ਨਵੀਂ ਚੁਣੀ ਗਈ ਜੱਸੜਾਂ ਦੀ ਪੰਚਾਇਤ ਵੱਲੋਂ ਕੀਤਾ ਗਿਆ ਗੁਰੂ ਦਾ ਸ਼ੁਕਰਾਨਾ।ਅਮਲੋਹ 29 ਅਕਤੂਬਰ (ਜਰਨੈਲ ਸਿੰਘ ਸਹੋਤਾ )ਹਲਕਾ ਅਮਲੋਹ ਦੇ ਪਿੰਡ ਜੱਸੜਾਂ ਵਿਖੇ ਨਵੀਂ ਚੁਣੀ ਪੰਚਾਇਤ ਵੱਲੋਂ ਵਾਲਮੀਕੀ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਵਾਲਮੀਕੀ ਸਤਸੰਗ ਕਰਵਾਇਆ ਗਿਆ ਇਸ ਸਮਾਗਮ ਵਿੱਚ ਉਚੇਚੇ ਤੌਰ ਤੇ ਪਹੁੰਚੇ ਗੁਰੂ ਗਿਆਨ ਨਾਥ ਵਾਲਮੀਕ ਧਰਮ ਰਜਿਸਟਰ (ਭਾਰਤ) ਪਾਵਨ ਵਾਲਮੀਕੀ ਅੰਮ੍ਰਿਤਸਰ ਦੇ ਸਰਪ੍ਰਸਤ ਸੰਤ ਬਾਬਾ ਨਿਛੱਤਰ ਨਾਥ ਸ਼ੇਰ ਗਿੱਲ ਵੱਲੋਂ ਆਪਣੇ ਮੁਖਾਰਬਿਨ ਤੋਂ ਆਈਆਂ ਸਾਰੀਆਂ ਸੰਗਤਾਂ ਨੂੰ ਆਪਣੇ ਧਾਰਮਿਕ ਅਲਫਾਜਾ ਰਾਹੀਂ ਗੁਰੂ ਦੇ ਲੜ ਲੱਗਣ ਅਤੇ ਗੁਰੂ ਦੇ ਪਾਏ ਪੂਰਨਿਆ ਤੇ ਚੱਲਣ ਦਾ ਉਪਦੇਸ਼ ਦਿੱਤਾ ਉਹਨਾਂ ਕਿਹਾ ਕਿ ਗੁਰੂ ਸਾਹਿਬ ਨੇ ਹਜ਼ਾਰਾਂ ਸਾਲ ਪਹਿਲਾਂ ਰਮਾਇਣ ਲਿਖ ਕੇ ਸ੍ਰਿਸ਼ਟੀ ਬਾਰੇ ਪਾਰਦਸਤਾ ਕਰ ਦਿੱਤੀ ਸੀ ਸਾਨੂੰ ਵੀ ਉਨਾਂ ਦੇ ਲੜ ਲੱਗ ਕੇ ਆਪਣੇ ਬੱਚਿਆਂ ਉਚੇਰੀ ਸਿੱਖਿਆ ਵੱਲ ਲਿਜਾਣਾ ਚਾਹੀਦਾ ਹੈ। ਸਮਾਗਮ ਵਿੱਚ ਮੁੱਖ ਮਹਿਮਾਨ ਦੇ ਤੌਰ ਤੇ ਪਹੁੰਚੇ ਹਲਕਾ ਐਮਐਲਏ ਗੁਰਿੰਦਰ ਸਿੰਘ ਗੈਰੀ ਵੜਿੰਗ ਨੇ ਪਿੰਡ ਜਸੜਾਂ ਦੀ ਪੂਰੀ ਪੰਚਾਇਤ ਨੂੰ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਪਿੰਡ ਦੇ ਸਰਪੰਚ ਰਾਜ ਸਿੰਘ ਬੜੇ ਹੀ ਇਮਾਨਦਾਰ ਅਤੇ ਮਿਹਨਤੀ ਵਿਅਕਤੀ ਹਨ ਇਸੇ ਕਰਕੇ ਹੀ ਇਹਨਾਂ ਨੂੰ ਪਾਰਟੀ ਵੱਲੋਂ ਪਿੰਡ ਵਿੱਚੋਂ ਚੋਣ ਕਰਕੇ ਸਰਪੰਚੀ ਦੀ ਚੋਣ ਲੜਾਈ ਗਈ ਸੀ ਤੇ ਇਹ ਵੱਡੇ ਮਾਰਜਨ ਨਾਲ ਜਿੱਤ ਕੇ ਸਰਪੰਚ ਬਣੇ ਹਨ ਇਹਨਾਂ ਨੂੰ ਇਹਨਾਂ ਦੀ ਸਰਪੰਚੀ ਦੌਰਾਨ ਪਾਰਟੀ ਵੱਲੋਂ ਕਿਸੇ ਤਰ੍ਹਾਂ ਦੀ ਕੋਈ ਵੀ ਦਿੱਕਤ ਪਰੇਸ਼ਾਨੀ ਨਹੀਂ ਆਉਣ ਦਿੱਤੀ ਜਾਵੇਗੀ । ਇਸ਼ ਪ੍ਰੋਗਰਾਮ ਵਿੱਚ ਦੇਸ਼ ਭਗਤ ਯੂਨੀਵਰਸਿਟੀ ਮੰਡੀ ਗੋਬਿੰਦਗੜ੍ਹ ਵੱਲੋਂ ਡੈਂਟਲ ਚੈੱਕਅਪ ਅਤੇ ਮੈਡੀਕਲ ਚੈਕ ਅਪ ਦਾ ਕੈਂਪ ਵੀ ਲਗਾਇਆ ਗਿਆ ਜਿਸ ਵਿੱਚ ਲਗਭਗ 150 ਮਰੀਜ਼ਾਂ ਦਾ ਮੁਕਤ ਚੈੱਕਅਪ ਅਤੇ ਦਵਾਈਆਂ ਦਿੱਤੀਆਂ ਗਈਆਂ ਅਤੇ ਬੀ.ਕੌਮ ਦੀ ਪੜ੍ਹਾਈ ਕਰ ਰਹੇ ਵਿਦਿਆਰਥੀਆਂ ਨੂੰ ਕਿਤਾਬਾਂ ਦੇ ਸੈੱਟ ਵੀ ਪ੍ਰਦਾਨ ਕੀਤੇ ਗਏ। ਐਜੂਕੇਸ਼ਨ ਨੂੰ ਸਮਾਜ ਦੇ ਜਨ ਜਨ ਤੱਕ ਪਹੁੰਚਾਉਣ ਲਈ ਕੰਮ ਕਰ ਰਹੇ ਹਰਵਿੰਦਰ ਸਿੰਘ ਵਾਲੀਆ ਸਾਬਕਾ ਕੌਂਸਲਰ ਅਮਲੋਹ ਨੂੰ ਸੰਸਥਾ ਵੱਲੋਂ ਐਸ.ਸੀ ਬੀ.ਸੀ ਪੰਜਾਬ ਦੇ ਚੇਅਰਮੈਨ ਨਿਯੁਕਤ ਕੀਤਾ ਗਿਆ ਅਤੇ ਵਾਲੀਆ ਵੱਲੋਂ ਭਰੋਸਾ ਦਵਾਇਆ ਗਿਆ ਕਿ ਮੈਂ ਇਸ ਅਹੁਦੇ ਦੀ ਕਦਰ ਕਰਦਿਆਂ ਆਪਣੀ ਡਿਊਟੀ ਪੂਰੀ ਤਨਦੇਹੀ ਨਾਲ ਨਿਭਾਵਾਂਗਾ। ਇਸ ਮੌਕੇ ਸਾਬਕਾ ਸਰਪੰਚ ਜਗਦੀਪ ਸਿੰਘ ਦੀਪਾ, ਦਰਸ਼ਨ ਸਿੰਘ ਪੰਜਾਬ ਪ੍ਰਧਾਨ, ਕਰਮਜੀਤ ਸਿੰਘ ਲਚਕਾਣੀ ਕੌਮੀ ਪ੍ਰਚਾਰ ਸਕੱਤਰ ਪੰਜਾਬ, ਡਾਕਟਰ ਦਲਜੀਤ ਸਿੰਘ ਚੌਹਾਨ, ਹਰਬੰਸ ਸਿੰਘ ਨੀਲੋ ਮਾਸਟਰ ਜਰਨੈਲ ਸਿੰਘ ਸਹੋਤਾ, ਸ਼ੇਰ ਸਿੰਘ, ਸੀਮਾ ਰਾਣੀ, ਸੁਖਵਿੰਦਰ ਕੌਰ, ਬਲਜੀਤ ਸਿੰਘ, ਦਲਵਿੰਦਰ ਸਿੰਘ, ਕਮਲੇਸ਼ ਕੁਮਾਰੀ, ਪ੍ਰੀਤਮ ਸਿੰਘ,ਫਤਿਹ ਸਿੰਘ ਕੌਲਗੜ੍ਹ, ਹਰਜਿੰਦਰ ਸਿੰਘ ਲਾਡੀ ਪਾਲ ਸਿੰਘ ਨਰਾਇਣਗੜ੍ਹ ਬਲਜੀਤ ਸਿੰਘ ਜਤਿੰਦਰ ਸਿੰਘ ਹਾਜ਼ਰ ਸਨ