ਦੋ ਰੋਜ਼ਾ ਅੰਤਰਰਾਸ਼ਟਰੀ ਬਾਲ ਲੇਖਕ ਕਾਨਫਰੰਸ ਵਿੱਚ ਜ਼ਿਲ੍ਹਾ ਫਾਜ਼ਿਲਕਾ ਦੇ 33 ਵਿਦਿਆਰਥੀ ਲੈਣਗੇ ਭਾਗ

ਦੋ ਰੋਜ਼ਾ ਅੰਤਰਰਾਸ਼ਟਰੀ ਬਾਲ ਲੇਖਕ ਕਾਨਫਰੰਸ ਵਿੱਚ ਜ਼ਿਲ੍ਹਾ ਫਾਜ਼ਿਲਕਾ ਦੇ 33 ਵਿਦਿਆਰਥੀ ਲੈਣਗੇ ਭਾਗ :- ਸੋਨੀਆ ਬਜਾਜ ਜ਼ਿਲ੍ਹਾ ਸੰਪਾਦਕਵਿਦਿਆਰਥੀਆਂ ਦੇ ਮਾਪੇ ਅਤੇ ਗਾਈਡ ਅਧਿਆਪਕ ਵੀ ਕਾਨਫਰੰਸ ਦੌਰਾਨ ਰਹਿਣਗੇ ਉਹਨਾਂ ਨਾਲ :- ਤਰਨਦੀਪ ਸਿੰਘਫਾਜ਼ਿਲਕਾ ( ) 15 ਨਵੰਬਰ ਸਕੂਲੀ ਬਾਲ ਲੇਖਕਾਂ ਨੂੰ ਪ੍ਰੇਰਿਤ ਤੇ ਉਤਸ਼ਾਹਿਤ ਕਰਨ ਲਈ “ਨਵੀਆਂ ਕਲਮਾਂ, ਨਵੀਂ ਉਡਾਣ ” ਪ੍ਰੋਜੈਕਟ ਨਾਮਵਰ ਐੱਨ. ਆਰ. ਆਈ. ਤੇ ਪੰਜਾਬ ਭਵਨ ਕੈਨੇਡਾ ਬਾਨੀ ਸੁੱਖੀ ਬਾਠ ਦੀ ਪਹਿਲਕਦਮੀ ਨਾਲ 16 ਨਵੰਬਰ ਤੇ 17 ਨਵੰਬਰ ਨੂੰ ਦੋ ਦਿਨਾਂ ਅੰਤਰਰਾਸ਼ਟਰੀ ਬਾਲ ਲੇਖਕ ਕਾਨਫਰੰਸ ਮਸਤੂਆਣਾ (ਜ਼ਿਲ੍ਹਾ ਸੰਗਰੂਰ) ਵਿਖੇ ਕੀਤੀ ਜਾ ਰਹੀ ਹੈ। ਇਸ ਸਮਾਗਮ ਵਿੱਚ ਪੰਜਾਬ, ਰਾਜਸਥਾਨ, ਪਾਕਿਸਤਾਨ ਅਤੇ ਕੈਨੇਡਾ ਤੋਂ ਤਕਰੀਬਨ 800 ਉਭਰਦੇ ਲੇਖਕਾਂ ਦੇ ਸ਼ਾਮਲ ਹੋਣਗੇ ਅੱਜ ਇੱਥੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਸੁੱਖੀ ਬਾਠ ਨੇ ਕਿਹਾ, “ਨੌਜਵਾਨ ਲੇਖਕਾਂ ਤੋਂ ਇਲਾਵਾ 700 ਦੇ ਕਰੀਬ ਗਾਈਡ ਅਧਿਆਪਕ ਅਤੇ ਮਾਪੇ ਵੀ ਇਸ ਕਾਨਫਰੰਸ ਵਿੱਚ ਸ਼ਿਰਕਤ ਕਰਨਗੇ, ਜੋ ਵਿਸ਼ਵ ਭਰ ਦੇ ਵਿਦਿਆਰਥੀਆਂ ਨੂੰ ਸਹਾਇਤਾ ਅਤੇ ਮਾਰਗਦਰਸ਼ਨ ਪ੍ਰਦਾਨ ਕਰਨਗੇ। ਸਮਾਗਮ ਵਿੱਚ ਬੱਚਿਆਂ ਦੀ ਸਿਰਜਣਾਤਮਕਤਾ ਅਤੇ ਪ੍ਰਤਿਭਾ ਦੇ ਇਜ਼ਹਾਰ ਲਈ ਕਵਿਤਾ, ਗੀਤ ਅਤੇ ਕਹਾਣੀ ਲਿਖਣ ਦੇ ਮੁਕਾਬਲਿਆਂ ਸਮੇਤ ਕਈ ਸੱਭਿਆਚਾਰਕ ਅਤੇ ਰਚਨਾਤਮਕ ਗਤੀਵਿਧੀਆਂ ਦੇ ਨਾਲ ਇਤਿਹਾਸਿਕ ਹੋਵੇਗਾ।”ਪਾਕਿਸਤਾਨ ਤੋਂ ਪ੍ਰਸਿੱਧ ਪੰਜਾਬੀ ਸ਼ਾਇਰ ਬਾਬਾ ਨਜ਼ਮੀ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕਰਨ ਲਈ ਸਦਾ ਦਿੱਤਾ ਗਿਆ ਹੈ, ਜੋ ਲੇਖਕਾਂ ਨੂੰ ਆਪਣੀ ਮੁਹਾਰਤ ਅਤੇ ਹੱਲਾਸ਼ੇਰੀ ਦੇਣਗੇ। ਪੰਜਾਬ ਅਤੇ ਪੰਜਾਬ ਤੋਂ ਬਾਹਰਲੇ ਵਿਦਿਆਰਥੀ 15 ਨਵੰਬਰ ਤੱਕ ਪਹੁੰਚ ਜਾਣਗੇ । ਉਨ੍ਹਾਂ ਦੇ ਤਿੰਨ ਦਿਨਾਂ ਦੇ ਠਹਿਰਨ ਦੌਰਾਨ ਉਨ੍ਹਾਂ ਦੀ ਰਿਹਾਇਸ਼, ਭੋਜਨ, ਆਵਾਜਾਈ ਅਤੇ ਸੁਰੱਖਿਆ ਦੇ ਪੂਰੇ ਪ੍ਰਬੰਧ ਕੀਤੇ ਗਏ ਹਨ।ਸੁੱਖੀ ਬਾਠ ਦੁਆਰਾ 2023 ਵਿੱਚ ਸ਼ੁਰੂ ਕੀਤਾ ਗਿਆ ਪ੍ਰੋਜੈਕਟ “ਨਵੀਆਂ ਕਲਮਾਂ, ਨਵੀਂ ਉਡਾਣ ” ਸਕੂਲੀ ਵਿਦਿਆਰਥੀਆਂ ਨੂੰ ਲਿਖਣ ਲਈ ਉਤਸ਼ਾਹਿਤ ਕਰਨ ‘ਤੇ ਕੇਂਦਰਿਤ ਹੈ। ਇਸ ਪ੍ਰਾਜੈਕਟ ਲਈ ਉਨ੍ਹਾਂ ਵਲੋਂ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਵਿੱਚ ਵਰਕਸ਼ਾਪਾਂ ਲਾਈਆਂ ਗਈਆਂ ਹੈ।ਕਾਨਫ਼ਰੰਸ ਦੀ ਇੱਕ ਖਾਸ ਗੱਲ ਇਹ ਹੈ ਕਿ ਸੁੱਖੀ ਬਾਠ ਦੇ ਸਵਰਗੀ ਪਿਤਾ ਸਰਦਾਰ ਅਰਜਨ ਸਿੰਘ ਬਾਠ ਦੀ ਯਾਦ ਵਿੱਚ ਦਿੱਤੇ ਜਾਣ ਵਾਲੇ 7 ਲੱਖ ਰੁਪਏ ਦੇ ਨਕਦ ਇਨਾਮ ਦੇ ਨਾਲ ਸ਼੍ਰੋਮਣੀ ਬਾਲ ਲੇਖਕ ਪੁਰਸਕਾਰ ਵੀ ਦਿੱਤਾ ਜਾਵੇਗਾ । ਇਹ ਵੱਕਾਰੀ ਪੁਰਸਕਾਰ ਬਾਲ ਲੇਖਕਾਂ ਵਿੱਚ ਉੱਤਮਤਾ ਨੂੰ ਮਾਨਤਾ ਦੇਣ ਅਤੇ ਬਾਲ ਸਾਹਿਤ ਵਿੱਚ ਸ਼ਾਨਦਾਰ ਯੋਗਦਾਨ ਦਾ ਸਨਮਾਨ ਲਈ ਹੋਵੇਗਾ ।ਪ੍ਰੋਜੈਕਟ “ਨਵੀਆਂ ਕਲਮਾਂ, ਨਵੀਂ ਉਡਾਣ ” ਰਾਹੀਂ ਪੰਜਾਬ ਅਤੇ ਰਾਜਸਥਾਨ ਵਿੱਚ 35 ਕਿਤਾਬਾਂ ਪ੍ਰਕਾਸ਼ਿਤ ਕੀਤੀਆਂ ਗਈਆਂ ਹਨ। ਪੰਜ ਕਿਤਾਬਾਂ ਪਹਿਲਾਂ ਹੀ ਪਾਕਿਸਤਾਨ ਵਿੱਚ ਵੰਡੀਆਂ ਜਾ ਚੁੱਕੀਆਂ ਹਨ। ਹੋਰ 15 ਕਿਤਾਬਾਂ ਪ੍ਰਕਾਸ਼ਨ ਅਧੀਨ ਹਨ, ਜੋ ਹੋਰ ਬਾਲ ਲੇਖਕਾਂ ਤੱਕ ਪਹੁੰਚਣ ਅਤੇ ਪ੍ਰੇਰਿਤ ਕਰਨ ਦਾ ਯਤਨ ਜਾਰੀ ਰੱਖਣ ਲਈ ਹਨ।ਇਸ ਪ੍ਰੋਜੈਕਟ ਦੀ ਸ਼ੁਰੂਆਤ 20 ਸਤੰਬਰ 2023 ਨੂੰ ਆਲੋਵਾਲ, ਜ਼ਿਲ੍ਹਾ ਪਟਿਆਲਾ ਦੇ ਇੱਕ ਸਕੂਲ ਤੋਂ ਪ੍ਰੋਜੈਕਟ ਇੰਚਾਰਜ ਉਂਕਾਰ ਕਾਰ ਸਿੰਘ ਤੇਜੇ ਦੀ ਪਹਿਲੀ ਕਿਤਾਬ ਨਾਲ ਕੀਤੀ ਗਈ ਸੀ। ਹੁਣ ਤੱਕ 3280 ਵਿਦਿਆਰਥੀਆਂ ਦੇ ਵੱਡੇ ਯੋਗਦਾਨ ਨਾਲ 1370 ਸਕੂਲਾਂ ਨੂੰ ਕਵਰ ਕਰਦੇ ਹੋਏ 39 ਪੁਸਤਕਾਂ ਪ੍ਰਕਾਸ਼ਿਤ ਹੋ ਚੁੱਕੀਆਂ ਹਨ। ਮਿਸ਼ਨ ਦਾ ਟੀਚਾ 500 ਕਾਪੀਆਂ ਦੇ ਨਾਲ 100 ਕਿਤਾਬ ਦੇ ਟਾਇਟਲ ਪ੍ਰਕਾਸ਼ਿਤ ਕਰਨਾ ਹੈ ਭਾਵ 50000 ਕਿਤਾਬਾਂ ਦਾ ਟੀਚਾ ਹੈ, ਹਾਲਾਂਕਿ ਇਸ ਸੰਖਿਆ ਦੀ ਕੋਈ ਸੀਮਾ ਨਹੀਂ ਹੈ ਅਤੇ ਸੰਖਿਆ ਨਿਰਧਾਰਤ ਟੀਚੇ ਤੋਂ ਅੱਗੇ ਵਧ ਸਕਦੀ ਹੈ। ਪ੍ਰੋਜੈਕਟ ਇੰਚਾਰਜ ਉਂਕਾਰ ਸਿੰਘ ਤੇਜੇ ਅਤੇ ਮੀਡੀਆ ਇੰਚਾਰਜ ਗੁਰਵਿੰਦਰ ਸਿੰਘ ਕਾਂਗੜ ਸਮੇਤ 178 ਸਮਰਪਿਤ ਮੈਂਬਰਾਂ ਦੀ ਟੀਮ ਦੁਆਰਾ ਚਲਾਇਆ ਗਿਆ ਇਹ ਪ੍ਰਾਜੈਕਟ ਬੁਲੰਦੀਆਂ ਚਹੋ ਰਿਹਾ ਹੈ। ਉਨ੍ਹਾਂ ਦੱਸਿਆ ਕਿ “ਨਵੀਆਂ ਕਲਮਾਂ, ਨਵੀਂ ਉਡਾਣ ” ਪਹਿਲਕਦਮੀ ਸਰਹੱਦਾਂ ਦੇ ਹੱਦ ਬੰਨੇ ਪਾਰ ਕਰ ਕੇ ਵੀ ਬਾਲ ਲੇਖਕਾਂ ਨੂੰ ਇੱਕ ਉਸਾਰੂ ਰਚਨਾ ਪਲੇਟਫਾਰਮ ਪ੍ਰਦਾਨ ਕਰ ਰਹੀ ਹੈ। ਸਿਮਲਜੀਤ ਸਿੰਘ ਈ.ਟੀ.ਟੀ ਅਧਿਆਪਕ ਸਰਕਾਰੀ ਪ੍ਰਾਇਮਰੀ ਸਕੂਲ ਢਾਣੀ ਅਰਜਨ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਦੋ ਰੋਜ਼ਾ ਅੰਤਰਰਾਸ਼ਟਰੀ ਬਾਲ ਲੇਖਕ ਕਾਨਫਰੰਸ ਵਿੱਚ ਭਾਗ ਲੈਣ ਸਰਕਾਰੀ ਪ੍ਰਾਇਮਰੀ ਸਕੂਲ ਢਾਣੀ ਅਰਜਨ ਦੀਆਂ ਦੋ ਵਿਦਿਆਰਥਣਾਂ ਕਲਪਨਾ ਜੋ ਕਿ ਲੇਖ ਮੁਕਾਬਲੇ, ਰਚਨਾ ਜੋ ਕਿ ਕਵਿਤਾ ਉਚਾਰਨ ਮੁਕਾਬਲੇ ਵਿੱਚ ਭਾਗ ਲੈਣ ਜਾ ਰਹੀਆਂ ਹਨ। ਸੋਨੀਆਂ ਬਜਾਜ ਮੁੱਖ ਸੰਪਾਦਕ, ਨੀਤੂ ਅਰੋੜਾ ਸਹਿ ਸੰਪਾਦਕ, ਮੀਨਾ ਮਹਿਰੋਕ,ਤਰਨਦੀਪ ਸਿੰਘ, ਮਨੀਸ਼ ਕਾਲੜਾ ਟੀਮ ਮੈਂਬਰ ਨੇ ਸਾਰੇ ਪ੍ਰਤੀਭਾਗੀਆਂ ਨੂੰ ਸ਼ੁਭਕਾਮਨਾਵਾਂ ਦਿੰਦਿਆਂ ਉਨ੍ਹਾਂ ਕਿਹਾ ਕਿ ਜ਼ਿਲ੍ਹਾ ਫ਼ਾਜ਼ਿਲਕਾ ਇਸ ਕਾਨਫਰੰਸ ਵਿੱਚ ਵੱਡੀਆਂ ਮੱਲਾਂ ਮਾਰੇਗਾ ਅਤੇ ਇਹ ਸਾਹਿਤਿਕ ਮਿਲਣੀ ਵਿਦਿਆਰਥੀਆਂ ਲਈ ਸਫਲ ਸਿੱਧ ਹੋਵੇਗੀ। ਜ਼ਿਲ੍ਹਾ ਟਰਾਂਸਪੋਰਟ ਇੰਚਾਰਜ ਸ. ਤਰਨਦੀਪ ਸਿੰਘ ਅਤੇ ਜਿਲ੍ਹਾ ਅਨੁਸ਼ਾਸ਼ਨ ਕਮੇਟੀ ਇੰਚਾਰਜ ਮਨੀਸ਼ ਕੁਮਾਰ ਨੇ ਦੱਸਿਆ ਕਿ ਜ਼ਿਲ੍ਹਾ ਦੇ ਸਾਰੇ ਵਿਦਿਆਰਥੀਆਂ ਨੂੰ ਸਮੇਂ ਸਿਰ ਅਤੇ ਸੁਰੱਖਿਅਤ ਸ਼੍ਰੀ ਮਸਤੂਆਣਾ ਸਾਹਿਬ (ਸੰਗਰੂਰ) ਪਹੁੰਚਾਉਣਾ ਟੀਮ ਦੀ ਪ੍ਰਮੁੱਖਤਾ ਹੋਵੇਗੀ। ਤਰਨਦੀਪ ਸਿੰਘ ਨੇ ਦੱਸਿਆ ਕਿ ਇਸ ਕਾਰਜ ਪ੍ਰੋਜੈਕਟ ‘ਨਵੀਆਂ ਕਲਮਾਂ ਨਵੀਂ ਉਡਾਣ’ ਵੱਲੋਂ ਟਰਾਂਸਪੋਰਟ ਸੁਵਿਧਾ ਉਪਲੱਬਧ ਕਰਵਾਈ ਗਈ ਹੈ। ਮੁੱਖ ਸੰਪਾਦਕ ਸ਼੍ਰੀਮਤੀ ਸੋਨੀਆਂ ਬਜਾਜ ਨੇ ਦੱਸਿਆ ਕਿ ਦੋ ਰੋਜ਼ਾ ਅੰਤਰਰਾਸ਼ਟਰੀ ਬਾਲ ਲੇਖਕ ਕਾਨਫਰੰਸ ਵਿੱਚ ਸਾਰੇ ਪ੍ਰਤੀਭਾਗੀਆਂ ਦੀ ਠਹਿਰ ਦੇ ਸੁਚੱਜੇ ਪ੍ਰਬੰਧ ਕੀਤੇ ਗਏ ਹਨ। ਕਿਸੇ ਵੀ ਪ੍ਰਤੀਯੋਗੀ, ਮਾਪੇ ਅਤੇ ਗਾਇਡ ਅਧਿਆਪਕ ਨੂੰ ਕਿਸੇ ਵੀ ਪ੍ਰੇਸ਼ਾਨੀ ਦਾ ਸਾਹਮਣਾ ਨਹੀਂ ਕਰਨਾ ਪਏਗਾ। ਜਾਣਕਾਰੀ ਦਿੰਦਿਆਂ ਦੱਸਿਆ ਕਿ ਦੋ ਰੋਜ਼ਾ ਅੰਤਰਰਾਸ਼ਟਰੀ ਬਾਲ ਲੇਖਕ ਕਾਨਫਰੰਸ ਵਿੱਚ ਜ਼ਿਲ੍ਹਾ ਫਾਜ਼ਿਲਕਾ ਤੋਂ ਪ੍ਰਾਇਮਰੀ, ਮਿਡਲ ਅਤੇ ਸਕੈਡੰਰੀ ਵਰਗ ਤੋਂ 33 ਵਿਦਿਆਰਥੀ 18 ਗਾਈਡ ਅਧਿਆਪਕ, 7 ਮਾਪੇ ਵੱਖ ਵੱਖ ਸਾਹਿਤਕ ਅਤੇ ਸਭਿਆਚਾਰਕ ਪ੍ਰਤੀਯੋਗਿਤਾਵਾਂ ਵਿੱਚ ਭਾਗ ਲੈਣ ਜਾ ਰਹੇ ਹਨ। ਭਾਸ਼ਾ ਅਫ਼ਸਰ(ਫਾਜ਼ਿਲਕਾ) ਸ਼੍ਰੀ ਭੁਪਿੰਦਰ ਉਤਰੇਜਾ ਜੀ ਨੇ ਇਸ ਪ੍ਰੋਗਰਾਮ ਲਈ ਸਭ ਨੂੰ ਆਪਣੀਆਂ ਸ਼ੁਭ ਇੱਛਾਵਾਂ ਦਿੱਤੀਆ।

Scroll to Top