ਜ਼ਿਲ੍ਹਾ ਪੱਧਰੀ ਅਥਲੈਟਿਕਸ ਮੀਟ ਸ਼ੁਰੂਪੋਲੋ ਗਰਾਊਂਡ ਵਿਖੇ ਮਿਡਲ, ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲਾਂ ਦੇ ਅਥਲੀਟ ਆਪਣੇ ਸਰਵੋਤਮ ਪ੍ਰਦਰਸ਼ਨ ਲਈ ਪੱਬਾਂ ਭਾਰ

ਜ਼ਿਲ੍ਹਾ ਪੱਧਰੀ ਅਥਲੈਟਿਕਸ ਮੀਟ ਸ਼ੁਰੂਪੋਲੋ ਗਰਾਊਂਡ ਵਿਖੇ ਮਿਡਲ, ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲਾਂ ਦੇ ਅਥਲੀਟ ਆਪਣੇ ਸਰਵੋਤਮ ਪ੍ਰਦਰਸ਼ਨ ਲਈ ਪੱਬਾਂ ਭਾਰਪਹਿਲੇ ਦਿਨ ਅੰਡਰ 14, 17 ਅਤੇ 19 ਦੇ ਲੜਕਿਆਂ ਅਤੇ ਲੜਕੀਆਂ ਦੇ ਦੌੜਾਂ, ਗੋਲਾ ਸੁੱਟਣ, ਲੰਬੀ ਛਾਲ ਅਤੇ ਤੇਜ਼ ਚਾਲ ਮੁਕਾਬਲੇ ਸੰਪੰਨ ਹੋਏਪਟਿਆਲਾ 2 ਨਵੰਬਰ ( )ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੀ ਰਹਿਨੁਮਾਈ ਹੇਠ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਪਟਿਆਲਾ ਸੰਜੀਵ ਸ਼ਰਮਾ ਅਤੇ ਡਿਪਟੀ ਡੀਈਓ ਰਵਿੰਦਰਪਾਲ ਸਿੰਘ ਦੀ ਅਗਵਾਈ ਵਿੱਚ ਪੋਲੋ ਗਰਾਊਂਡ ਪਟਿਆਲਾ ਵਿਖੇ ਮਿਡਲ, ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲਾਂ ਵਿੱਚ ਪੜ੍ਹਦੇ ਵਿਦਿਆਰਥੀਆਂ ਦੇ ਅੰਡਰ-14, 17 ਅਤੇ 19 ਉਮਰ ਗੁੱਟ ਅਨੁਸਾਰ ਅਥਲੈਟਿਕ ਮੀਟ ਦੇ ਟਰੈਕ ਅਤੇ ਫੀਲਡ ਈਵੈਂਟ ਮੁਕਾਬਲੇ ਸ਼ੁਰੂ ਹੋਏ। ਇਹ ਅਥਲੈਟਿਕ ਮੀਟ ਦੇ ਮੁਕਾਬਲੇ 2 ਦਿਨ 3 ਨਵੰਬਰ ਤੱਕ ਆਯੋਜਿਤ ਹੋਣਗੇ। ਇਸ ਸੰਬੰਧੀ ਹੋਰ ਜਾਣਕਾਰੀ ਦਿੰਦਿਆਂ ਦਲਜੀਤ ਸਿੰਘ ਜ਼ਿਲ੍ਹਾ ਕੋਆਰਡੀਨੇਟਰ ਸਪੋਰਟਸ ਨੇ ਦੱਸਿਆ ਕਿ ਅਥਲੈਟਿਕ ਮੀਟ ਦੇ ਪਹਿਲੇ ਦਿਨ 600 ਮੀਟਰ ਦੌੜ ਅੰਡਰ 14 ਵਰਗ ਵਿੱਚ ਲੜਕੇ ਅਤੇ ਲੜਕੀਆਂ ਦੇ ਫਾਈਨਲ ਮੁਕਾਬਲੇ, 800 ਮੀਟਰ ਦੌੜ ਅੰਡਰ 17 ਅਤੇ 19 ਵਰਗ ਵਿੱਚ ਲੜਕੇ ਅਤੇ ਲੜਕੀਆਂ ਦੇ ਫਾਈਨਲ ਮੁਕਾਬਲੇ, ਗੋਲਾ ਸੁੱਟਣ ਦੇ ਅੰਡਰ 14, 17 ਅਤੇ 19 ਵਰਗ ਵਿੱਚ ਲੜਕੇ ਅਤੇ ਲੜਕੀਆਂ ਦੇ ਫਾਈਨਲ ਮੁਕਾਬਲੇ, ਅੰਡਰ-17 ਵਰਗ ਵਿੱਚ 5000 ਮੀਟਰ ਲੜਕੇ ਅਤੇ 3000 ਮੀਟਰ ਲੜਕੀਆਂ ਦੇ ਫਾਈਨਲ ਮੁਕਾਬਲੇ, 200 ਮੀਟਰ ਦੇ ਅੰਡਰ 14, 17 ਅਤੇ 19 ਵਰਗ ਵਿੱਚ ਲੜਕੇ ਅਤੇ ਲੜਕੀਆਂ ਦੇ ਫਾਈਨਲ ਮੁਕਾਬਲੇ, ਲੰਬੀ ਛਾਲ ਦੇ ਅੰਡਰ 14, 17 ਅਤੇ 19 ਵਰਗ ਵਿੱਚ ਲੜਕਿਆਂ ਦੇ ਫਾਈਨਲ ਮੁਕਾਬਲੇ, ਡਿਸਕਸ ਥ੍ਰੋ ਦੇ ਅੰਡਰ 14, 17 ਅਤੇ 19 ਵਰਗ ਵਿੱਚ ਲੜਕਿਆਂ ਦੇ ਫਾਈਨਲ ਮੁਕਾਬਲੇ, ਜੈਵਲਿਨ ਥ੍ਰੋ ਦੇ ਅੰਡਰ 17 ਅਤੇ 19 ਵਰਗ ਵਿੱਚ ਲੜਕੀਆਂ ਦੇ ਫਾਈਨਲ ਮੁਕਾਬਲੇ ਕਰਵਾਏ ਗਏ। ਸਕੱਤਰ ਜ਼ਿਲ੍ਹਾ ਟੂਰਨਾਮੈਂਟ ਕਮੇਟੀ ਚਰਨਜੀਤ ਸਿੰਘ ਭੁੱਲਰ ਨੇ ਦੱਸਿਆ ਕਿ ਜ਼ਿਲ੍ਹਾ ਸਿੱਖਿਆ ਅਫ਼ਸਰ ਸੰਜੀਵ ਸ਼ਰਮਾ ਦੇ ਦਿਸ਼ਾ ਨਿਰਦੇਸ਼ ਅਨੁਸਾਰ ਇਸ ਅਥਲੈਟਿਕ ਮੀਟ ਦੌਰਾਨ ਭਾਗ ਲੈਣ ਵਾਲੇ ਅਥਲੀਟਾਂ ਲਈ ਕੁਆਲੀਫਾਇੰਗ ਟਾਈਮ ਅਤੇ ਦੂਰੀ ਵੀ ਨਿਰਧਾਰਤ ਕੀਤੀ ਗਈ ਹੈ।ਇਸ ਮੌਕੇ ਪ੍ਰਿੰਸੀਪਲ ਜਸਪਾਲ ਸਿੰਘ ਮੰਡੌਰ, ਪ੍ਰਿੰਸੀਪਲ ਰਜਨੀਸ਼ ਗੁਪਤਾ ਫੀਲਖਾਨਾ, ਰਾਜਿੰਦਰ ਸਿੰਘ ਸੈਣੀ ਰਾਜਪੁਰਾ, ਰਾਜਿੰਦਰ ਸਿੰਘ ਚਾਨੀ, ਜਸਵਿੰਦਰ ਸਿੰਘ, ਗੁਰਪ੍ਰੀਤ ਸਿੰਘ, ਅਮਰਿੰਦਰ ਸਿੰਘ, ਬਲਵਿੰਦਰ ਸਿੰਘ, ਸ਼ਸ਼ੀ ਮਾਨ, ਬਲਜੀਤ ਸਿੰਘ, ਭਰਪੂਰ ਸਿੰਘ, ਦਵਿੰਦਰ ਸਿੰਘ ਪਾਤੜਾਂ, ਗੁਰਪ੍ਰੀਤ ਸਿੰਘ, ਤਰਸੇਮ ਸਿੰਘ, ਨਰੰਜਣ ਸਿੰਘ, ਜਸਵਿੰਦਰ ਸਿੰਘ ਗੱਜੂਮਾਜਰਾ, ਰਵਿੰਦਰ ਸਿੰਘ ਰਵੀ ਅਤੇ ਹੋਰ ਸਰੀਰਕ ਸਿੱਖਿਆ ਦੇ ਅਧਿਆਪਕ ਮੌਜੂਦ ਸਨ।

Scroll to Top