ਪੰਚਾਇਤੀ ਚੋਣਾਂ ਦੌਰਾਨ ਮੁਲਾਜ਼ਮਾਂ ਦੀ ਹੋਈ ਖੱਜਲ- ਖੁਆਰੀ ਖਿਲਾਫ ਡੀ.ਸੀ. ਦਫਤਰ ਮੂਹਰੇ ਅਧਿਆਪਕ ਦੇਣਗੇ ਵਿਸ਼ਾਲ ਧਰਨਾ।**

*ਪੰਚਾਇਤੀ ਚੋਣਾਂ ਦੌਰਾਨ ਮੁਲਾਜ਼ਮਾਂ ਦੀ ਹੋਈ ਖੱਜਲ- ਖੁਆਰੀ ਖਿਲਾਫ ਡੀ.ਸੀ. ਦਫਤਰ ਮੂਹਰੇ ਅਧਿਆਪਕ ਦੇਣਗੇ ਵਿਸ਼ਾਲ ਧਰਨਾ।**ਚੋਣਾਂ ਦੌਰਾਨ ਜਿਲ੍ਹਾ ਪ੍ਰਸ਼ਾਸ਼ਨ ਦੇ ਗ਼ੈਰ-ਮਿਆਰੀ ਪ੍ਰਬੰਧਾਂ ਖਿਲਾਫ਼ ਅਧਿਆਪਕ ਵਰਗ ਵਿੱਚ ਭਾਰੀ ਰੋਸ*26ਅਕਤੂਬਰ, ਫਾਜ਼ਿਲਕਾ 15 ਅਕਤੂਬਰ ਨੂੰ ਹੋਈਆਂ ਪੰਚਾਇਤੀ ਚੋਣਾਂ ਵਿੱਚ ਅਧਿਆਪਕਾਂ ਨੂੰ ਸਰੀਰਕ ਅਤੇ ਮਾਨਸਿਕ ਤੌਰ ਤੇ ਪਰੇਸ਼ਾਨ ਕਰਨ ਵਾਲੇ ਜ਼ਿਲ੍ਹਾ ਪ੍ਰਸ਼ਾਸਨ ਦੀ ਨਿਕੰਮੀ ਕਾਰਜਗਾਰੀ ਖਿਲਾਫ ਸਮੂਹ ਅਧਿਆਪਕ ਵਰਗ ਵੱਲੋਂ 28 ਅਕਤੂਬਰ ਨੂੰ ਡੀ.ਸੀ. ਦਫਤਰ ਫਾਜ਼ਿਲਕਾ ਮੂਹਰੇ ਵਿਸ਼ਾਲ ਧਰਨਾ ਲਗਾਇਆ ਜਾਵੇਗਾ।ਪੰਚਾਇਤੀ ਚੋਣਾਂ ਦੌਰਾਨ ਪ੍ਰਸ਼ਾਸ਼ਨ ਦੇ ਗ਼ੈਰ-ਮਿਆਰੀ ਪ੍ਰਬੰਧਾਂ ਕਾਰਨ ਹੋਈ ਅਧਿਆਪਕਾਂ ਦੀ ਖੱਜਲ਼-ਖੁਆਰੀ ਅਤੇ ਚੋਣ ਡਿਊਟੀ ਦੌਰਾਨ ਮੁਲਾਜਮਾਂ ਦੀ ਸੁਰੱਖਿਆ ਸੰਬੰਧੀ ਪੁੱਖਤਾ ਪ੍ਰਬੰਧ ਦੀ ਵਿਵਸਥਾ ਨਾ ਹੋਣ ਦਾ ਨੋਟਿਸ ਲੈਂਦਿਆਂ ਡੇਮੋਕ੍ਰੇਟਿਕ ਟੀਚਰਜ਼ ਫ਼ਰੰਟ ਨੇ ਡੀ.ਸੀ. ਦਫ਼ਤਰ ਫਾਜ਼ਿਲਕਾ ਸਾਹਮਣੇ ਵਿਸ਼ਾਲ ਧਰਨਾ ਦੇਣ ਦਾ ਫੈਸਲਾ ਕੀਤਾ ਹੈ।ਡੇਮੋਕ੍ਰੇਟਿਕ ਟੀਚਰਜ਼ ਫ਼ਰੰਟ ਦੇ ਸੂਬਾ ਸਕੱਤਰ ਮਹਿੰਦਰ ਕੌੜਿਆਂ ਵਾਲੀ ਅਤੇ ਜਿਲਾ ਸਕੱਤਰ ਕੁਲਜੀਤ ਡੰਗਰ ਖੇੜਾ ਨੇ ਜਿਲ੍ਹਾ ਪ੍ਰਸ਼ਾਸ਼ਨ ਫਾਜ਼ਿਲਕਾ ਨੂੰ ਪੰਚਾਇਤੀ ਚੋਣਾਂ ਦੌਰਾਨ ਯੋਗ ਅਤੇ ਮਿਆਰੀ ਪ੍ਰਬੰਧ ਕਰਨ ਵਿੱਚ ਅਸਫ਼ਲ ਕਰਾਰ ਦਿੱਤਾ। ਉਹਨਾਂ ਦੱਸਿਆ ਕਿ ਪ੍ਰਸ਼ਾਸ਼ਨ ਵੱਲੋਂ ਚੋਣ ਡਿਊਟੀ ਲਈ ਸੱਦੇ ਸਟਾਫ਼ ਨੂੰ ਰਾਤ 9:00 ਵਜੇ ਤੱਕ ਚੋਣ ਸਮਗਰੀ ਨਹੀਂ ਦਿੱਤੀ ਗਈ ਅਤੇ ਸਾਰਾ ਦਿਨ ਚੋਣ ਡਿਊਟੀ ਲਈ ਤੈਨਾਤ ਮੁਲਾਜ਼ਮ ਖੱਜਲ਼-ਖੁਆਰ ਹੁੰਦਾ ਰਿਹਾ। ਇਸੇ ਤਰ੍ਹਾਂ ਜਿਲ੍ਹਾ/ਤਹਿਸੀਲ ਪ੍ਰਸ਼ਾਸ਼ਨ ਵੱਲੋਂ ਡਿਊਟੀਆਂ ਤੋਂ ਛੋਟ ਦੇਣ ਵੇਲੇ ਆਪਣੇ ਚਹੇਤਿਆਂ ਦਾ ਖਾਸ ਖਿਆਲ ਰੱਖਿਆ ਗਿਆ ਜਦਕਿ ਕੁੱਝ ਲੋੜਵੰਦ, ਕੱਪਲ ਕੇਸ,ਅਤੇ ਛੋਟੋ ਬੱਚਿਆਂ ਵਾਲੇ ਮਹਿਲਾ ਅਧਿਆਪਕਾਂ ਨੂੰ ਚੋਣ ਡਿਊਟੀ ਦੇਣ ਲਈ ਮਜਬੂਰ ਕੀਤਾ ਗਿਆ। ਅਧਿਆਪਕ ਵਰਗ ਵਿੱਚ ਚੋਣ ਡਿਊਟੀ ਤੋਂ ਰਾਹਤ ਦੇਣ ਲਈ ਵੱਡੇ ਪੱਧਰ ‘ਤੇ ਭ੍ਰਿਸ਼ਟਾਚਾਰ ਹੋਣ ਦੀ ਆਸ਼ੰਕਾ ਵੀ ਜਤਾਈ ਗਈ ਹੈ।ਡੀ.ਟੀ.ਐੱਫ. ਦੇ ਜਿਲ੍ਹਾ ਸਕੱਤਰ ਕੁਲਜੀਤ ਡੰਗਰ ਖੇੜਾ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਪੰਚਾਇਤੀ ਚੋਣਾਂ ਦੌਰਾਨ ਜਿਲ੍ਹਾ ਪ੍ਰਸ਼ਾਸ਼ਨ ਵੱਲੋਂ ਚੋਣ ਅਮਲੇ ਦੀ ਸੁਰੱਖਿਆ ਨੂੰ ਗੰਭੀਰੀਤਾ ਨਾਲ ਨਹੀਂ ਲਿਆ ਗਿਆ ਜਿਸ ਕਰਕੇ ਚੋਣ ਅਮਲੇ ਦੀ ਜਾਨ ਸੂਲੀ ਤੇ ਟੰਗੀ ਰਹੀ ਅਤੇ ਕੁੱਝ ਥਾਵਾਂ ‘ਤੇ ਅਣ-ਸੁਖਾਵੀਆਂ ਘਟਨਾਵਾਂ ਵੀ ਵਾਪਰੀਆਂ। ਉਹਨਾਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਵਿਭਾਗ ਦੇ ਕੁੱਝ ਅਧਿਕਾਰੀਆਂ ਨੂੰ ਰਿਟਰਨਿੰਗ ਅਫਸਰ ਲਗਾਇਆ ਗਿਆ ਜੋ ਲਗਾਤਾਰ ਕਦੇ ਰਾਜਨੀਤਿਕ ਅਤੇ ਕਦੇ ਪ੍ਰਸ਼ਾਸ਼ਨ ਦੇ ਧੱਕੇ ਦਾ ਸ਼ਿਕਾਰ ਹੁੰਦੇ ਰਹੇ ਅਤੇ ਬੈਲਟ ਪੇਪਰਾਂ ਦੀ ਛਪਾਈ ਲਈ ਤਿੰਨ ਦਿਨ ਸੰਗਰੂਰ ਵਿਖੇ ਖੱਜਲ਼-ਖੁਆਰ ਹੁੰਦੇ ਰਹੇ।ਉਹਨਾਂ ਦੱਸਿਆ ਕਿ ਜਿਨ੍ਹਾਂ ਬੂਥਾਂ ‘ਤੇ ਵੋਟਾਂ ਦੀ ਗਿਣਤੀ ਜਿਆਦਾ ਸੀ ਚੋਣ ਅਮਲਾ ਵੋਟਾਂ ਤੋਂ ਅਗਲੇ ਦਿਨ ਵੀ ਸਵੇਰੇ ਸੱਤ ਵਜੇ ਤੱਕ ਵੀ ਵੋਟਾਂ ਦੀ ਗਿਣਤੀ ਕਰਦਾ ਰਿਹਾ ਕਿਉਂਕਿ ਪ੍ਰਸ਼ਾਸ਼ਨ ਵੱਲੋਂ ਚੋਣ ਅਮਲਾ ਪੂਰੀ ਗਿਣਤੀ ਵਿੱਚ ਮੁਹਈਆ ਨਹੀਂ ਕਰਵਾਇਆ ਗਿਆ ਸੀ। ਜਿੱਥੇ ਚੋਣ ਅਮਲੇ ਵਿੱਚ ਘਟੋ-ਘੱਟ 5-6 ਮੁਲਾਜਮਾਂ ਦਾ ਹੋਣਾ ਜਰੂਰੀ ਸੀ ਉੱਥੇ ਚੋਣ ਅਮਲੇ ਵਿੱਚ 4 ਮੁਲਾਜ਼ਮ ਹੀ ਮੁਹਈਆ ਕਰਵਾਏ ਗਏ।ਚੋਣਾਂ ਦੌਰਾਨ ਏ.ਡੀ.ਸੀ. ਵੱਲੋਂ ਪੁਲਸੀਆ ਰਵਈਆ ਅਪਣਾਇਆ ਗਿਆ ਜਿਸ ਨਾਲ ਅਧਿਆਪਕ ਵਰਗ ਦੇ ਮਾਣ-ਸਨਮਾਨ ਨੂੰ ਠੇਸ ਪਹੁੰਚੀ।ਪੰਚਾਇਤੀ ਚੋਣਾਂ ਦਾ ਅਮਲ ਪੂਰਾ ਹੋ ਚੁੱਕਾ ਹੈ ਇੱਕ ਵਾਰ ਫਿਰ ਬਲਾਕ ਸੰਮਤੀ ਆ ਅਤੇ ਜਿਲ੍ਹਾ ਪਰਿਸ਼ਦਾਂ ਦੀਆਂ ਵੋਟਾਂ ਆਉਣ ਵਾਲੀਆਂ ਹਨ।ਅਧਿਆਪਕ ਜਿਲ੍ਹਾ ਪ੍ਰਸ਼ਾਸਨ ਨੂੰ ਸੁਚੇਤ ਕਰਨਾ ਚਾਹੁੰਦੇ ਹਨ ਕਿ ਉਹ ਆਪਣੇ ਵਿਗੜੇ ਅਧਿਕਾਰੀਆਂ ਨੂੰ ਲਗਾਮ ਲਾਉਣ ਨਹੀਂ ਤਾਂ ਅਧਿਆਪਕ ਵਰਗ ਆਉਣ ਵਾਲੇ ਇਲੈਕਸ਼ਨਾਂ ਦੇ ਬਾਈਕਾਟ ਲਈ ਮਜਬੂਰ ਹੋਵੇਗਾ। ਜਥੇਬੰਦੀ ਨੇ ਸਮੂਹ ਅਧਿਆਪਕ ਜਥੇਬੰਦੀਆਂ ਅਤੇ ਸਮੂਹ ਅਧਿਆਪਕ ਵਰਗ 28 ਅਕਤੂਬਰ ਨੂੰ ਸ਼ਾਮ 3 ਵਜੇ ਵਿਸ਼ਾਲ ਧਰਨੇ ਦਾ ਹਿੱਸਾ ਬਣਨ ਦੀ ਅਪੀਲ ਕੀਤੀ ਤਾਂ ਜੋ ਪ੍ਰਸ਼ਾਸ਼ਨ ਦੀ ਤਾਨਾਸ਼ਾਹੀ ਨੂੰ ਠੱਲ ਪਾਈ ਜਾ ਸਕੇ।

Scroll to Top