ਹੱਥ ਲਿਖਤ ਬਾਲ ਮੈਗਜ਼ੀਨ ‘ਕਰੂੰਬਲ ਤੋਂ ਕਲਮ’ ਕੀਤਾ ਗਿਆ ਲੋਕ ਅਰਪਣ।

ਹੱਥ ਲਿਖਤ ਬਾਲ ਮੈਗਜ਼ੀਨ ‘ਕਰੂੰਬਲ ਤੋਂ ਕਲਮ’ ਕੀਤਾ ਗਿਆ ਲੋਕ ਅਰਪਣ।ਬੱਚੇ ਬਾਗ ਦੀਆਂ ਕਲੀਆਂ ਵਾਂਗ ਹੁੰਦੇ, ਉਨ੍ਹਾਂ ਦਾ ਪਾਲਣ ਪੋਸ਼ਣ ਪਿਆਰ ਨਾਲ ਕਰਨਾ ਚਾਹੀਦੈ :- ਸਿਮਲਜੀਤ ਸਿੰਘ ਅੱਜ ਦੇ ਬੱਚੇ ਕੱਲ੍ਹ ਦੇ ਭਾਰਤ ਦੀ ਸਿਰਜਣਾ ਕਰਨਗੇ :- ਸਰਪੰਚ ਜਸਬੀਰ ਸਿੰਘ ਬਰਾੜ

ਫਾਜ਼ਿਲਕਾ ( ) 14 ਨਵੰਬਰ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਦਾ ਜਨਮ ਦਿਨ ਨੂੰ ਭਾਰਤ ਵਿੱਚ ਹਰ ਸਾਲ 14 ਨਵੰਬਰ ਨੂੰ “ਬਾਲ ਦਿਵਸ” ਵਜੋਂ ਵੀ ਮਨਾਇਆ ਜਾਂਦਾ ਹੈ। ਨਹਿਰੂ ਦੀ ਯਾਦ ਨੂੰ ਜ਼ਿੰਦਾ ਰੱਖਣ ਲਈ ਸਕੂਲਾਂ, ਆਂਗਣਵਾੜੀਆਂ ਅਤੇ ਕਲੱਬਾਂ ਵਿੱਚ ਇਹ ਦਿਨ ਵਿਆਪਕ ਤੌਰ ‘ਤੇ ਮਨਾਇਆ ਜਾਂਦਾ ਹੈ । 1947 ਤੋਂ, ਜਵਾਹਰ ਲਾਲ ਨਹਿਰੂ ਦਾ ਜਨਮ ਦਿਨ ਬੱਚਿਆਂ ਲਈ ਮੀਟਿੰਗਾਂ ਅਤੇ ਖੇਡਾਂ ਦੁਆਰਾ ਮਨਾਇਆ ਜਾਣ ਵਾਲਾ ਇੱਕ ਜਨਤਕ ਸਮਾਗਮ ਰਿਹਾ ਹੈ। ਇਸ ਲਈ 10 ਸਾਲ ਬਾਅਦ, 1957 ਵਿੱਚ, ਭਾਰਤ ਸਰਕਾਰ ਨੇ ਅਧਿਕਾਰਤ ਤੌਰ ‘ਤੇ 14 ਨਵੰਬਰ ਨੂੰ ‘ਬਾਲ ਦਿਵਸ’ ਵਜੋਂ ਐਲਾਨ ਕੀਤਾ। ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਢਾਣੀ ਅਰਜਨ ਰਾਮ ਬਲਾਕ ਫਾਜ਼ਿਲਕਾ-1 ਵਿੱਚ ਬਾਲ ਦਿਵਸ ਨੂੰ ਸਮਰਪਿਤ ਸੱਭਿਆਚਾਰਕ ਸਮਾਗਮ ਕਰਵਾਇਆ ਗਿਆ| ਇਸ ਮੌਕੇ ਸਕੂਲੀ ਬੱਚਿਆਂ ਨੇ ਨਾਚ ਗਾਣਾ, ਗਿੱਧਾ, ਭੰਗੜਾ ਪਾਇਆ। ਸਕੂਲ ਇੰਚਾਰਜ ਸ. ਸਿਮਲਜੀਤ ਸਿੰਘ ਨੇ ਦੱਸਿਆ ਕਿ ਬੱਚਿਆਂ ਦੇ ਖੇਡ ਮੁਕਾਬਲੇ ਕਰਵਾਏ ਗਏ ਤੇ ਬੱਚਿਆਂ ਵੱਲੋਂ ਹੱਥੀਂ ਤਿਆਰ ਕੀਤੇ ਸਾਮਾਨ ਦੀ ਪ੍ਰਦਰਸ਼ਨੀ ਵੀ ਲਗਾਈ ਗਈ। ਹੋਣਹਾਰ ਬੱਚਿਆਂ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਬਾਲ ਮੈਗਜ਼ੀਨ ਕਰੂੰਬਲ ਤੋਂ ਕਲਮ ਲੋਕ ਅਰਪਣ ਕੀਤਾ ਗਿਆ| ਸਮਾਗਮ ਵਿੱਚ ਨਵ ਨਿਯੁਕਤ ਸਰਪੰਚ ਸ. ਲਖਬੀਰ ਸਿੰਘ ਬਰਾੜ ਤੇ ਪੰਚ ਸ਼੍ਰੀ ਅਸ਼ੋਕ ਕੁਮਾਰ ਅਤੇ ਸਕੂਲ ਮੈਨੇਜਮੈਂਟ ਕਮੇਟੀ ਦੇ ਚੇਅਰਮੈਨ ਸ਼੍ਰੀ ਅਵਿਨਾਸ਼ ਚੰਦਰ ਨੇ ਸਾਂਝੇ ਤੌਰ ਸਕੂਲ ਬਾਲ ਮੈਗਜ਼ੀਨ ਕਰੂੰਬਲ ਤੋਂ ਕਲਮ ਦੀ ਘੁੰਡ ਚੁਕਾਈ ਕੀਤੀ | ਇਸ ਮੌਕੇ ਸਕੂਲ ਦੇ ਨੰਨੇ ਮੁੰਨੇ ਬੱਚਿਆਂ ਦੁਆਰਾ ਬਹੁਤ ਹੀ ਸ਼ਾਨਦਾਰ ਪੇਸ਼ਕਾਰੀ ਕੀਤੀ ਗਈ ਹੈ। ਸਕੂਲ ਅਧਿਆਪਕਾ ਸ਼੍ਰੀਮਤੀ ਸਵਰਨਜੀਤ ਕੌਰ ਨੇ ਕਿਹਾ ਕਿ ਸਾਡੇ ਸਰਕਾਰੀ ਸਕੂਲਾਂ ਦੇ ਬੱਚਿਆਂ ਵਿੱਚ ਹੁਨਰ ਦੀ ਕੋਈ ਕਮੀ ਨਹੀਂ ਹੈ ਜੇਕਰ ਇਹਨਾਂ ਬੱਚਿਆਂ ਨੂੰ ਢੁੱਕਵਾਂ ਪਲੇਟਫਾਰਮ ਮਿਲ ਜਾਵੇ ਤਾਂ ਇਹ ਬੱਚੇ ਆਪਣੇ ਹੁਨਰ ਦੇ ਬੱਲ ਤੇ ਕਈ ਮੰਜ਼ਿਲਾਂ ਸਰ ਕਰ ਜਾਣ। ਇਸੇ ਉਦੇਸ਼ ਦੀ ਪੂਰਤੀ ਲਈ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਢਾਣੀ ਅਰਜਨ ਰਾਮ ਬਲਾਕ ਫਾਜ਼ਿਲਕਾ-1, ਇਹਨਾਂ ਬੱਚਿਆਂ ਨੂੰ ਮੌਕੇ ਉਪਲੱਬਧ ਕਰਵਾ ਰਿਹਾ ਹੈ। ਸ. ਲਖਬੀਰ ਸਿੰਘ ਬਰਾੜ ਸਰਪੰਚ ਗ੍ਰਾਮ ਪੰਚਾਇਤ ਅਭੁੰਨ ਨੇ ਕਿਹਾ ਕਿ ਸਕੂਲ ਦਾ ਬਾਲ ਮੈਗਜ਼ੀਨ ਕਰੂੰਬਲ ਤੋਂ ਕਲਮ ਜਿਸ ਨੂੰ ਅੱਜ ਲੋਕ ਅਰਪਣ ਕੀਤਾ ਗਿਆ ਹੈ ਉਸ ਬੱਚਿਆਂ ਦੀਆਂ ਬਹੁਤ ਖੂਬਸੂਰਤ ਰਚਨਾਵਾਂ ਹਨ। ਉਹਨਾਂ ਅੱਗੇ ਕਿਹਾ ਕਿ ਮੈਂਨੂੰ ਆਸ ਹੀ ਨਹੀਂ ਬਲਕਿ ਪੂਰੀ ਉਮੀਦ ਹੈ ਕਿ ਜਿਨ੍ਹਾਂ ਬੱਚਿਆਂ ਦੀਆਂ ਰਚਨਾਵਾਂ ਬਾਲ ਮੈਗਜ਼ੀਨ ਵਿੱਚ ਸ਼ਾਮਿਲ ਕੀਤੀਆਂ ਗਈਆਂ ਹਨ। ਉਹ ਸਾਰੇ ਬੱਚੇ ਅੱਗੇ ਜਾ ਕੇ ਨਾਮਵਰ ਸਾਹਿਤਕਾਰ ਬਣਨਗੇ ਅਤੇ ਪੰਜਾਬੀ ਮਾਂ ਬੋਲੀ ਦੇ ਅਮੀਰ ਸਾਹਿਤ ਨੂੰ ਆਪਣੀਆਂ ਸਾਹਿਤਕਾਰ ਕਿਰਤਾਂ ਨਾਲ ਹੋਰ ਵੀ ਅਮੀਰ ਕਰਨਗੇ। ਸਕੂਲ ਇੰਚਾਰਜ ਸ. ਸਿਮਲਜੀਤ ਸਿੰਘ ਨੇ ਦੱਸਿਆ ਕਿ ਅੱਜ ਦੇ ਪ੍ਰੋਗਰਾਮ ਸਾਥੀ ਅਧਿਆਪਕਾ ਤੋਂ ਇਲਾਵਾ ਟੀ. ਪੀ. ਸਿਖਿਆਰਥਣ ਮਿਸ ਕਮਲੇਸ਼ ਦਾ ਬਹੁਤ ਵੱਡਾ ਯੋਗਦਾਨ ਰਿਹਾ ਹੈ। ਇਸ ਪ੍ਰੋਗਰਾਮ ਵਿੱਚ ਪੰਚਾਇਤ ਸਕੂਲ ਮੈਨੇਜਮੈਂਟ ਕਮੇਟੀ ਦੇ ਮੈਂਬਰ ਸਹਿਬਾਨ ਅਤੇ ਮਾਪਿਆਂ ਨੇ ਭਰਵੀਂ ਸ਼ਿਰਕਤ ਕੀਤੀ।

Scroll to Top