ਐਲੀਮੈਂਟਰੀ ਟੀਚਰਜ ਯੂਨੀਅਨ ਪੰਜਾਬ (ਰਜਿ) ਨੇ ਮਾਸਟਰ ਕੇਡਰ ਪ੍ਰਮੋਸ਼ਨਾ ਦੌਰਾਨ ਦੂਸਰੇ ਜਿਲ੍ਹਿਆਂ ਵਿੱਚ ਸਟੇਸ਼ਨ ਦੇਣ ਤੇ ਅਧਿਆਪਕ ਵਰਗ ਦਾ ਰੋਸ “ਕੋਰੀਆ ਦੌਰੇ” ਤੇ ਗਏ ਸਿੱਖਿਆ ਮੰਤਰੀ ਪੰਜਾਬ ਦੇ ਧਿਆਨ ਚ ਲਿਆਦਾਂ ਗਿਆ – ਪੰਨੂ , ਲਹੌਰੀਆ
ਪਰਾਇਮਰੀ ਪੱਧਰ ਦੀਆਂ ਬਾਕੀ ਮੰਗਾਂ ਦੇ ਹੱਲ ਲਈ ਵੀ ਸਿਖਿਆ ਮੰਤਰੀ ਪੰਜਾਬ ਨਾਲ ਕਰਾਂਗੇ ਮੀਟਿੰਗ । ਪੰਜਾਬ ਭਰ ਦੇ ਸਭ ਅਧਿਆਪਕ ਜਥੇਬੰਦੀਆਂ ਨੂੰ ਵੀ ਇੱਕ ਸਾਂਝੇ ਪਲੇਟਫਾਰਮ ਤੋ ਗੱਲ ਰੱਖਣ ਦੀ ਵੀ ਅਪੀਲ । ਐਲੀਮੈਂਟਰੀ ਟੀਚਰਜ ਯੂਨੀਅਨ ਪੰਜਾਬ (ਰਜਿ) ਦੇ ਸੂਬਾ ਪ੍ਰਧਾਨ ਹਰਜਿੰਦਰਪਾਲ ਸਿੰਘ ਪੰਨੂ ਦੀ ਅਗਵਾਈ ਵਿੱਚ ਸੂਬਾਈ ਆਗੂਆਂ ਦੀ ਅੱਜ ਫਿਰ ਹੋਈ ਜੂਮ ਮੀਟਿੰਗ ਵਿੱਚ ਵਿਚਾਰ ਵਟਾਂਦਰਾ ਕਰਦਿਆਂ ਕਿਹਾ ਕਿ ਸਰਕਾਰ ਨੇ ਮੁਲਾਜਮਾਂ ਨੂੰ ਕੁੱਝ ਦੇਣ ਜਾਂ ਮਸਲੇ ਹੱਲ ਕਰਨ ਦੇ ਉਲਟ ਪਿਛਲੇ ਦਿਨੀਂ ਅਦਾਲਤੀ ਹੁਕਮਾਂ ਤਹਿਤ ਪ੍ਰਾਇਮਰੀ ਤੋਂ ਮਾਸਟਰ ਕੇਡਰ ਵਿੱਚ ਪ੍ਰਮੋਟ ਹੋਣ ਵਾਲੇ ਅਧਿਆਪਕਾਂ ਨੂੰ ਘਰਾਂ ਤੋਂ ਦੂਰ ਬਾਹਰਲੇ ਜਿਲ੍ਹਿਆਂ ਵਿੱਚ ਜਬਰੀ ਸਟੇਸ਼ਨ ਦਿੱਤੇ ਜਾ ਰਹੇ ਹਨ ਜਿਸਦਾ ਅਧਿਆਪਕਾਂ ਵਲੋਂ ਲਗਾਤਾਰ ਵਿਰੋਧ ਕੀਤਾ ਜਾ ਰਿਹਾ ਹੈ ।ਐਲੀਮੈਟਰੀ ਟੀਚਰਜ ਯੂਨੀਅਨ ਪੰਜਾਬ (ਰਜਿ) ਦੇ ਆਗੂਆ ਵੱਲੋ ਰੋਸ ਜਾਹਰ ਕੀਤਾ ਕਿ ਮਾਸਟਰ ਕੇਡਰ ਪਰਮੋਸ਼ਨ ਚ ਜਿਲਿਆ ਤੋ ਬਾਹਰ ਦੂਰ ਦੁਰਾਡੇ ਸਟੇਸ਼ਨ ਦੇਕੇ ਪ੍ਰੇਸ਼ਾਨ ਕਰਕੇ ਰੋਸ ਪੈਦਾ ਕੀਤਾ ਹੈ । ਅਤੇ ਇਸਦੇ ਨਾਲ ਨਾਲ ਪਹਿਲਾਂ ਹੀ
ਪ੍ਰਾਇਮਰੀ ਅਧਿਆਪਕਾਂ ਦੀਆਂ ਬਾਕੀ ਭੱਖਦੀਆਂ ਮੰਗਾਂ ਜਿਵੇਂ – ਪ੍ਰਾਇਮਰੀ ਅਧਿਆਪਕਾਂ ਤੋਂ ਲਏ ਜਾ ਰਹੇ ਗੈਰ – ਵਿਦਿਅਕ ਕੰਮਾਂ ਨੂੰ ਬੰਦ ਕਰਨਾ /ਬੀ ਐਲ ਓਜ ਡਿਊਟੀਆ ਸਮੇਤ ਹੋਰ ਡਿਊਟੀਆਂ, ਪ੍ਰਾਇਮਰੀ ਅਧਿਆਪਕਾਂ ਦੇ ਵੱਡੇ ਪੱਧਰ ਤੇ ਕੀਤੇ ਜਾ ਰਹੇ ਵਿੱਤੀ ਘਾਟੇ ਸਬੰਧੀ , ਪੇ-ਕਮਿਸ਼ਨ ਦੀਆਂ ਸੋਧਾਂ ਅਤੇ ਬਕਾਇਆ ਨਾ ਦੇਣਾ, ਪੁਰਾਣੀ ਪੈਨਸ਼ਨ ਸਕੀਮ ਬਹਾਲ ਨਾਲ ਕਰਨਾ , ਬੰਦ ਕੀਤੇ ਭੱਤੇ ਰੂਰਲ/ਬਾਰਡਰ /ਅੰਗਹੀਣ ਅਤੇ ਹੋਰ ਕਈ ਬੰਦ ਭੱਤੇ ਲਾਗੂ ਨਾ ਕਰਨ , ਪ੍ਰਾਇਮਰੀ ਅਧਿਆਪਕਾਂ ਦੀ ਨਵੀਂ ਭਰਤੀ ਨੂੰ ਬੇਵਜ੍ਹਾ ਲਟਵਾਉਣਾ,ਪ੍ਰਾਇਮਰੀ ਅਧਿਆਪਕਾਂ ਦੀਆਂ ਰਹਿੰਦੀਆਂ ਹੈੱਡਟੀਚਰ /ਸੈਂਟਰ ਹੈੱਡਟੀਚਰ /ਮਾਸਟਰ ਕੇਡਰ ਪਰਮੋਸ਼ਨਾਂ ਅਤੇ ਬੀ ਪੀ ਈ ਓ ਕੋਟਾ 75% ਬਹਾਲ ਕਰਕੇ ਪ੍ਰਮੋਸ਼ਨਾ ਨਾ ਕਰਨਾ , ਮਿਸਮੈਚ ਡਾਟੇ ਵਾਲੇ ਅਧਿਆਪਕਾਂ ਦੀਆ ਬਦਲੀਆ ਵਿੱਚੇ ਲਟਕਾ ਕੇ ਰੱਖਣਾ ਅਤੇ ਹੋਰ ਕਈ ਅਹਿਮ ਮੰਗਾਂ ਜਿਨ੍ਹਾਂ ਬਾਰੇ ਪਿਛਲੇ ਵੱਖ ਵੱਖ ਸਮੇਂ ਦੌਰਾਨ ਪੰਜਾਬ ਸਰਕਾਰ ਨਾਲ ਸਹਿਮਤੀਆਂ ਵੀ ਬਣੀਆਂ ਸਨ ਪਰ ਲਾਗੂ ਨਹੀਂ ਕੀਤੀਆਂ ਜਾ ਰਹੀਆਂ ਨੂੰ ਲੈ ਕੇ ਤਿੱਖੇ ਤੇ ਠੋਸ ਰਣਨੀਤੀ ਦੀ ਰੂਪ ਰੇਖਾ ਉਲੀਕਣ ਈ ਟੀ ਯੂ ਪੰਜਾਬ (ਰਜਿ) ਵੱਲੋ ਲਗਾਤਾਰ ਮੀਟਿਗਾਂ ਦਾ ਸਿਲਸਿਲਾ ਸ਼ੁਰੂ ਕੀਤਾ ਹੋਇਆ ਹੈ। ਪਰਾਇਮਰੀ ਪੱਧਰ ਦੀਆਂ ਬਾਕੀ ਮੰਗਾਂ ਦੇ ਠੋਸ ਹੱਲ ਲਈ ਵੀ ਦਸੰਬਰ ਮਹੀਨੇ ਵਿੱਚ ਹੀ ਸਟੇਟ ਮੀਟਿੰਗ ਕਰਕੇ ਅਗਲੀ ਰਣਨੀਤੀ ਵੀ ਤੈਅ ਕੀਤੀ ਜਾ ਰਹੀ ਹੈ । ਮਾਸਟਰ ਕਾਡਰ ਪਰਮੋਸ਼ਨਾਂ ਚ ਪੈਦਾ ਹੋਈ ਮੁਸ਼ਕਿਲ ਨੂੰ ਹੱਲ ਕਰਾਉਣ ਲਈ ਜੋਰਦਾਰ ਢੰਗ ਨਾਲ ਉਠਾਇਆ ਜਾ ਰਿਹਾ ਹੈ , ਕੋਰੀਆ ਦੌਰੇ ਤੇ ਗਏ ਸਿਖਿਆ ਮੰਤਰੀ ਪੰਜਾਬ ਨਾਲ ਵੀ ਗੱਲਬਾਤ ਕਰਕੇ ਮਸਲੇ ਦੇ ਤੁਰੰਤ ਹੱਲ ਦੀ ਮੰਗ ਕੀਤੀ ਹੈ । ਤੇ ਪਰਾਇਮਰੀ ਪੱਧਰ ਦੀਆਂ ਬਾਕੀ ਮੰਗਾਂ ਦੇ ਹੱਲ ਲਈ ਵੀ ਸਿਖਿਆ ਮੰਤਰੀ ਪੰਜਾਬ ਨਾਲ ਜਲਦ ਕਰਾਂਗੇ ਮੀਟਿੰਗ । ਇਸ ਤੋ ਇਲਾਵਾ ਮਸਲੇ ਦੇ ਹੱਲ ਵੱਖ ਵੱਖ ਉੱਚ ਅਧਿਕਾਰੀਆ ਅਤੇ ਸਰਕਾਰ ਦੇ ਰਾਜਨੀਤਿਕ ਸ਼ਖਸ਼ੀਅਤਾਂ ਨਾਲ ਵੀ ਈ ਟੀ ਯੂ ਪੰਜਾਬ (ਰਜਿ) ਦਾ ਵਫਦ ਕਰੇਗਾ ਗੱਲਬਾਤ ਤੇ ਜੇਕਰ ਮਸਲੇ ਹੱਲ ਨਾ ਹੋਏ ਤਾਂ ਤਿੱਖੇ ਸੰਘਰਸ਼ ਹੋਣਗੇ । ਐਲੀਮੈਟਰੀ ਟੀਚਰਜ ਯੂਨੀਅਨ ਪੰਜਾਬ (ਰਜਿ) ਦੇ ਆਗੂਆ ਵੱਲੋ ਕਿਹਾ ਕਿ ਸਭ ਭਰਾਤਰੀ ਜਥੇਬੰਦੀਆ ਨੂੰ ਅਪੀਲ ਕੀਤੀ ਗਈ ਹੈ ਕਿ ਇੱਕ ਸਾਂਘੇ ਪਲੇਟਫਾਰਮ ਤੋ ਇਿੱਕ ਸਾਂਝੀ ਅਵਾਜ ਪੁਰਜੋਰ ਢੰਗ ਨਾਲ ਸਰਕਾਰ ਤੇ ਵਿਭਾਗ ਦੇ ਸਾਹਮਣੇ ਰੱਖੀ ਜਾਵੇ ਤਾਂ ਜੋ ਸਰਕਾਰ ਨੂੰ ਸਹੀ ਪਤਾ ਲੱਗੇ ਕਿ ਅਧਿਆਪਕ ਵਰਗ ਕੀ ਚਾਹੁੰਦਾ ਹੈ ,ਤਾਂ ਜੋ ਪੈਦਾ ਹੋ ਰਹੀਆ ਗੁੰਝਲਾਂ ਦੂਰ ਹੋ ਸਕਣ । ਇਸ ਜੂਮ ਮੀਟਿੰਗ ਵਿੱਚ ਐਲੀਮੈਂਟਰੀ ਟੀਚਰਜ ਯੂਨੀਅਨ ਪੰਜਾਬ (ਰਜਿ) ਸੂਬਾ ਪ੍ਰਧਾਨ ਹਰਜਿੰਦਰਪਾਲ ਸਿੰਘ ਪੰਨੂ,ਸੀਨੀਅਰ ਆਗੂ ਲਖਵਿੰਦਰ ਸਿੰਘ ਸੇਖੋਂ, ਸਰਬਜੀਤ ਸਿੰਘ ਖਡੂਰ ਸਾਹਿਬ ਗੁਰਿੰਦਰ ਸਿੰਘ ਘੁੱਕੇਵਾਲੀ ਸਤਵੀਰ ਸਿੰਘ ਰੌਣੀ ਸੋਹਣ ਸਿੰਘ ਮੋਗਾ ਦਲਜੀਤ ਸਿੰਘ ਲਹੌਰੀਆ ਅਮ੍ਰਿਤਪਾਲ ਸਿੰਘ ਸੇਖੋਂ ਪ੍ਰੀਤਭਗਵਾਨ ਸਿੰਘ ਜਗਨੰਦਨ ਸਿੰਘ ਫਾਜਿਲਕਾ ਅਸ਼ੋਕ ਕੁਮਾਰ ਸਰਾਰੀ ਤਰਸੇਮ ਲਾਲ ਜਲੰਧਰ ਰਣਜੀਤ ਸਿੰਘ ਮੱਲਾ ਗੁਰਮੁੱਖ ਸਿੰਘ ਬਾਜਵਾ ,ਸਤਬੀਰ ਸਿੰਘ ਬੋਪਾਰਾਏ ਰਵੀ ਵਾਹੀ ਸੁਰਿੰਦਰ ਕੁਮਾਰ ਮੋਗਾ ਹਰਪ੍ਰੀਤ ਸਿੰਘ ਪਰਮਾਰ ਸੁਖਦੇਵ ਸਿੰਘ ਬੈਨੀਪਾਲ ਅਵਤਾਰ ਸਿੰਘ ਮਾਨ ਜਤਿੰਦਰ ਪੰਡਿਤ ਜੀ ਚਮਕੌਰ ਸਾਹਿਬ ਮਨਜੀਤ ਸਿੰਘ ਕਠਾਣਾ , ਸੁਰਜੀਤ ਕੁਮਾਰ ਸਮਰਾਟ ਹਰਜੀਤ ਸਿੰਘ ਸਿੱਧੂ ਫਿਰੋਜਪੁਰ ਜਸਵਿੰਦਰ ਸਿੰਘ ਬਾਤਿਸ਼ ਜਸਵੰਤ ਸਿੰਘ ਸੇਖੜਾ ਚਰਨਜੀਤ ਸਿੰਘ ਫਿਰੋਜਪੁਰ ਹਰਵਿੰਦਰ ਸਿੰਘ ਹੈਪੀ ਰਿਸ਼ੀ ਕੁਮਾਰ ਜਲੰਧਰ ਰਵੀ ਕਾਂਤ ਪਠਾਨਕੋਟ ਮਨਜੀਤ ਬਰਾੜ , ਸੇਵਕ ਸਿੰਘ ਤੇ ਹੋਰ ਐਲੀਮੈਟਰੀ ਟੀਚਰਜ ਯੂਨੀਅਨ ਈ ਟੀ ਯੂ ਪੰਜਾਬ (ਰਜਿ) ਦੇ ਆਗੂ ਸ਼ਾਮਿਲ ਸਨ*