ਜ਼ਿਲ੍ਹਾ ਫ਼ਾਜ਼ਿਲਕਾ ਦੀਆਂ ਪ੍ਰਾਇਮਰੀ ਸਕੂਲ ਖੇਡਾਂ ਹੋਈਆਂ ਸੰਪਨਨਿੱਕੇ ਖਿਡਾਰੀਆਂ ਵਿੱਚ ਵੇਖਣ ਨੂੰ ਮਿਲੇ ਵੱਡੇ ਮੁਕਾਬਲੇ -ਡੀਈਓ ਸਤੀਸ਼ ਕੁਮਾਰ ਪ੍ਰਾਇਮਰੀ ਖੇਡਾਂ ਨੇ ਖਿਡਾਰੀਆਂ ਦੀ ਨਰਸਰੀ -ਬੀਪੀਈਓ ਪ੍ਰਮੋਦ ਕੁਮਾਰ , ਬੀਪੀਈਓ ਸੁਨੀਲ ਕੁਮਾਰ ਖਿਡਾਰੀਆਂ ਚਾਈ ਚਾਈ ਖੇਡ ਪ੍ਰੋਗਰਾਮ ਵਿੱਚ ਲਿਆ ਹਿੱਸਾ ਸਿੱਖਿਆ ਮੰਤਰੀ ਪੰਜਾਬ ਸ ਹਰਜੋਤ ਸਿੰਘ ਬੈਂਸ ਦੀ ਰਹਿਨੁਮਾਈ ਵਿਚ ਸਿੱਖਿਆ ਵਿਭਾਗ ਵੱਲੋਂ ਕਰਵਾਏ ਜਾ ਰਹੇ ਖੇਡ ਮੁਕਾਬਲਿਆਂ ਦੀ ਲੜੀ ਵਿਚ ਜਿ਼ਲ੍ਹੇ ਫਾਜਿ਼ਲਕਾ ਦੀਆਂ ਪ੍ਰਾਇਮਰੀ ਖੇਡਾਂ ਸ਼ਹੀਦ ਭਗਤ ਸਿੰਘ ਬਹੁ ਮੰਤਵੀ ਖੇਡ ਸਟੇਡੀਅਮ ਵਿਖੇ ਕਰਵਾਈਆ ਗਈਆ ਇਹ ਖੇਡਾਂ ਆਪਣੇ ਮੰਤਵ ਦੀ ਪੂਰਤੀ ਕਰਦਿਆਂ ਸੰਪਨ ਹੋਇਆ। ਇਸ ਮੌਕੇ ਨੰਨ੍ਹੇ ਖਿਡਾਰੀਆਂ ਦੀ ਹੌਂਸਲਾਂ ਅਫਜਾਈ ਲਈ ਪਹੁੰਚੇ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਸਤੀਸ਼ ਕੁਮਾਰ ਨੇ ਕਿਹਾ ਕਿ ਪ੍ਰਾਇਮਰੀ ਖੇਡਾਂ ਖਿਡਾਰੀਆਂ ਦੀ ਨਰਸਰੀ ਹੈ। ਇਹਨਾਂ ਨਿੱਕੇ ਖਿਡਾਰੀਆਂ ਵਿੱਚੋ ਹੀ ਭੱਵਿਖ ਦੇ ਨਾਮਵਰ ਖਿਡਾਰੀ ਪੈਦਾ ਹੋਣਗੇ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਸਕੂਲੀ ਖੇਡਾਂ ਦੇ ਪੱਧਰ ਨੂੰ ਉੱਚਾ ਚੁੱਕਣ ਲਈ ਹਰ ਸੰਭਵ ਉਪਰਾਲੇ ਕਰ ਰਹੀ ਹੈ। ਉਹਨਾਂ ਕਿਹਾ ਕਿ ਉਹਨਾਂ ਖੇਡਾਂ ਦੌਰਾਨ ਨਿੱਕੇ ਖਿਡਾਰੀਆਂ ਵਿੱਚ ਵੱਡੇ ਮੁਕਾਬਲੇ ਵੇਖਣ ਨੂੰ ਮਿਲੇ।ਇਸ ਖੇਡ ਪ੍ਰੋਗਰਾਮ ਦੀ ਨਿਗਰਾਨੀ ਕਰਦਿਆਂ ਬੀਪੀਈਓ ਪ੍ਰਮੋਦ ਕੁਮਾਰ, ਬੀਪੀਈਓ ਸੁਨੀਲ ਕੁਮਾਰ, ਬੀਪੀਈਓ ਨਰਿੰਦਰ ਸਿੰਘ, ਬੀਪੀਈਓ ਜਸਪਾਲ ਸਿੰਘ, ਬੀਪੀਈਓ ਸੁਸ਼ੀਲ ਕੁਮਾਰ ਵੱਲੋਂ ਵੀ ਖਿਡਾਰੀਆਂ ਦੀ ਹੌਂਸਲਾ ਅਫ਼ਜਾਈ ਕੀਤੀ ਗਈ।ਮੀਡੀਆ ਕੋਆਰਡੀਨੇਟਰ ਇਨਕਲਾਬ ਗਿੱਲ ਨੇ ਦੱਸਿਆ ਕਿ ਇਹਨਾਂ ਖੇਡਾਂ ਵਿੱਚ ਬਲਾਕ ਫਾਜ਼ਿਲਕਾ 1, ਬਲਾਕ ਫਾਜ਼ਿਲਕਾ 2 ਜਲਾਲਾਬਾਦ 1, ਜਲਾਲਾਬਾਦ 2,ਗੁਰੂਹਰਸਹਾਏ 3, ਅਬੋਹਰ 1, ਅਬੋਹਰ 2 ਅਤੇ ਖੂਈਆਂ ਸਰਵਰ ਬਲਾਕਾਂ ਦੇ ਖਿਡਾਰੀਆਂ ਨੇ ਵੱਖ ਵੱਖ ਖੇਡਾਂ ਵਿਚ ਪੂਰੇ ਜੋਸ਼ ਅਤੇ ਚਾਅ ਨਾਲ ਹਿੱਸਾ ਲਿਆ। ਨਿੱਕੇ ਖਿਡਾਰੀਆਂ ਨੇ ਆਪਣੀ ਤਾਕਤ ਦਾ ਬਾਖੂਬੀ ਪ੍ਰਦਰਸ਼ਨ ਕੀਤਾ। ਇਹਨਾਂ ਖੇਡਾਂ ਲਈ ਵੱਖ ਵੱਖ ਖੇਡ ਕਮੇਟੀਆ ਵੱਲੋਂ ਵੱਲੋਂ ਸ਼ਲਾਘਾਯੋਗ ਪ੍ਰਬੰਧ ਕੀਤੇ ਗਏ ਸਨ। ਸਮੁੱਚੇ ਖੇਡ ਪ੍ਰਬੰਧਾ ਦੀ ਨਿਗਰਾਨੀ ਬੀਪੀਈਓ ਫਾਜ਼ਿਲਕਾ 1 ਸੁਨੀਲ ਕੁਮਾਰ,ਬੀਪੀਈਓ ਫਾਜ਼ਿਲਕਾ 2 ਪ੍ਰਮੋਦ ਕੁਮਾਰ ਵੱਲੋਂ ਕੀਤੀ ਗਈ। ਸੀਐਚਟੀ ਮਨੋਜ ਧੂੜੀਆ, ਮੈਡਮ ਨੀਲਮ ਬਜਾਜ,ਮੈਡਮ ਪ੍ਰਵੀਨ ਕੌਰ ਅਤੇ ਮੈਡਮ ਅੰਜੂ ਬਾਲਾ ,ਮੈਡਮ ਸੋਨਮ ਠਕਰਾਲ, ਕੁਲਬੀਰ ਸਿੰਘ, ਸੁਭਾਸ਼ ਕਟਾਰੀਆਂ, ਰਮੇਸ਼ ਕੁਮਾਰ ,ਅਭਿਸ਼ੇਕ ਕਟਾਰੀਆ, ਜਸਵਿੰਦਰ ਕੌਰ,ਭਗਵੰਤ ਭਠੇਜਾ, ਮਹਾਂਵੀਰ ਟਾਂਕ ਨੇ ਇਸ ਖੇਡ ਪ੍ਰੋਗਰਾਮ ਵਿੱਚ ਸ਼ਿਰਕਤ ਕਰਕੇ ਖਿਡਾਰੀਆਂ ਨੂੰ ਅਸ਼ੀਰਵਾਦ ਦਿੱਤਾ।ਬਲਾਕ ਸਪੋਰਟਸ ਅਫ਼ਸਰ ਸੁਰਿੰਦਰ ਵਿਨਾਇਕ,ਮੈਡਮ ਵੰਦਨਾ ,ਰਾਮ ਕੁਮਾਰ, ਮੁਕੇਸ਼ ਕੁਮਾਰ ਦੇ ਨਾਲ ਸਤਿੰਦਰ ਸਿੰਘ ਅਤੇ ਮਨਜੀਤ ਸਿੰਘ ਵੱਲੋਂ ਖੇਡਾਂ ਦੇ ਸੰਚਾਲਨ ਲਈ ਸੇਵਾਵਾਂ ਨਿਭਾਈਆਂ। ਇਹਨਾਂ ਖੇਡਾਂ ਵਿੱਚ ਕਬੱਡੀ ਨੈਸ਼ਨਲ ਮੁੰਡੇ ਬਲਾਕ ਜਲਾਲਾਬਾਦ 1, ਕਬੱਡੀ ਨੈਸ਼ਨਲ ਕੁੜੀਆਂ ਬਲਾਕ ਖੂਈਆਂ ਸਰਵਰ,ਖੋਖੋ ਮੁੰਡੇ ਅਤੇ ਕੁੜੀਆਂ ਦੇ ਮੁਕਾਬਲੇ ਵਿੱਚ ਬਲਾਕ ਖੂਈਆਂ ਸਰਵਰ, ਫੁੱਟਬਾਲ ਮੁੰਡੇ ਫਾਜ਼ਿਲਕਾ 1, ਫੁੱਟਬਾਲ ਕੁੜੀਆਂ ਅਬੋਹਰ 1, ਬੈਡਮਿੰਟਨ ਮੁੰਡੇ ਖੂਈਆਂ ਸਰਵਰ, ਬੈਡਮਿੰਟਨ ਕੁੜੀਆਂ ਫਾਜ਼ਿਲਕਾ 2 , ਸ਼ਤਰੰਜ ਮੁੰਡੇ ਫਾਜ਼ਿਲਕਾ 2, ਸ਼ਤਰੰਜ ਕੁੜੀਆਂ ਅਬੋਹਰ 1,ਹਾਕੀ ਮੁੰਡੇ ਅਤੇ ਹਾਕੀ ਕੁੜੀਆਂ ਅਬੋਹਰ 1 ਕਬੱਡੀ ਸਰਕਲ ਸਟਾਈਲ ਖੂਈਆਂ ਸਰਵਰ ਅਤੇ ਰੱਸਾਕਸ਼ੀ ਬਲਾਕ ਫਾਜ਼ਿਲਕਾ 1ਜੇਤੂ ਰਿਹਾ।ਸਟੇਟ ਸੰਚਾਲਨ, ਕੁਲਬੀਰ ਸਿੰਘ ਅਤੇ ਗੋਬਿੰਦ ਵੱਲੋਂ ਬਾਖੂਬੀ ਕੀਤਾ ਗਿਆ। ਅਧਿਆਪਕ ਸਵੀਕਾਰ ਗਾਂਧੀ, ਸਿਮਲਜੀਤ ਸਿੰਘ, ਬਲਜੀਤ ਸਿੰਘ,ਰਾਜ ਕੁਮਾਰ ਸੰਧਾ,ਰਜੀਵ ਚੱਗਤੀ,ਅਮਨ ਬਰਾੜ , ਸੁਰਿੰਦਰ ਕੰਬੋਜ,ਇੰਦਰਜੀਤ ਸਿੰਘ,ਸੁਖਦੇਵ ਸਿੰਘ ,ਜਸਕਰਨ ਸਿੰਘ, ਸੁਖਵਿੰਦਰ ਸਿੰਘ ਸਿੱਧੂ, ਨੀਰਜ ਕੁਮਾਰ,ਅਸ਼ੋਕ ਕੁਮਾਰ,ਨਿਸ਼ਾਂਤ ਅਗਰਵਾਲ, ਸ਼ਗਨ ਲਾਲ,ਰਾਜ ਕੁਮਾਰ ਖੱਤਰੀ,ਨਰੇਸ਼ ਵਰਮਾ,ਮਨੋਜ ਕੁਮਾਰ,ਸੁਧੀਰ ਕਾਲੜਾ,ਦੀਪਕ ਕੁਮਾਰ, ਹਰਭਜਨ ਲਾਲ,ਮੈਡਮ ਮਿਨਾਕਸ਼ੀ,ਮੈਡਮ ਪ੍ਰੀਤੀ,ਮੈਡਮ ਅਮ੍ਰਿਤਪਾਲ ਕੌਰ ,ਮੈਡਮ ਮਮਤਾ ਸਚਦੇਵਾ,ਮੈਡਮ ਹਿਨਾ,ਮੈਡਮ ਕਿਰਨ ਜੋਤੀ,ਮੈਡਮ ਮੋਨਿਕਾ ਰਾਣੀ,ਮੈਡਮ ਰੇਣੂ ਬਾਲਾ,ਮੈਡਮ ਗੀਤਾ ਰਾਣੀ,ਮੈਡਮ ਸੈਲਿਕਾ,ਸਮਾਇਲ ਕੰਬੋਜ, ਅਧਿਆਪਕ ਰਾਜ ਕੁਮਾਰ ਸਚਦੇਵਾ ,ਸਾਹਿਲ ਪਰੂਥੀ, ਸੁਰਿੰਦਰਪਾਲ,ਓਮ ਪ੍ਰਕਾਸ਼,ਰਾਕੇਸ਼ ਸੰਧਾ, ਸੁਨੀਲ ਕੁਮਾਰ,ਰਾਜ ਕੁਮਾਰ,ਨਰੇਸ ਚਾਵਲਾ, ਸੰਜੀਵ ਛਾਬੜਾ,ਸੁਭਾਸ਼ ਚੰਦਰ,ਧੀਰਜ ਮਿਗਲਾਨੀ, ਰਾਘਵ ਉਬਵੇਜਾ, ਨਰਿੰਦਰ ਕੁਮਾਰ, ਵਿਕਰਮ, ਵਿਜੇ ਕੁਮਾਰ, ਨਵਜੋਤ ਕੰਬੋਜ, ਬ੍ਰਿਜ ਲਾਲ, ਪ੍ਰਦੀਪ ਕੁੱਕੜ, ਤਜਿੰਦਰ ਸਿੰਘ,ਪ੍ਰਮਜੀਤ ਸਿੰਘ,ਪਵਨ ਕੁਮਾਰ ਅਤੇ ਵੱਖ ਵੱਖ ਖੇਡ ਕਮੇਟੀਆ ਸਮੇਤ ਸਮੂਹ ਅਧਿਆਪਕਾ ਵੱਲੋਂ ਸ਼ਲਾਘਾਯੋਗ ਸੇਵਾਵਾਂ ਨਿਭਾਈਆਂ ਗਈਆਂ।ਜੇਤੂ ਖਿਡਾਰੀਆਂ ਨੂੰ ਸਨਮਾਨਿਤ ਕਰਦਿਆਂ ਸੂਬਾ ਪੱਧਰੀ ਮੁਕਾਬਲੇ ਲਈ ਸ਼ੁਭਕਾਮਨਾਵਾਂ ਦਿੱਤੀਆਂ ਗਈਆਂ।