੇਸਾਹੀ ਦੀ ਡੀ.ਟੀ.ਐੱਫ. ਵੱਲੋਂ ਨਿਖੇਧੀ।**ਡੀ.ਟੀ.ਐੱਫ. ਨੇ ਮਿੱਡ ਡੇ ਮੀਲ ਮੈਨੇਜਰਾਂ ਦੀਆਂ ਜਾਇਜ਼ ਮੰਗਾਂ ਦਾ ਕੀਤਾ ਸਮਰਥਨ ਅਤੇ ਪੰਜਾਬ ਸਰਕਾਰ ਤੋਂ ਉਹਨਾਂ ਦੇ ਮਾਣ ਭੱਤੇ ਵਿੱਚ ਵਾਧਾ ਕਰਕੇ ਰੈਗੂਲਰ ਕਰਨ ਦੀ ਕੀਤੀ ਮੰਗ।*ਫਾਜ਼ਿਲਕਾ, 8 ਦਸੰਬਰ 2024 ਅੱਜ ਡੀ. ਟੀ. ਐੱਫ.ਜਿਲ੍ਹਾ ਫਾਜ਼ਿਲਕਾ ਦੀ ਮੀਟਿੰਗ ਸੂਬਾ ਸਕੱਤਰ ਮਹਿੰਦਰ ਕੌੜਿਆਂ ਵਾਲੀ,ਜਿਲ੍ਹਾ ਪ੍ਰਧਾਨ ਗੁਰਵਿੰਦਰ ਸਿੰਘ ਅਤੇ ਜਿਲ੍ਹਾ ਸਕੱਤਰ ਕੁਲਜੀਤ ਡੰਗਰ ਖੇੜਾ ਦੀ ਅਗਵਾਈ ਵਿੱਚ ਫਾਜ਼ਿਲਕਾ ਵਿਖ਼ੇ ਹੋਈ।ਜਿਸ ਵਿੱਚ ਜਥੇਬੰਦੀ ਵੱਲੋਂ ਵੱਖ-ਵੱਖ ਮੁੱਦਿਆਂ ‘ਤੇ ਚਰਚਾ ਕੀਤੀ ਗਈ ਅਤੇ ਸਰਕਾਰ ਵਲੋਂ ਮੁਲਾਜ਼ਮ ਵਰਗ ਨਾਲ ਕੀਤੇ ਜਾ ਰਹੇ ਧੱਕੇ ਦਾ ਵਿਰੋਧ ਕੀਤਾ ਗਿਆ। ਮੀਟਿੰਗ ਦੌਰਾਨ ਜਥੇਬੰਦੀ ਵੱਲੋਂ ਮਿੱਡ ਡੇ ਮੀਲ ਮੈਨੇਜਰਾਂ ਨਾਲ ਕੀਤੇ ਜਾ ਰਹੇ ਧੱਕੇ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਗਈ ਅਤੇ ਮਿੱਡ ਮੀਲ ਮੈਨੇਜਰਾਂ ਦੀਆਂ ਜਾਇਜ਼ ਮੰਗਾਂ ਦਾ ਸਮਰਥਨ ਕੀਤਾ। ਡੀ ਟੀ ਐੱਫ ਦੇ ਜਿਲ੍ਹਾ ਪ੍ਰਧਾਨ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਸਰਕਾਰ ਨੇ ਮਿੱਡ ਡੇ ਮੀਲ ਲੇਖਕਾਰਾਂ ਦੇ ਮਾਣ ਭੱਤੇ ਵਿੱਚ ਵਿੱਚ ਵਾਧਾ ਕੀਤਾ ਹੈ ਪਰ ਮਿੱਡ ਡੇ ਮੀਲ ਮੈਨੇਜਰਾਂ ਨੂੰ ਇਸ ਹੱਕ ਤੋਂ ਵਾਂਝਾ ਰੱਖਿਆ ਹੈ ਜੋ ਕਿ ਮਿਡ ਡੇ ਮੀਲ ਮੈਨੇਜਰਾਂ ਨਾਲ ਸਰਾਸਰ ਧੱਕਾ ਹੈ।ਉਹਨਾਂ ਦੱਸਿਆ ਕਿ ਇਹ ਅਖੌਤੀ ਬਦਲਾਅ ਵਾਲੀ ਸਰਕਾਰ ਮੁਲਾਜ਼ਮਾਂ ਅਤੇ ਬੇਰੁਜ਼ਗਾਰਾਂ ਦੀਆਂ ਹੱਕੀ ਮੰਗਾਂ ਪ੍ਰਤੀ ਬਿਲਕੁੱਲ ਨਾਕਾਮ ਸਾਬਿਤ ਹੋਈ ਹੈ।ਉਹਨਾਂ ਪੰਜਾਬ ਸਰਕਾਰ ਤੋਂ ਪੁਰਜ਼ੋਰ ਮੰਗ ਕੀਤੀ ਕਿ ਲੇਖਕਾਰਾਂ ਦੀ ਤਰਜ਼ ‘ਤੇ ਮਿਡ ਡੇ ਮੀਲ ਮੈਨੇਜਰਾਂ ਦੇ ਮਾਣ ਭੱਤੇ ‘ਚ ਵਾਧੇ ਦਾ ਪੱਤਰ ਤੁਰੰਤ ਜਾਰੀ ਕੀਤਾ ਜਾਵੇ ਅਤੇ ਮੈਨੇਜਰਾਂ ਨੂੰ ਵਿਭਾਗ ਵਿੱਚ ਸ਼ਾਮਲ ਕਰਕੇ ਰੈਗੂਲਰ ਕੀਤਾ ਜਾਵੇ। ਇਸ ਮੌਕੇ ਜਿਲ੍ਹਾ ਜਨਰਲ ਸਕੱਤਰ ਕੁਲਜੀਤ ਡੰਗਰ ਖੇੜਾ ਨੇ ਮਿੱਡ ਮੀਲ ਮੈਨੇਜਰਾਂ ਦੀਆਂ ਹੱਕੀ ਮੰਗਾਂ ਦਾ ਸਮਰਥਨ ਕਰਦਿਆਂ ਸਰਕਾਰ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਜ਼ੇਕਰ ਸਰਕਾਰ ਮਿਡ ਡੇ ਮੀਲ ਮੈਨੇਜਰਾਂ ਦੀਆਂ ਜਾਇਜ਼ ਮੰਗਾਂ ਵੱਲ ਧਿਆਨ ਨਹੀਂ ਦਿੰਦੀ ਤਾਂ ਡੇਮੋਕ੍ਰੇਟਿਕ ਟੀਚਰਜ਼ ਫ਼ਰੰਟ ਵੱਲੋਂ ਆਉਣ ਵਾਲੇ ਦਿਨਾਂ ਵਿੱਚ ਤਿੱਖਾ ਸੰਘਰਸ਼ ਕੀਤਾ ਜਾਵੇਗਾ।ਇਸ ਮੌਕੇ ਜਥੇਬੰਦੀ ਦੇ ਜਿਲ੍ਹਾ ਮੀਤ ਪ੍ਰਧਾਨ ਰਮੇਸ਼ ਸੱਪਾਂ ਵਾਲੀ ,ਜਿਲ੍ਹਾ ਆਗੂ ਮੈਡਮ ਪਰਮਜੀਤ ਕੌਰ ਸਹਾਇਕ ਸਕੱਤਰ ਬਲਜਿੰਦਰ ਗਰੇਵਾਲ, ਜਥੇਬੰਦਕ ਬੁਲਾਰੇ ਵਰਿੰਦਰ ਲਾਧੂਕਾ, ਗੁਰਮੇਲ ਸਿੰਘ,ਜਿਲ੍ਹਾ ਆਗੂ ਜਗਦੀਸ਼ ਸੱਪਾਂ ਵਾਲੀ,ਮੀਤ ਪ੍ਰਧਾਨ ਨੋਰੰਗ ਲਾਲ, ਵਿੱਤ ਸਕੱਤਰ ਰਿਸ਼ੂ ਸੇਠੀ,ਪ੍ਰੈਸ ਸਕੱਤਰ ਹਰੀਸ਼ ਕੁਮਾਰ, ਬਲਾਕ ਪ੍ਰਧਾਨ ਕ੍ਰਿਸ਼ਨ ਕੰਬੋਜ,ਵਰਿੰਦਰ ਕੁੱਕੜ, ਓਮ ਪ੍ਰਕਾਸ਼,ਨੀਰਜ ਬਜਾਜ, ਸੰਜੀਵ ਛਾਬੜਾ ਅਤੇ ਰਮੇਸ਼ ਸੁਧਾ ਮੌਜੂਦ ਸਨ।