ਮਾਸਟਰ ਕੇਡਰ ਤੋ ਲੈਕਚਰਾਰ ਤਰੱਕੀਆਂ ਤੁਰੰਤ ਕੀਤੀਆਂ ਜਾਣ ,ਐਮ. ਸੀ. ਯੂ. ਫਾਜਿਲਕਾ*

*ਮਾਸਟਰ ਕੇਡਰ ਤੋ ਲੈਕਚਰਾਰ ਤਰੱਕੀਆਂ ਤੁਰੰਤ ਕੀਤੀਆਂ ਜਾਣ ,ਐਮ. ਸੀ. ਯੂ. ਫਾਜਿਲਕਾ* ਪੰਜਾਬ ਦੀ ਸਿਰਮੌਰ ਜਥੇਬੰਦੀ ਮਾਸਟਰ ਕੇਡਰ ਯੂਨੀਅਨ ਪੰਜਾਬ ਇਕਾਈ ਫਾਜਿਲਕਾ ਨੇ ਸਰਕਾਰ ਤੋਂ ਮੰਗ ਕੀਤੀ ਹੈ ਸੂਬੇ ਦੇ ਸਕੂਲਾਂ ਵਿੱਚ ਲੈਕਚਰਾਰਾਂ ਦੀ ਘਾਟ ਕਾਰਨ ਸੈਕੰਡਰੀ ਸਿੱਖਿਆ ਦਾ ਮਿਆਰ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ ਸਰਕਾਰ ਦੀ ਅਣਦੇਖੀ ਤੇ ਅਣਗਹਿਲੀ ਕਾਰਨ ਵਿਭਾਗੀ ਕੰਮਕਾਜ ਵਿੱਚ ਨਿਰੰਤਰ ਅੜਚਨਾਂ ਜਾਰੀ ਹਨ। ਜਾਣਕਾਰੀ ਦਿੰਦਿਆਂ ਮਾਸਟਰ ਕੇਡਰ ਯੂਨੀਅਨ ਫਾਜਿਲਕਾ ਦੇ ਜਿਲਾ ਪ੍ਰਧਾਨ ਬਲਵਿੰਦਰ ਸਿੰਘ ਜਿਲਾ ਜਨਰਲ ਸਕੱਤਰ ਦਲਜੀਤ ਸਿੰਘ ਸੱਭਰਵਾਲ ਨੇ ਦੱਸਿਆ ਕਿ ਮਾਸਟਰ ਕੇਡਰ ਯੂਨੀਅਨ ਪੰਜਾਬ ਦੇ ਯਤਨਾਂ ਸਦਕਾ ਹੁਣ ਤੱਕ ਲਗਭਗ ਦੋ ਹਜਾਰ ਤੋਂ ਜਿ਼ਆਦਾ ਪ੍ਮੋਸ਼ਨਾ ਹੋਈਆ ਹਨ। ਪਦਉਨਤ ਹੋਏ ਬਹੁਤ ਸਾਰੇ ਲੈਕਚਰਾਰ ਦਸੰਬਰ 2024 ਵਿਚ ਰਿਟਾਇਰ ਹੋ ਰਹੇ ਹਨ। ਜਦਕਿ ਸੂਬੇ ਦੇ ਸਕੂਲਾਂ ਵਿੱਚ ਪਹਿਲਾਂ ਤੋਂ ਹੀ 8000 ਹਜ਼ਾਰ ਦੇ ਕਰੀਬ ਵੱਖ ਵੱਖ ਵਿਸ਼ਿਆਂ ਦੀਆਂ ਲੈਕਚਰਾਰ ਸ਼ੀਟਾ 2016-17 ਤੋਂ ਖਾਲੀ ਪਈਆਂ ਹਨ। ਸੈਕੰਡਰੀ ਸਕੂਲਾਂ ਵਿੱਚ ਕਮਰਸ ਸਾਇੰਸ ਦੇ ਨਾਲ ਵੱਡੀ ਗਿਣਤੀ ਵਿੱਚ ਪੰਜਾਬੀ ਪੋਲਸਾਇੰਸ ਹਿਸਟਰੀ ਅੰਗਰੇਜ਼ੀ ਲੈਕਚਰਾਰ ਪ੍ਮੋਸ਼ਨ ਕੋਟੇ ਦੀਆਂ ਅਸਾਮੀਆਂ ਖਾਲੀ ਹਨ।ਇਸ ਮੌਕੇ ਪੰਜਾਬ ਵਿੱਚ ਸਿੱਖਿਆ ਦਾ ਮਿਆਰ ਉੱਚਾ ਚੁੱਕਣ ਲਈ ਸਰਕਾਰ 8000 ਲੈਕਚਰਾਰ ਤੁਰੰਤ ਪਦਉਨਤ ਕਰੇ ਤਾਂ ਜੋ ਮਾਰਚ ਵਿੱਚ ਹੋ ਰਹੇ ਇਮਤਿਹਾਨਾਂ ਵਿੱਚ ਵਿਦਿਆਰਥੀਆਂ ਨੂੰ ਕੋਈ ਨੁਕਸਾਨ ਨਾ ਹੋਵੇ। ਸਿੱਖਿਆ ਵਿਭਾਗ ਕੋਲ ਸਾਰਾ ਡਾਟਾ ਮੌਜੂਦ ਹੈ। ਇਸੇ ਸਾਲ ਪਿਛਲੇ ਮਹੀਨਿਆ ਵਿਚ ਪਦਉਨਤ ਹੋਏ ਲੈਕਚਰਾਰਾਂ ਵਿੱਚੋ ਡੀ ਬਾਰ ਤੇ ਪ੍ਮੋਸ਼ਨਾ ਤਿਆਗਣ ਵਾਲੇ ਸਟਾਫ ਦੀਆਂ ਲਿਸਟਾਂ ਜਾਰੀ ਕਰਕੇ ਵੇਟਿੰਗ ਲਿਸਟ ਜਾਰੀ ਕਰਕੇ ਖਾਲੀ ਅਸਾਮੀਆਂ ਭਰੀਆ ਜਾਣ।ਵਿਭਾਗ ਨੂੰ ਤਰੱਕੀਆਂ ਦੇ ਕੰਮ ਵਿੱਚ ਸਪੀਡ ਬਣਾਉਣੀ ਬਹੁਤ ਲੋੜੀਂਦੀ ਹੈ। ਈ ਟੀ ਟੀ ਤੋਂ ਮਾਸਟਰ ਕੇਡਰ ਮਾਸਟਰ ਕੇਡਰ ਤਰੱਕੀਆਂ ਹੋਰ ਕੀਤੀਆ ਜਾਣ। ਹੈੱਡਮਾਸਟਰ ਦੀਆਂ ਅਸਾਮੀਆਂ ਖਾਲੀ ਹਨ ਸਰਕਾਰ ਤੁਰੰਤ ਤਰੱਕੀਆਂ ਕਰੇ। ਇਸ ਮੁੱਦੇ ‘ਤੇ ਸਿੱਖਿਆ ਮੰਤਰੀ ਜੀ ਨਾਲ ਬਹੁਤ ਮੀਟਿੰਗਾਂ ਹੋ ਚੁੱਕੀਆਂ ਹਨ ਪਰ ਮੰਤਰੀ ਜੀ ਹਾਂ ਹੂੰ ਕਰਦੇ ਰਹਿੰਦੇ ਹਨ। ਤਰੱਕੀਆਂ ਵਿੱਚ ਹੋਰ ਦੇਰ ਨੂੰ ਮਾਸਟਰ ਕੇਡਰ ਯੂਨੀਅਨ ਪੰਜਾਬ ਲਈ ਅਸਹਿ ਹੈ। ਯੂਨੀਅਨ ਜਲਦੀ ਹੀ ਸੰਘਰਸ਼ ਦੀ ਰੂਪ ਰੇਖਾ ਤਿਆਰ ਕਰੇਗੀ । ਇਸ ਸਮੇਂ ਹੋਰਨਾਂ ਤੋਂ ਇਲਾਵਾ ਪਰਮਿੰਦਰ ਸਿੰਘ ਵਾਇਸ ਜਿਲਾ ਪ੍ਰਧਾਨ, ਮੋਹਨ ਲਾਲ ਤਹਿਸੀਲ ਪ੍ਰਧਾਨ, ਅਕਾਸ਼ਡੋਡਾ ਵਾਇਸ ਪ੍ਰਧਾਨ, ਧਰਮਿੰਦਰ ਗੁਪਤਾ, ਲਾਲ ਚੰਦ ਮੋਹਨ ਕੰਬੋਜ ਅਮਰਜੀਤ ਸਿੰਘ ਸੁਰਿੰਦਰ ਸਿੰਘ ਮਲਕੀਤ ਸਿੰਘ ਰੋਕਸੀ ਵਿਜੇ ਕੁਮਾਰ ਮਨਪ੍ਰੀਤ ਸਿੰਘ ਸੰਤਸ਼ ਸਿੰਘ ਵਿਨੋਦ ਹੀਰਾਵਾਲੀ ਨਵਦੀਪ ਮੈਨੀ ਵਿਕਾਸ ਕੰਬੋਜ ਦੇਵੀ ਲਾਲ ਤੇ ਅਮਰਜੀਤ ਸਿੰਘ ਮਲਕੀਤ ਸਿੰਘ ਹੋਰ ਸਾਥੀ ਹਾਜਰ ਸਨ।

Scroll to Top