ਐਲੀਮੈਂਟਰੀ ਟੀਚਰਜ ਯੂਨੀਅਨ ਪੰਜਾਬ (ਰਜਿ) ਨੇ ਮਾਸਟਰ ਕੇਡਰ ਪ੍ਰਮੋਸ਼ਨਾ ਦੌਰਾਨ ਦੂਸਰੇ ਜਿਲ੍ਹਿਆਂ ਵਿੱਚ ਸਟੇਸ਼ਨ ਦੇਣ ਦੇ ਵਿਰੋਧ ਵਿੱਚ ਪੰਜਾਬ ਸਰਕਾਰ ਦੇ ਵਿਰੁੱਧ ਵਜਾਇਆ ਸੰਘਰਸ਼ ਦਾ ਬਿਗਲ – ਪੰਨੂ , ਲਾਹੌਰੀਆ

ਐਲੀਮੈਂਟਰੀ ਟੀਚਰਜ ਯੂਨੀਅਨ ਪੰਜਾਬ (ਰਜਿ) ਨੇ ਮਾਸਟਰ ਕੇਡਰ ਪ੍ਰਮੋਸ਼ਨਾ ਦੌਰਾਨ ਦੂਸਰੇ ਜਿਲ੍ਹਿਆਂ ਵਿੱਚ ਸਟੇਸ਼ਨ ਦੇਣ ਦੇ ਵਿਰੋਧ ਵਿੱਚ ਪੰਜਾਬ ਸਰਕਾਰ ਦੇ ਵਿਰੁੱਧ ਵਜਾਇਆ ਸੰਘਰਸ਼ ਦਾ ਬਿਗਲ – ਪੰਨੂ , ਲਾਹੌਰੀਆ ਭਰਾਤਰੀ ਜਥੇਬੰਦੀਆਂ ਨੂੰ ਨਾਲ ਲੈ ਪੰਜਾਬ ਸਰਕਾਰ ਵਿਰੁੱਧ ਜਲਦ ਉਲੀਕਿਆ ਜਾਵੇਗਾ ਤਿੱਖਾ ਸੰਘਰਸ਼।ਐਲੀਮੈਂਟਰੀ ਟੀਚਰਜ ਯੂਨੀਅਨ ਪੰਜਾਬ (ਰਜਿ) ਦੇ ਸੂਬਾ ਪ੍ਰਧਾਨ ਹਰਜਿੰਦਰਪਾਲ ਸਿੰਘ ਪੰਨੂ ਦੀ ਅਗਵਾਈ ਵਿੱਚ ਸੂਬਾਈ ਆਗੂਆਂ ਦੀ ਹੋਈ ਜੂਮ ਮੀਟਿੰਗ ਵਿੱਚ ਵਿਚਾਰ ਵਟਾਂਦਰਾ ਕਰਦਿਆਂ ਕਿਹਾ ਕਿ ਪੰਜਾਬ ਭਰ ਦੇ ਪ੍ਰਾਇਮਰੀ ਅਧਿਆਪਕ ਸਰਕਾਰ ਦੇ ਵਿਰੁੱਧ ਭਰੇ ਪੀਤੇ ਪਏ ਹਨ ਕਿਉਂਕਿ ਸਮੁੱਚੇ ਮੁਲਾਜ਼ਮ ਵਰਗ ਦੀ ਤਰ੍ਹਾਂ ਪ੍ਰਾਇਮਰੀ ਅਧਿਆਪਕਾਂ ਨੂੰ ਬਦਲਾਅ ਵਾਲੀ ਸਰਕਾਰ ਤੋਂ ਬਹੁਤ ਆਸਾਂ ਸਨ ਪਰ ਇਸ ਸਰਕਾਰ ਨੇ ਮੁਲਾਜਮਾਂ ਨੂੰ ਕੁੱਝ ਦੇਣ ਜਾਂ ਮਸਲੇ ਹੱਲ ਕਰਨ ਦੇ ਉਲਟ ਪਿਛਲੇ ਦਿਨੀਂ ਅਦਾਲਤੀ ਹੁਕਮਾਂ ਤਹਿਤ ਪ੍ਰਾਇਮਰੀ ਤੋਂ ਮਾਸਟਰ ਕੇਡਰ ਵਿੱਚ ਪ੍ਰਮੋਟ ਹੋਣ ਵਾਲੇ ਅਧਿਆਪਕਾਂ ਨੂੰ ਘਰਾਂ ਤੋਂ ਦੂਰ ਬਾਹਰਲੇ ਜਿਲ੍ਹਿਆਂ ਵਿੱਚ ਜਬਰੀ ਸਟੇਸ਼ਨ ਦਿੱਤੇ ਜਾ ਰਹੇ ਹਨ ਜਿਸ ਦਾ ਸਖਤ ਨੋਟਿਸ ਲੈਂਦਿਆਂ ਐਲੀਮੈਂਟਰੀ ਟੀਚਰਜ ਯੂਨੀਅਨ ਪੰਜਾਬ (ਰਜਿ) ਵਲੋਂ ਲਗਾਤਾਰ ਵਿਰੋਧ ਕੀਤਾ ਜਾ ਰਿਹਾ ਹੈ ਪਰ ਪੰਜਾਬ ਸਰਕਾਰ ਧੱਕੇ ਨਾਲ ਆਡਰ ਦੇਣ ਬਜਿਦ ਹੈ ਜਿਸ ਵਿਰੁੱਧ ਜਲਦ ਭਰਾਤਰੀ ਜਥੇਬੰਦੀਆਂ ਨੂੰ ਨਾਲ ਲੈ ਕੇ ਤਿੱਖਾ ਸੰਘਰਸ਼ ਉਲੀਕਿਆ ਜਾ ਰਿਹਾ ਹੈ ।ਇਸ ਹੋਈ ਜੂਮ ਮੀਟਿੰਗ ਵਿੱਚ ਇਹ ਵੀ ਫੈਸਲਾ ਹੋਇਆ ਕਿ ਜੇਕਰ ਪੰਜਾਬ ਸਰਕਾਰ ਨੇ ਇਹ ਮਸਲਾ ਤੁਰੰਤ ਹੱਲ ਨਾ ਕੀਤਾ ਤਾਂ ਪ੍ਰਾਇਮਰੀ ਅਧਿਆਪਕਾਂ ਦੀਆਂ ਬਾਕੀ ਭੱਖਦੀਆਂ ਮੰਗਾਂ ਜਿਵੇਂ ਪ੍ਰਾਇਮਰੀ ਅਧਿਆਪਕਾਂ ਤੋਂ ਲਏ ਜਾ ਰਹੇ ਗੈਰ – ਵਿਦਿਅਕ ਕੰਮਾਂ ਨੂੰ ਬੰਦ ਕਰਨਾ /ਬੀ ਐਲ ਓਜ ਡਿਊਟੀਆ ਸਮੇਤ ਹੋਰ ਡਿਊਟੀਆਂ ਪ੍ਰਾਇਮਰੀ ਅਧਿਆਪਕਾਂ ਦੇ ਵੱਡੇ ਪੱਧਰ ਤੇ ਕੀਤੇ ਜਾ ਰਹੇ ਵਿੱਤੀ ਘਾਟੇ ਸਬੰਧੀ ਪੇ-ਕਮਿਸ਼ਨ ਦੀਆਂ ਸੋਧਾਂ ਅਤੇ ਬਕਾਇਆ ਨਾ ਦੇਣਾ ਪੁਰਾਣੀ ਪੈਨਸ਼ਨ ਸਕੀਮ ਬਹਾਲ ਨਾਲ ਕਰਨਾ , ਬੰਦ ਕੀਤੇ ਭੱਤੇ ਰੂਰਲ/ਬਾਰਡਰ /ਅੰਗਹੀਣ ਅਤੇ ਹੋਰ ਕਈ ਬੰਦ ਭੱਤੇ ਲਾਗੂ ਨਾ ਕਰਨਪ੍ਰਾਇਮਰੀ ਅਧਿਆਪਕਾਂ ਦੀ ਨਵੀਂ ਭਰਤੀ ਨੂੰ ਬੇਵਜ੍ਹਾ ਲਟਵਾਉਣਾ ਪ੍ਰਾਇਮਰੀ ਅਧਿਆਪਕਾਂ ਦੀਆਂ ਰਹਿੰਦੀਆਂ ਹੈੱਡਟੀਚਰ /ਸੈਂਟਰ ਹੈੱਡਟੀਚਰ /ਮਾਸਟਰ ਕੇਡਰ ਪਰਮੋਸ਼ਨਾਂ ਅਤੇ ਬੀ ਪੀ ਈ ਓ ਕੋਟਾ 75% ਬਹਾਲ ਕਰਕੇ ਪ੍ਰਮੋਸ਼ਨਾ ਨਾ ਕਰਨਾ ਅਤੇ ਹੋਰ ਕਈ ਅਹਿਮ ਮੰਗਾਂ ਜਿਨ੍ਹਾਂ ਬਾਰੇ ਪਿਛਲੇ ਵੱਖ ਵੱਖ ਸਮੇਂ ਦੌਰਾਨ ਪੰਜਾਬ ਸਰਕਾਰ ਨਾਲ ਸਹਿਮਤੀਆਂ ਵੀ ਬਣੀਆਂ ਸਨ ਪਰ ਲਾਗੂ ਨਹੀਂ ਕੀਤੀਆਂ ਜਾ ਰਹੀਆਂ ਨੂੰ ਲੈ ਕੇ ਤਿੱਖੇ ਸੰਘਰਸ਼ ਦੀ ਰੂਪ ਰੇਖਾ ਉਲੀਕੀ ਜਾਵੇਗੀ ਜਿਸ ਦੀ ਜਿੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ।ਪੰਜਾਬ ਭਰ ਦੇ ਪ੍ਰਾਇਮਰੀ ਅਧਿਆਪਕਾਂ ਨੂੰ ਇਸ ਸੰਘਰਸ਼ ਚ ਵੱਡੇ ਪੱਧਰ ਤੇ ਸ਼ਾਮਿਲ ਹੋਣ ਦੀ ਅਪੀਲ ਵੀ ਕੀਤੀ ਗਈ ।ਇਸ ਜੂਮ ਮੀਟਿੰਗ ਵਿੱਚ ਐਲੀਮੈਂਟਰੀ ਟੀਚਰਜ ਯੂਨੀਅਨ ਪੰਜਾਬ (ਰਜਿ) ਸੂਬਾ ਪ੍ਰਧਾਨ ਹਰਜਿੰਦਰਪਾਲ ਸਿੰਘ ਪੰਨੂ,ਸੀਨੀਅਰ ਆਗੂ ਲਖਵਿੰਦਰ ਸਿੰਘ ਸੇਖੋਂ, ਸਰਬਜੀਤ ਸਿੰਘ ਖਡੂਰ ਸਾਹਿਬ ਗੁਰਿੰਦਰ ਸਿੰਘ ਘੁੱਕੇਵਾਲੀ ਸਤਵੀਰ ਸਿੰਘ ਰੌਣੀ ਸੋਹਣ ਸਿੰਘ ਮੋਗਾ ਦਲਜੀਤ ਸਿੰਘ ਲਹੌਰੀਆ ਅਮ੍ਰਿਤਪਾਲ ਸਿੰਘ ਸੇਖੋਂ ਪ੍ਰੀਤਭਗਵਾਨ ਸਿੰਘ ਜਗਨੰਦਨ ਸਿੰਘ ਫਾਜਿਲਕਾ ਅਸ਼ੋਕ ਕੁਮਾਰ ਸਰਾਰੀ ਤਰਸੇਮ ਲਾਲ ਜਲੰਧਰ ਰਣਜੀਤ ਸਿੰਘ ਮੱਲਾ ਸਤਬੀਰ ਸਿੰਘ ਬੋਪਾਰਾਏ ਰਵੀ ਵਾਹੀ ਸੁਰਿੰਦਰ ਕੁਮਾਰ ਮੋਗਾ ਦਿਲਬਾਗ ਸਿੰਘ ਬੌਡੇ ਜਸਵਿੰਦਰ ਸਿੰਘ ਬਾਤਿਸ਼ ਪਟਿਆਲਾ ,ਹਰਪ੍ਰੀਤ ਸਿੰਘ ਪਰਮਾਰ ਸੁਖਵਿੰਦਰ ਸਿੰਘ ਧਾਮੀ ਸੁਖਦੇਵ ਸਿੰਘ ਬੈਨੀਪਾਲ ਅਵਤਾਰ ਸਿੰਘ ਮਾਨ ਜਤਿੰਦਰ ਪੰਡਿਤ ਜੀ ਚਮਕੌਰ ਸਾਹਿਬ , ਹਰਜੀਤ ਸਿੰਘ ਸਿੱਧੂ ਫਿਰੋਜਪੁਰ ਜਸਵੰਤ ਸਿੰਘ ਸੇਖੜਾ ਚਰਨਜੀਤ ਸਿੰਘ ਫਿਰੋਜਪੁਰ ਹਰਵਿੰਦਰ ਸਿੰਘ ਹੈਪੀ ਰਿਸ਼ੀ ਕੁਮਾਰ ਜਲੰਧਰ ਲਖਵਿੰਦਰ ਸਿੰਘ ਰਮਨ ਕੁਮਾਰ ਪਠਾਨਕੋਟ ਸੇਵਕ ਸਿੰਘ ,ਵਿਨੋਦ ਜੀ , ਜੰਗਬਹਾਦਰ ਸਿੰਘ ,ਕੁਸ਼ਮਨਪ੍ਰੀਤ ਸਿੰਘ ਤੇ ਹੋਰ ਐਲੀਮੈਟਰੀ ਟੀਚਰਜ ਯੂਨੀਅਨ ਈ ਟੀ ਯੂ ਪੰਜਾਬ (ਰਜਿ) ਦੇ ਆਗੂ ਸ਼ਾਮਿਲ ਸਨ l

Scroll to Top