ਵਿਧਾਨ ਸਭਾ ਸਪੀਕਰ ਸੰਧਵਾਂ ਨਾਲ ਐਲੀਮੈਟਰੀ ਟੀਚਰਜ ਯੂਨੀਅਨ ਪੰਜਾਬ (ਰਜਿ) ਵੱਲੋ ਮਾਸਟਰ ਕੇਡਰ ਪਰਮੋਸ਼ਨਾ ਚ ਦੂਰ ਦੁਰਾਡੇ ਦਿਤੇ ਸਟੇਸ਼ਨਾਂ ਦੇ ਰੋਸ ਨੂੰ ਲੈਕੇ ਹੋਈ ਮੀਟਿੰਗ – ਪੰਨੂ , ਲਾਹੌਰੀਆ

ਵਿਧਾਨ ਸਭਾ ਸਪੀਕਰ ਸੰਧਵਾਂ ਨਾਲ ਐਲੀਮੈਟਰੀ ਟੀਚਰਜ ਯੂਨੀਅਨ ਪੰਜਾਬ (ਰਜਿ) ਵੱਲੋ ਮਾਸਟਰ ਕੇਡਰ ਪਰਮੋਸ਼ਨਾ ਚ ਦੂਰ ਦੁਰਾਡੇ ਦਿਤੇ ਸਟੇਸ਼ਨਾਂ ਦੇ ਰੋਸ ਨੂੰ ਲੈਕੇ ਹੋਈ ਮੀਟਿੰਗ – ਪੰਨੂ , ਲਾਹੌਰੀਆ
ਮਾਸਟਰ ਕੇਡਰ ਪਰਮੋਸ਼ਨ ਚ ਦੂਜੇ ਜਿਲਿਆਂ ਚ ਦੂਰ ਦੁਰਾਡੇ ਸਟੇਸ਼ਨ ਦੇਣ ਕਰਕੇ ਐਲੀਮੈਂਟਰੀ ਅਧਿਆਪਕ ਵਰਗ ਅੰਦਰ ਪੈਦਾ ਹੋਏ ਰੋਸ ਨੂੰ ਲੈਕੇ ਪੰਜਾਬ ਸਰਕਾਰ ਦੇ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾਂ ਵੱਲੋ ਐਲੀਮੈਟਰੀ ਟੀਚਰਜ ਯੂਨੀਅਨ ਪੰਜਾਬ (ਰਜਿ) ਦੇ ਵਫਦ ਨਾਲ ਮੀਟਿੰਗ lਸਪੀਕਰ ਸੰਧਵਾਂ ਵੱਲੋ ਜਲਦ ਹੱਲ ਦਾ ਭਰੋਸਾ। ਐਲੀਮੈਂਟਰੀ ਟੀਚਰਜ ਯੂਨੀਅਨ ਪੰਜਾਬ (ਰਜਿ) ਵੱਲੋ ਮਾਸਟਰ ਕੇਡਰ ਪਰਮੋਸ਼ਨ ਚ ਅਧਿਆਪਕਾਂ ਨੂੰ ਬਾਹਰਲੇ ਜਿਲਿਆ ਚ ਦੂਰ ਦੁਰਾਡੇ ਸਟੇਸ਼ਨਜ ਦੇਣ ਤੇ ਐਲੀਮੈਟਰੀ ਟੀਚਰਜ ਯੂਨੀਅਨ ਪੰਜਾਬ (ਰਜਿ) ਵੱਲੋ ਅਧਿਆਪਕ ਵਰਗ ਦੇ ਰੋਸ ਨੂੰ ਸਰਕਾਰ ਤੇ ਵਿਭਾਗ ਦੇ ਸਾਹਮਣੇ ਪਿਛਲੇ ਦਿਨਾਂ ਤੋ ਬਣਾਈ ਜਾ ਰਹੀ ਸੰਘਰਸ਼ੀ ਰੂਪ ਰੇਖਾ ਅਤੇ ਕੀਤੇ ਜਾ ਰਹੇ ਰੋਸ ਤਹਿਤ ਅੱਜ ਪੰਜਾਬ ਸਰਕਾਰ ਦੇ ਵਿਧਾਨ ਸਭਾ ਸਪੀਕਰ ਸ.ਕੁਲਤਾਰ ਸਿੰਘ ਸੰਧਵਾਂ ਨਾਲ ਯੂਨੀਅਨ ਦੀ ਮੀਟਿੰਗ ਹੋਈ, ਯੂਨੀਅਨ ਆਗੂਆਂ ਨੇ ਗੱਲਬਾਤ ਦੋਰਾਨ ਇਹ ਰੋਸ ਜਾਹਰ ਕਰਨ ਤੇ ਕਿ ਮਾਸਟਰ ਕੇਡਰ ਪਰਮੋਸ਼ਨ ਚ ਜਿਲਿਆ ਤੋ ਬਾਹਰ ਦੂਰ ਦੁਰਾਡੇ ਸਟੇਸ਼ਨ ਦੇਣ ਕਾਰਣ ਪਰਮੋਟ ਹੋਣ ਵਾਲੇ ਅਧਿਆਪਕ ਭਾਰੀ ਪ੍ਰੇਸ਼ਾਨੀ ਚ ਹਨ ਤੇ ਸੂਬਾ ਕਮੇਟੀ ਵੱਲੋ ਇਸ ਸਬੰਧੀ ਸਿਖਿਆ ਮੰਤਰੀ ਪੰਜਾਬ ਦੇ ਵੀ ਧਿਆਨ ਚ ਲਿਆਦਾ ਹੋਇਆ ਹੈ , ਪ੍ਰਂਤੂ ਅਜੇ ਇਸਦਾ ਹੱਲ ਨਹੀ ਹੋਇਆ ।
ਸੁਬਾ ਕਮੇਟੀ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਜਿਲਾ ਪ੍ਰਧਾਨ ਫਰੀਦਕੋਟ ਪ੍ਰੀਤ ਭਗਵਾਨ ਸਿੰਘ ਅਤੇ ਸੀਨੀਅਰ ਸੂਬਾ ਆਗੂ ਰਣਜੀਤ ਸਿੰਘ ਮੱਲਾ ਦੀ ਅਗਵਾਈ ਚ ਮੀਟਿੰਗ ਕਰਨ ਗਏ ਵਫਦ ਨਾਲ ਗੱਲਬਾਤ ਦੋਰਾਨ ਵਿਧਾਨ ਸਭਾ ਸਪੀਕਰ ਸ: ਕੁਲਤਾਰ ਸਿਂਘ ਸੰਧਵਾ ਨੇ ਇਸਦਾ ਜਲਦ ਹੱਲ ਕਰਨ ਦਾ ਭਰੋਸਾ ਦਿੰਦਿਆ ਕਿਹਾ ਕਿ ਅਧਿਆਪਕਾਂ ਦੀ ਇਸ ਮੁਸ਼ਕਿਲ ਤੇ ਪ੍ਰੇਸ਼ਾਨੀ ਨੂੰ ਜਲਦ ਹੱਲ ਕੀਤਾ ਜਾਵੇਗਾ।ਯੂਨੀਅਨ ਆਗੂਆ ਨੇ ਇਹ ਵੀ ਦੱਸਿਆ ਕਿ ਸੂਬਾ ਕਮੇਟੀ ਵੱਲੋ ਇਸ ਸਬੰਧੀ ਸਿਖਿਆ ਮੰਤਰੀ ਪੰਜਾਬ ਦੇ ਵੀ ਧਿਆਨ ਚ ਲਿਆਦਾ ਗਿਆ ਹੈ , ਪ੍ਰਂਤੂ ਅਜੇ ਇਸਦਾ ਹੱਲ ਨਹੀ ਹੋਇਆ । ਇਸਦੇ ਨਾਲ ਹੀ ਯੁਨੀਅਨ ਆਗੂਆਂ ਵੱਲੋ ਪ੍ਰਾਇਮਰੀ ਅਧਿਆਪਕਾਂ ਦੀਆਂ ਬਾਕੀ ਭੱਖਦੀਆਂ ਮੰਗਾਂ ਜਿਵੇਂ ਪ੍ਰਾਇਮਰੀ ਅਧਿਆਪਕਾਂ ਤੋਂ ਲਏ ਜਾ ਰਹੇ ਗੈਰ – ਵਿਦਿਅਕ ਕੰਮਾਂ ਨੂੰ ਬੰਦ ਕਰਨਾ /ਬੀ ਐਲ ਓਜ ਡਿਊਟੀਆ ਸਮੇਤ ਹੋਰ ਡਿਊਟੀਆਂ ,ਪ੍ਰਾਇਮਰੀ ਅਧਿਆਪਕਾਂ ਦੇ ਵੱਡੇ ਪੱਧਰ ਤੇ ਕੀਤੇ ਜਾ ਰਹੇ ਵਿੱਤੀ ਘਾਟੇ ਸਬੰਧੀ,ਪੇ-ਕਮਿਸ਼ਨ ਦੀਆਂ ਸੋਧਾਂ ਅਤੇ ਬਕਾਏ ਨਾ ਦੇਣਾ,ਪੁਰਾਣੀ ਪੈਨਸ਼ਨ ਸਕੀਮ ਬਹਾਲ ਨਾਲ ਕਰਨਾ , ਬੰਦ ਕੀਤੇ ਭੱਤੇ ਰੂਰਲ/ਬਾਰਡਰ /ਅੰਗਹੀਣ ਅਤੇ ਹੋਰ ਕਈ ਬੰਦ ਭੱਤੇ ਲਾਗੂ ਨਾ ਕਰਨ,ਏ ਸੀ ਪੀ , ਪ੍ਰਾਇਮਰੀ ਅਧਿਆਪਕਾਂ ਦੀ ਨਵੀਂ ਭਰਤੀ ਨੂੰ ਬੇਵਜ੍ਹਾ ਲਟਵਾਉਣਾ, ਪ੍ਰਾਇਮਰੀ ਅਧਿਆਪਕਾਂ ਦੀਆਂ ਰਹਿੰਦੀਆਂ ਹੈੱਡਟੀਚਰ ਪਰਮੋਸ਼ਨ ਅਤੇ ਪ੍ਰਬੰਧਕੀ ਪੋਸਟ ਕਰਨਾ, ਸੈਂਟਰ ਹੈੱਡਟੀਚਰ /ਮਾਸਟਰ ਕੇਡਰ ਪਰਮੋਸ਼ਨਾਂ , ਫਾਈਨ ਆਰਟਸ ਨੂੰ ਆਰਟ ਕਰਾਫਟ ਤੇ ਪਰਮੋਟ ਕਰਨਾ ਅਤੇ ਬੀ ਪੀ ਈ ਓ ਕੋਟਾ 75% ਬਹਾਲ ਕਰਕੇ ਪ੍ਰਮੋਸ਼ਨਾ ਨਾ ਕਰਨਾ , ਮਿਸਮੈਚ ਡਾਟੇ ਵਾਲੇ ਅਧਿਆਪਕਾਂ ਦੀਆ ਬਦਲੀਆ ਵਿੱਚੇ ਲਟਕਾ ਕੇ ਰੱਖਣਾ ਅਤੇ ਹੋਰ ਕਈ ਅਹਿਮ ਮੰਗਾਂ ਅਤੇ ਪੁਛਲੇ ਸਮੇ ਸਿਖਿਆ ਮੰਤਰੀ ਪੰਜਾਬ ਨਾਲ ਕਈ ਮਂਗਾਂ ਤੇ ਬਣੀਆਂ ਸਹਿਮਤੀਆ ਵੀ ਜੋ ਅਜੇ ਲਾਗੂ ਨਹੀ ਹੋਈਆਂ ਦੀ ਪੁਰਜੋਰ ਮੰਗ ਵੀ ਸਰਕਾਰ ਤੋ ਕੀਤੀ । ਐਲੀਮੈਟਰੀ ਟੀਚਰਜ ਯੂਨੀਅਨ ਪੰਜਾਬ (ਰਜਿ) ਦੀ ਅੱਜ ਫਰੀਦਕੋਟ ਚ ਹੋਈ ਇਸ ਮੀਟਿੰਗ ਚ ਜਿਲਾ ਪ੍ਰਧਾਨ ਪ੍ਰੀਤ ਭਗਵਾਨ ਸਿੰਘ ਅਤੇ ਸੀਨੀਅਰ ਸੂਬਾਈ ਆਗੂ ਰਣਜੀਤ ਸਿੰਘ ਮੱਲਾ ਦੀ ਅਗਵਾਈ ਹੇਠ ਮਿਲੇ ਵਫਦ ਚ ਮਨਜੀਤ ਸਿੰਘ ,ਸੇਵਕ ਸਿੰਘ, ਧਰਮਿੰਦਰ ਸਿੰਘ,ਜੰਗਬਹਾਦਰ ਸਿੰਘ , ਹਰਬੀਰ ਸਿੰਘ,ਗੁਰਪ੍ਰੀਤ ਸਿੰਘ , ਰਣਜੀਤ ਸਿੰਘ , ਮਨਜੀਤ ਸਿੰਘ ਮੌੜ, ਰਾਜੇਸ਼ ਕੁਮਾਰ ,ਸੁਖਵਿੰਦਰ ਸਿੰਘ ਤੇ ਹੋਰ ਕਈ ਆਧਿਆਪਕ ਆਗੂ ਮੌਜੂਦ ਸਨ ।

Scroll to Top