*ਡੇਮੋਕ੍ਰੇਟਿਕ ਟੀਚਰਜ਼ ਫ਼ਰੰਟ ਜਿਲ੍ਹਾ ਫਾਜ਼ਿਲਕਾ ਦੇ ਜਿਲ੍ਹਾ ਪ੍ਰਧਾਨ ਦੀ ਚੋਣ ਸਫਲਤਾ ਪੂਰਵਕ ਮੁਕੰਮਲ, ਗੁਰਵਿੰਦਰ ਸਿੰਘ ਚੁਣੇ ਗਏ ਜਿਲ੍ਹਾ ਪ੍ਰਧਾਨ**ਮਹਿੰਦਰ ਕੌੜਿਆਂਵਾਲੀ ਦੀ ਸੂਬਾ ਜਨਰਲ ਸਕੱਤਰ ਚੁਣੇ ਜਾਣ ਕਾਰਨ ਜ਼ਿਲਾ ਪ੍ਰਧਾਨ ਦਾ ਅਹੁਦਾ ਸੀ ਖਾਲੀ* ਫਾਜ਼ਿਲਕਾ, 6ਦਸੰਬਰ 2024ਡੇਮੋਕ੍ਰੇਟਿਕ ਟੀਚਰਜ਼ ਫ਼ਰੰਟ ਜਿਲ੍ਹਾ ਫਾਜ਼ਿਲਕਾ ਦੇ ਜਿਲ੍ਹਾ ਪ੍ਰਧਾਨ ਦੀ ਦੁਬਾਰਾ ਚੋਣ ਲਈ ਜਿਲ੍ਹਾ ਅਤੇ ਬਲਾਕ ਕਮੇਟੀਆਂ ਦਾ ਚੋਣ ਇਜਲਾਸ ਸਫਲਤਾ ਪੂਰਵਕ ਮੁਕੰਮਲ ਹੋਇਆ।ਇਸ ਤੋਂ ਪਹਿਲਾਂ ਮਹਿੰਦਰ ਕੌੜਿਆਂ ਵਾਲੀ ਨੇ ਜਥੇਬੰਦੀ ਦੇ ਜਿਲ੍ਹਾ ਪ੍ਰਧਾਨ ਵਜੋਂ ਅਹਿਮ ਭੂਮਿਕਾ ਨਿਭਾਈ। ਉਹਨਾਂ ਦੀ ਚੋਣ ਸੂਬਾ ਜਨਰਲ ਸਕੱਤਰ ਵਜੋਂ ਹੋਣ ਕਰਕੇ ਜਿਲ੍ਹਾ ਪ੍ਰਧਾਨ ਦਾ ਅਹੁੱਦਾ ਖ਼ਾਲੀ ਸੀ ਜਿਸਦੇ ਤਹਿਤ ਜਥੇਬੰਦੀ ਵੱਲੋਂ ਅੱਜ ਜਿਲ੍ਹਾ ਅਤੇ ਬਲਾਕ ਕਮੇਟੀਆਂ ਦੇ ਇਜਲਾਸ ਦੌਰਾਨ ਗੁਰਵਿੰਦਰ ਸਿੰਘ ਦੀ ਨਵੇਂ ਜਿਲ੍ਹਾ ਪ੍ਰਧਾਨ ਵਜੋਂ ਚੋਣ ਕੀਤੀ ਗਈ।ਇਸ ਮੌਕੇ ਜਥੇਬੰਦੀ ਦੇ ਸੂਬਾ ਸਕੱਤਰ ਮਹਿੰਦਰ ਕੌੜਿਆਂ ਵਾਲੀ ਨੇ ਨਵੇਂ ਚੁਣੇ ਜਿਲ੍ਹਾ ਪ੍ਰਧਾਨ ਅਤੇ ਸਮੁੱਚੀ ਜਿਲ੍ਹਾ ਕਮੇਟੀ ਨੂੰ ਵਧਾਈ ਦਿੱਤੀ ਅਤੇ ਭਵਿੱਖ ‘ਚ ਵੱਡੀ ਲਾਮਬੰਦੀ ਕਰਕੇ ਸਾਂਝੇ ਸੰਘਰਸ਼ਾਂ ਦੇ ਮਹੱਤਵ ਬਾਰੇ ਦੱਸਿਆ। ਉਹਨਾਂ ਅੱਜਕਲ ਦੇਸ਼ ‘ਚ ਵਧਦੇ ਕੇਂਦਰੀਕਰਨ, ਸਮਰਾਜਵਾਦ ਦਾ ਫੈਲਾਓ,ਤੱਥ ਰਹਿਤ ਸਿਲੇਬਸ ਤਬਦੀਲੀਆਂ, ਨਵੀਂ ਸਿੱਖਿਆ ਨੀਤੀ 2020, ਅਤੇ ਨੈਸ਼ਨਲ ਕਰੀਕੁਲਮ ਫਰੇਮਵਰਕ 2023 ਬਾਰੇ ਵਿਸਥਾਰਤ ਜਾਣਕਾਰੀ ਸਾਂਝੀ ਕੀਤੀ।ਉਹਨਾਂ ਦੱਸਿਆ ਕਿ ਦੇਸ਼ ਵਿੱਚ ਵਿੱਚ ਸਿੱਖਿਆ ਨੀਤੀ ਵਰਗੇ ਰਾਜਾਂ ਦੇ ਅਧਿਕਾਰਾਂ ਨੂੰ ਖੋਹ ਕੇ ਵੱਖ-ਵੱਖ ਮੁੱਦਿਆਂ ‘ਤੇ ਕੇਂਦਰ ਵੱਲੋਂ ਆਪ ਮੁਹਾਰੇ ਫੈਸਲੇ ਲਏ ਜਾ ਰਹੇ ਹਨ ਜੋ ਦੇਸ਼ ਅਤੇ ਪੰਜਾਬ ਦੇ ਲੋਕਾਂ ਲਈ ਬਹੁਤ ਘਾਤਕ ਸਿੱਧ ਹੋਵੇਗਾ।ਇਸ ਮੌਕੇ ਜਿਲ੍ਹਾ ਜਨਰਲ ਸਕੱਤਰ ਕੁਲਜੀਤ ਡੰਗਰ ਖੇੜਾ ਨੇ ਪੰਜਾਬ ਸਰਕਾਰ ਵੱਲੋਂ ਅਧਿਆਪਕ ਵਰਗ ਅਤੇ ਆਪਣੀਆਂ ਜਾਇਜ਼ ਮੰਗਾਂ ਲਈ ਸੰਘਰਸ਼ ਕਰ ਰਹੇ ਅਧਿਆਪਕ ਵਰਗ ਅਤੇ ਬੇਰੁਜ਼ਗਾਰ ਅਧਿਆਪਕਾਂ ਨਾਲ ਕੀਤੇ ਜਾ ਰਹੇ ਵਤੀਰੇ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਿਆਂ ਕੀਤੀ। ਉਹਨਾਂ ਸੰਘਰਸ਼ ਕਰ ਰਹੇ ਕੰਪਿਊਟਰ ਅਧਿਆਪਕ,1158 ਸਹਾਇਕ ਪ੍ਰੋਫੈਸਰਾਂ ਅਤੇ ਲਾਇਬ੍ਰੇਰੀਅਨਾਂ,ਅਤੇ ਈ.ਟੀ.ਟੀ. 2364,5994 ਬੇਰੁਜ਼ਗਾਰ ਅਧਿਆਪਕਾਂ ‘ਤੇ ਕੀਤੇ ਤਸ਼ੱਦਦ ਲਈ ਅਖੌਤੀ ਬਦਲਾਅ ਵਾਲੀ ਪੰਜਾਬ ਸਰਕਾਰ ਨੂੰ ਘੇਰਿਆ।ਇਸ ਮੌਕੇ ਕਿਰਤੀ ਕਿਸਾਨ ਯੂਨੀਅਨ ਪੰਜਾਬ ਦੇ ਇਸਤਰੀ ਵਿੰਗ ਦੇ ਆਗੂ ਮੈਡਮ ਰਾਜ ਕੌਰ ਨੇ ਸੰਬੋਧਨ ਕਰਦਿਆਂ ਡੀ ਟੀ ਐੱਫ ਪੰਜਾਬ ਦੀ ਏਕੇ ਅਤੇ ਸੰਘਰਸ਼ ਵਾਲੀ ਦਿਸ਼ਾ ਦਾ ਸਮਰਥਨ ਕਰਦਿਆਂ ਕਿਹਾ ਕਿ ਅਜੋਕੇ ਦੌਰ ‘ਚ ਇਸਤਰੀ ਜਾਤੀ ਦਾ ਹਰੇਕ ਖੇਤਰ ਵਿੱਚ ਇੱਕ ਵਿਸ਼ੇਸ਼ ਮਹੱਤਵ ਹੋਣ ਕਰਕੇ ਉਹਨਾਂ ਨੂੰ ਜਥੇਬੰਦਕ ਲਾਮਬੰਦੀ ਅਤੇ ਸੰਘਰਸ਼ਾਂ ਵਿੱਚ ਵੀ ਵੱਡਮੁਲਾ ਯੋਗਦਾਨ ਪਾਉਣਾ ਚਾਹੀਦਾ ਹੈ।ਇਸ ਮੌਕੇ ਜਿਲ੍ਹਾ ਮੀਤ ਪ੍ਰਧਾਨ ਰਮੇਸ਼ ਸੱਪਾਂ ਵਾਲੀ ਵਾਲੀ,ਜਿਲ੍ਹਾ ਆਗੂ ਮੈਡਮ ਪਰਮਜੀਤ ਕੌਰ ਸਹਾਇਕ ਸਕੱਤਰ ਬਲਜਿੰਦਰ ਗਰੇਵਾਲ, ਜਥੇਬੰਦਕ ਬੁਲਾਰੇ ਵਰਿੰਦਰ ਲਾਧੂਕਾ, ਗੁਰਮੇਲ ਸਿੰਘ, ਪੈਨਸ਼ਨ ਪ੍ਰਾਪਤੀ ਫ਼ਰੰਟ ਦੇ ਜਿਲ੍ਹਾ ਕੰਨਵੀਨਰ ਜਗਦੀਸ਼ ਸੱਪਾਂ ਵਾਲੀ, ਕਿਰਤੀ ਕਿਸਾਨ ਯੂਨੀਅਨ ਦੇ ਜਿਲ੍ਹਾ ਪ੍ਰਧਾਨ ਸੁਖਚੈਨ ਸਿੰਘ ਅਤੇ ਪੰਜਾਬ ਸਟੂਡੈਂਟਸ ਯੂਨੀਅਨ ਦੇ ਜਿਲ੍ਹਾ ਪ੍ਰਧਾਨ ਧੀਰਜ ਕੁਮਾਰ ਨੇ ਸੰਬੋਧਨ ਕੀਤਾ ਅਤੇ ਆਉਣ ਵਾਲੇ ਸੰਘਰਸ਼ਾ ਲਈ ਲਾਮਬੰਦ ਹੋਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਮੀਤ ਪ੍ਰਧਾਨ ਨੋਰੰਗ ਲਾਲ, ਵਿੱਤ ਸਕੱਤਰ ਰਿਸ਼ੂ ਸੇਠੀ,ਪ੍ਰੈਸ ਸਕੱਤਰ ਹਰੀਸ਼ ਕੁਮਾਰ, ਬਲਾਕ ਪ੍ਰਧਾਨ ਕ੍ਰਿਸ਼ਨ ਕੰਬੋਜ,ਵਰਿੰਦਰ ਕੁੱਕੜ, ਓਮ ਪ੍ਰਕਾਸ਼,ਨੀਰਜ ਬਜਾਜ, ਸੰਜੀਵ ਛਾਬੜਾ,ਰਮੇਸ਼ ਸੁਧਾ,ਪੰਜਾਬ ਸਟੂਡੈਂਟਸ ਯੂਨੀਅਨ ਤੋਂ ਕਮਲਜੀਤ ਮੁਹਾਰ ਖੀਵਾ ਮੌਜੂਦ ਸਨ।