ਈਟੀਟੀ ਤੋਂ ਮਾਸਟਰ ਕੇਡਰ ਦੀ ਤਰੱਕੀ ਸਮੇਂ ਪਿਤਰੀ ਜਿਲ੍ਹੇ ਛੱਡ ਦੂਜੇ ਜਿਲ੍ਹਿਆਂ ਵਿੱਚ ਸਟੇਸ਼ਨ ਦੇਣ ਤੇ ਐਲੀਮੈਟਰੀ ਟੀਚਰਜ ਯੂਨੀਅਨ ਪੰਜਾਬ (ਰਜਿ) ਵੱਲੋ ਸਖਤ ਰੋਸ ਪ੍ਰਗਟ ਕਰਦਿਆਂ ਤੁਰੰਤ ਜਿਲੇ ਅੰਦਰ ਨੇੜਲੇ ਸਟੇਸ਼ਨ ਤੇ ਤਾਇਨਾਤ ਕਰਨ ਦੀ ਮੰਗ – ਪੰਨੂ , ਲਾਹੌਰੀਆ
ਪਰਮੋਸ਼ਨ ਲਾਭ ਦੇਣ ਲਈ ਹੁੰਦੀ ਹੈ ਨਾ ਕਿ ਮਾਨਸਿਕ ਪ੍ਰੇਸ਼ਾਨੀ ਦੇਣ ਲਈ ।
ਸਿਖਿਆ ਮੰਤਰੀ ਪੰਜਾਬ ਅਤੇ ਸਿਖਿਆ ਵਿਭਾਗ ਤੁਰੰਤ ਪਹਿਲ ਦੇ ਅਧਾਰ ਤੇ ਹੱਲ ਕਰਨ ,ਤੇ ਰਹਿੰਦੇ ਅਧਿਆਪਕ ਵੀ ਜਲਦ ਨਿਯੁਕਤ ਕੀਤੇ ਜਾਣ । ਮਾਣਯੋਗ ਪੰਜਾਬ ਤੇ ਹਰਿਆਣਾ ਉੱਚ ਅਦਾਲਤ ਦੇ ਆਦੇਸ਼ਾਂ ਤੇ ਲੰਮੇ ਸਮੇ ਬਾਅਦ ਪਰਮੋਸ਼ਨ ਦਾ ਲਾਭ ਲੈ ਰਹੇ ਈ ਟੀ ਟੀ ਅਧਿਆਪਕਾਂ ਨੂੰ ਮਾਸਟਰ ਕੇਡਰ ਦੀ ਤਰੱਕੀ ਸਮੇਂ ਵਿਭਾਗ ਵੱਲੋ ਪਿਤਰੀ ਜਿਲ੍ਹੇ ਛੱਡ ਦੂਜੇ ਜਿਲ੍ਹਿਆਂ ਵਿੱਚ ਸਟੇਸ਼ਨ ਦੇਣ ਦੀ ਐਲੀਮੈਟਰੀ ਟੀਚਰਜ ਯੂਨੀਅਨ ਪੰਜਾਬ (ਰਜਿ) ਵੱਲੋ ਸਖਤ ਰੋਸ ਪ੍ਰਗਟ ਕਰਦਿਆਂ ਤੁਰੰਤ ਜਿਲੇ ਅੰਦਰ ਨੇੜਲੇ ਸਟੇਸ਼ਨ ਤੇ ਤਾਇਨਾਤ ਕਰਨ ਦੀ ਮੰਗ ਕਰਦਿਆਂ ਕਿਹਾ ਕਿ ਬਾਹਰਲੇ ਜਿਲਿਆਂ ਦੀ ਜਗਾ ਸਬੰਧਿਤ ਜਿਲਿਆਂ ਅੰਦਰ ਸਾਰੇ ਮਿਡਲ ਅਤੇ ਹਾਈ ਸਕੂਲਾਂ ਦੇ ਸਟੇਸ਼ਨ ਵੀ ਜਨਤਕ ਕਰਕੇ ਇਹਨਾਂ ਅਧਿਆਪਕਾਂ ਨੂੰ ਮੁੜ ਸਟੇਸ਼ਨ ਦਿਤੇ ਜਾਣ ਤੇ ਅਗਲੇ ਰਹਿ ਗਏ ਅਧਿਆਪਕਾਂ ਨੂੰ ਵੀ ਜਲਦ ਨੇੜਲੇ ਸਟੇਸ਼ਨਾਂ ਤੇ ਸਟੇਸ਼ਨ ਚੋਣ ਕਰਾਕੇ ਪਰਮੋਸ਼ਨ ਦਾ ਪੂਰਨ ਲਾਭ ਦਿੱਤਾ ਜਾਵੇ। ਐਲੀਮੈਟਰੀ ਟੀਚਰਜ ਯੂਨੀਅਨ ਪੰਜਾਬ (ਰਜਿ) ਦੇ ਸੂਬਾ ਪ੍ਰਧਾਨ ਹਰਜਿੰਦਰ ਪਾਲ ਸਿੰਘ ਪੰਨੂੰ ਅਤੇ ਸਮੂਹ ਸੂਬਾ ਕਮੇਟੀ ਨੇ ਸਖਤ ਰੋਸ ਪ੍ਰਗਟ ਕਰਦਿਆ ਕਿਹਾ ਕਿ ਪਰਮੋਸ਼ਨ ਲਾਭ ਦੇਣ ਲਈ ਹੁੰਦੀ ਹੈ ਨਾ ਕਿ ਮਾਨਸਿਕ ਪ੍ਰੇਸ਼ਾਨੀ ਦੇਣ ਲਈ ਇਸ ਕਰਕੇ ਸਿਖਿਆ ਮੰਤਰੀ ਪੰਜਾਬ ਅਤੇ ਸਿਖਿਆ ਵਿਭਾਗ ਤੁਰੰਤ ਪਹਿਲ ਦੇ ਅਧਾਰ ਤੇ ਇਸ ਮਸਲੇ ਦਾ ਹੱਲ ਕਰਨ ,ਤੇ ਰਹਿੰਦੇ ਅਧਿਆਪਕ ਵੀ ਜਲਦ ਜਿਲਿਆਂ ਅੰਦਰ ਨਿਯੁਕਤ ਕੀਤੇ ਜਾਣ , ਅਧਿਆਪਕ ਵਰਗ ਨੂੰ ਸੰਘਰਸ਼ ਲਈ ਮਜਬੂਰ ਨਾ ਕੀਤਾ ਜਾਵੇ ।
ਐਲੀਮੈਟਰੀ ਟੀਚਰਜ ਯੂਨੀਅਨ ਪੰਜਾਬ (ਰਜਿ) ਦੇ ਆਗੂਆ ਨੇ ਕਿਹਾ ਕਿ ਅਧਿਆਪਕ ਵਰਗ ਪਹਿਲਾਂ ਹੀ ਕਈ ਕਾਰਣਾਂ ਕਰਕੇ ਦੁੱਖੀ ਹੋਕੇ ਪਰਾਇਮਰੀ ਪੱਧਰ ਤੋ ਹਰੇਕ ਤਰਾਂ ਦੀਆਂ ਪਰਮੋਸ਼ਨ ਲੈਣ ਤੋ ਕੰਨੀ ਕਤਰਾ ਰਹੇ ਹਨ । ਦੂਰ ਦੁਰਾਡੇ ਸਟੇਸ਼ਨ ਦੇਣੇ ਤੇ ਇਸਦੇ ਨਾਲ ਨਾਲ ਸਰਕਾਰਾਂ ਵੱਲੋ ਪੇਂਡੂ ਭੱਤੇ ਤੇ ਬਾਰਡਰ ਭੱਤੇ ਨਾ ਦੇਣਾ ਵੀ ਪਹਿਲਾਂ ਹੀ ਪਰਮੋਸ਼ਨਜ ਵਿੱਚ ਵੱਡੀ ਮੁਸ਼ਕਿਲ ਖੜੀ ਹੋ ਰਹੀ ਹੈ। ਜੇਕਰ ਇਸਦੇ ਬਾਵਜੂਦ ਵਿੱਤੀ ਨੁਕਸਾਨ ਕਰਾਕੇ ਵੀ ਕੋਈ ਅਧਿਆਪਕ ਪਰਮੋਸ਼ਨਜ ਲੈਣਾ ਚਾਹੁੰਦੇ ਹਨ ਤਾਂ ਉਹਨਾਂ ਦੀ ਪਰਮੋਸ਼ਨ ਵਿੱਚ ਵਿਭਾਗ ਨੂੰ ਫਜੂਲ ਰੁਕਾਵਟ ਨਹੀ ਪੈਦਾ ਕਰਨੀ ਚਾਹੀਦੀ ।
ਸਰਕਾਰ ਨੂੰ ਜਿਲਿਆਂ ਅੰਦਰ ਹੀ ਪਰਮੋਸ਼ਨ ਦੇਕੇ ਪੇਂਡੂ ਖੇਤਰ ਅਤੇ ਬਾਰਡਰ ਖੇਤਰ ਦੀ ਸਿਖਿਆ ਨੂੰ ਹੋਰ ਮਜਬੂਤ ਕਰਨ ਲਈ ਅਧਿਆਪਕ ਵਰਗ ਦੇ ਭੱਤਿਆਂ ਤੇ ਲਗਾਈ ਰੋਕ ਵੀ ਖਤਮ ਕਰਨੀ ਚਾਹੀਦੀ ਹੈ । ਇਸ ਸਾਰਾ ਕੁਝ ਨਾਲ ਸਿਖਿਆ ਤੇ ਮਾੜਾ ਅਸਰ ਪੈ ਰਿਹਾ ਹੈ । ਐਲੀਮੈਟਰੀ ਟੀਚਰਜ ਯੂਨੀਅਨ ਪੰਜਾਬ (ਰਜਿ) ਵੱਲੋ ਸਿਖਿਆ ਮੰਤਰੀ ਪੰਜਾਬ ਕੋਲੋ ਪੁਰਜੋਰ ਮੰਗ ਕਰਦਿਆ ਮੰਗ ਪੱਤਰ ਵੀ ਪੇਸ਼ ਕੀਤਾ l ਹਰਜਿੰਦਰ ਪਾਲ ਸਿੰਘ ਪੰਨੂੰ ,ਨਰੇਸ਼ ਪਨਿਆੜ ਬੀ ਕੇ ਮਹਿਮੀ ਲਖਵਿੰਦਰ ਸਿੰਘ ਸੇਖੋਂ ਹਰਜਿੰਦਰ ਹਾਂਡਾ ਸਤਵੀਰ ਸਿੰਘ ਰੌਣੀ ਹਰਕ੍ਰਿਸ਼ਨ ਸਿੰਘ ਮੋਹਾਲੀ ਨੀਰਜ ਅਗਰਵਾਲ ਗੁਰਿੰਦਰ ਸਿੰਘ ਘੁਕੇਵਾਲੀ ਸਰਬਜੀਤ ਸਿੰਘ ਖਡੂਰ ਸਾਹਿਬ ਸੋਹਣ ਸਿੰਘ ਮੋਗਾ ਦਲਜੀਤ ਸਿੰਘ ਲਹੌਰੀਆ ਅਮ੍ਰਿਤਪਾਲ ਸਿੰਘ ਸੇਖੋਂ ਨਿਰਭੈ ਸਿੰਘ ਮਾਲੋਵਾਲ ਅਸ਼ੋਕ ਕੁਮਾਰ ਸਰਾਰੀ ਤਰਸੇਮ ਲਾਲ ਜਲੰਧਰ ਜਤਿੰਦਰਪਾਲ ਸਿੰਘ ਰੰਧਾਵਾ ਹਰਜਿੰਦਰ ਸਿੰਘ ਚੌਹਾਨ ਸਤਬੀਰ ਸਿਂਘ ਬੋਪਾਰਾਏ ਰਵੀ ਵਾਹੀ ਮਲਕੀਤ ਸਿੰਘ ਕਾਹਨੂੰਵਾਨ ਦਿਲਬਾਗ ਸਿੰਘ ਬੌਡੇ ਪਰਮਜੀਤ ਸਿੰਘ ਬੁੱਢੀਵਿੰਡ ਹਰਪ੍ਰੀਤ ਸਿੰਘ ਪਰਮਾਰ ਪ੍ਰਭਜੋਤ ਸਿੰਘ ਦੁਲਾਨੰਗਲ ਜਗਨੰਦਨ ਸਿੰਘ ਫਾਜਿਲਕਾ ਮਨੋਜ ਘਈ ਰਣਜੀਤ ਸਿੰਘ ਮੱਲ੍ਹਾ ਸੁਖਦੇਵ ਸਿੰਘ ਬੈਨੀਪਾਲ ਅਵਤਾਰ ਸਿੰਘ ਮਾਨ ਹਰਜੀਤ ਸਿੰਘ ਸਿੱਧੂ ਗੁਰਦੀਪ ਸਿੰਘ ਖੁਣਖੁਣ ਕੁਲਦੀਪ ਸਿੰਘ ਨਵਾਂਸ਼ਹਿਰ ਰਵੀ ਕਾਂਤ ਦਿਗਪਾਲ ਪਠਾਨਕੋਟ ਅਵਤਾਰ ਸਿੰਘ ਭਲਵਾਨ ਮਨਿੰਦਰ ਸਿੰਘ ਤਰਨਤਾਰਨ ਰਛਪਾਲ ਸਿੰਘ ਉਦੋਕੇ ਜਸਵੰਤ ਸਿੰਘ ਸੇਖੜਾ ਚਰਨਜੀਤ ਸਿੰਘ ਫਿਰੋਜਪੁਰ ਹਰਵਿੰਦਰ ਸਿੰਘ ਹੈਪੀ ਹੈਰੀ ਮਲੋਟ ਦਿਲਬਾਗ ਸਿੰਘ ਸੈਣੀ ਰਿਸ਼ੀ ਕੁਮਾਰ ਜਲੰਧਰ
ਅਸੋਕ ਕੁਮਾਰ ਸੁਰਿੰਦਰ ਕੁਮਾਰ ਮੋਗਾ ਪਰਮਬੀਰ ਸਿੰਘ ਰੋਖੇ ਲਖਵਿੰਦਰ ਸਿੰਘ ਸੰਗੂਆਣਾ ਰਵੀ ਕੁਮਾਰ ਫਰੀਦਕੋਟ ਗੁਰਦੀਪ ਸਿੰਘ ਸੈਣੀ ਧਰਮਿੰਦਰ ਸਿੰਘ ਡੋਡ ਹਰਪਿੰਦਰ ਸਿੰਘ ਤਰਨਤਾਰਨ ਮਨਜੀਤ ਸਿੰਘ ਬੌਬੀ ਸੁਰਜੀਤ ਸਿੰਘ ਕਾਲੜਾ ਜਨਕਰਾਜ ਮੁਹਾਲੀ ਸਤਨਾਮ ਸਿੰਘ ਪਾਲੀਆ ਰਾਕੇਸ਼ ਗਰਗ ਕੁਲਬੀਰ ਸਿੰਘ ਗਿੱਲ ਕਮਲਜੀਤ ਸਿੰਘਡੱਡੇਆਣਾ ਬਚਨ ਸਿੰਘ ਰਵਿੰਦਰ ਕੁਮਾਰ ਬਲਕਾਰ ਸਿੰਘ ਰਮਨ ਕੁਮਾਰ ਪਠਾਨਕੋਟ ਹੀਰਾ ਸਿੰਘ ਅੰਮ੍ਰਿਤਸਰ ਮੇਜਰ ਸਿੰਘ ਮਸੀਤੀ ਨਵਰੀਤ ਸਿੰਘ ਜੌਲੀ ਸਤੀਸ਼ ਕੁਮਾਰ ਫਾਜਿਲਕਾ ਮਨਜੀਤ ਸਿੰਘ ਪਾਰਸ
ਪੰਕਜ ਅਰੋੜਾ ਜਸਵਿੰਦਰ ਸਿੰਘ ਤਰਨਤਾਰਨ ਜਸਪਾਲ ਸਿੰਘ, ਸੁਖਵਿੰਦਰ ਸਿੰਘ ਧਾਮੀ ਸੰਦੀਪ ਚੌਧਰੀ ਕੀਮਤੀ ਲਾਲ ਮੁਕਤਸਰ ਗੁਰਬੀਰ ਸਿੰਘ ਦਦੇਹਰ ਸਾਹਿਬ ਗੁਰਦੀਪ ਸਿੰਘ ਸੈਣੀ ਤੇ ਹੋਰ ਆਗੂ ਐਲੀਮੈਟਰੀ ਟੀਚਰਜ ਯੂਨੀਅਨ ਈ ਟੀ ਯੂ ਪੰਜਾਬ (ਰਜਿ) ।*ਸਮੂਹ ਸੂਬਾ ਕਮੇਟੀ
ਐਲੀਮੈਟਰੀ ਟੀਚਰਜ ਯੂਨੀਅਨ ਪੰਜਾਬ (ਰਜਿ)