ਸੈਂਟਰ ਝੂਰੜ ਖੇੜਾ ਵੱਲੋ ਨਿਵੇਕਲੀ ਪਹਿਲ ਕਰਦੇ ਹੋਏ ਲਰਨਿੰਗ ਆਊਟਕਮ ਐਕਟੀਵਿਟੀ ਬੇਸਡ ਪ੍ਰੀ ਪ੍ਰਾਇਮਰੀ ਖੇਡਾਂ ਕਰਵਾਈਆਂ

ਸੈਂਟਰ ਝੂਰੜ ਖੇੜਾ ਵੱਲੋ ਨਿਵੇਕਲੀ ਪਹਿਲ ਕਰਦੇ ਹੋਏ ਲਰਨਿੰਗ ਆਊਟਕਮ ਐਕਟੀਵਿਟੀ ਬੇਸਡ ਪ੍ਰੀ ਪ੍ਰਾਇਮਰੀ ਖੇਡਾਂ ਕਰਵਾਈਆਂ। ਮਾਨਯੋਗ ਜਿਲ੍ਹਾ ਸਿੱਖਿਆ ਅਫਸਰ (ਐ. ਸਿ)ਸਤੀਸ਼ ਕੁਮਾਰ ਅਤੇ ਬੀ ਪੀ ਈ ਓ ਸਤੀਸ਼ ਮਿਗਲਾਨੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਬੀਤੇ ਦਿਨੀਂ ਸ਼ਨੀਵਾਰ ਕਲੱਸਟਰ ਝੂਰੜ ਖੇੜਾ ਅਧੀਨ ਪੈਂਦੇ ਸਮੂਹ ਸਰਕਾਰੀ ਪ੍ਰਾਇਮਰੀ ਸਕੂਲਾਂ ਦੇ ਪ੍ਰੀ ਪ੍ਰਾਇਮਰੀ ਜਮਾਤਾਂ ਦੇ ਵਿਦਿਆਰਥੀਆਂ ਦੇ ਖੇਡ ਮੁਕਾਬਲੇ ਸਰਕਾਰੀ ਪ੍ਰਾਇਮਰੀ ਸਕੂਲ ਝੁਰੜ ਖੇੜਾ ਵਿਖੇ ਸੀ.ਐਚ.ਟੀ ਅਭਿਸ਼ੇਕ ਕਟਾਰੀਆ ਜੀ ਦੀ ਰਹਿਨੁਮਾਈ ਹੇਠ ਕਰਵਾਏ ਗਏ। ਇਸ ਮੌਕੇ ਤੇ ਉਹਨਾਂ ਨੇ ਦੱਸਿਆ ਕਿ ਇਹ ਖੇਡ ਮੁਕਾਬਲੇ ਪ੍ਰੀ ਪ੍ਰਾਇਮਰੀ ਜਮਾਤਾਂ ਦੇ ਵਿਦਿਆਰਥੀਆਂ ਵਿੱਚ ਆਤਮ-ਵਿਸ਼ਵਾਸ ਪੈਦਾ ਕਰਨ ਦੀ ਭਾਵਨਾ ਪੈਦਾ ਕਰਨ ਦੇ ਨਾਲ਼-ਨਾਲ਼ ਪ੍ਰੀ ਪ੍ਰਾਇਮਰੀ ਜਮਾਤਾਂ ਦੇ ਅਧਿਆਪਕਾਂ ਦੀ ਹੌਸਲਾਫਜ਼ਈ ਵੀ ਕਰਨਗੇ ।ਇਹ ਮੁਕਾਬਲੇ ਪਹਿਲੀ ਵਾਰ ਕਰਵਾਏ ਗਏ ਹਨ ਕਿਉਂਕਿ ਪ੍ਰੀ ਪ੍ਰਾਇਮਰੀ ਜਮਾਤਾਂ ਵਿੱਚ 3-6 ਸਾਲ ਦੇ ਬੱਚੇ ਹੁੰਦੇ ਹਨ ਜੋ ਕਿ ਬਹੁਤ ਹੀ ਛੋਟੇ ਹੁੰਦੇ ਹਨ ਅਤੇ ਇਹਨਾਂ ਦਾ ਖੇਡਾਂ ਵਿੱਚ ਪ੍ਰਦਰਸ਼ਨ ਹਰ ਇੱਕ ਦੀ ਨਜ਼ਰਾਂ ਵਿੱਚ ਬਹੁਤ ਹੀ ਰੋਮਾਂਚਕ ਅਤੇ ਆਕਰਸ਼ਣ ਦਾ ਕੇਂਦਰ ਰਿਹਾ।ਇਹਨਾਂ ਮੁਕਾਬਲਿਆਂ ਵਿੱਚ ਬਾਲਟੀ ਵਿੱਚ ਗੇਂਦ ਸੁੱਟਣਾ, ਸਿਰ ਉੱਤੇ ਕਾਪੀ ਰੱਖ ਕੇ ਚੱਲਣਾ (balance game) , ਪਿੱਠ ਉੱਤੇ ਲਿਖੇ ਅੱਖਰ ਨੂੰ ਪਹਿਚਾਨਣਾ, ਗੇਂਦ ਨੂੰ ਠੱਪਾ ਮਾਰਕੇ ਫੜਨਾ, ਕਾਗਜ਼ ਮੋੜਨਾ (ਤਰਤੀਬ ਵਿੱਚ), ਸਬਜੀਆਂ ਅਤੇ ਫਲਾਂ ਦਾ ਵਰਗੀਕਰਨ ਕਰਨਾ ਆਦਿ ਖੇਡਾਂ ਸ਼ਾਮਲ ਸਨ।(ਪੁਜੀਸ਼ਨ ਵਾਲੇ ਬੱਚਿਆਂ ਦੇ ਨਾਂ ਅਤੇ ਪੁਜੀਸ਼ਨਾਂ) 1) ਬਾਲ ਡਸਟਬਿਨ ਵਿੱਚ ਪਾਉਣਾ ਕਰਨ – ਸ.ਪ੍ਰਾ.ਸ ਵਰਿਆਮ ਖੇੜਾ (ਪਹਿਲਾ ਸਥਾਨ) ਸੀਰਤ – ਸ.ਪ੍ਰਾ.ਸ ਢਾਣੀ ਵਰਿਆਮ ਖੇੜਾ (ਦੂਜਾ ਸਥਾਨ)ਗੁਰਕੀਰਤ ਸਿੰਘ – ਸ ਪ੍ਰਾ ਸਕੂਲ ਢਾਣੀ ਹਰਗੋਬਿੰਦਪੁਰਾ (ਦੂਜਾ ਸਥਾਨ)ਪ੍ਰਭਜੋਤ ਕੌਰ ਸ ਪ੍ਰਾ.ਸਕੂਲ ਝੂਰੜ ਖੇੜਾ (ਤੀਜਾ ਸਥਾਨ)2) ਬੈਲੈਂਸ ਖੇਡ ਆਸ਼ੀਸ਼ ਕੁਮਾਰ ਸ.ਪ੍ਰਾ.ਸਕੂਲ ਝੂਰੜਖੇੜਾ (ਪਹਿਲਾ ਸਥਾਨ) ਭਾਰਤੀ ਸ. ਪ੍ਰਾ. ਸਕੂਲ ਪਟੀ ਸਦੀਕ (ਦੂਜਾ ਸਥਾਨ)ਕ੍ਰਿਸ਼ਨ ਸ ਪ੍ਰਾ. ਸਕੂਲ ਵਰਿਆਮ ਖੇੜਾ (ਤੀਜਾ ਸਥਾਨ) 3) ਪਿੱਠ ਉੱਤੇ ਅੱਖਰ ਮਨਕੀਰਤ ਸਿੰਘ ਸਰਕਾਰੀ ਪ੍ਰਾਇਮਰੀ ਸਕੂਲ ਝੂਰੜ ਖੇੜਾ (ਪਹਿਲਾ ਸਥਾਨ)ਦਿਵਿਆ- ਸਰਕਾਰੀ ਪ੍ਰਾਇਮਰੀ ਸਕੂਲ ਵਰਿਆਮ ਖੇੜਾ (ਦੂਜਾ ਸਥਾਨ)ਫਤਿਹ -ਸਰਕਾਰੀ ਪ੍ਰਾਇਮਰੀ ਸਕੂਲ ਰੁਕਨਪੁਰਾ (ਤੀਜਾ ਸਥਾਨ )ਸ਼ੰਕਰ ਸਰਕਾਰੀ ਪ੍ਰਾਇਮਰੀ ਸਕੂਲ ਪਟੀ ਸਦੀਕ (ਤੀਜਾ ਸਥਾਨ)4) ਗੇਂਦ ਨੂੰ ਸੁੱਟ ਕੇ ਪਕੜਨਾ ਅੰਜਨਾ ਰਾਣੀ- ਸਰਕਾਰੀ ਪ੍ਰਾਇਮਰੀ ਸਕੂਲ ਵਰਿਆਮ ਖੇੜਾ ( ਪਹਿਲਾ ਸਥਾਨ) ਹਾਰਦਿਕ – ਸ. ਪ੍ਰਾ ਸਕੂਲ ਸ਼ੇਰਗੜ੍ਹ (ਦੂਜਾ ਸਥਾਨ )ਭਾਵਨਾ -ਸਰਕਾਰੀ ਪ੍ਰਾਇਮਰੀ ਸਕੂਲ ਝੂਰੜ ਖੇੜਾ (ਦੂਜਾ ਸਥਾਨ )ਮਨਿੰਦਰ ਸਿੰਘ – ਸ.ਪ੍ਰਾ ਸ ਰੁਕਨਪੁਰਾ (ਤੀਜਾ ਸਥਾਨ)5 ਵਰਗੀਕਰਨ ਪ੍ਰਿਅੰਕਾ- ਸਰਕਾਰੀ ਪ੍ਰਾਇਮਰੀ ਸਕੂਲ ਵਰਿਆਮ ਖੇੜਾ (ਪਹਿਲਾ ਸਥਾਨ) ਦੀਪਿਕਾ- ਸਰਕਾਰੀ ਪ੍ਰਾਇਮਰੀ ਸਕੂਲ ਝੂਰੜ ਖੇੜਾ (ਪਹਿਲਾ ਸਥਾਨ )ਪਰੀ ਸਰਕਾਰੀ ਪ੍ਰਾਇਮਰੀ ਸਕੂਲ ਰੁਕਨਪੁਰਾ( ਦੂਜਾ ਸਥਾਨ )ਖੁਸ਼ਬੂ ਸਰਕਾਰੀ ਪ੍ਰਾਇਮਰੀ ਸਕੂਲ ਸ਼ੇਰਗੜ( ਤੀਜਾ ਸਥਾਨ )ਡਿੰਪਲ ਸਰਕਾਰੀ ਪ੍ਰਾਇਮਰੀ ਸਕੂਲ ਢੀਂਗਾਵਾਲੀ (ਤੀਜਾ ਸਥਾਨ )ਮਨਕੀਰਤ ਕੌਰ- ਸਰਕਾਰੀ ਪ੍ਰਾਇਮਰੀ ਸਕੂਲ ਢਾਣੀ ਹਰਗੋਬਿੰਦਪੁਰਾ ( ਤੀਜਾ ਸਥਾਨ)6) ਕਾਗਜ਼ ਮੋੜਨਾ ਦੀਵਾਂਸ਼ੀ – ਸਰਕਾਰੀ ਪ੍ਰਾਇਮਰੀ ਸਕੂਲ ਵਰਿਆਮ ਖੇੜਾ (ਪਹਿਲਾ ਸਥਾਨ) ਗੁਰਕੀਰਤ ਕੌਰ- ਸਰਕਾਰੀ ਪ੍ਰਾਇਮਰੀ ਸਕੂਲ ਢਾਣੀ ਹਰਗੋਬਿੰਦਪੁਰਾ (ਦੂਜਾ ਸਥਾਨ )ਖੁਸ਼ੀ -ਸਰਕਾਰੀ ਪ੍ਰਾਇਮਰੀ ਸਕੂਲ ਪਟੀ ਸਦੀਕ (ਤੀਜਾ ਸਥਾਨ)ਇਸ ਮੌਕੇ ਸਮੂਹ ਸਕੂਲਾਂ ਦੇ ਐਚ. ਟੀ ਰਜਨੀਸ਼ ਕੁਮਾਰ, ਰੋਹਤਾਸ ਕੁਮਾਰ ,ਸੋਨੂੰ, ਸੁਨੀਲ ਕੁਮਾਰ,ਮੈਡਮ ਸ਼ਾਰਦਾ ਰਾਣੀ ਅਤੇ ਸਮੂਹ ਸਟਾਫ ਝਰੜ ਖੇੜਾ ਰਵਿੰਦਰ,ਗੌਤਮ, ਸੰਦੀਪ ਕੁਮਾਰ, ਮੈਡਮ ਸ਼ਿਲਪਾ ਤਿੰਨਾਂ ਅਤੇ ਪ੍ਰੀ ਪ੍ਰਾਇਮਰੀ ਅਧਿਆਪਕ ਮੈਡਮ ਗਗਨਦੀਪ ਕੌਰ, ਮੈਡਮ ਹਰਵੰਤ ਕੌਰ, ਹਰਵਿੰਦਰ ਸਿੰਘ, ਮੈਡਮ ਰਾਣੀ, ਮੈਡਮ ਮੀਨਾਕਸ਼ੀ ਆਹੁਜਾ, ਮੈਡਮ ਕਮਲੇਸ਼, ਸ. ਇਕਬਾਲ ਸਿੰਘ, ਅਧਿਆਪਕ ਅਸ਼ੋਕ ਕੁਮਾਰ ਅਤੇ ਅਰਵਿੰਦ ਕੁਮਾਰ ਹਾਜਰ ਸਨ।

Scroll to Top