ਬਦਲਾਅ ਵਾਲੀ ਸਰਕਾਰ ਮੁਲਾਜ਼ਮਾਂ ਨਾਲ ਕੀਤੇ ਸਾਰੇ ਵਾਦਿਆਂ ਤੋਂ ਭੱਜੀ , ਮੁਲਾਜ਼ਮਾਂ ਨਾਲ ਬੇਇਨਸਾਫੀ – ਪਨੂੰ , ਲਾਹੌਰੀਆ

ਬਦਲਾਅ ਵਾਲੀ ਸਰਕਾਰ ਮੁਲਾਜ਼ਮਾਂ ਨਾਲ ਕੀਤੇ ਸਾਰੇ ਵਾਦਿਆਂ ਤੋਂ ਭੱਜੀ , ਮੁਲਾਜ਼ਮਾਂ ਨਾਲ ਬੇਇਨਸਾਫੀ – ਪਨੂੰ , ਲਾਹੌਰੀਆ ਐਲੀਮੈਂਟਰੀ ਟੀਚਰ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਹਰਜਿੰਦਰ ਪਾਲ ਸਿੰਘ ਪੰਨੂ ਤੇ ਸੂਬਾ ਪ੍ਰੈੱਸ ਸਕੱਤਰ ਦਲਜੀਤ ਸਿੰਘ ਲਹੌਰੀਆ ਨੇ ਨੇ ਦੱਸਿਆ ਕਿ ਬਦਲਾਵ ਵਾਲੀ ਸਰਕਾਰ ਨੇ ਦਿਵਾਲੀ ਤੋਂ ਇੱਕ ਦਿਨ ਪਹਿਲਾਂ ਤਨਖਾਹ ਦੇਣ ਨੂੰ ਮੁਲਾਜ਼ਮਾਂ ਨੂੰ ਤੋਹਫਾ ਕਰਾਰ ਦਿੱਤਾ ਹੈ ਜੋ ਕਿ ਸਰਾਸਰ ਗਲਤ ਹੈ l ਤਿਉਹਾਰ ਤੋਂ ਇੱਕ ਦਿਨ ਪਹਿਲਾਂ ਮੁਲਾਜਮਾਂ ਨੂੰ ਤਨਖਾਹ ਦੇਣਾ ਸਰਕਾਰ ਦਾ ਫਰਜ ਬਣਦਾ ਹੈ l ਲਾਹੌਰੀਆ ਨੇ ਕਿਹਾ ਕਿ ਸਰਕਾਰ ਦਿਵਾਲ ਦੇ ਤਿਹਾਰ ਤੋਂ ਪਹਿਲਾਂ ਮੁਲਾਜ਼ਮਾਂ ਨੂੰ ਡੀਏ ਦੀਆਂ ਕਿਸ਼ਤਾਂ ਬਕਾਇਆ ਅਤੇ ਹੋਰ ਭੱਤੇ ਦੇਵੇ ਤਾਂ ਜੋ ਮੁਲਾਜ਼ਮ ਵੀ ਦੀਵਾਲ ਦਾ ਤਿਉਹਾਰ ਖੁਸ਼ੀ ਖੁਸ਼ੀ ਮਨਾ ਸਕਣ l ਇਹ ਤਾਂ ਮੁਲਾਜ਼ਮਾਂ ਤੇ ਇੱਕ ਤਰ੍ਹਾਂ ਦਾ ਅਹਿਸਾਨ ਹੀ ਕਰ ਰਹੇ ਨੇ ਕਿ ਮੁਲਾਜ਼ਮਾਂ ਨੂੰ ਇਸ ਤਰ੍ਹਾਂ ਹੀ ਖੁਸ਼ ਕਰ ਦਿੱਤਾ ਜਾਵੇ। ਬਾਕੀ ਗੱਲ ਇਹ ਹੈ ਕਿ ਜਦੋਂ ਇਹ ਡੀਏ ਦੇਣਗੇ ਤਾਂ ਇਹ ਡੀਏ ਦੇਣਾ ਕਿਸ ਮਹੀਨੇ ਤੋਂ ਮੰਨਣਗੇ l ਅਕਤੂਬਰ ਮਹੀਨੇ ਦੀਵਾਲੀ ਤੋਂ ਪਹਿਲਾਂ ਜਾਂ ਫਿਰ ਜਦੋਂ ਤੋਂ ਲਾਗੂ ਕਰਨਗੇ। ਜੇਕਰ ਇਹਨਾਂ ਨੇ ਅਕਤੂਬਰ ਮਹੀਨੇ ਦੀ ਤਨਖਾਹ ਬਿਨਾਂ ਡੀਏ ਤੋਂ ਪਾ ਦਿੱਤੀ ਤਾਂ ਕੀ ਗਰੰਟੀ ਹੈ ਕਿ ਇਹ ਅਕਤੂਬਰ ਮਹੀਨੇ ਤੋਂ ਡੀਏ ਦੇਣਗੇ। ਸਵਾਲ ਇਹ ਹੈ ਜੇਕਰ ਸਰਕਾਰ ਇਸ ਮਹੀਨੇ ਡੀਏ ਨਹੀਂ ਦੇਵੇਗੀ ਤਾਂ ਕਦੋਂ ਦੇਵੇਗੀ, ਜੇਕਰ ਸਰਕਾਰ ਨੇ ਦਿਵਾਲੀ ਤੋਂ ਬਾਅਦ ਡੀਏ ਦਿੱਤਾ ਤਾਂ ਮੁਲਾਜ਼ਮਾਂ ਦੀ ਦਿਵਾਲੀ ਸੁੱਕੀ ਹੀ ਗਈ, ਜੇਕਰ ਦਿਵਾਲੀ ਸੁੱਕੀ ਹੀ ਗਈ ਤਾਂ ਸਰਕਾਰ ਮੁੱਕ ਹੀ ਗਈ। ਪਿਛਲੇ ਸਾਲ ਵੀ ਸਰਕਾਰ ਨੇ ਮੁਲਾਜ਼ਮਾਂ ਨੂੰ ਬਹੁਤ ਤੰਗ ਕੀਤਾ ਸੀ। ਦਿਵਾਲੀ ਤੋਂ ਬਾਅਦ ਸੰਘਰਸ਼ ਕਰਕੇ,ਲੜ ਝਗੜ ਕੇ, ਕਿਧਰੇ ਪੰਜਾਬ ਵਾਲੇ ਮੁਲਾਜ਼ਮ ਲੜ ਰਹੇ ਸਨ, ਯੂ.ਟੀ. ਵਾਲਿਆਂ ਨੇ ਵੀ ਸਰਕਾਰ ਦਾ ਬਹੁਤ ਜਲੂਸ ਕੱਢਿਆ ਸੀ ਮਿਲਿਆ ਕੀ ਸਿਰਫ 4% ਡੀਏ ਇਹ ਤਾਂ ਹੀ ਮਿਲਿਆ ਜੇਕਰ ਅਸੀਂ ਸੰਘਰਸ਼ ਕੀਤਾ, ਆਪਣੇ ਹੱਕਾਂ ਲਈ ਸੰਘਰਸ਼ ਕਰਨਾ ਬਹੁਤ ਜਰੂਰੀ ਹੈ। ਉਸ ਵੇਲੇ ਸਰਕਾਰ ਨੇ ਕਿਹਾ ਸੀ ਕਿ ਅੱਗੇ ਤੋਂ ਅਸੀਂ ਡੀਏ ਆਪਣੇ ਆਪ ਦੇ ਦੇਵਾਂਗੇ। ਪਰ ਇਸ ਵਾਰ ਵੀ ਡੀਏ ਕੋਈ ਨੇੜੇ ਤੇੜੇ ਨਹੀਂ ਹੈ l ਜਦਕਿ ਬਾਕੀ ਰਾਜਾਂ ਵਿੱਚ ਡੀਏ ਦੇ ਕੇ ਮੁਲਾਜ਼ਮਾਂ ਨੂੰ ਖੁਸ਼ੀ ਭਰੀ ਦਿਵਾਲੀ ਦਿੱਤੀ ਹੈ। ਮੁਲਾਜ਼ਮ ਬੜੀ ਦੁਬਿਧਾ ਵਿੱਚ ਹਨ ਕੀ ਅਸੀਂ ਨੇ ਸਰਕਾਰ ਚੁਣ ਕੇ ਕੀ ਹਾਸਲ ਕੀਤਾ। ਉਹ ਪਛਤਾ ਰਹੇ ਹਨ ਤੇ ਬਹੁਤ ਵਿੱਤੀ ਨੁਕਸਾਨ ਝੱਲ ਰਹੇ ਹਨ। ਗੁਆਂਢੀ ਰਾਜ ਹਰਿਆਣਾ ਸਾਡੇ ਨਾਲੋਂ ਅੱਗੇ ਵਧ ਗਿਆ ਹੈ। ਹਿਮਾਚਲ ਪ੍ਰਦੇਸ਼ ਦੇ ਮੁਲਾਜ਼ਮ ਵੀ ਪੂਰੀ ਤਰਾਂ ਖੁਸ਼ ਹਨ। ਉੱਥੇ ਪੁਰਾਣੀ ਪੈਨਸ਼ਨ ਵੀ ਲਾਗੂ ਹੋ ਗਈ ਹੈ ਤੇ ਡੀਏ ਵੀ ਪੂਰਾ ਮਿਲ ਰਿਹਾ ਹੈ। ਕੀ ਖੱਟਿਆ ਅਸੀਂ ਬਦਲਾਅ ਲਿਆ ਕੇ। ਇਹ ਬਦਲਾਅ ਨਹੀਂ ਬਦਲਾ ਹੈ। ਅਸੀਂ 15% ਡੀਏ ਤੋਂ ਪਿੱਛੇ ਹਾਂ।ਇਸ ਮੌਕੇ ਨਰੇਸ਼ ਪਨਿਆੜ, ਲਖਵਿੰਦਰ ਸਿੰਘ ਸੇਖੋਂ , ਬੀ.ਕੇ.ਮਹਿਮੀ , ਹਰਜਿੰਦਰ ਹਾਂਡਾ, ਸਤਵੀਰ ਸਿੰਘ ਰੌਣੀ, ਹਰਕ੍ਰਿਸ਼ਨ ਸਿੰਘ ਮੋਹਾਲੀ , ਨੀਰਜ ਅਗਰਵਾਲ , ਗੁਰਿੰਦਰ ਸਿੰਘ ਘੁਕੇਵਾਲੀ, ਸਰਬਜੀਤ ਸਿੰਘ ਖਡੂਰ ਸਾਹਿਬ, ਨਿਰਭੈ ਸਿਂਘ ਮਾਲੇਵਾਲ , ਸੋਹਣ ਸਿੰਘ ਮੋਗਾ , ਖੁਸ਼ਪ੍ਰੀਤ ਸਿੰਘ ਕੰਗ , ਅੰਮ੍ਰਿਤਪਾਲ ਸਿੰਘ ਸੇਖੋਂ , ਰਵੀ ਵਾਹੀ , ਜਤਿੰਦਰਪਾਲ ਸਿੰਘ ਰੰਧਾਵਾ , ਹਰਜਿੰਦਰ ਸਿੰਘ ਚੋਹਾਨ , ਦੀਦਾਰ ਸਿੰਘ ਮੁਦਕੀ , ਸਤਬੀਰ ਸਿੰਘ ਬੋਪਾਰਾਏ , ਗੁਰਵਿੰਦਰ ਸਿੰਘ ਬੱਬੂ , ਤਰਸੇਮ ਲਾਲ ਜਲੰਧਰ , ਰਿਸ਼ੀ ਕੁਮਾਰ ਜਲੰਧਰ , ਸੰਜੀਤ ਸਿੰਘ ਨਿੱਜਰ , ਰਾਜਵਿੰਦਰ ਸਿੰਘ ਰਾਜਾਸਾਂਸੀ , ਮਨਿੰਦਰ ਸਿੰਘ ਨਿੱਜਰ , ਆਦਿ ਆਗੂ ਹਾਜਰ ਸਨ ।

Scroll to Top